ਸੰਸਦੀ ਮਾਮਲੇ
ਸੰਵਿਧਾਨ ਦਿਵਸ ’ਤੇ ਕੇਵਡੀਆ ਵਿੱਚ ਵਿਸ਼ੇਸ਼ ਮਲਟੀ-ਮੀਡੀਆ ਪ੍ਰਦਰਸ਼ਨੀ ਦੀ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਸ਼ਲਾਘਾ ਕੀਤੀ
Posted On:
27 NOV 2020 1:56PM by PIB Chandigarh
ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੀ ਅਗਵਾਈ ਵਿੱਚ ਦੇਸ਼ ਭਰ ਵਿੱਚ ਪ੍ਰਸਤਾਵਨਾ ਪੜ੍ਹੇ ਜਾਣ ਦੇ ਨਾਲ ਜਿੱਥੇ ਇੱਕ ਪਾਸੇ ਪੂਰੇ ਉਤਸ਼ਾਹ ਨਾਲ 71ਵਾਂ ਸੰਵਿਧਾਨ ਦਿਵਸ ਮਨਾਇਆ ਗਿਆ, ਉੱਥੇ ਗੁਜਰਾਤ ਦੇ ਕੇਵਡੀਆ ਵਿੱਚ ਸੰਵਿਧਾਨ ’ਤੇ ਹੋਈ ਇੱਕ ਵਿਸ਼ੇਸ਼ ਪ੍ਰਦਰਸ਼ਨੀ ਨੂੰ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੁਆਰਾ ਕਾਫੀ ਸ਼ਲਾਘਾ ਮਿਲੀ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਬਿਊਰੋ ਆਵ੍ ਆਊਟਰੀਚ ਕਮਿਊਨੀਕੇਸ਼ਨ ਦੁਆਰਾ ਸੰਸਦੀ ਅਜਾਇਬ ਘਰ ਅਤੇ ਪੁਰਾਲੇਖਾਂ ਦੇ ਸਹਿਯੋਗ ਨਾਲ ਗੁਜਰਾਤ ਵਿੱਚ ਸਟੈਚੂ ਆਵ੍ ਯੂਨਿਟੀ ਜਗ੍ਹਾ ’ਤੇ ਪ੍ਰਧਾਨਗੀ ਅਧਿਕਾਰੀਆਂ ਦੀ 80ਵੀਂ ਆਲ ਇੰਡੀਆ ਕਾਨਫ਼ਰੰਸ ਦੇ ਤਹਿਤ ਆਯੋਜਿਤ ਇਸ ਪ੍ਰਦਰਸ਼ਨੀ ਦਾ ਉਦਘਾਟਨ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਦੁਆਰਾ ਬੁੱਧਵਾਰ ਨੂੰ ਕੀਤਾ ਗਿਆ ਸੀ। ਪ੍ਰਦਰਸ਼ਨੀ ਵਿੱਚ ਵੈਦਿਕ ਕਾਲ ਤੋਂ ਲੈ ਕੇ, ਲਿੱਛਵੀ ਗਣਤੰਤਰ ਦੇ ਆਧੁਨਿਕ ਭਾਰਤ ਦੇ ਨਿਰਮਾਣ ਤੱਕ ਦੇਸ਼ ਵਿੱਚ ਲੋਕਤਾਂਤਰਿਕ ਪਰੰਪਰਾਵਾਂ ਦੇ ਸਫ਼ਰ ਨੂੰ ਪ੍ਰਦਰਸ਼ਿਤ ਕੀਤਾ ਗਿਆ।
1,600 ਵਰਗ ਫੁੱਟ ਵਿੱਚ ਪ੍ਰਦਰਸ਼ਿਤ ਮਲਟੀ ਮੀਡੀਆ ਪ੍ਰਦਰਸ਼ਨੀ ਵਿੱਚ ਪਲਾਜ਼ਮਾ ਡਿਸਪਲੇਅ, ਇੰਟਰਐਕਟਿਵ ਡਿਜੀਟਲ ਫਲਿੱਪ ਬੁੱਕ, ਆਰਐੱਫ਼ਆਈਡੀ ਕਾਰਡ ਰੀਡਰ, ਇੰਟਰਐਕਟਿਵ ਸਕ੍ਰੀਨ, ਡਿਜੀਟਲ ਟਚ ਵਾਲ ਆਦਿ ਦੇ ਨਾਲ 50 ਪੈਨਲ ਸ਼ਾਮਲ ਹਨ।
ਲੋਕ ਸਭਾ ਸਪੀਕਰ ਨੇ ਮਲਟੀ-ਮੀਡੀਆ ਦੀ ਵਰਤੋਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇੰਟਰਐਕਟਿਵ ਪ੍ਰਦਰਸ਼ਨੀਆਂ ਦਿਲਚਸਪ ਤਰੀਕੇ ਨਾਲ ਜਾਣਕਾਰੀਆਂ ਦਾ ਪ੍ਰਸਾਰ ਕਰਦੀਆਂ ਹਨ। ਉਨ੍ਹਾਂ ਨੇ ਕਿਹਾ, ਪ੍ਰਦਰਸ਼ਨੀ ਪ੍ਰਭਾਵੀ ਰੂਪ ਨਾਲ ਸੰਵਿਧਾਨ ਦੇ ਨਿਰਮਾਣ ਨੂੰ ਪੜਾਅਵਾਰ ਤਰੀਕੇ ਨਾਲ ਦਿਖਾਉਂਦੀ ਹੈ ਅਤੇ ਸਾਡੀ ਲੋਕਤਾਂਤਰਿਕ ਪਰੰਪਰਾ ਦੇ ਬਾਰੇ ਵਿੱਚ ਜਾਗਰੂਕਤਾ ਦੇ ਪ੍ਰਸਾਰ ਦੇ ਲਈ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਅਜਿਹੀਆਂ ਪ੍ਰਦਰਸ਼ਨੀਆਂ ਦਾ ਆਯੋਜਨ ਹੋਣਾ ਚਾਹੀਦਾ ਹੈ।
ਪ੍ਰਦਰਸ਼ਨੀ ਵਿੱਚ ਭਾਰਤ ਦੇ ਸੰਵਿਧਾਨ ਦੀ ਰੂਪ-ਰੇਖਾ ਤਿਆਰ ਕੀਤੇ ਜਾਣ ਨੂੰ ਬੜਾ ਵਿਸਤਾਰ ਨਾਲ ਪੁਰਾਲੇਖਾਂ ਅਤੇ ਹੋਰ ਸਮੱਗਰੀਆਂ ਦੀ ਵਰਤੋਂ ਨਾਲ ਪੇਸ਼ ਕੀਤਾ ਗਿਆ ਹੈ।ਮੁੰਬਈ ਸਥਿੱਤ ਫਿਲਮਜ਼ ਡਿਵੀਜ਼ਨ ਆਵ੍ ਇੰਡੀਆ ਦੇ ਪੁਰਾਲੇਖਾਂ ਨਾਲ ਸੰਵਿਧਾਨ ਦੀ ਰੂਪ-ਰੇਖਾ ਤਿਆਰ ਕਰਨ ਨਾਲ ਜੁੜੀਆਂ ਘਟਨਾਵਾਂ ਦੀਆਂ ਕੁਝ ਦੁਰਲਭ ਫ਼ਿਲਮਾਂ ਦੇ ਅੰਸ਼ ਅਤੇ ਸੰਵਿਧਾਨ ਸਭਾ ਦੇ ਡਾਕਟਰ ਬੀ. ਆਰ. ਅੰਬੇਡਕਰ, ਡਾ. ਰਾਜੇਂਦਰ ਪ੍ਰਸਾਦ, ਪੰਡਿਤ ਜਵਾਹਰਲਾਲ ਨਹਿਰੂ, ਸਰਦਾਰ ਵੱਲਭ ਭਾਈ ਪਟੇਲ, ਸ਼ਿਆਮਾ ਪ੍ਰਸਾਦ ਮੁਖ਼ਰਜੀ ਸਮੇਤ ਹੋਰ ਪ੍ਰਮੁੱਖ ਮੈਂਬਰਾਂ ਦੇ ਭਾਸ਼ਣ ਦਿਖਾਏ ਗਏ ਹਨ।
