ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਕੇਵੀਆਈਸੀ ਦੇ ਸ਼ਹਿਦ ਮਿਸ਼ਨ ਨੇ ਪ੍ਰਵਾਸੀ ਮਜ਼ਦੂਰਾਂ ਲਈ ਪਹਿਲੀ ਕਮਾਈ ਕੀਤੀ; ਆਉਣ ਵਾਲੇ ਮਹੀਨਿਆਂ ਵਿੱਚ ਉੱਚ ਪੈਦਾਵਾਰ ਦੀ ਉਡੀਕ

Posted On: 30 NOV 2020 3:59PM by PIB Chandigarh

ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਵੱਲੋਂ ਸ਼ੁਰੂ ਕੀਤੇ ਗਏ ਸਵੈ-ਸਥਿਰਤਾ ਦੇ ਉਪਾਵਾਂ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਨਿਰਾਸ਼ ਪ੍ਰਵਾਸੀ ਕਾਮੇ ਜੋ ਅਗਸਤ ਦੇ ਮਹੀਨੇ ਵਿੱਚ ਉੱਤਰ ਪ੍ਰਦੇਸ਼ ਵਿੱਚ ਕੇਵੀਆਈਸੀ ਦੇ ਸ਼ਹਿਦ ਮਿਸ਼ਨ ਨਾਲ ਜੁੜੇ ਹੋਏ ਸਨ, ਨੇ ਆਪਣੀ ਪਹਿਲੀ ਸ਼ਹਿਦ ਦੀ ਵਾਢੀ ਕੀਤੀ ਅਤੇ ਦਸੰਬਰ ਤੋਂ ਮਾਰਚ ਦੇ ਮਹੀਨਿਆਂ ਵਿੱਚ ਬਹੁਤ ਜਿਆਦਾ ਝਾੜ ਦੀ ਉਡੀਕ ਵਿੱਚ ਰਹੇ।

ਸ਼ੁਰੂਆਤ ਕਰਨ ਲਈ ਪੱਛਮੀ ਯੂ ਪੀ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਪੰਜ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ 50 ਮਧੂ ਮੱਖੀਆਂ ਦੇ ਡੱਬਿਆਂ ਵਿੱਚੋਂ 253 ਕਿਲੋ ਸ਼ਹਿਦ ਕੱਢਿਆ ਜੋ ਇਸ ਸਾਲ 25 ਅਗਸਤ ਨੂੰ ਉਨ੍ਹਾਂ ਨੂੰ ਵੰਡੇ ਗਏ ਸਨ। ਕੱਚਾ ਸ਼ਹਿਦ ਔਸਤਨ 200 ਰੁਪਏ ਪ੍ਰਤੀ ਕਿੱਲੋ ਵਿਕਦਾ ਹੈ ਅਤੇ ਇਸ ਦਰ ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਤਕਰੀਬਨ 50,000 ਰੁਪਏ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸਦਾ ਅਰਥ ਇਹ ਹੈ ਕਿ ਇਹਨਾਂ ਲਾਭਪਾਤਰੀਆਂ ਨੂੰ ਪ੍ਰਤੀ ਲਾਭਪਾਤਰੀ ਔਸਤਨ 10,000 ਰੁਪਏ ਦੀ ਆਮਦਨ ਹੈ। ਇਸ ਖੇਤਰ ਵਿਚ ਕੇਵੀਆਈਸੀ ਵੱਲੋਂ ਸਿਖਲਾਈ ਲੈਣ ਤੋਂ ਬਾਅਦ 70 ਪ੍ਰਵਾਸੀ ਮਜ਼ਦੂਰਾਂ ਨੂੰ ਕੁੱਲ 700 ਮਧੂ ਮੱਖੀਆਂ ਦੇ ਡੱਬੇ ਵੰਡੇ ਗਏ ਹਨ। ਮਧੂ ਮੱਖੀਆਂ ਦੇ ਬਾਕੀ ਡੱਬਿਆਂ ਵਿਚੋਂ ਸ਼ਹਿਦ ਕੱਢਣ ਦਾ ਕੰਮ ਆਉਣ ਵਾਲੇ ਦਿਨਾਂ ਵਿਚ ਜਾਰੀ ਰਹੇਗਾ।  

