ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਖੇਡ ਮੰਤਰੀ ਸ੍ਰੀ ਕਿਰੇਨ ਰਿਜਿਜੂ ਅੰਡਰ–17 ਮਹਿਲਾ ਫ਼ੁੱਟਬਾਲ ਟੀਮ ਦੀਆਂ ਮੈਂਬਰਾਂ ਨੂੰ ਮਿਲੇ, 2020 ਵਿਸ਼ਵ ਕੱਪ ਰੱਦ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ

Posted On: 01 DEC 2020 8:50PM by PIB Chandigarh

ਕੇਂਦਰੀ ਖੇਡ ਮੰਤਰੀ ਸ੍ਰੀ ਕਿਰੇਨ ਰਿਜਿਜੂ ਨੇ ਭਾਰਤ ਦੀ ਅੰਡਰ–17 ਮਹਿਲਾ ਫ਼ੁੱਟਬਾਲ ਟੀਮ ਨੂੰ ਮਿਲੇ ਅਤੇ ਕੋਰੋਨਾ–ਵਾਇਰਸ ਮਹਾਮਾਰੀ ਕਾਰਣ ਇਸ ਵਰ੍ਹੇ ਰੱਦ ਕੀਤੇ ਜਾ ਰਹੇ ਮਹਿਲਾ ਅੰਡਰ–17 ਵਿਸ਼ਵ ਕੱਪ ਦੇ ਬਾਅਦ ਉਨ੍ਹਾਂ ਨੂੰ ਪ੍ਰੇਰਿਤ ਤੇ ਉਤਸ਼ਾਹਿਤ ਕੀਤਾ। ਸ੍ਰੀ ਰਿਜਿਜੂ ਨਾਲ ਵਰਚੁਅਲ ਵੈੱਬੀਨਾਰ ਵਿੱਚ ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਭਾਰਤੀ ਅੰਡਰ–17 ਫ਼ੁੱਟਬਾਲ ਟੀਮ ਦੇ ਮੈਂਬਰ ਸ਼ਾਮਲ ਹੋਏ ਸਨ ਅਤੇ ਇਸੇ ਵੈੱਬੀਨਾਰ ’ਚ ਏਆਈਐੱਫ਼ਐੱਫ਼ (AIFF) ਦੇ ਪ੍ਰਧਾਨ ਪ੍ਰਾਫ਼ੁਲ ਪਟੇਲ; ਮਹਿਲਾਵਾਂ ਦੀ ਅੰਡਰ–17 ਟੀਮ ਦੇ ਹੈੱਡ ਕੋਚ ਥਾਮਸ ਡੈਨਰਬੀ ਅਤੇ ਭਾਰਤੀ ਖੇਡ ਅਥਾਰਟੀ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ ਵੀ ਮੌਜੂਦ ਸਨ।

 ਮਹਿਲਾਵਾਂ ਦਾ ਅੰਡਰ–17 ਵਿਸ਼ਵ ਕੱਪ ਇਸ ਵਰ੍ਹੇ ਭਾਰਤ ਦੀ ਮੇਜ਼ਬਾਨੀ ਵਿੱਚ ਹੋਣਾ ਤੈਅ ਸੀ ਪਰ ਕੋਰੋਨਾ–ਵਾਇਰਸ ਮਹਾਮਾਰੀ ਕਾਰਣ ਉਸ ਨੂੰ ਅੱਗੇ ਪਾ ਦਿੱਤਾ ਗਿਆ ਤੇ ਉਸ ਦਾ ਫ਼ਰਵਰੀ–ਮਾਰਚ 2021 ਵਿੱਚ ਹੋਣਾ ਤੈਅ ਸੀ। ਅੰਤ ’ਚ, ਇਹ ਟੂਰਨਾਮੈਂਟ ਰੱਦ ਹੋ ਗਿਆ ਅਤੇ ਅਗਲਾ ਐਡੀਸ਼ਨ 2022 ’ਚ ਹੋਵੇਗਾ ਤੇ ਉਸ ਦੀ ਮੇਜ਼ਬਾਨੀ ਭਾਰਤ ਕਰੇਗਾ। ਫ਼ੁੱਟਬਾਲ ਦੇ ਅਜਿਹੇ ਕੁਝ ਖਿਡਾਰੀਆਂ ਲਈ ਇਹ ਇੱਕ ਢਾਹ ਹੋਵੇਗੀ, ਜਿਹੜੇ 2022 ਦੇ ਵਿਸ਼ਵ ਕੱਪ ਤੋਂ ਪਹਿਲਾਂ 17 ਸਾਲ ਦੀ ਉਮਰ ਪਾਰ ਕਰ ਜਾਣਗੇ ਅਤੇ ਇੰਝ ਇਸ ਟੂਰਨਾਮੈਂਟ ਲਈ ਅਯੋਗ ਹੋ ਜਾਣਗੇ, ਫਿਰ ਵੀ ਸ੍ਰੀ ਰਿਜਿਜੂ ਨੇ ਉਨ੍ਹਾਂ ਨੂੰ ਸਕਾਰਾਤਮਕ ਰਹਿਣ ਅਤੇ ਅੰਡਰ–20 ਵਿਸ਼ਵ ਕੱਪ ਅਤੇ ਅੰਡਰ–20 ਏਐੱਫ਼ਸੀ ਏਸ਼ੀਅਨ ਕੱਪ ਦੀ ਤਿਆਰੀ ਸ਼ੁਰੂ ਕਰਨ, ਜੋ 2022 ਵਿੱਚ ਹੋਵੇਗਾ।

