ਵਣਜ ਤੇ ਉਦਯੋਗ ਮੰਤਰਾਲਾ

ਅਪੀਡਾ ਨੇ ਆਈਆਈਐਮਆਰ ਨਾਲ ਬਾਜਰੇ ਅਤੇ ਬਾਜਰੇ ਦੇ ਉਤਪਾਦਾਂ ਨੂੰ ਉਤਸ਼ਾਹਤ ਕਰਨ ਲਈ ਕਾਰਜ ਯੋਜਨਾ ਦੀ ਰਣਨੀਤੀ ਤਿਆਰ ਕੀਤੀ

Posted On: 03 DEC 2020 3:09PM by PIB Chandigarh

ਬਾਜਰੇ ਅਤੇ ਬਾਜਰੇ ਦੇ ਉਤਪਾਦਾਂ ਦੀ ਬਰਾਮਦ ਵਧਾਉਣ ਦੀ ਸੰਭਾਵਨਾ ਅਤੇ ਨਿਊਟ੍ਰੀ-ਅਨਾਜ਼ ਦੇ ਬਾਜਾਰ ਸੈਕਟਰ ਦੇ ਵਿਕਾਸ ਲਈ ਸਰਕਾਰ ਵੱਲੋਂ ਦਿੱਤੇ ਗਏ ਧਿਆਨ ਤੇ ਵਿਚਾਰ ਕਰਦਿਆਂ, ਅਪੀਡਾ, ਇੰਡੀਅਨ ਇੰਸਟੀਚਿਊਟ ਆਫ਼ ਮਿਲੈਟ ਰਿਸਰਚ (ਆਈਆਈਐਮਆਰ) ਅਤੇ ਹੋਰ ਹਿੱਸੇਦਾਰਾਂ, ਜਿਵੇਂ ਕਿ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ, ਸੀਐਫਟੀਆਰਆਈ ਅਤੇ ਕਿਸਾਨ ਉਤਪਾਦਕ ਸੰਗਠਨਾਂ (ਐਫ ਪੀ ਓ'ਜ) ਨਾਲ ਮਿਲ ਕੇ ਬਾਜਰੇ ਅਤੇ ਬਾਜਰੇ ਦੇ ਉਤਪਾਦਾਂ ਨੂੰ ਉਤਸ਼ਾਹਤ ਕਰਨ ਲਈ ਪੰਜ ਸਾਲਾਂ ਦੀ ਪਰਿਪੇਖ ਯੋਜਨਾਬੰਦੀ ਤਿਆਰ ਕਰ ਰਹੀ ਹੈ। ਇਸ ਸਬੰਧ ਵਿੱਚ ਅਪੀਡਾ ਵੱਲੋਂ 2 ਦਸੰਬਰ 2020 ਨੂੰ ਅਪੀਡਾ ਦੇ ਚੇਅਰਮੈਨ ਦੀ ਪ੍ਰਧਾਨਗੀ ਹੇਠ ਆਈਆਈਐਮਆਰ ਨਾਲ ਇੱਕ ਮੀਟਿੰਗ ਕੀਤੀ ਗਈ ਸੀ।

ਅਪੀਡਾ ਪੰਜ ਸਾਲ ਦੀ ਮਿਆਦ ਦੇ ਲਈ ਬਾਜਰੇ ਅਤੇ ਬਾਜਰੇ ਦੇ ਉਤਪਾਦਾਂ ਦੀ ਬਰਾਮਦ ਨੂੰ ਵਧਾਉਣ ਲਈ ਪੰਜ ਸਾਲਾਂ ਲਈ ਅਰਥਾਤ 2021-2026 ਲਈ ਇੱਕ ਪਰਿਪੇਖ ਕਾਰਜ ਯੋਜਨਾ ਤਿਆਰ ਕਰ ਰਿਹਾ ਹੈ ਤਾਂ ਜੋ ਸਾਰੇ ਸਬੰਧਤ ਹਿੱਸੇਦਾਰਾਂ ਨੂੰ ਟੀਚੇ ਦੀ ਪ੍ਰਾਪਤੀ ਲਈ ਸਮਾਂਬੱਧ ਤਰੀਕੇ ਨਾਲ ਲੋੜੀਂਦੀ ਕਾਰਵਾਈ ਕਰਨ ਦੇ ਯੋਗ ਬਣਾਇਆ ਜਾ ਸਕੇ। 