ਇਨ੍ਹਾਂ ਡੱਬਿਆਂ ਤੋਂ ਸ਼ਹਿਦ ਦਾ ਉਤਪਾਦਨ ਦਸੰਬਰ ਤੋਂ ਮਾਰਚ ਦੇ ਮਹੀਨਿਆਂ ਵਿਚ ਘੱਟੋ ਘੱਟ 5 ਗੁਣਾ ਵਧੇਗਾ ਕਿਉਂਕਿ ਸਫੈਦੇ ਅਤੇ ਸਰ੍ਹੋਂ ਦੀ ਫਸਲ ਸੀਜ਼ਨ ਦੇ ਦੌਰਾਨ ਪੂਰੀ ਤਰਾਂ ਨਾਲ ਖਿੜ ਜਾਵੇਗੀ। ਸਿਖਰ ਦੇ ਸੀਜ਼ਨ ਦੌਰਾਨ ਇਨ੍ਹਾਂ ਵਿੱਚੋਂ ਹਰੇਕ ਡੱਬਾ 25 ਕਿਲੋ ਸ਼ਹਿਦ ਪੈਦਾ ਕਰੇਗਾ। ਇਸ ਤੋਂ ਇਲਾਵਾ, ਮਧੂਮੱਖੀ ਪਾਲਕ ਆਪਣੇ ਡੱਬਿਆਂ ਨੂੰ ਲਾਗਲੇ ਦੇ ਰਾਜਾਂ ਜਿਵੇਂ ਕਿ ਹਰਿਆਣਾ, ਰਾਜਸਥਾਨ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿਚ ਤਬਦੀਲ ਕਰ ਸਕਣਗੇ, ਜਿਥੇ ਮਧੂ ਮੱਖੀਆਂ ਨੂੰ ਬੂਰ ਅਤੇ ਅੰਮ੍ਰਿਤ ਦੀ ਬਹੁਤਾਤ ਮਿਲੇਗੀ ਅਤੇ ਇਸ ਤਰ੍ਹਾਂ ਸ਼ਹਿਦ ਦੇ ਉਤਪਾਦਨ ਵਿਚ ਵਾਧਾ ਹੋਵੇਗਾ।

ਕੇਵੀਆਈਸੀ ਦੇ ਚੇਅਰਮੈਨ ਸ੍ਰੀ ਵਿਨੈ ਕੁਮਾਰ ਸਕਸੈਨਾ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਮੁੜ ਤੋਂ ਆਪਣੀਆਂ ਜੜ੍ਹਾਂ ਨਾਲ ਜੁੜਦਿਆਂ ਅਤੇ ਸਵੈ-ਰੁਜ਼ਗਾਰ ਵਿੱਚ ਸ਼ਾਮਲ ਹੁੰਦੇ ਵੇਖਣਾ ਇੱਕ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ। । ਸਕਸੇਨਾ ਨੇ ਕਿਹਾ ਕਿ “ ਇਨ੍ਹਾਂ ਨਿਰਾਸ਼ ਮਜ਼ਦੂਰਾਂ, ਜੋ ਦੂਜੇ ਸ਼ਹਿਰਾਂ ਤੋਂ ਆਪਣੇ ਘਰ ਪਰਤੇ ਸਨ, ਨੂੰ ਆਤਮਨਿਰਭਰ ਭਾਰਤ ਮੁਹਿੰਮ ਦੇ ਹਿੱਸੇ ਵਜੋਂ ਸ਼ਹਿਦ ਮਿਸ਼ਨ ਨਾਲ ਜੋੜਿਆ ਗਿਆ ਹੈ। ਇਹ ਵੇਖਣਾ ਬਹੁਤ ਚੰਗਾ ਹੈ, ਕਿ ਸਿਰਫ ਤਿੰਨ ਮਹੀਨਿਆਂ ਵਿੱਚ ਹੀ ਮਜ਼ਦੂਰਾਂ ਨੇ ਆਪਣੀ ਰੋਜ਼ੀ-ਰੋਟੀ ਕਮਾਉਣੀ ਸ਼ੁਰੂ ਕਰ ਦਿੱਤੀ ਹੈ।  ਸ਼ਹਿਦ ਦਾ ਉਤਪਾਦਨ ਅਤੇ ਉਨ੍ਹਾਂ ਦੀ ਆਮਦਨੀ ਆਉਣ ਵਾਲੇ ਮਹੀਨਿਆਂ ਵਿੱਚ ਕਈ ਗੁਣਾ ਵੱਧ ਜਾਵੇਗੀ। ”

