ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਨੌਜਵਾਨ ਵਿਗਿਆਨੀਆਂ ਨੇ ਐੱਸਸੀਓ ਯੰਗ ਸਾਇੰਟਿਸਟ ਕਨਕਲੇਵ ਵਿੱਚ ਵੱਖ-ਵੱਖ ਖੇਤਰਾਂ ਵਿੱਚ ਇਨੋਵੇਟਿਵ ਵਿਚਾਰਾਂ ਨੂੰ ਸਾਂਝਾ ਕੀਤਾ

ਡਾ. ਹਰਸ਼ ਵਰਧਨ ਨੇ ਪਹਿਲੀ ਐੱਸਸੀਓ ਯੰਗ ਸਾਇੰਟਿਸਟ ਕਨਕਲੇਵ ਦੇ ਹੁਸ਼ਿਆਰ ਵਿਗਿਆਨੀਆਂ ਨੂੰ ਸਾਡੇ ਦੇਸ਼ਾਂ ਨੂੰ ਤੇਜ਼ੀ ਨਾਲ ਵਿਕਾਸ ਵੱਲ ਲਿਜਾਣ ਲਈ ‘ਖੋਜ ਕਰਨ, ਪੇਟੈਂਟ ਕਰਨ, ਨਿਰਮਾਣ ਕਰਨ ਅਤੇ ਉੱਨਤੀ ਕਰਨ’ ਦੀ ਸਲਾਹ ਦਿੱਤੀ


ਐੱਸਸੀਓ ਮੈਂਬਰ ਦੇਸ਼ਾਂ ਵਿੱਚ ਨੌਜਵਾਨ ਵਿਗਿਆਨੀਆਂ ਦੇ ਅਦਾਨ-ਪ੍ਰਦਾਨ ਦੇ ਪ੍ਰਬੰਧਾਂ ਨਾਲ ਇਨ੍ਹਾਂ ਖੇਤਰਾਂ ਵਿੱਚ ਨੈੱਟਵਰਕਿੰਗ ਅਤੇ ਸਹਿਯੋਗ ਲਈ ਇੱਕ ਰੋਡਮੈਪ ਤਿਆਰ ਕੀਤਾ ਗਿਆ

Posted On: 03 DEC 2020 3:49PM by PIB Chandigarh

ਨੌਜਵਾਨ ਵਿਗਿਆਨੀਆਂ ਨੇ ਪੰਜ ਦਿਨਾਂ ਦੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਯੰਗ ਸਾਇੰਟਿਸਟ ਕਨਕਲੇਵ ਵਿੱਚ ਵਿਸ਼ੇ ਸੰਬੰਧੀ ਖੇਤਰਾਂ ਦੀ ਇੱਕ ਸੀਮਾ ਵਿੱਚ ਆਪਣੇ ਨਵੀਨ ਵਿਚਾਰਾਂ ਨੂੰ ਸਾਂਝਾ ਕੀਤਾ, ਇਹ ਕਨਕਲੇਵ ਹਾਲ ਹੀ ਵਿੱਚ ਸਮਾਪਤ ਹੋਇਆ ਹੈ। ਇਨ੍ਹਾਂ ਖੇਤਰਾਂ ਵਿੱਚ ਖੇਤੀਬਾੜੀ ਅਤੇ ਫ਼ੂਡ ਪ੍ਰੋਸੈੱਸਿੰਗ; ਸਥਾਈ ਊਰਜਾ ਅਤੇ ਊਰਜਾ ਭੰਡਾਰਨ; ਬਾਇਓਟੈਕਨੋਲੋਜੀ ਅਤੇ ਬਾਇਓਇੰਜਨੀਅਰਿੰਗ; ਖੋਜ ਅਤੇ ਨਵੀਨਤਾ ਦੇ ਜ਼ਰੀਏ ਕੋਵਿਡ-19 ਅਤੇ ਉੱਭਰ ਰਹੀਆਂ ਮਹਾਮਾਰੀਆਂ ਦਾ ਮੁਕਾਬਲਾ ਕਰਨਾ; ਵਾਤਾਵਰਣ ਸੁਰੱਖਿਆ ਅਤੇ ਕੁਦਰਤੀ ਸਰੋਤ ਪ੍ਰਬੰਧਨ ਸ਼ਾਮਲ ਹਨ।

 

