ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਕੱਲ੍ਹ ਤਿੰਨ ਸ਼ਹਿਰਾਂ ਵਿੱਚ ਸਥਿਤ ਵੈਕਸੀਨ ਕੇਂਦਰਾਂ ਦਾ ਦੌਰਾ ਕਰਨਗੇ
Posted On:
27 NOV 2020 4:36PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਵੈਕਸੀਨ ਦੇ ਵਿਕਾਸ ਅਤੇ ਨਿਰਮਾਣ ਦੀ ਪ੍ਰਕਿਰਿਆ ਦੀ ਵਿਅਕਤੀਗਤ ਤੌਰ 'ਤੇ ਸਮੀਖਿਆ ਦੇ ਲਈ 3 ਸ਼ਹਿਰਾਂ ਦਾ ਦੌਰਾ ਕਰਨਗੇ। ਉਹ ਅਹਿਮਦਾਬਾਦ ਵਿੱਚ ਜ਼ਾਇਡਸ ਬਾਇਓਟੈੱਕ ਪਾਰਕ, ਹੈਦਰਾਬਾਦ ਵਿੱਚ ਭਾਰਤ ਬਾਇਓਟੈੱਕ ਅਤੇ ਪੁਣੇ ਵਿੱਚ ਸੀਰਮ ਇੰਸਟੀਟਿਊਟ ਆਵ੍ ਇੰਡੀਆ ਦਾ ਦੌਰਾ ਕਰਨਗੇ।
ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਭਾਰਤ ਦੇ ਨਿਰਣਾਇਕ ਦੌਰ ਵਿੱਚ ਪ੍ਰਵੇਸ਼ ਕਰਨ ਦੇ ਨਾਲ, ਪ੍ਰਧਾਨ ਮੰਤਰੀ ਦੇ ਇਨ੍ਹਾਂ ਪਲਾਂਟਾਂ ਦੇ ਦੌਰੇ ਅਤੇ ਵਿਗਿਆਨੀਆਂ ਦੇ ਨਾਲ ਵਿਚਾਰ-ਵਟਾਂਦਰੇ ਕਰਕੇ ਤਿਆਰੀਆਂ ਅਤੇ ਚੁਣੌਤੀਆਂ ਦੇ ਪਰਿਪੇਖ ਦੀ ਜਾਣਕਾਰੀ ਲੈਣ ਅਤੇ ਆਪਣੇ ਨਾਗਰਿਕਾਂ ਦੇ ਟੀਕਾਕਰਨ ਦੇ ਭਾਰਤ ਦੇ ਯਤਨਾਂ ਦਾ ਰੋਡਮੈਪ ਤਿਆਰ ਕਰਨ ਵਿੱਚ ਸਹਾਇਤਾ ਮਿਲੇਗੀ।
*******
ਡੀਐੱਸ/ਐੱਸਕੇਐੱਸ
(Release ID: 1676554)
Visitor Counter : 194
Read this release in:
Tamil
,
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Telugu
,
Kannada
,
Malayalam