ਇਸ ਵਿੱਚ ਪ੍ਰਦਰਸ਼ਿਤ ਇੱਕ ਪਲਾਜ਼ਮਾ ਡਿਸਪਲੇਅ ਵਿੱਚ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਵਿਭਿੰਨ ਭਾਰਤੀ ਭਾਸ਼ਾਵਾਂ ਵਿੱਚ ਪੜ੍ਹਿਆ ਜਾ ਸਕਦਾ ਹੈ।ਇੱਕ ਡਿਜੀਟਲ ਫਲਿੱਪ ਬੁੱਕ ਵਿੱਚ ਸੰਵਿਧਾਨ ਵਿੱਚ ਵਰਣਿਤ ਦ੍ਰਿਸ਼ਟਾਂਤ ਦੀ ਝਲਕ ਦਿਖਾਈ ਗਈ ਹੈ। ਡਿਜੀਟਲ ਟੱਚ ਵਾਲ ਵਿੱਚ ਸਾਡੇ ਵਿਭਿੰਨ ਰਾਸ਼ਟਰੀ ਪ੍ਰਤੀਕਾਂ ਦੇ ਬਾਰੇ ਵਿੱਚ ਜਾਣਕਾਰੀ ਹੈ, ਜਦੋਂ ਕਿ ਇੱਕ ਹੋਰ ਡਿਜੀਟਲ ਸਕ੍ਰੀਨ ’ਤੇ ਸੰਵਿਧਾਨ ਦੀ ਰੂਪ ਰੇਖਾ ਤਿਆਰ ਕੀਤੇ ਜਾਣ ਦਾ ਲੜੀਵਾਰ ਵਿਵਰਣ ਹੈ।ਇੱਕ ਹੋਰ ਪ੍ਰਦਰਸ਼ਨੀ ਵਾਲ ’ਤੇ ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿੱਚ ਵਿਸ਼ਵ ਦੇ ਹੋਰ ਦੇਸ਼ਾਂ ਦੇ ਸੰਵਿਧਾਨਾਂ ਤੋਂ ਲਏ ਗਏ ਪ੍ਰਭਾਵਾਂ ਦਾ ਵਿਵਰਣ ਹੈ।
ਆਰਐੱਫ਼ਆਈਡੀ ਕਾਰਡ ਰੀਡਰ – ਜੋ ਕਿ ਇੱਕ ਸੰਵਾਦ ਦਾ ਡਿਸਪਲੇਅ ਹੈ, ਉਸ ਉੱਤੇ ਸੰਵਿਧਾਨ ਸਭਾ ਦੇ ਕਿਸੇ ਵੀ ਮੈਂਬਰ ਦੇ ਨਾਮ ਦਾ ਕਾਰਡ ਰੱਖਣ ’ਤੇ ਉਸਦੇ ਵਿਅਕਤੀਗਤ ਅਤੇ ਉਸਦੇ ਯੋਗਦਾਨ ਦੇ ਬਾਰੇ ਪਰਦੇ ’ਤੇ ਪੜ੍ਹਿਆ ਜਾ ਸਕਦਾ ਹੈ।ਇਹ ਇੱਕ ਖ਼ਾਸ ਆਕਰਸ਼ਣ ਦਾ ਕੇਂਦਰ ਹੈ।ਇਸ ਦੇ ਲਈ ਤਿੰਨ ਸ਼੍ਰੇਣੀਆਂ ਵਿੱਚ ਕਾਰਡ ਦਿੱਤੇ ਗਏ ਹਨ - ਡ੍ਰਾਫਟ ਕਮੇਟੀ ਦੇ ਮੈਂਬਰ, ਸੰਵਿਧਾਨ ਸਭਾ ਦੀ ਮਹਿਲਾ ਮੈਂਬਰ ਅਤੇ ਸੰਸਦੀ ਸਭਾ ਵਿੱਚ ਗੁਜਰਾਤ ਦੇ ਮੈਂਬਰ।ਇਸ ਵਿੱਚ ਹੰਸਾ ਮਹਿਤਾ ਅਤੇ ਕਨ੍ਹਈਆ ਲਾਲ ਮੁਨਸ਼ੀ ਪ੍ਰਮੁੱਖ ਸ਼ਖਸੀਅਤਾਂ ਹਨ।
ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਨੇ ਵਿਜ਼ਿਟਰ ਕਿਤਾਬ ਵਿੱਚ ਲਿਖਿਆ ਹੈ ਕਿ “ਇਹ ਗੈਲਰੀ ਸੈਂਕੜੇ ਦੂਰਦਰਸ਼ੀ ਨੇਤਾਵਾਂ ਦੇ ਜ਼ਬਰਦਸਤ ਯਤਨਾਂ ਵਿੱਚੋਂ ਇੱਕ ਅੰਤਰਦ੍ਰਿਸ਼ਟੀ ਪ੍ਰਦਾਨ ਕਰਦੀ ਹੈ। ਸੰਗ੍ਰਹਿ ਵਿੱਚ ਅਤੀਤ ਦੀਆਂ ਕਲਾਕ੍ਰਿਤੀਆਂ ਨੂੰ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ ਅਤੇ ਇਸੇ ਪ੍ਰੋਜੈਕਟ ਦੇ ਲਈ ਹਰ ਸੰਭਵ ਡਿਜੀਟਲ ਕੋਸ਼ਿਸ਼ ਦੀ ਵਰਤੋਂ ਕੀਤੀ ਗਈ ਹੈ।” ਇਸ ਪ੍ਰਦਰਸ਼ਨੀ ਦਾ ਦੌਰਾ ਕਰਨ ਆਏ ਪ੍ਰਮੁੱਖ ਪਤਵੰਤਿਆਂ ਵਿੱਚ ਕੇਂਦਰੀ ਸੰਸਦੀ ਮਾਮਲਿਆਂ, ਕੋਲਾ ਅਤੇ ਖਾਨ ਮੰਤਰੀ ਸ਼੍ਰੀ ਪ੍ਰਲਾਦ ਜੋਸ਼ੀ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀ ਅਰਜਨ ਰਾਮ ਮੇਘਵਾਲ ਅਤੇ ਵਿਭਿੰਨ ਰਾਜ ਅਸੈਂਬਲੀ ਦੇ ਸਪੀਕਰ ਸਨ।
ਪ੍ਰਦਰਸ਼ਨੀ ਦੇ ਹੋਰ ਪ੍ਰਮੁੱਖ ਪੈਨਲ ਵਿੱਚ ਡ੍ਰਾਫਟ ਕਮੇਟੀ ਦੇ ਮੈਂਬਰਾਂ, ਸਰਕਾਰ ਅਤੇ ਸੰਸਦ ਦੇ ਪ੍ਰਮੁੱਖ ਕਾਰਜਕਰਤਾ ਦੇ ਦਸਤਖ਼ਤ, ਪਿਛਲੇ ਅਤੇ ਮੌਜੂਦਾ ਸਪੀਕਰਾਂ ਆਦਿ ਦੇ ਪੋਰਟਰੇਟ ਲਗਾਏ ਗਏ ਸੀ।ਪ੍ਰਦਰਸ਼ਨੀ ਦਾ ਇੱਕ ਹੋਰ ਆਕਰਸ਼ਣ ਰਾਜ ਵਿਧਾਨ ਸਭਾ ਦਾ ਹਿੱਸਾ ਸੀ, ਜਿੱਥੇ ਇੱਕ ਵਿਜ਼ਟਰ ਵਿਭਿੰਨ ਰਾਜ ਦੇ ਵਿਧਾਨ ਸਭਾ ਦੀਆਂ ਇਮਾਰਤਾਂ ਦੀ ਆਰਕੀਟੈਕਚਰਲ ਸੁੰਦਰਤਾ ਅਤੇ ਵਿਭਿੰਨਤਾ ਨੂੰ ਦੇਖ ਅਤੇ ਪ੍ਰਸੰਸਾ ਕਰ ਸਕਦਾ ਹੈ।
ਕੋਵਿਡ ਨੂੰ ਦੇਖਦੇ ਹੋਏ ਉਪਰੋਕਤ ਵਿਵਹਾਰ ਨੂੰ ਪ੍ਰੋਟੋਕਾਲ ਵਿੱਚ ਸ਼ਾਮਲ ਕੀਤਾ ਗਿਆ ਅਤੇ ਸਵੱਛਤਾ ਨੂੰ ਸੁਨਿਸ਼ਚਿਤ ਕਰਨ ਲਈ ਵਿਸ਼ੇਸ਼ ਰੂਪ ਨਾਲ ਟੱਚ ਸਕ੍ਰੀਨ ਡਿਸਪਲੇਅ ਦੇ ਸਬੰਧ ਵਿੱਚ ਖ਼ਾਸ ਪ੍ਰਬੰਧ ਕੀਤਾ ਗਿਆ।
ਕੇਵਡੀਆ ਵਿੱਚ ਪ੍ਰੀਜ਼ਾਈਡਿੰਗ ਅਫ਼ਸਰਾਂ ਦਾ ਦੋ ਰੋਜ਼ਾ ਆਲ ਇੰਡੀਆ ਸੰਮੇਲਨ ਲੋਕਤੰਤਰ ਦੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਅਤੇ ਭਾਰਤ ਦੇ ਸੰਵਿਧਾਨ ਅਤੇ ਲੋਕਤਾਂਤਰਿਕ ਪਰੰਪਰਾ ਦੇ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੇ ਸੰਕਲਪ ਦੇ ਨਾਲ ਸਮਾਪਿਤ ਹੋਇਆ।
******
ਐੱਮਡੀ/ਡੀਕੇ/ਏਆਰ
(Release ID: 1676553)
Visitor Counter : 174