ਵਣਜ ਤੇ ਉਦਯੋਗ ਮੰਤਰਾਲਾ
ਭਾਰਤ ਤੇ ਯੂ.ਐਸ.ਏ. ਨੇ ਬੌਧਿਕ ਸੰਪਦਾ ਸਹਿਯੋਗ ਲਈ ਸਮਝੌਤੇ ਤੇ ਦਸਤਖਤ ਕੀਤੇ
Posted On:
03 DEC 2020 2:58PM by PIB Chandigarh
ਵਣਜ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲੇ ਵਿਭਾਗ ਅਤੇ ਯੂ.ਐਸ.ਏ. ਦੇ ਕਾਮਰਸ ਵਿਭਾਗ, ਯੁਨਾਈਟਿਡ ਸਟੇਟਸ ਪੇਟੈਂਟ ਅਤੇ ਟਰੇਡ ਮਾਰਕ ਆਫਿਸ (ਯੂ.ਐਸ.ਪੀ.ਟੀ.ਓ.) ਨੇ ਬੌਧਿਕ ਸੰਪਦਾ ਸਹਿਯੋਗ ਖੈਤਰ ਵਿੱਚ 2 ਦਸੰਬਰ 2020 ਨੂੰ ਇੱਕ ਸਮਝੌਤੇ ਤੇ ਦਸਤਖਤ ਕੀਤੇ ਹਨ । ਡਾਕਟਰ ਗੁਰੂ ਪ੍ਰਸਾਦਿ ਮੋਹਪਾਤਰਾ, ਸਕੱਤਰ ਡੀ.ਪੀ.ਆਈ.ਆਈ.ਟੀ. ਅਤੇ ਸ੍ਰੀ ਐਂਡਰੀ ਇਆਂਕੂ, ਅੰਡਰ ਸੈਕਟਰੀ ਆਫ ਕਾਮਰਸ ਫਾਰ ਬੌਧਿਕ ਸੰਪਦਾ ਅਤੇ ਡਾਇਰੈਕਟਰ ਯੁਨਾਈਟਿਡ ਸਟੇਟਸ ਪੇਟੈਂਟ ਤੇ ਟਰੇਡ ਮਾਰਕ ਆਫਿਸ (ਯੂ.ਐਸ.ਪੀ.ਟੀ.ਓ.) ਨੇ ਵਰਚੂਅਲ ਮਾਧਿਅਮ ਰਾਹੀਂ ਇੱਕ ਸਮਝੌਤੇ ਤੇ ਦਸਤਖਤ ਕੀਤੇ ।
ਕੇਂਦਰੀ ਕੈਬਨਿਟ ਨੇ ਮਿਤੀ 19/02/2020 ਨੂੰ ਆਪਣੀ ਮੀਟਿੰਗ ਦੌਰਾਨ ਬੌਧਿਕ ਸੰਪਦਾ ਸਹਿਯੋਗ ਦੇ ਖੇਤਰ ਵਿੱਚ ਯੁਨਾਈਟਿਡ ਸਟੇਟਸ ਤੇ ਪੇਟੈਂਟ ਟਰੇਡ ਮਾਰਕ ਆਫਿਸ (ਯੂ.ਐਸ.ਪੀ.ਟੀ.ਓ.) ਨਾਲ ਸਮਝੌਤਾ ਕਰਨ ਦੀ ਮਨਜੂਰੀ ਦਿੱਤੀ ਸੀ । ਇਸ ਸਮਝੌਤੇ ਦਾ ਮੰਤਵ ਦੋਨਾਂ ਦੇਸ਼ਾਂ ਵਿਚਾਲੇ ਬੌਧਿਕ ਸੰਪਦਾ ਸਹਿਯੋਗ ਨੂੰ ਹੇਠ ਲਿਖੇ ਤਰੀਕਿਆਂ ਨਾਲ ਵਧਾਉਣਾ ਹੈ:-