ਲਾਭਪਾਤਰੀਆਂ ਨੇ ਕੇਵੀਆਈਸੀ ਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਮਧੂ ਮੱਖੀ ਪਾਲਣ ਨੇ ਉਨ੍ਹਾਂ ਨੂੰ ਨੌਕਰੀਆਂ ਦੀ ਭਾਲ ਵਿਚ ਦੂਸਰੇ ਸ਼ਹਿਰਾਂ ਵਿਚ ਪ੍ਰਵਾਸ ਕੀਤੇ ਬਿਨਾਂ ਆਪਣੀ ਰੋਜ਼ੀ-ਰੋਟੀ ਕਮਾਉਣ ਵਿਚ ਸਹਾਇਤਾ ਕੀਤੀ। ਸਹਾਰਨਪੁਰ ਜ਼ਿਲੇ ਦੇ ਇੱਕ ਕੇਵੀਆਈਸੀ ਮਧੂ ਮੱਖੀ ਪਾਲਕ ਅਮਿਤ ਕੁਮਾਰ ਨੇ ਕਿਹਾ ਕਿ “ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦੀ ਹਾਂ ਜਿਨ੍ਹਾਂ ਦੇ ਆਤਮਨਿਰਭਰ ਭਾਰਤ ਦੇ ਵਿਜ਼ਨ ਨੇ ਸਾਡੇ ਲਈ ਸਥਾਨਕ ਰੋਜ਼ਗਾਰ ਪੈਦਾ ਕੀਤਾ ਹੈ। ਅਸੀਂ ਪੰਜ ਕਾਮੇ ਹਾਂ ਜਿਨ੍ਹਾਂ ਨੂੰ ਮਧੂ ਮੱਖੀ ਦੇ 50 ਡੱਬੇ ਮਿਲੇ ਹਨ ਅਤੇ ਸਿਰਫ 3 ਮਹੀਨਿਆਂ ਵਿਚ ਹੀ ਅਸੀਂ 253 ਕਿਲੋ ਸ਼ਹਿਦ ਕੱਢਿਆ ਹੈ।

ਜ਼ਿਕਰਯੋਗ ਗੱਲ ਤਾਂ ਇਹ ਹੈ ਕਿ, ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਸੱਦੇ ਦਾ ਹੁੰਗਾਰਾ ਭਰਦਿਆਂ ਕੇਵੀਆਈਸੀ ਨੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਸੈਂਕੜੇ ਪ੍ਰਵਾਸੀ ਮਜ਼ਦੂਰਾਂ ਨੂੰ ਸ਼ਹਿਦ ਮਿਸ਼ਨ, ਕੁਮਹਾਰ ਸ਼ਕਤੀਕਰਨ ਯੋਜਨਾ ਅਤੇ ਪ੍ਰੋਜੈਕਟ ਡਿਗਨੀ ਟੀ ਵਰਗੀਆਂ ਆਪਣੀਆਂ ਪ੍ਰਮੁੱਖ ਯੋਜਨਾਵਾਂ ਵਿੱਚ ਸ਼ਾਮਲ ਕੀਤਾ ਹੈ। ਉਨ੍ਹਾਂ ਨੂੰ ਜ਼ਰੂਰੀ ਟੂਲ ਕਿੱਟਾਂ ਵੰਡਣ ਤੋਂ ਇਲਾਵਾ; ਕੇਵੀਆਈਸੀ ਨੇ ਨਵੇਂ ਮਧੂ ਮੱਖੀ ਪਾਲਕਾਂ ਦੀ ਸਹਾਇਤਾ ਲਈ ਉਨ੍ਹਾਂ ਨੂੰ ਤਕਨੀਕੀ ਸਿਖਲਾਈ ਅਤੇ ਸੁਪਰਵਿਜਨ ਵੀ ਮੁਹਈਆ ਕਰਵਾਈ ਹੈ।

C:\Users\dell\Desktop\image0015Q76.jpg

 

C:\Users\dell\Desktop\image002UZRT.jpg-------------------------------------------------- ---------------

ਆਰਸੀਜੇ / ਆਰਐਨਐਮ / ਆਈਏ(Release ID: 1677256) Visitor Counter : 3