ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਦੁੱਤੀ ਚੰਦ ਅਤੇ ਕੇਟੀ ਇਰਫਾਨ ਨੂੰ ਟਾਪਸ ਕੋਰ ਗਰੁੱਪ ਅਤੇ ਡਿਵੈਲਪਮੈਂਟ ਗਰੁੱਪ ਵਿੱਚ ਕਈ ਹੋਣਹਾਰ ਨੌਜਵਾਨ ਅਥਲੀਟਾਂ ਨੂੰ ਸ਼ਾਮਲ ਕੀਤਾ ਗਿਆ
Posted On:
29 NOV 2020 5:10PM by PIB Chandigarh
26 ਨਵੰਬਰ ਨੂੰ ਆਯੋਜਿਤ 50ਵੀਂ ਐੱਮਓਸੀ ਮੀਟਿੰਗ ਵਿੱਚ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਦੇ ਕੋਰ ਗਰੁੱਪ ਵਿੱਚ 8 ਟਰੈਕ ਐਂਡ ਫੀਲਡ ਅਥਲੀਟਾਂ ਨੂੰ ਸ਼ਾਮਲ ਕੀਤਾ ਗਿਆ ਹੈ। 7 ਟਰੈਕ ਅਤੇ ਫੀਲਡ ਅਥਲੀਟਾਂ ਨੂੰ ਟਾਪਸ ਡਿਵੈਲਪਮੈਂਟ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਹੈ। ਟਾਪਸ ਕੋਰ ਗਰੁੱਪ ਵਿੱਚ ਅਥਲੀਟਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਉਨ੍ਹਾਂ ਦੇ ਪ੍ਰਦਰਸ਼ਨ ਦੀ ਪ੍ਰਗਤੀ ਅਤੇ ਅਗਲੇ ਸਾਲ ਹੋਣ ਵਾਲੇ ਟੋਕਿਓ ਓਲੰਪਿਕ ਲਈ ਉਨ੍ਹਾਂ ਦੀ ਯੋਗਤਾ ਜਾਂ ਯੋਗਤਾ ਦੀ ਉੱਚ ਸੰਭਾਵਨਾ ’ਤੇ ਅਧਾਰਿਤ ਸੀ।
ਟਾਪਸ ਸਕੀਮ ਵਿੱਚ ਨਿਮਨ ਅਥਲੀਟਾਂ ਨੂੰ ਸ਼ਾਮਲ ਕੀਤਾ ਗਿਆ: ਸ਼ਿਵਪਾਲ ਸਿੰਘ (ਪੁਰਸ਼ਾਂ ਦੀ ਜੈਵਲਿਨ ਥ੍ਰੋਅ ਅਤੇ ਓਲੰਪਿਕਸ ਲਈ ਕੁਆਲੀਫਾਈਡ), ਅੰਨਾ ਰਾਣੀ (ਮਹਿਲਾਵਾਂ ਦੀ ਜੈਵਲਿਨ ਥ੍ਰੋਅ), ਕੇਟੀ ਇਰਫਾਨ (ਪੁਰਸ਼ਾਂ ਦੀ 20 ਕਿਲੋਮੀਟਰ ਵਾਕ ਅਤੇ ਓਲੰਪਿਕਸ ਲਈ ਕੁਆਲੀਫਾਈਡ), ਅਰੋਕੀਆ ਰਾਜੀਵ (ਪੁਰਸ਼ਾਂ ਦੀ 400 ਮੀਟਰ ਅਤੇ 4x400 ਮੀਟਰ ਰਿਲੇਅ), ਅਲੈਕਸ ਐਂਥਨੀ (ਪੁਰਸ਼ਾਂ ਦੀ 400 ਮੀਟਰ ਅਤੇ ਰਿਲੇਅ), ਐੱਮਆਰ ਪੁਵੰਮਾ (ਮਹਿਲਾਵਾਂ ਦੀ 400 ਮੀਟਰ ਅਤੇ 4x400 ਮੀਟਰ ਰਿਲੇਅ) ਅਤੇ ਦੁੱਤੀ ਚੰਦ (ਮਹਿਲਾਵਾਂ ਦੀ 100 ਮੀਟਰ ਅਤੇ 200 ਮੀਟਰ)। ਭਾਰਤ ਨੇ 2019 ਵਿਸ਼ਵ ਚੈਂਪੀਅਨਸ਼ਿਪ ਵਿੱਚ ਮਿਸ਼ਰਤ 4x400 ਮੀਟਰ ਰਿਲੇਅ ਵਿੱਚ ਓਲੰਪਿਕ ਕੋਟਾ ਹਾਸਲ ਕੀਤਾ।
ਪ੍ਰਦਰਸ਼ਨ ਦੀ ਸਮੀਖਿਆ ਦੇ ਬਾਅਦ ਟਾਪਸ ਸਕੀਮ ਦਾ ਹਿੱਸਾ ਰਹੇ 9 ਅਥਲੀਟਾਂ ਨੂੰ ਬਰਕਰਾਰ ਰੱਖਿਆ ਗਿਆ ਹੈ। ਜਿਨ੍ਹਾਂ ਵਿੱਚ ਨੀਰਜ ਚੋਪੜਾ, ਹੇਮਾ ਦਾਸ ਅਤੇ ਤਜਿੰਦਰ ਪਾਲਸਿੰਘ ਤੂਰ ਸ਼ਾਮਲ ਹਨ। ਟ੍ਰਿਪਲ ਜੰਪਰ ਅਰਪਿੰਦਰ ਸਿੰਘ ਨੂੰ ਟਾਪਸ ਤੋਂ ਬਾਹਰ ਰੱਖਿਆ ਗਿਆ।
ਨਿਮਨਲਿਖਤ 7 ਅਥਲੀਟਾਂ ਨੂੰ ਟਾਪਸ ਡਿਵੈਲਪਮੈਂਟ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਹੈ: ਹਰਸ਼ ਕੁਮਾਰ (400 ਮੀਟਰ ਅਤੇ 4x400 ਮੀਟਰ ਰਿਲੇਅ), ਵੀਰਾਮਨੀ ਰਾਠੀ (ਮਹਿਲਾਵਾਂ ਦੀ 400 ਮੀਟਰ ਅਤੇ 4x400 ਮੀਟਰ ਰਿਲੇਅ), ਵਿਥਿਆ ਆਰ (ਮਹਿਲਾਵਾਂ ਦੀ 400 ਮੀਟਰ ਅਤੇ 4x400 ਮੀਟਰ ਰਿਲੇਅ), ਤੇਜ਼ਸਵਿਨ ਸ਼ੰਕਰ (ਪੁਰਸ਼ਾਂ ਦਾ ਹਾਈ ਜੰਪ), ਸ਼ੈਲੀ ਸਿੰਘ (ਮਹਿਲਾਵਾਂ ਦਾ ਲੌਂਗ ਜੰਪ), ਸਾਂਦਰਾ ਬਾਬੂ (ਮਹਿਲਾਵਾਂ ਦਾ ਟ੍ਰਿਪਲ ਜੰਪ) ਅਤੇ ਹਰਸ਼ਿਤਾ ਸ਼ੇਰਾਵਤ (ਮਹਿਲਾਵਾਂ ਦਾ ਹੈਮਰ ਥ੍ਰੋ)।
*******
ਐੱਨਬੀ/ਓਏ
(Release ID: 1677081)
Visitor Counter : 173