ਕੇਂਦਰੀ ਖੇਡ ਮੰਤਰੀ ਸ੍ਰੀ ਕਿਰੇਨ ਰਿਜਿਜੂ ਨੇ ਕਿਹਾ,‘ਭਾਵੇਂ ਅੰਡਰ–17 ਖਿਡਾਰੀ ਨਿਰਾਸ਼ ਹਨ, ਉਨ੍ਹਾਂ ਨੂੰ ਆਪਣੀ ਊਰਜਾ ਤੇ ਭਾਵਨਾ ਘਟਣ ਨਹੀਂ ਦੇਣੀ ਚਾਹੀਦੀ। ਉਨ੍ਹਾਂ ਦੇ ਜੀਵਨ ਹਾਲੇ ਤਾਂ ਸ਼ੁਰੂ ਹੀ ਹੋਏ ਹਨ ਅਤੇ ਇਹ ਉਨ੍ਹਾਂ ਦੀ ਗ਼ਲਤੀ ਨਹੀਂ ਹੈ ਕਿ ਇਸ ਵਰ੍ਹੇ ਵਿਸ਼ਵ ਕੱਪ ਨਹੀਂ ਹੋ ਰਿਹਾ। ਮੈਂ AIFF ਦਾ ਇਹ ਯਕੀਨੀ ਬਣਾਉਣ ਲਈ ਧੰਨਵਾਦ ਕਰਦਾ ਹਾਂ ਕਿ ਭਾਰਤ 2022 ਦੇ ਐਡੀਸ਼ਨ ਲਈ ਮੇਜ਼ਬਾਨ ਰਹੇਗਾ। ਮੈਂ ਕੁਝ ਪਰੇਸ਼ਾਨ ਹਾਂ ਕਿ ਮੌਜੂਦਾ ਟੀਮ ਦੇ ਕੁਝ ਮੈਂਬਰ ਆਪਣੀ ਉਮਰ ਕਾਰਣ 2022 ਦਾ ਵਿਸ਼ਵ ਕੱਪ ਨਹੀਂ ਖੇਡਣਗੇ, ਉਨ੍ਹਾਂ ਨੂੰ ਫ਼ਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਅੰਡਰ–20 ਵਿਸ਼ਵ ਕੱਪ ਖੇਡਣ ਦਾ ਮੌਕਾ ਮਿਲੇਗਾ ਤੇ ਅੰਤ ’ਚ ਉਹ ਸੀਨੀਅਰ ਟੀਮ ਵਿੱਚ ਵੀ ਸ਼ਾਮਲ ਹੋਣਗੇ। ਮੈਨੂੰ ਬਹੁਤ ਜ਼ਿਆਦਾ ਭਰੋਸਾ ਹੈ ਕਿ ਮਹਿਲਾਵਾਂ ਦੀ ਫ਼ੁੱਟਬਾਲ ਟੀਮ ਛੇਤੀ ਹੀ ਸੀਨੀਅਰ ਵਿਸ਼ਵ ਕੱਪ ਲਈ ਕੁਆਲੀਫ਼ਾਈ ਕਰ ਜਾਵੇਗੀ। ਭਾਰਤ ਨੂੰ ਫ਼ੁੱਟਬਾਲ ਨੂੰ ਉਤਸ਼ਾਹਿਤ ਕਰਨ ਲਈ ਸਭ ਕੁਝ ਕਰਨਾ ਹੋਵੇਗਾ।’

