ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਤੀਰਅੰਦਾਜ਼ ਕਪਿਲ ਦਾ ਕੋਰੋਨਾਵਾਇਰਸ ਟੈਸਟ ਪੋਜ਼ਿਟਿਵ ਨਿਕਲਿਆ, ਇਸ ਸਮੇਂ ਕੋਈ ਲੱਛਣ ਨਹੀਂ
Posted On:
30 NOV 2020 12:38PM by PIB Chandigarh
ਕਪਿਲ, ਜੋ ਆਰਮੀ ਸਪੋਰਟਸ ਇੰਸਟੀਚਿਊਟ, ਪੁਣੇ ਵਿਖੇ ਚੱਲ ਰਹੇ ਰਾਸ਼ਟਰੀ ਤੀਰਅੰਦਾਜ਼ੀ ਕੈਂਪ ਦਾ ਹਿੱਸਾ ਹੈ, ਦਾ ਕੋਰੋਨਵਾਇਰਸ ਟੈਸਟ ਪੋਜ਼ੀਟਿਵ ਨਿਕਲਿਆ ਹੈ। ਉਸਨੂੰ ਕੋਈ ਲੱਛਣ ਨਜ਼ਰ ਨਹੀਂ ਆਇਆ ਹੈ ਅਤੇ ਡਾਕਟਰੀ ਟੀਮ ਦੁਆਰਾ ਉਸਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਕਪਿਲ 18 ਦਿਨਾਂ ਦੀ ਛੁੱਟੀ 'ਤੇ ਸੀ ਅਤੇ ਕੈਂਪ ਵਿੱਚ ਦੁਬਾਰਾ ਸ਼ਾਮਲ ਹੋਣ ‘ਤੇ ਅਤੇ ਸਪੋਰਟਸ ਅਥਾਰਿਟੀ ਆਫ ਇੰਡੀਆ (ਸਾਈ) ਦੁਆਰਾ ਸਥਾਪਿਤ ਸਟੈਂਡਰਡ ਔਪਰੇਟਿੰਗ ਪ੍ਰਕ੍ਰਿਆ (ਐੱਸਓਪੀ) ਦੇ ਅਨੁਸਾਰ ਕੈਂਪ ਵਿੱਚ ਪਹੁੰਚਣ 'ਤੇ ਉਸ ਦਾ ਟੈਸਟ ਕੀਤਾ ਗਿਆ। ਉਹ ਕੁਆਰੰਟੀਨ ਵਿੱਚ ਸੀ ਅਤੇ ਹੋਰ ਕੈਂਪਰਾਂ ਵਿੱਚੋਂ ਕਿਸੇ ਨਾਲ ਵੀ ਸੰਪਰਕ ਵਿੱਚ ਨਹੀਂ ਆਇਆ।
**********
ਐੱਨਬੀ/ਓਏ
(Release ID: 1677168)
Visitor Counter : 124