ਰੱਖਿਆ ਮੰਤਰਾਲਾ

ਭਾਰਤੀ ਨੇਵੀ ਵੱਲੋਂ ਬ੍ਰਹਮੌਸ ਦੀ ਸਫਲਤਾਪੂਰਵਕ ਟੈਸਟ ਫਾਇਰਿੰਗ

Posted On: 01 DEC 2020 6:15PM by PIB Chandigarh

ਬ੍ਰਹਮੌਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਅੱਜ ਸਵੇਰੇ 0900 ਵਜੇ  ਐਂਟੀ-ਸ਼ਿਪ ਮੋਡ ਵਿੱਚ ਇੱਕ ਡੀ- ਕਮਿਸ਼ਨਡ ਸ਼ਿਪ ਦੇ ਵਿਰੁੱਧ ਸਫਲ ਤਜਰਬਾ ਕੀਤਾ ਗਿਆ। ਇਹ ਟੈਸਟ ਫਾਇਰਿੰਗ ਇੰਡੀਅਨ ਨੇਵੀ ਵੱਲੋਂ  ਕੀਤੀ ਗਈ। ਮਿਜ਼ਾਈਲ ਨੇ ਉੱਚ ਪੱਧਰੀ ਅਤੇ ਅਤਿਅੰਤ ਗੁੰਝਲਦਾਰ ਅਭਿਆਸਾਂ ਦੇ ਪ੍ਰਦਰਸ਼ਨ ਦੇ ਬਾਅਦ ਪਿੰਨ-ਪੁਆਇੰਟ ਸ਼ੁੱਧਤਾ ਦੇ ਨਾਲ ਨਿਰਧਾਰਤ ਨਿਸ਼ਾਨੇ ਨੂੰ ਸਫਲਤਾਪੂਰਵਕ ਮਾਰਿਆ ।

 ਬ੍ਰਹਮੌਸ ਇੱਕ ਸੁਪਰਸੋਨਿਕ ਕਰੂਜ਼ ਮਿਜ਼ਾਈਲ ਹੈ ਜੋ ਡੀਆਰਡੀਓ ਅਤੇ ਰੂਸ ਦੇ ਐਨਪੀਓਐਮ ਵੱਲੋਂ ਸਾਂਝੇ ਤੌਰ ਤੇ ਬ੍ਰਹਮੋਸ ਏਰੋਸਪੇਸ ਦੇ ਸਾਂਝੇ ਉੱਦਮ ਵਜੋਂ ਵਿਕਸਤ ਕੀਤੀ ਗਈ ਹੈ, ਜੋ ਬ੍ਰਹਮੋਸ ਏਰੋਸਪੇਸ ਪ੍ਰਾਈਵੇਟ ਲਿਮਟਿਡ ਬਣ ਗਿਆ ਹੈ । ਬ੍ਰਹਮੌਸ 'ਪ੍ਰਾਈਮ ਸਟ੍ਰਾਈਕ ਹਥਿਆਰ' ਵਜੋਂ ਲੰਬੀ ਦੂਰੀ ਦੇ ਸਮੁੰਦਰੀ ਤੱਟ ਦੇ ਟੀਚਿਆਂ ਨੂੰ ਪੂਰਾ ਕਰਕੇ, ਲੜਾਈ ਵਿੱਚ ਜਲ ਸੈਨਾ ਦੀ ਜਿੱਤ ਨੂੰ ਯਕੀਨੀ ਬਣਾਵੇਗਾ । ਮਿਜ਼ਾਈਲ ਨੇ ਆਪਣੇ ਹਮਲਿਆਂ ਦੀ ਸਮਰੱਥਾ ਨਾਲ ਜੰਗ ਦੇ ਮੈਦਾਨਾਂ ਵਿੱਚ ਆਪਣੇ ਆਪ ਨੂੰ ਇਕ ਪ੍ਰਮੁੱਖ ਸ਼ਕਤੀ ਗੁਣਕ ਵਜੋਂ ਸਥਾਪਿਤ ਕੀਤਾ ਹੈ ਅਤੇ ਇਸ ਨੂੰ ਭਾਰਤੀ ਆਰਮਡ ਫੋਰਸਿਜ਼ ਦੇ ਤਿੰਨੋਂ ਵਿੰਗਾਂ ਵਿੱਚ ਤਾਇਨਾਤ ਕੀਤਾ ਗਿਆ ਹੈ ।

ਬ੍ਰਹਮੋਸ ਦੀ ਪਹਿਲੀ ਲਾਂਚਿੰਗ 2001 ਵਿੱਚ ਹੋਈ ਸੀ ਅਤੇ ਹੁਣ ਤੱਕ ਕਈ ਸਮੁੰਦਰੀ ਜਹਾਜ਼ਾਂ, ਮੋਬਾਈਲ ਆਟੋਨੋਮਸ ਲਾਂਚਰਸ ਅਤੇ ਐਸਯੂ -30 ਐਮ ਕੇਆਈ ਦੇ ਜਹਾਜ਼ਾਂ ਵੱਲੋਂ ਕਈ ਵਾਰ ਲਾਂਚ ਕੀਤਾ ਜਾ ਚੁੱਕਾ ਹੈ, ਜਿਸਨੇ ਇਸ ਮਿਜ਼ਾਈਲ ਨੂੰ ਇੱਕ ਪ੍ਰਭਾਵੀ ਹਥਿਆਰ ਬਣਾ ਦਿੱਤਾ ਹੈ ।

 ਡੀ.ਡੀ.ਆਰ. ਐਂਡ ਡੀ ਸੱਕਤਰ ਅਤੇ ਡੀ.ਆਰ.ਡੀ.ਓ ਚੇਅਰਮੈਨ ਡਾ. ਜੀ ਸਤੀਸ਼ ਰੈਡੀ ਨੇ ਸਫਲ ਤਜਰਬੇ ਲਈ ਭਾਰਤੀ ਜਲ ਸੈਨਾ ਨੂੰ ਵਧਾਈ ਦਿੱਤੀ।

 ****

 ਏਬੀਬੀ / ਨਾਮਪੀ / ਰਾਜੀਬ


(Release ID: 1677484) Visitor Counter : 194