 AIFF ਦੇ ਪ੍ਰਧਾਨ ਪ੍ਰਾਫ਼ੁਲ ਪਟੇਲ ਨੇ ਇਸ ਵਰ੍ਹੇ ਵਿਸ਼ਵ ਕੱਪ ਨਾ ਹੋਣ ਉੱਤੇ ਨਿਰਾਸ਼ਾ ਪ੍ਰਗਟਾਉਣ ਦੇ ਨਾਲ–ਨਾਲ 2022 ਐਡੀਸ਼ਨ ਬਾਰੇ ਆਸ ਪ੍ਰਗਟਾਈ ਅਤੇ ਇਹ ਯਕੀਨੀ ਬਣਾਉਣ ਲਈ ਇੱਕ ਰੂਪ–ਰੇਖਾ ਰੱਖੀ ਕਿ ਖਿਡਾਰੀ 2026 ਦੀਆਂ ਏਸ਼ੀਆਈ ਖੇਡਾਂ ਅਤੇ 2027 ਦੇ ਵਿਸ਼ਵ ਕੱਪ ਤੱਕ ਚੋਟੀ ’ਤੇ ਹੋਣਗੇ। ‘ਇਸ ਗੱਲ ਤੋਂ ਪਰੇਸ਼ਾਨੀ ਮਹਿਸੂਸ ਕਰ ਰਿਹਾ ਹਾਂ ਕਿ ਇਸ ਵਰ੍ਹੇ ਵਿਸ਼ਵ ਕੱਪ ਨਹੀਂ ਹੋ ਰਿਹਾ, ਸਰਕਾਰ ਨੇ ਬਹੁਤ ਮਦਦ ਕੀਤੀ ਹੈ। ਖਿਡਾਰੀ ਖਿਡਾਰੀ ਸਾਡੀਆਂ ਆਸਾਂ ਤੋਂ ਅਗਾਂਹ ਜਾ ਕੇ ਕਾਰਗੁਜ਼ਾਰੀ ਵਿਖਾਉਣ ਲਈ ਤਿਆਰ ਸਨ। ਨੌਜਵਾਨ ਕੁੜੀਆਂ ਨੂੰ ਆਸ ਨਹੀਂ ਛੱਡਣੀ ਚਾਹੀਦੀ, ਉਨ੍ਹਾਂ ਨੂੰ ਹੋਰ ਬਥੇਰੇ ਮੌਕੇ ਮਿਲਣਗੇ। ਜਿਹੜੇ ਖਿਡਾਰੀ ਅੰਡਰ–17 ਟੀਮ ਦਾ ਹਿੱਸਾ ਹਨ, ਉਨ੍ਹਾਂ ਨੂੰ ਤਬਦੀਲ ਹੋ ਕੇ ਅੰਡਰ–20 ਵਿੱਚ ਜਾਣ ਦਾ ਮੌਕਾ ਮਿਲੇਗਾ। ਸਾਡੀ ਲੰਮੇ ਸਮੇਂ ਦੀ ਦੂਰ–ਦ੍ਰਿਸ਼ਟੀ ਇਹ ਹੈ ਕਿ ਇਸ ਟੀਮ ਦੇ ਬਹੁਤ ਸਾਰੇ ਖਿਡਾਰੀ 2026 ਦੀਆਂ ਏਸ਼ੀਆਈ ਖੇਡਾਂ ਅਤੇ 2027 ਦੇ ਵਿਸ਼ਵ ਕੱਪ ਦੇ ਸਮੇਂ ਤੱਕ ਚੋਟੀ ’ਤੇ ਹੋਣਗੇ।’ ਸ੍ਰੀ ਪਟੇਲ ਨੇ ਇਹ ਵੀ ਕਿਹਾ ਕਿ ਸਿਖਲਾਈ ਕੈਂਪਾਂ ਦੇ ਮੁੜ ਸ਼ੁਰੂ ਹੋਣ ਬਾਰੇ AIFF ਇਹ ਯਕੀਨੀ ਬਣਾਏਗਾ ਕਿ ਲੰਮੇ ਸਮੇਂ ਲਈ ਘਰੇਲੂ ਕੈਂਪ ਅਤੇ ਦੋਸਤਾਨਾ ਅਤੇ ਘਰੇਲੂ ਮੁਕਾਬਲੇ ਹੋਣਗੇ।

