ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਪ੍ਰਧਾਨ ਮੰਤਰੀ-ਸਵਨਿਧੀ ਸਕੀਮ ਅਧੀਨ 27,33,497 ਅਰਜ਼ੀਆਂ ਪ੍ਰਾਪਤ ਹੋਈਆਂ
ਹੁਣ ਤੱਕ 14,34,436 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ
Posted On:
02 DEC 2020 11:32AM by PIB Chandigarh
ਪ੍ਰਧਾਨ ਮੰਤਰੀ ਸਵਨਿਧੀ-ਪ੍ਰਧਾਨ ਮੰਤਰੀ ਸਟ੍ਰੀਟ ਵਿਕਰੇਤਾ ਆਤਮਨਿਰਭਰ ਨਿਧੀ- ਅਧੀਨ ਇੱਕ ਵਿਸ਼ੇਸ਼ ਮਾਈਕਰੋ-ਕ੍ਰੈਡਿਟ ਸਹੂਲਤ ਯੋਜਨਾ ਅਧੀਨ 27,33,497 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 14,34,436 ਮਨਜ਼ੂਰ ਕੀਤੀਆਂ ਗਈਆਂ ਹਨ ਅਤੇ ਲਗਭਗ 7,88,438 ਕਰਜ਼ੇ ਵੰਡੇ ਗਏ ਹਨ। ਉੱਤਰ ਪ੍ਰਦੇਸ਼ ਰਾਜ ਵਿੱਚ 6.5 ਲੱਖ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਸਨ , ਜਿਨ੍ਹਾਂ ਵਿੱਚੋਂ ਲਗਭਗ 3.27 ਲੱਖ ਮਨਜ਼ੂਰ ਕੀਤੀਆਂ ਗਈਆਂ ਅਤੇ 1.87 ਲੱਖ ਕਰਜ਼ੇ ਦਿੱਤੇ ਗਏ ਹਨ। ਉੱਤਰ ਪ੍ਰਦੇਸ਼ ਵਿੱਚ ਸਵੱਨਿਧੀ ਯੋਜਨਾ ਦੇ ਕਰਜ਼ੇ ਲਈ ਇਕਰਾਰਨਾਮੇ ਲਈ ਸਟੈਂਪ ਡਿਉਟੀ ਵਿੱਚ ਛੋਟ ਦਿੱਤੀ ਗਈ ਹੈ।
ਵੈਂਡਰ ਜੋ ਕੋਵਿਡ -19 ਲਾੱਕ ਡਾਉਨ ਕਰਕੇ ਆਪਣੇ ਜੱਦੀ ਸਥਾਨਾਂ ਲਈ ਰਵਾਨਾ ਹੋਏ ਸਨ, ਉਹ ਆਪਣੀ ਵਾਪਸੀ 'ਤੇ ਲੋਨ ਲਈ ਯੋਗ ਹਨ। ਕਰਜ਼ਿਆਂ ਦੀ ਵਿਵਸਥਾ ਹਰ ਤਰ੍ਹਾਂ ਦੀ ਮੁਸ਼ਕਲ ਤੋਂ ਮੁਕਤ ਹੋ, ਕਿਉਂਕਿ ਕੋਈ ਵੀ ਵਿਅਕਤੀ ਆਪਣੇ ਆਪ ਕਿਸੇ ਵੀ ਆਮ ਸੇਵਾ ਕੇਂਦਰ ਜਾਂ ਮਿਉਂਸਪਲ ਦਫ਼ਤਰ ਜਾਂ ਬੈਂਕ ਜਾ ਕੇ ਅਪਲਾਈ ਕਰ ਸਕਦਾ ਹੈ। ਬੈਂਕ ਆਪਣੇ ਉੱਦਮ ਸ਼ੁਰੂ ਕਰਨ ਵਿਚ ਸਹਾਇਤਾ ਲਈ ਲੋਨ ਪ੍ਰਦਾਨ ਕਰਨ ਲਈ ਲੋਕਾਂ ਦੇ ਦਰਾਂ ਤਕ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੈਂਕ ਸਟਾਫ ਵੱਲੋਂ ਕੀਤੀ ਗਈ ਅਥਾਹ ਤੇ ਸਖਤ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ “ਇੱਕ ਸਮਾਂ ਸੀ ਜਦੋਂ ਸਟ੍ਰੀਟ ਵੈਂਡਰ ਬੈਂਕ ਦੇ ਅੰਦਰ ਨਹੀਂ ਜਾਂਦੇ ਸਨ ਪਰ ਅੱਜ ਬੈਂਕ ਉਨ੍ਹਾਂ ਦੇ ਘਰ ਤੱਕ ਜਾ ਰਿਹਾ ਹੈ।”
ਪਾਰਦਰਸ਼ਤਾ, ਜਵਾਬਦੇਹੀ ਅਤੇ ਇਕਸਾਰਤਾ ਨਾਲ ਸਕੀਮ ਦੇ ਤੇਜ਼ੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ, ਸਕੀਮ ਦਾ ਅੰਤ-ਤੋਂ-ਅੰਤ ਹੱਲ ਕਰਨ ਲਈ ਵੈਬ ਪੋਰਟਲ / ਮੋਬਾਈਲ ਐਪ ਵਾਲਾ ਡਿਜੀਟਲ ਪਲੇਟਫਾਰਮ ਤਿਆਰ ਕੀਤਾ ਗਿਆ ਹੈ। ਆਈ ਟੀ ਪਲੇਟਫਾਰਮ ਕ੍ਰੈਡਿਟ ਪ੍ਰਬੰਧਨ ਲਈ ਸਿਡਬੀ (ਐਸਆਈਡੀਬੀਆਈ) ਦੇ ਉੱਦਮੀਮਿਤ੍ਰ ਪੋਰਟਲ ਅਤੇ ਮਕਾਨ ਤੇ ਸ਼ਹਿਰੀ ਮਾਮਲੇ ਮੰਤਰਾਲਾ ਦੇ ਪੈਸਾ ਪੋਰਟਲ ਨਾਲ ਆਪਣੇ ਆਪ ਵਿਆਜ ਸਬਸਿਡੀ ਦਾ ਪ੍ਰਬੰਧਨ ਕਰਨ ਲਈ ਵੈੱਬ ਪੋਰਟਲ / ਮੋਬਾਈਲ ਐਪ ਨੂੰ ਏਕੀਕ੍ਰਿਤ ਕਰਦਾ ਹੈ। ਇਹ ਸਕੀਮ ਯੂ ਪੀ ਆਈ, ਅਦਾਇਗੀ ਐਗਰੀਗੇਟਰਾਂ ਦੇ ਕਿਊ ਆਰ ਕੋਡਾਂ, ਰੂਪੇ ਡੈਬਿਟ ਕਾਰਡਾਂ ਵਰਗੇ ਡਿਜੀਟਲ ਸਾਧਨਾਂ ਦੀ ਵਰਤੋਂ ਨਾਲ ਰਸੀਦਾਂ/ਅਦਾਇਗੀਆਂ ਆਦਿ ਡਿਜੀਟਲ ਟ੍ਰਾਂਜੈਕਸ਼ਨਾਂ ਨੂੰ ਉਤਸ਼ਾਹਿਤ ਕਰਦੀ ਹੈ। ਮਕਾਨ ਤੇ ਸ਼ਹਿਰੀ ਮਾਮਲੇ ਮੰਤਰਾਲਾ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਨੇ ਪਹਿਲਾਂ ਟਵੀਟ ਕੀਤਾ ਸੀ ਕਿ ਉਨ੍ਹਾਂ ਦਾ ਮੰਤਰਾਲਾ ਆਤਮਾਨਿਰਭਰ ਭਾਰਤ ਦੇ ਉਦੇਸ਼ ਨੂੰ ਸਮਝਣ ਲਈ ਪ੍ਰਕਿਰਿਆ ਨੂੰ ਨਿਰਵਿਘਨ ਅਤੇ ਅਸਾਨ ਬਣਾਉਣ ਲਈ ਸਾਰੇ ਸਬੰਧਤ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਕੋਵਿਡ -19 ਮਹਾਮਾਰੀ ਦੇ ਲਾਕਡਾਉਨ ਨੇ ਸਥਾਨਕ ਵਪਾਰੀਆਂ ਦੀ ਲਚਕਤਾ ਦਰਸਾਈ ਹੈ ਅਤੇ ਸਰਕਾਰ ਦੀ ਸਹਾਇਤਾ ਨਾਲ ਉਹ ਨਿਸ਼ਚਤ ਰੂਪ ਵਿੱਚ ਕਾਰੋਬਾਰ ਵੱਲ ਵਾਪਸ ਆ ਸਕਦੇ ਹਨ ਅਤੇ ਆਪਣੀ ਰੋਜ਼ੀ-ਰੋਟੀ ਨੂੰ ਮਜ਼ਬੂਤ ਕਰ ਸਕਦੇ ਹਨ। ਜਿਆਦਾਤਰ ਸਟ੍ਰੀਟ ਵੈਂਡਰਾਂ, ਜਿਨ੍ਹਾਂ ਨੂੰ ਸਵਨਿਧੀ ਸਕੀਮ ਰਾਹੀਂ ਕਰਜ਼ਾ ਦਿੱਤਾ ਗਿਆ ਸੀ ਉਹ ਆਪਣੇ ਕਰਜ਼ੇ ਦੀ ਸਮੇਂ ਸਿਰ ਅਦਾਇਗੀ ਕਰਕੇ ਇਹ ਸਾਬਿਤ ਕਰ ਰਹੇ ਹਨ ਕਿ ਤੁਹਾਡੇ ਥੋੜੇ ਸਮੇਂ ਦਾ ਕਰਜ਼ਾ ਲੈਣ ਵਾਲੇ ਆਪਣੀ ਇਮਾਨਦਾਰੀ ਅਤੇ ਵਫ਼ਾਦਾਰੀ ਨਾਲ ਸਮਝੌਤਾ ਨਹੀਂ ਕਰਦੇ। ਮਕਾਨ ਤੇ ਸ਼ਹਿਰੀ ਮਾਮਲੇ ਮੰਤਰਾਲਾ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ, ਨੇ ਪ੍ਰਧਾਨ ਮੰਤਰੀ ਸਵਨਿਧੀ ਸਕੀਮ ਦੇ ਲਾਗੂ ਹੋਣ ਦੀ ਸਥਿਤੀ ਅਤੇ ਪ੍ਰਗਤੀ ਦੀ ਸਮੀਖਿਆ ਕਰਦਿਆਂ ਟਵੀਟ ਕੀਤਾ ਸੀ ਕਿ ਇਹ ਆਤਮਨਿਰਭਰ ਭਾਰਤ ਦੇ ਨਿਰਮਾਣ ਵੱਲ ਇਕ ਸਕਾਰਾਤਮਕ ਕਦਮ ਹੈ, ਜਿੱਥੇ ਹਰ ਭਾਰਤੀ ਦੇਸ਼ ਦੀ ਪ੍ਰਗਤੀ ਅਤੇ ਦੇਸ਼ ਨੂੰ ਅੱਗੇ ਲਿਜਾਉਣ ਵਿੱਚ ਇੱਕ ਹਿੱਸੇਦਾਰ ਹੈ।
ਸ਼ਹਿਰੀ ਸਥਾਨਕ ਸੰਸਥਾਵਾਂ ਯੋਜਨਾ ਨੂੰ ਲਾਗੂ ਕਰਨ ਵਿਚ ਮੁੱਖ ਭੂਮਿਕਾ ਨਿਭਾ ਰਹੀਆਂ ਹਨ। ਉਹ ਸਾਰੇ ਹਿੱਸੇਦਾਰਾਂ ਦੇ ਨੈਟਵਰਕ ਜਿਨ੍ਹਾਂ ਵਿੱਚ ਸਟ੍ਰੀਟ ਵੈਂਡਰਜ ਐਸੋਸੀਏਸ਼ਨਾਂ, ਬਿਜਨੇਸ ਪੱਤਰਕਾਰਾਂ (ਬੀ.ਸੀ'ਜ) / ਬੈਂਕਾਂ / ਮਾਈਕਰੋ-ਵਿੱਤ ਸੰਸਥਾਵਾਂ (ਐੱਮਐੱਫਆਈ'ਜ), ਸਵੈ-ਸਹਾਇਤਾ ਸਮੂਹਾਂ (ਐਸਐਚਜੀ'ਜ) ਅਤੇ ਉਹਨਾਂ ਦੀਆਂ ਫੈਡਰੇਸ਼ਨਾਂ, ਡਿਜੀਟਲ ਭੁਗਤਾਨ ਐਗਰੀਗੇਟਰਾਂ ਜਿਵੇਂ ਕਿ ਭੀਮ (ਬੀਐਚਆਈਐਮ), ਪੇਟੀਐੱਮ, ਗੂਗਲ ਪੇਅ, ਅਮੇਜ਼ਨ, ਫੋਨਪੇਅ ਆਦਿ ਨਾਲ ਸਕੀਮ ਨੂੰ ਸਫਲਤਾਪੂਰਵਕ ਸੰਚਾਲਿਤ ਕਰ ਰਹੀਆਂ ਹਨ।
-------------------------------
ਆਰਜੇ / ਐਨਜੀ
(Release ID: 1677743)
Visitor Counter : 192