ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਆਰਮੀ ਗਾਰਡ ਬਟਾਲੀਅਨ ਦੇ ਰਸਮੀ ਤਬਦੀਲੀ ਸਮਾਗਮ ਦੇ ਗਵਾਹ ਬਣੇ

Posted On: 28 NOV 2020 1:29PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਅੱਜ (28 ਨਵੰਬਰ, 2020) ਰਾਸ਼ਟਰਪਤੀ ਭਵਨ ਵਿੱਚ ਤੈਨਾਤ ਆਰਮੀ ਗਾਰਡ ਬਟਾਲੀਅਨ ਦੇ ਰਸਮੀ ਤਬਦੀਲੀ ਸਮਾਗਮ ਦੇ ਗਵਾਹ ਬਣੇ, ਜਿਸ ਵਿੱਚ ਸੈਰੇਮੋਨੀਅਲ ਆਰਮੀ ਗਾਰਡ ਬਟਾਲੀਅਨ ਦੇ ਰੂਪ ਵਿੱਚ ਆਪਣੇ ਸਾਢੇ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਤੇ ਫਸਟ ਗੋਰਖਾ ਰਾਈਫਲਜ਼ ਦੀ 5ਵੀਂ ਬਟਾਲੀਅਨ ਨੇ ਸਿੱਖ ਰੈਜੀਮੈਂਟ ਦੀ 6ਵੀਂ ਬਟਾਲੀਅਨ ਨੂੰ ਚਾਰਜ ਸੌਂਪ ਦਿੱਤਾ।

 

ਸੈਨਾ ਦੀਆਂ ਵਿਭਿੰਨ ਇਨਫੈਂਟਰੀ ਇਕਾਈਆਂ ਰੋਟੇਸ਼ਨ ਦੇ ਅਧਾਰ ਤੇ ਰਾਸ਼ਟਰਪਤੀ ਭਵਨ ਵਿੱਚ ਸੈਰੇਮੋਨੀਅਲ ਆਰਮੀ ਗਾਰਡ ਦੇ ਰੂਪ ਵਿੱਚ ਕਾਰਜ ਕਰਦੀਆਂ ਹਨ। ਆਰਮੀ ਗਾਰਡ ਬਟਾਲੀਅਨ ਰਾਸ਼ਟਰਪਤੀ ਭਵਨ ਵਿੱਚ ਸੈਰੇਮੋਨੀਅਲ ਗਾਰਡ ਕਰਤੱਵਾਂ ਦੇ ਪਾਲਣ ਦੇ ਇਲਾਵਾ ਪਤਵੰਤੇ ਵਿਅਕਤੀਆਂ ਲਈ ਗਾਰਡ ਆਵ੍ ਆਨਰ, ਗਣਤੰਤਰ ਦਿਵਸ ਪਰੇਡ, ਅਜ਼ਾਦੀ ਦਿਵਸ ਪਰੇਡ, ਬੀਟਿੰਗ ਦਿ ਰਿਟ੍ਰੀਟ ਸੈਰੇਮਨੀ ਵਰਗੇ ਮਹੱਤਵਪੂਰਨ ਵਿਭਿੰਨ ਪ੍ਰੋਗਰਾਮਾਂ ਦਾ ਆਯੋਜਨ ਕਰਦੀ ਹੈ।

 

ਫਸਟ ਗੋਰਖਾ ਰਾਈਫਲਜ਼ ਦੀ 5ਵੀਂ ਬਟਾਲੀਅਨ ਅਤੇ ਸਿੱਖ ਰੈਜੀਮੈਂਟ ਦੀ 6ਵੀਂ ਬਟਾਲੀਅਨ ਦੇ ਕਮਾਂਡਿੰਗ ਆਫੀਸਰ ਦਿਨ ਵਿੱਚ ਬਾਅਦ ਵਿੱਚ ਰਾਸ਼ਟਰਪਤੀ ਨੂੰ ਮਿਲਣਗੇ। ਰਾਸ਼ਟਰਪਤੀ ਜਾ ਰਹੀ ਬਟਾਲੀਅਨ ਪਹਿਲੀ ਗੋਰਖਾ ਰਾਈਫਲਜ਼ ਦੀ 5ਵੀਂ ਬਟਾਲੀਅਨ ਨਾਲ ਵੀ ਗੱਲਬਾਤ ਕਰਨਗੇ।

ਆਰਮੀ ਗਾਰਡ ਦਾ ਪ੍ਰੋਫਾਇਲ ਦੀ ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ

 

******

 

 

ਡੀਐੱਸ/ਐੱਸਐੱਚ



(Release ID: 1676869) Visitor Counter : 177