ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸਾਂਝੀ ਗਤੀਸ਼ੀਲਤਾ ਨੂੰ ਨਿਯਮਿਤ ਕਰਨ ਅਤੇ ਆਵਾਜਾਈ ਦੀ ਭੀੜ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਮੋਟਰ ਵਾਹਨ ਐਗਰੀਗੇਟਰ ਦਿਸ਼ਾ-ਨਿਰਦੇਸ਼ ਜਾਰੀ
Posted On:
27 NOV 2020 1:21PM by PIB Chandigarh
ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਮੋਟਰ ਵਾਹਨ (ਸੋਧ) ਐਕਟ,2019 ਦੀਆਂ ਲੋੜਾਂ ਅਤੇ ਪ੍ਰਬੰਧਾਂ ਦੇ ਅਨੁਸਾਰ ਮੋਟਰ ਵਾਹਨ ਐਗਰੀਗੇਟਰ ਦਿਸ਼ਾ-ਨਿਰਦੇਸ਼ 2020 ਜਾਰੀ ਕੀਤੇ ਜੋ ਕਿ ਮੋਟਰ ਵਾਹਨ ਐਕਟ,1988 ਦੀ ਸੋਧੀ ਗਈ ਧਾਰਾ 93 ਦੇ ਅਨੁਰੂਪ ਹੈ।
ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਜਾਰੀ ਕਰਨ ਦਾ ਉਦੇਸ਼:
• ਸਾਂਝੀ ਗਤੀਸ਼ੀਲਤਾ ਨੂੰ ਨਿਯਮਿਤ ਕਰਨਾ ਅਤੇ ਆਵਾਜਾਈ ਦੀ ਭੀੜ ਅਤੇ ਪ੍ਰਦੂਸ਼ਣ ਨੂੰ ਘੱਟ ਕਰਨਾ। ਮੋਟਰ ਵਾਹਨ ਐਕਟ, 1988 ਵਿੱਚ 'ਐਗਰੀਗੇਟਰ' ਸ਼ਬਦ ਦੀ ਪਰਿਭਾਸ਼ਾ ਨੂੰ ਸ਼ਾਮਿਲ ਕਰਨ ਲਈ ਮੋਟਰ ਵਾਹਨ ਸੋਧ ਐਕਟ, 2019 ਲਿਆਂਦਾ ਗਿਆ ਹੈ।
• ਸੋਧ ਤੋਂ ਪਹਿਲਾਂ ਐਗਰੀਗੇਟਰ ਸ਼ਬਦ ਦਾ ਨਿਯਮਨ ਉਪਲੱਬਧ ਨਹੀਂ ਸੀ।
• ਕਾਰੋਬਾਰੀ ਸੁਖਾਲੇਪਣ, ਗਾਹਕ ਸੁਰੱਖਿਆ ਅਤੇ ਚਾਲਕ ਭਲਾਈ ਦੇ ਲਈ।
ਦਿਸ਼ਾ-ਨਿਰਦੇਸ਼ ਹੇਠਲਿਖਤ ਚੀਜ਼ਾਂ ਪ੍ਰਦਾਨ ਕਰਦੇ ਹਨ:
• ਰਾਜ ਸਰਕਾਰ ਦੁਆਰਾ ਜਾਰੀ ਕੀਤੇ ਗਏ ਲਾਇਸੈਂਸ, ਐਗਰੀਗੇਟਰ ਦੇ ਕਾਰੋਬਾਰ ਨੂੰ ਚਲਾਉਣ ਦੀ ਆਗਿਆ ਦੇਣ ਲਈ ਲਾਜ਼ਮੀ ਸ਼ਰਤ ਹੈ।
• ਐਗਰੀਗੇਟਰਜ਼ ਦੇ ਨਿਯਮਿਤ ਕਰਨ ਲਈ, ਕੇਂਦਰ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਰਾਜ ਸਰਕਾਰਾਂ ਦੁਆਰਾ ਪਾਲਣਾ ਕੀਤੀ ਜਾ ਸਕਦੀ ਹੈ।
• ਲਾਇਸੈਂਸ ਦੀਆਂ ਸ਼ਰਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਐਕਟ ਦੀ ਧਾਰਾ 93 ਅਧੀਨ ਜੁਰਮਾਨੇ ਤੈਅ ਕੀਤੇ ਗਏ ਹਨ।
• ਇਹ ਦਿਸ਼ਾ-ਨਿਰਦੇਸ਼ ਰਾਜ ਸਰਕਾਰਾਂ ਦੁਆਰਾ ਐਗਰੀਗੇਟਰਜ਼ ਦੁਆਰਾ ਇੱਕ ਨਿਆਮਕ ਢਾਂਚਾ ਸਥਾਪਿਤ ਕੀਤਾ ਜਾਂਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਐਗਰੀਗੇਟਰ ਉਨ੍ਹਾਂ ਦੁਆਰਾ ਚਲਾਏ ਗਏ ਕਾਰਜਾਂ ਦੇ ਲਈ ਜਵਾਬਦੇਹ ਅਤੇ ਜਿੰਮੇਵਾਰ ਹਨ।