ਮਹਿਲਾਵਾਂ ਦੀ ਅੰਡਰ–17 ਟੀਮ ਦੇ ਹੈੱਡ ਕੋਚ ਥਾਮਸ ਡੈਨਰਬੀ ਨੇ ਕਿਹਾ,‘ਇਹ ਬਹੁਤ ਸ਼ਾਨਦਾਰ ਟੀਮ ਹੈ ਅਤੇ ਉਨ੍ਹਾਂ ਨੇ ਇਸ ਟੂਰਨਾਮੈਂਟ ਬਹੁਤ ਸਖ਼ਤ ਮਿਹਨਤ ਕੀਤੀ ਸੀ। ਇਸ ਟੀਮ ਨੇ ਵਿਭਿੰਨ ਟੂਰਨਾਮੈਂਟਾਂ ਅਤੇ ਐਕਸਪੋਜ਼ਰ ਟੂਰਾਂ ਮੌਕੇ ਬਹੁਤ ਵਧੀਆ ਕਾਰਗੁਜ਼ਾਰੀ ਵਿਖਾਈ ਸੀ ਅਤੇ ਇੱਥੇ ਬਹੁਤ ਸਾਰੇ ਵਧੀਆ ਚਿੰਨ੍ਹ ਸਨ, ਜਦੋਂ ਅਸੀਂ ਮਾਰਚ ਮਹੀਨੇ ਕੈਂਪ ਬੰਦ ਕੀਤਾ ਸੀ। ਮੈਨੂੰ ਆਸ ਹੈ ਕਿ ਕੈਂਪ ਛੇਤੀ ਹੀ ਮੁੜ ਸ਼ੁਰੂ ਹੋਣਗੇ ਅਤੇ ਖਿਡਾਰੀਆਂ ਨੂੰ ਇਹ ਜਾਣ ਸਕਣਗੇ ਕਿ ਉਹ 2022 ਦੇ ਵਿਸ਼ਵ ਕੱਪ ਤੋਂ ਪਹਿਲਾਂ ਕਿੱਥੇ ਖੜ੍ਹਦੇ ਹਨ। ਮੈਨੂੰ ਯਕੀਨ ਹੈ ਕਿ ਅਸੀਂ 2022 ਦੇ ਵਿਸ਼ਵ ਕੱਪ ਵਿੱਚ ਵਧੀਆ ਕਾਰਗੁਜ਼ਾਰੀ ਦੀ ਵਿਖਾਵਾਂਗੇ।’ 

 ਖਿਡਾਰੀਆਂ ਨੇ ਕੇਂਦਰੀ ਖੇਡ ਮੰਤਰੀ ਵੱਲੋਂ ਆਪਣਾ ਸਮਾਂ ਕੱਢਣ ਤੇ ਉਨ੍ਹਾਂ ਨਾਲ ਵਿਚਾਰ ਸਾਂਝੇ ਕਰਨ ਅਤੇ 2020 ਐਡੀਸ਼ਨ ਰੱਦ ਕੀਤੇ ਜਾਣ ਦੀ ਢਾਹ ਦੇ ਬਾਵਜੂਦ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਧੰਨਵਾਦ ਕੀਤਾ। ਗੋਲਕੀਪਰ ਅੰਜਲੀ ਬਰਕੇ ਨੇ ਕਿਹਾ,‘ਮੈਂ ਨਿਰਾਸ਼ ਸਾਂ ਕਿਉਂਕਿ ਅੰਡਰ–17 ਵਿਸ਼ਵ ਕੱਪ ਰੱਦ ਹੋ ਗਿਆ ਸੀ। ਅਸੀਂ ਅੰਡਰ–20 AFC ਏਸ਼ੀਅਨ ਕੱਪ ਕੁਆਲੀਫ਼ਾਈ ਕਰਨ ਲਈ ਵੇਖ ਰਹੇ ਹਾਂ ਅਤੇ ਅਸੀਂ ਬਿਹਤਰੀਨ ਨਤੀਜੇ ਲਿਆਉਣ ਦਾ ਜਤਨ ਕਰਾਂਗੇ। ਕੇਂਦਰੀ ਖੇਡ ਮੰਤਰੀ ਦੇ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਸਾਡੇ ਨਾਲ ਆਪਣੀ ਰੂਪ–ਰੇਖਾ ਸਾਂਝਾ ਕੀਤੀ।’ ਮਿਡ–ਫ਼ੀਲਡਰ ਅਵੇਕਾ ਨੇ ਕਿਹਾ,‘2020 ਦਾ ਵਿਸ਼ਵ ਕੱਪ ਰੱਦ ਹੋਣ ਨੂੰ ਲੈ ਕੇ ਮੈਂ ਬਹੁਤ ਨਿਰਾਸ਼ ਸਾਂ ਪਰ ਅਸੀਂ 2022 ’ਚ ਵਿਸ਼ਵ ਕੱਪ ਖੇਡਣਾ ਚਾਹ ਰਹੇ ਹਾਂ। ਸਾਡਾ ਮਦਦਗਾਰ ਸਟਾਫ਼ ਲੌਕਡਾਊਨ ਦੌਰਾਨ ਸਾਡੀ ਬਹੁਤ ਵਧੀਆ ਤਰੀਕੇ ਨਾਲ ਦੇਖਭਾਲ ਕਰਦਾ ਰਿਹਾ ਹੈ। ਅਸੀਂ ਆਪਣੀਆਂ ਰਿਪੋਰਟਾਂ ਆਪਣੇ ਕੋਚਾਂ ਅਤੇ ਫ਼ਿੱਟਨੈੱਸ ਟ੍ਰੇਨਰਾਂ ਨੂੰ ਨਿਯਮਤ ਰੂਪ ਵਿੱਚ ਭੇਜਦੇ ਰਹੇ ਹਾਂ।’

*******

ਐੱਨਬੀ/ਓਏ(Release ID: 1677563) Visitor Counter : 102