22 ਨੌਜਵਾਨ ਵਿਗਿਆਨੀਆਂ ਨੂੰ ਉਨ੍ਹਾਂ ਦੇ ਨਵੀਨ ਖੋਜ ਕਾਰਜਾਂ ਅਤੇ ਵਿਚਾਰਾਂ ਲਈ ਪ੍ਰਸ਼ੰਸਾ ਦੇ ਸਰਟੀਫਿਕੇਟ ਦਿੱਤੇ ਗਏ ਸਨ ਜਿਨ੍ਹਾਂ ’ਤੇ ਉਹ ਐੱਸਸੀਓ ਦੇਸ਼ਾਂ ਦੇ ਸਹਿਯੋਗ ਨਾਲ ਕੰਮ ਕਰਨਾ ਚਾਹੁੰਦੇ ਹਨ।

 

ਵਿਗਿਆਨ ਅਤੇ ਟੈਕਨੋਲੋਜੀ, ਧਰਤੀ ਵਿਗਿਆਨ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕਨਕਲੇਵ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਐੱਸਸੀਓ ਮੈਂਬਰ ਦੇਸ਼ਾਂ ਤੋਂ ਆਏ ਸਾਰੇ ਹੁਸ਼ਿਆਰ ਨੌਜਵਾਨ ਮਨਾਂ ਨੂੰ ਆਮ ਲੋਕਾਂ ਦੀ ਜ਼ਿੰਦਗੀ ਦੀ ਗੁਣਵਤਾ ਨੂੰ ਬਿਹਤਰ ਬਣਾਉਣ ਲਈ ਇੱਕ ਸਾਧਨ ਵਜੋਂ ਵਿਗਿਆਨ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਹੀ ਇਸ ਸਦੀ ਦੀ ਸਭ ਤੋਂ ਵੱਡੀ ਚੁਣੌਤੀ ਹੈ। ਉਨ੍ਹਾਂ ਨੇ ਪਹਿਲੀ ਐੱਸਸੀਓ ਯੰਗ ਸਾਇੰਟਿਸਟ ਕਨਕਲੇਵ ਦੇ ਹੁਸ਼ਿਆਰ ਵਿਗਿਆਨੀਆਂ ਨੂੰ ਸਾਡੇ ਦੇਸ਼ਾਂ ਨੂੰ ਤੇਜ਼ੀ ਨਾਲ ਵਿਕਾਸ ਵੱਲ ਲਿਜਾਣ ਲਈ ‘ਖੋਜ ਕਰਨ, ਪੇਟੈਂਟ ਕਰਨ, ਨਿਰਮਾਣ ਕਰਨ ਅਤੇ ਉੱਨਤੀ ਕਰਨ’ ਦੀ ਸਲਾਹ ਦਿੱਤੀ।

 

ਕਨਕਲੇਵ ਨੇ ਐੱਸਸੀਓ ਵਿਗਿਆਨਕ ਭਾਈਚਾਰੇ ਵਿੱਚ ਵਿਚਾਰਾਂ ਦੇ ਸੰਗਮ ਨੂੰ ਸਮਰੱਥ ਬਣਾਇਆ ਅਤੇ ਮੈਂਬਰ ਦੇਸ਼ਾਂ ਵਿੱਚ ਇੱਕ ਨੈੱਟਵਰਕ ਦੀ ਸਥਾਪਨਾ ਲਈ ਰਾਹ ਪੱਧਰਾ ਕੀਤਾ। ਇਸਨੇ ਐੱਸਟੀਆਈ ਸੰਭਾਵਨਾਵਾਂ ਨਾਲ ਸਾਂਝੇ ਪ੍ਰਸਤਾਵਾਂ ਦੇ ਭਵਿੱਖ ਦੇ ਸਹਿਯੋਗ ਲਈ ਐੱਸਸੀਓ ਭਾਈਵਾਲਾਂ ਦੇ ਢਾਂਚੇ ਦੇ ਅੰਦਰ ਸੰਭਾਵਤ ਤੌਰ ’ਤੇ ਵੀ ਪੇਸ਼ਕਸ਼ ਕੀਤੀ। ਐੱਸਸੀਓ ਮੈਂਬਰ ਦੇਸ਼ਾਂ ਵਿੱਚ ਨੌਜਵਾਨ ਵਿਗਿਆਨੀਆਂ ਦੇ ਅਦਾਨ-ਪ੍ਰਦਾਨ ਦੇ ਪ੍ਰਬੰਧਾਂ ਨਾਲ ਇਨ੍ਹਾਂ ਖੇਤਰਾਂ ਵਿੱਚ ਨੈੱਟਵਰਕਿੰਗ ਅਤੇ ਸਹਿਯੋਗ ਲਈ ਇੱਕ ਰੋਡਮੈਪ ਤਿਆਰ ਕੀਤਾ ਗਿਆ ਸੀ। ਗਿਆਨ ਅਤੇ ਟੈਕਨੋਲੋਜੀ ਦੇ ਟ੍ਰਾਂਸਫ਼ਰ ਲਈ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਨੌਜਵਾਨ ਮਨਾਂ ਨੂੰ ਇੱਕਠੇ ਕਰਨਾ ਕਨਕਲੇਵ ਦੀ ਵਿਲੱਖਣਤਾ ਹੈ। ਇਸ ਵਿੱਚ ਐੱਸਸੀਓ ਦੇਸ਼ਾਂ ਦੀ ਭਾਰੀ ਭਾਗੀਦਾਰੀ ਵੇਖੀ ਗਈ।

