ਮਾਨਵ ਸੰਸਾਧਨ ਵਿਕਾਸ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਕੋਵਿਡ-19 ਮਹਾਮਾਰੀ ਦੌਰਾਨ ਸਕੂਲ ਸਿੱਖਿਆ ਵਿਭਾਗ ਵਲੋਂ ਕੀਤੇ ਉਪਰਾਲਿਆਂ ਦਾ ਸੰਗ੍ਰਹਿ ਜਾਰੀ ਕੀਤਾ

Posted On: 27 NOV 2020 5:51PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ ' ਨਿਸ਼ੰਕ' ਨੇ ਅੱਜ ਇੱਥੇ ਕੋਵਿਡ-19
ਮਹਾਮਾਰੀ ਦੌਰਾਨ ਸਕੂਲ ਸਿੱਖਿਆ ਵਿਭਾਗ ਵਲੋਂ ਸ਼ੁਰੂ ਕੀਤੇ ਗਏ ਉਪਰਾਲਿਆਂ ਦਾ ਇਕ
ਸੰਗ੍ਰਹਿ ਜਾਰੀ ਕੀਤਾ।
ਮੰਤਰੀ ਨੇ ਕਿਹਾ ਕਿ ਸਾਲ 2020-21 'ਚ ਕੋਵਿਡ-19 ਮਹਾਮਾਰੀ ਮਹਾ-ਸੰਕਟ ਦੀ ਬੇਮਿਸਾਲ
ਐਮਰਜੈਂਸੀ ਦਾ ਕਾਰਨ ਬਣ ਗਈ ਹੈ, ਜਿਸ ਨੇ ਵਿਸ਼ਵ ਪੱਧਰ 'ਤੇ ਲਗਭਗ ਸਾਰੇ ਦੇਸ਼ਾਂ ਅਤੇ
ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਹੈ। ਉਨਾਂ ਅੱਗੇ ਕਿਹਾ ਕਿ ਮਹਾਮਾਰੀ ਨੇ ਆਮ ਜਨਜੀਵਨ
'ਚ ਭਾਰੀ ਵਿਘਨ ਪਾਉਂਦਿਆਂ ਦੇਸ਼ 'ਚ ਵਿੱਦਿਅਕ ਅਦਾਰਿਆਂ ਨੂੰ ਬੰਦ ਕਰਨ ਤੱਕ ਪ੍ਰਭਾਵਤ ਕੀਤਾ
ਅਤੇ ਜਿਸ ਨਾਲ ਬੱਚਿਆਂ 'ਤੇ ਅਸਰ ਪਿਆ।
ਸ੍ਰੀ ਪੋਖਰਿਯਾਲ ਨੇ ਇਸ ਮੌਕੇ ਚਾਨਣਾ ਪਾਉਂਦਿਆ ਕਿਹਾ ਕਿ ਸਕੂਲ ਸਿੱਖਿਆ ਅਤੇ ਸਾਖਰਤਾ
ਵਿਭਾਗ ਨੇ ਸਕੂਲ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਈ ਪਹਿਲਕਦਮੀਆਂ ਜਿਵੇਂ ਕਿ ਪ੍ਰਧਾਨ
ਮੰਤਰੀ ਈ-ਵਿੱਦਿਆ, ਪ੍ਰਗਤੀ ਦਿਸ਼ਾ ਨਿਰਦੇਸ਼, ਮਨੋ-ਸਮਾਜਿਕ ਸਹਾਇਤਾ, ਈ-ਵਿਸ਼ਾ-ਵਸਤੂ,
ਵਿਕਲਪਿਕ ਅਕਾਦਮਿਕ ਕੈਲੰਡਰ ਆਦਿ ਅਨੇਕਾਂ ਕਦਮ ਚੁੱਕੇ ਹਨ। ਕੋਵਿਡ -19 ਮਹਾਮਾਰੀ
ਦੌਰਾਨ ਵਿਦਿਆਰਥੀ ਆਪਣੀ ਪੜਾਈ ਤੋਂ ਪਛੜੇ ਨਹੀਂ। ਉਨਾਂ ਖੁਸ਼ੀ ਜ਼ਾਹਿਰ ਕੀਤੀ ਕਿ
ਮਹਾਮਾਰੀ ਦੇ ਪ੍ਰਭਾਵ ਨੂੰ ਘਟਾਉਣ ਲਈ ਇਨਾਂ ਪਹਿਲਕਦਮੀਆਂ ਨੇ ਬਹੁਤ ਵੱਡਾ ਯੋਗਦਾਨ
ਪਾਇਆ ਹੈ। ਮੰਤਰਾਲਾ ਹੁਣ ਤੱਕ ਸਿਖਾਉਣ ਅਤੇ ਸਿੱਖਣ ਦੇ ਢੰਗ ਨੂੰ ਦੁਬਾਰਾ ਬਣਾਉਣ ਅਤੇ
ਮੁੜ ਕਲਪਨਾ ਕਰਨ ਲਈ ਕਈ ਉਪਾਵਾਂ ਦੇ ਨਾਲ ਆਇਆ ਹੈ। ਮੰਤਰੀ ਨੇ ਮੰਤਰਾਲੇ ਦੇ
ਅਧਿਕਾਰੀਆਂ ਦੇ ਘਰਾਂ 'ਚ ਸਕੂਲੀ ਸਿਹਤਮੰਦ ਮਿਸ਼ਰਣ ਦੁਆਰਾ ਅਤੇ ਮਿਆਰੀ ਸਿੱਖਿਆ ਪ੍ਰਦਾਨ
ਕਰਨ ਦੇ ਬਹੁਤ ਸਾਰੇ ਨਵੇਂ ਢੰਗਾਂ ਦੀ ਸ਼ੁਰੂਆਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ।


https://static.pib.gov.in/WriteReadData/userfiles/333%20-%20Copy%201.pdfMC/KP/AK(Release ID: 1676618) Visitor Counter : 5