• ਕਾਰੋਬਾਰ ਨੂੰ ਐਗਰੀਗੇਟਰਜ਼ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਸੇਵਾ ਦੇ ਰੂਪ ਵਿੱਚ ਵੀ ਮੰਨਿਆ ਜਾਏਗਾ ਜੋ ਰੋਜ਼ਗਾਰ ਸਿਰਜਣ ਅਤੇ ਜਨਤਾ ਨੂੰ ਕਮਿਊਟੇਸ਼ਨ ਸੁਵਿਧਾਵਾਂ ਦਿਵਾਉਣ ਦੇ ਸਬੰਧ ਵਿੱਚ ਜਨਹਿੱਤ ਦੀ ਸੇਵਾ ਹੈ ਅਤੇ ਘੱਟ ਕੀਮਤ 'ਤੇ ਅਸਾਨੀ ਨਾਲ ਉਪਲੱਬਧ ਹੈ।
• ਇਹ ਸਰਕਾਰ ਨੂੰ ਜਨਤਕ ਆਵਾਜਾਈ ਦਾ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਯਕੀਨੀ ਬਣਾਉਣ, ਈਂਧਨ ਦੀ ਖ਼ਪਤ ਨੂੰ ਘੱਟ ਕਰਨ ਅਤੇ ਵਾਹਨ ਪ੍ਰਦੂਸ਼ਣ ਨੂੰ ਘੱਟ ਕਰਕੇ ਮਨੁੱਖੀ ਸਿਹਤ ਨੂੰ ਘੱਟ ਤੋਂ ਘੱਟ ਨੁਕਸਾਨ ਯਕੀਨੀ ਬਣਾਉਣ ਵਿੱਚ ਮਦਦਗਾਰ ਹੋਵੇਗਾ।
• ਮੰਤਰਾਲੇ ਨੇ ਐੱਸਓ ਨੰਬਰ 5553(ਈ),ਮਿਤੀ 18 ਅਕਤੂਬਰ,2018 ਨੂੰ ਜਾਰੀ ਇਸ ਅਧਿਸੂਚਨਾ ਦੇ ਤਹਿਤ ਇਥਨੌਲ ਅਤੇ ਮਿਥਨੌਲ ਨਾਲ ਚਲਣ ਵਾਲੇ ਵਾਹਨਾਂ ਦੀ ਆਵਾਜਾਈ ਦੀ ਸੁਵਿਧਾ ਪ੍ਰਦਾਨ ਕਰ ਸਕਣ।
ਪ੍ਰਸਤਾਵਤ ਦਿਸ਼ਾ-ਨਿਰਦੇਸ਼ ਯਕੀਨੀ ਬਣਾਉਂਦੇ ਹਨ –
• ਐਗਰੀਗੇਟਰਜ਼ ਨੂੰ ਨਿਯਮਿਤ ਕਰਨਾ,
• ਕਿਸੇ ਵਿਅਕਤੀ ਜਾਂ ਇਕਾਈ ਦਾ ਐਗਰੀਗੇਟਰ ਬਣਨ ਲਈ ਪਾਤਰਤਾ / ਯੋਗਤਾ ਦੀਆਂ ਸ਼ਰਤਾਂ
• ਵਾਹਨ ਅਤੇ ਚਾਲਕਾਂ ਦੇ ਸਬੰਧ ਵਿੱਚ ਪਾਲਣ ਸ਼ਰਤਾਂ
• ਐਗਰੀਗੇਟਰ ਐਪ ਅਤੇ ਵੈੱਬਸਾਈਟ ਦੇ ਸਬੰਧਾਂ ਵਿੱਚ ਨਿਯਮ ਦੀਆਂ ਸ਼ਰਤਾਂ
• ਕਿਰਾਏ ਨੂੰ ਨਿਯਮਿਤ ਕਰਨ ਦਾ ਢੰਗ
• ਚਾਲਕਾਂ ਦੀ ਭਲਾਈ
• ਨਾਗਰਿਕਾਂ ਦੀ ਸੇਵਾ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ
• ਨਿੱਜੀ ਕਾਰਾਂ ਵਿੱਚ ਪੂਲਿੰਗ ਅਤੇ ਰਾਈਡ ਸ਼ੇਅਰਿੰਗ ਜਿਹੀਆਂ ਧਾਰਨਾਵਾਂ ਵਿਕਸਿਤ ਕਰਨ ਲਈ
• ਲਾਇਸੈਂਸ ਸ਼ੁਲਕ ਅਤੇ ਸੁਰੱਖਿਆ ਜਮ੍ਹਾਂ ਅਤੇ ਰਾਜ ਸਰਕਾਰਾਂ ਦੇ ਅਧਿਕਾਰ
ਸਾਰੇ ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਲਈ ਇੱਕ ਪੱਤਰ ਵਿੱਚ,ਮੰਤਰਾਲੇ ਨੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ 'ਤੇ ਜ਼ੋਰ ਦਿੱਤਾ ਹੈ।
***
ਆਰਸੀਜੇ/ਐੱਮਐੱਸ/ਜੇਕੇ
(Release ID: 1676613)
Visitor Counter : 239