 

ਮਹਾਮਾਰੀ ਦੇ ਕਾਰਨ ਕਨਕਲੇਵ ਨੂੰ ਵਰਚੁਅਲ ਤਰੀਕੇ ਨਾਲ ਕੀਤਾ ਗਿਆ ਸੀ। ਆਯੋਜਿਤ ਕੀਤਾ ਗਿਆ ਇਹ ਕਨਕਲੇਵ ਨੌਜਵਾਨ ਖੋਜਕਰਤਾਵਾਂ ਨੂੰ ਇੱਕ ਸਾਂਝੇ ਪਲੇਟਫਾਰਮ ’ਤੇ ਲਿਆਉਣ ਅਤੇ ਖੋਜਾਂ ਅਤੇ ਨਵੀਨਤਾਵਾਂ ਰਾਹੀਂ ਸਾਂਝੀਆਂ ਸਮਾਜਿਕ ਚੁਣੌਤੀਆਂ ਨੂੰ ਹੱਲ ਕਰਨ ਅਤੇ ਨੌਜਵਾਨਾਂ ਦੇ ਪੂਰਕ ਹੁਨਰਾਂ ਅਤੇ ਖੋਜ ਯੋਗਤਾਵਾਂ ਦੀ ਉੱਨਤੀ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਗਿਆਨ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਸੀ। ਇਸ ਕਨਕਲੇਵ ਵਿੱਚ 200 ਦੇ ਕਰੀਬ ਭਾਗੀਦਾਰ ਸ਼ਾਮਲ ਹੋਏ, ਜਿਨ੍ਹਾਂ ਵਿੱਚ ਐੱਸਸੀਓ ਮੈਂਬਰ ਦੇਸ਼ਾਂ ਤੋਂ ਨਾਮਜ਼ਦ ਕੀਤੇ ਗਏ 67 ਨੌਜਵਾਨ ਵਿਗਿਆਨੀ ਅਤੇ ਵਿਦਿਆਰਥੀ ਸਨ।

 

ਅੰਤਰਰਾਸ਼ਟਰੀ ਸਹਿਕਾਰਤਾ ਦੇ ਸਲਾਹਕਾਰ ਅਤੇ ਮੁਖੀ ਡਾ. ਐੱਸ. ਕੇ. ਵਰਸ਼ਨੇ ਨੇ ਦੱਸਿਆ ਕਿ ਬਹੁ-ਪੱਖੀ ਫਾਰਮੈਟ ਵਿੱਚ ਮਲਟੀ-ਡਿਸਿਪਲਨਰੀ ਆਰ ਐਂਡ ਡੀ ਪ੍ਰੋਜੈਕਟਾਂ ਦਾ ਸਮਰਥਨ ਕਰਨ ਲਈ ਐੱਸਸੀਓ ਐੱਸਟੀਆਈ ਫ਼ਰੇਮਵਰਕ ਪ੍ਰੋਗਰਾਮ ਅੰਤਮ ਰੂਪ ਦੇ ਪੜਾਅ ’ਤੇ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਐੱਸਸੀਓ ਦੇ ਮੈਂਬਰ ਦੇਸ਼ ਨੌਜਵਾਨ ਵਿਗਿਆਨੀਆਂ ਲਈ ਫੈਲੋਸ਼ਿਪ ਪ੍ਰੋਗਰਾਮ ਬਣਾਉਣ ਬਾਰੇ ਵਿਚਾਰ ਕਰ ਸਕਦੇ ਹਨ, ਜੋ ਕਿ ਐੱਸਸੀਓ ਦੇਸ਼ਾਂ ਵਿਚਕਾਰ ਵਿਦਿਆਰਥੀਆਂ ਅਤੇ ਕੈਰੀਅਰ ਵਿੱਚ ਸ਼ੁਰੂਆਤੀ ਖੋਜਕਰਤਾਵਾਂ ਦਾ ਅਦਾਨ-ਪ੍ਰਦਾਨ ਕਰੇਗਾ।

 

 

 

******

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1678086) Visitor Counter : 144