1. ਵਧੀਆ ਅਭਿਆਸਾਂ ਤੇ ਤਜਰਬਿਆਂ ਦੀ ਜਾਣਕਾਰੀ ਅਤੇ ਅਦਾਨ ਪ੍ਰਦਾਨ ਅਤੇ ਜਾਣਕਾਰੀ ਲੋਕਾਂ ਅਤੇ ਉਦਯੋਗਾਂ, ਯੂਨੀਵਰਸਿਟੀਆਂ, ਖੋਜ ਤੇ ਵਿਕਾਸ ਸੰਸਥਾਵਾਂ, ਛੋਟੇ ਅਤੇ ਮੱਧਮ ਅਕਾਰ ਦੇ ਉਦਮਾਂ ਨੂੰ ਆਯੋਜਨ ਪ੍ਰੋਗਰਾਮਾਂ ਅਤੇ ਸਮਾਗਮਾਂ ਵਿੱਚ ਸ਼ਮੂਲੀਅਤ ਰਾਹੀਂ ਜਾਣਕਾਰੀ ਦੇਣਾ ਹੈ ।
2. ਸਿਖਲਾਈ ਪ੍ਰੋਗਰਾਮਾਂ, ਮਾਹਿਰਾਂ ਦਾ ਅਦਾਨ ਪ੍ਰਦਾਨ, ਤਕਨੀਕੀ ਅਦਾਨ ਪ੍ਰਦਾਨ ਅਤੇ ਆਊਟਰੀਚ ਕਾਰਜਾਂ ਵਿਚਾਲੇ ਸਹਿਯੋਗ ਦੇਣਾ ।
3. ਪੇਟੈਂਟਸ, ਟਰੇਡ ਮਾਰਕਸ, ਕਾਪੀ ਰਾਈਟਸ, ਭੁਗੋਲਿਕ ਸੰਕੇਤਾਂ ਅਤੇ ਸਨਅਤੀ ਡਿਜਾਈਨਾ ਲਈ ਅਰਜੀਆਂ ਦੀ ਰਜਿਸਟ੍ਰੇਸ਼ਨ ਅਤੇ ਜਾਂਚ ਲਈ ਪ੍ਰਕ੍ਰਿਆਵਾਂ ਅਤੇ ਜਾਣਕਾਰੀ ਦੇ ਵਧੀਆ ਅਭਿਆਸਾਂ ਦੇ ਨਾਲ ਨਾਲ ਆਈ. ਪੀ. ਅਧਿਕਾਰਾਂ ਦੀ ਸੁਰੱਖਿਆ, ਲਾਗੂ ਕਰਨਾ ਅਤੇ ਵਰਤੋਂ ।
4. ਆਟੋਮੇਸ਼ਨ ਅਤੇ ਆਧੁਨਿਕ ਪ੍ਰੋਜੈਕਟਾਂ ਦੇ ਵਿਕਾਸ ਤੇ ਲਾਗੂ ਕਰਨ, ਆਈ.ਪੀ. ਵਿੱਚ ਨਵੇਂ ਦਸਤਾਵੇਜਾਂ ਅਤੇ ਜਾਣਕਾਰੀ ਪ੍ਰਣਾਲੀਆਂ ਅਤੇ ਆਈ.ਪੀ. ਦਫਤਰ ਸੇਵਾਵਾਂ ਦੇ ਪ੍ਰਬੰਧਨ ਦੀਆਂ ਪ੍ਰਕ੍ਰਿਆਵਾਂ ਬਾਰੇ ਜਾਣਕਾਰੀ ਦਾ ਅਦਾਨ ਪ੍ਰਦਾਨ ।