ਇਸ ਤੋਂ ਇਲਾਵਾ, ਬਾਜਰੇ ਦੇ ਕਲੱਸਟਰਾਂ ਦੀ ਪਛਾਣ, ਕਿਸਾਨਾਂ ਨੂੰ ਇਕਜੁੱਟ ਕਰਨ ਲਈ ਪਲੇਟਫਾਰਮ ਤਿਆਰ ਕਰਨ, ਐੱਫ ਪੀ ਓ'ਜ, ਬਰਾਮਦਕਾਰ ਐਸੋਸੀਏਸ਼ਨਾਂ, ਹੋਰ ਹਿੱਸੇਦਾਰਾਂ ਅਤੇ ਮੋਟੇ ਭਾਰਤੀ ਬਾਜਰੇ ਦੇ ਉਤਪਾਦਾਂ ਨੂੰ ਉਤਸਾਹਿਤ  ਕਰਨ ਲਈ ਨਵੀਆਂ ਸੰਭਾਵਤ ਅੰਤਰਰਾਸ਼ਟਰੀ ਮੰਡੀਆਂ ਦੀ ਪਛਾਣ ਦੇ ਯਤਨ ਕੀਤੇ ਜਾਣਗੇ। 

 

ਬਾਜਰਾ ਛੋਟੇ ਬੀਜ਼ਾਂ ਦੇ ਘਾਹ ਦਾ ਦਰਜਾ ਪ੍ਰਾਪਤ ਸ਼੍ਰੇਣੀਬੱਧ ਇੱਕ ਆਮ ਸ਼ਬਦ ਹੈ ਜਿਸ ਨੂੰ ਅਕਸਰ ਪੌਸ਼ਟਿਕ-ਅਨਾਜ ਕਿਹਾ ਜਾਂਦਾ ਹੈ, ਅਤੇ ਇਸ ਵਿੱਚ ਸੋਰਘਮ, ਪਰਲ ਬਾਜਰੇ, ਰਾਗੀ, ਛੋਟਾ ਬਾਜਰਾ, ਫੌਕਸਟੇਲ ਬਾਜਰਾ, ਪ੍ਰੋਸੋ ਬਾਜਰੇ, ਬਾਨਯਾਰਡ ਬਾਜਰੇ, ਕੋਡੋ ਬਾਜਰੇ ਅਤੇ ਹੋਰ ਬਾਜਰੇ ਸ਼ਾਮਲ ਹਨ। ਮਿਲਟ ਬਾਜਰੇ ਅਤੇ ਮੋਟੇ ਅਨਾਜ ਦੀਆਂ ਫਸਲਾਂ ਹਨ ਜੋ ਆਮ ਤੌਰ 'ਤੇ ਛੋਟੇ ਬੀਜਾਂ ਦੇ ਘਾਹ ਦਾ ਦਰਜਾ ਪ੍ਰਾਪਤ ਹੁੰਦੀਆਂ ਹਨ ਅਤੇ ਉੱਚ ਪੌਸ਼ਟਿਕ ਮਹੱਤਵ ਲਈ ਜਾਣੀਆਂ ਜਾਂਦੀਆਂ ਹਨ। ਵੱਖ-ਵੱਖ ਦੇਸ਼ਾਂ ਵਿਚ ਬਾਜਰੇ ਦੀ ਖਪਤ ਨੂੰ ਮੁੜ ਸੁਰਜੀਤ ਕਰਨ ਵਿਚ ਰੁਚੀ ਵਧਾਉਣ ਨਾਲ ਦੇਸ਼ ਦੇ ਅੰਦਰ ਅਤੇ ਪਿਛਲੇ ਸਾਲਾਂ ਵਿਚ ਬਰਾਮਦ ਵਿਚ ਵੀ ਇਸ ਉਤਪਾਦ ਦੇ ਵਾਧੇ ਦੀਆਂ ਸੰਭਾਵਨਾਵਾਂ ਵਧੀਆਂ ਹਨ। 

 

------------------------------------------------------  

ਵਾਈਬੀ/ਏ ਪੀ 



(Release ID: 1678088) Visitor Counter : 157


Read this release in: English , Urdu , Hindi , Tamil , Telugu