5. ਰਵਾਇਤੀ ਗਿਆਨ ਨਾਲ ਜੁੜੇ ਵੱਖ ਵੱਖ ਮੁਦਿਆਂ ਨੂੰ ਸਮਝਣ ਲਈ ਸਹਿਯੋਗ ਅਤੇ ਰਵਾਇਤੀ ਗਿਆਨ ਦੀ ਰੱਖਿਆ ਲਈ ਮੌਜੂਦਾ ਆਈ.ਪੀ. ਪ੍ਰਣਾਲੀਆਂ ਦੀ ਵਰਤੋਂ ਬਾਰੇ ਜਾਗਰੂਕਤਾ ਵਧਾਉਣ ਬਾਰੇ ਰਵਾਇਤੀ ਗਿਆਨਾਂ ਦੇ ਡੈਟਾਬੇਸਾਂ ਅਤੇ ਜਾਗਰੂਕਤਾ ਵਧਾਉਣ ਸਮੇਤ ਵਧੀਆ ਅਭਿਆਸਾਂ ਦਾ ਅਦਾਨ ਪ੍ਰਦਾਨ ਕਰਨਾ ਹੈ ।
6 ਭਾਗੀਦਾਰਾਂ ਵੱਲੋਂ ਹੋਰ ਸਹਿਕਾਰਤਾ ਵਿਧੀਆਂ ਜਿਹਨਾ ਦਾ ਆਪਸ ਵਿੱਚ ਦੋਨਾਂ ਧਿਰਾਂ ਦਾ ਫੈਸਲਾ ਕੀਤਾ ਜਾਵੇਗਾ ।
ਦੋਵੇਂ ਧਿਰਾਂ ਸਮਝੌਤੇ ਨੂੰ ਲਾਗੂ ਕਰਨ ਲਈ ਦੋ ਸਾਲਾ ਕਾਰਜ ਯੋਜਨਾ ਉਲੀਕਣਗੀਆਂ ਜਿਸ ਵਿੱਚ ਸਹਿਕਾਰਤਾ ਦੀਆਂ ਗਤੀਵਿਧੀਆਂ ਨੂੰ ਅਮਲ ਵਿੱਚ ਲਿਆਉਣ ਲਈ ਵਿਸਥਾਰਤ ਯੋਜਨਾਬੰਦੀ ਕੀਤੀ ਜਾਵੇਗੀ ।
ਭਾਰਤ ਅਤੇ ਅਮਰੀਕਾ ਵਿਚਾਲੇ ਇਹ ਸਮਝੌਤਾ ਸਹਿਕਾਰਤਾ ਨੂੰ ਕਾਫੀ ਅੱਗੇ ਤੱਕ ਲੈ ਕੇ ਜਾਵੇਗਾ ਤੇ ਦੋਨਾਂ ਮੁਲਕਾਂ ਨੂੰ ਇਕ ਦੂਜੇ ਦੇ ਤਜਰਬੇ ਤੋਂ ਸਿੱਖਣ ਲਈ ਮੌਕੇ ਮੁਹੱਈਆ ਕਰੇਗਾ ਖਾਸ ਤੌਰ ਤੇ ਇਕ ਦੂਜੇ ਦੇਸ਼ ਵਿੱਚ ਵਧੀਆ ਅਭਿਆਸਾਂ ਬਾਰੇ ਭਾਰਤ ਦੇ ਸਫਰ ਵਿੱਚ ਇਹ ਇੱਕ ਮਹੱਤਵਪੂਰਨ ਕਦਮ ਹੋਵੇਗਾ ਜੋ ਉਸ ਨੂੰ ਵਿਸ਼ਵ ਪੱਧਰ ਨਵੀਨਤਾ ਦੇ ਖੇਤਰ ਵਿੱਚ ਮੁੱਖ ਧਿਰ ਬਣਾਵੇਗਾ ਅਤੇ ਕੌਮੀ ਆਈ.ਪੀ.ਆਰ. ਨੀਤੀ 2016 ਦੇ ਮੰਤਵਾਂ ਨੂੰ ਹੋਰ ਅੱਗੇ ਲੈ ਜਾਵੇਗਾ ।
ਵਾਈ.ਪੀ./ਏ.ਪੀ.
(Release ID: 1678096)
Visitor Counter : 224