ਬਿਜਲੀ ਮੰਤਰਾਲਾ

ਪੀਐੱਫਸੀ ਅਤੇ ਆਰਈਸੀ ਨੇ ਐੱਸਟੀਪੀਐੱਲ- 2x660 ਮੈਗਾਵਾਟ ਬਕਸਰ ਥਰਮਲ ਪਾਵਰ ਪ੍ਰੋਜੈਕਟ ਲਈ 8520 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ

Posted On: 27 NOV 2020 2:36PM by PIB Chandigarh

ਬਿਜਲੀ ਖੇਤਰ ਤੇ ਕੇਂਦ੍ਰਿਤ, ਭਾਰਤ ਦੀ ਪ੍ਰਮੁੱਖ ਐੱਨਬੀਐੱਫਸੀ ਅਤੇ ਬਿਜਲੀ ਮੰਤਰਾਲੇ ਦੇ ਤਹਿਤਪਬਲਿਕ ਸੈਕਟਰ ਅਦਾਰੇ, ਪਾਵਰ ਫਾਇਨਾਂਸ ਕਾਰਪੋਰੇਸ਼ਨ ਲਿਮਿਟਿਡ (ਪੀਐੱਫਸੀ), ਨੇ ਆਰਈਸੀ ਲਿਮਿਟਿਡ (ਆਰਈਸੀ) ਦੇ ਨਾਲ ਮਿਲ ਕੇ ਐੱਸਜੇਵੀਐੱਨ ਥਰਮਲ (ਪ੍ਰਾਈਵੇਟ) ਲਿਮਿਟਿਡ (ਐੱਸਟੀਪੀਐੱਲ) ਨੂੰ 2x660 ਮੈਗਾਵਾਟ ਦੀ ਸਮਰੱਥਾ ਵਾਲੇ ਬਕਸਰ ਥਰਮਲ ਪਾਵਰ ਪ੍ਰੋਜੈਕਟ ਲਈ 8520.46 ਕਰੋੜ ਰੁਪਏ ਦਾ ਟਰਮ ਲੋਨ ਦੇਣ ਲਈ 26 ਨਵੰਬਰ 2020 ਨੂੰ ਨਵੀਂ ਦਿੱਲੀ ਵਿਖੇ ਇੱਕ ਸਹਿਮਤੀ ਪੱਤਰ (ਐੱਮਓਯੂ) ਤੇ ਦਸਤਖਤ ਕੀਤੇ।

 

 

ਐੱਸਟੀਪੀਐੱਲ, ਐੱਸਜੇਵੀਐੱਨ ਲਿਮਿਟਿਡ ਦੀ ਪੂਰੀ ਮਲਕੀਅਤ ਵਾਲੀ ਇਕਾਈ ਹੈ ਅਤੇ ਇਹ ਪ੍ਰੋਜੈਕਟ ਨੂੰ ਚਲਾਉਂਦੀ ਹੈ। 2x660 ਮੈਗਾਵਾਟ ਦਾ ਥਰਮਲ ਪ੍ਰੋਜੈਕਟ ਵਿੱਤ ਵਰ੍ਹੇ 2023-24 ਵਿੱਚ ਕਮਿਸ਼ਨ ਕੀਤੇ ਜਾਣ ਦੀ ਉਮੀਦ ਹੈ ਜੋ  ਬਿਹਾਰ ਅਤੇ ਹੋਰ ਰਾਜਾਂ ਦੀਆਂ ਭਵਿੱਖ ਦੀਆਂ ਬਿਜਲੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਕਰੀਬਨ 9828 ਮਿਲੀਅਨ ਯੂਨਿਟ ਊਰਜਾ ਪੈਦਾ ਕਰੇਗਾ।

 

ਇਸ ਸਹਿਮਤੀ ਪੱਤਰ 'ਤੇ 26 ਨਵੰਬਰ 2020 ਨੂੰ ਪੀਐੱਫਸੀ, ਨਵੀਂ ਦਿੱਲੀ ਵਿਖੇ ਸ਼੍ਰੀ ਰਵਿੰਦਰ ਸਿੰਘ ਢਿੱਲੋਂ, ਸੀਐੱਮਡੀ, ਪੀਐੱਫਸੀ, ਸ਼੍ਰੀ ਪੀ.ਕੇ. ਸਿੰਘ, ਡਾਇਰੈਕਟਰ (ਵਪਾਰਕ) ਅਤੇ ਐਡੀਸ਼ਨਲ ਚਾਰਜ ਡਾਇਰੈਕਟਰ (ਪ੍ਰੋਜੈਕਟਸ), ਪੀਐੱਫਸੀ, ਸ਼੍ਰੀ ਐੱਨ. ਐੱਲ. ਸ਼ਰਮਾ, ਸੀਐੱਮਡੀ, ਐੱਸਜੇਵੀਐੱਨ, ਸ਼੍ਰੀ ਏ. ਕੇ. ਸਿੰਘ, ਡਾਇਰੈਕਟਰ (ਵਿੱਤ), ਐੱਸਜੇਵੀਐੱਨ ਦੀ ਹਾਜ਼ਰੀ ਵਿੱਚ ਦਸਤਖ਼ਤ ਕੀਤੇ ਗਏ।

 

ਇਸ ਅਵਸਰ ਤੇ ਹੋਰਨਾਂ ਤੋਂ ਇਲਾਵਾ, ਐੱਸਟੀਪੀਐੱਲ ਦੇ ਸੀਈਓ ਅਤੇ ਸੀਐੱਫਓ, ਕਾਰਜਕਾਰੀ ਡਾਇਰੈਕਟਰ (ਈਆਰਐਂਡ ਐੱਨਈਆਰ), ਪੀਐੱਫਸੀ, ਅਤੇ, ਪੀਐੱਫਸੀ ਅਤੇ ਆਰਈਸੀ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਡੈਲੀਗੇਟ ਮੌਜੂਦ ਸਨ।

 

ਪੀਐੱਫਸੀ ਦੇ ਐੱਸਜੇਵੀਐੱਨ ਨਾਲ ਲੰਬੇ ਸਮੇਂ ਤੋਂ ਸਬੰਧ ਬਣੇ ਹੋਏ ਹਨ ਅਤੇ ਤਿਆਰ ਹੋਣ ਵਾਲੇ ਥਰਮਲ ਪ੍ਰੋਜੈਕਟ ਨੂੰ ਫੰਡ ਦੇਣ ਨਾਲ ਇਨ੍ਹਾਂ ਦੋਵਾਂ ਇਕਾਈਆਂ ਦਰਮਿਆਨ ਸਬੰਧ ਹੋਰ ਮਜ਼ਬੂਤ ​​ਹੋਣਗੇ।

 

*********

 

 ਆਰਸੀਜੇ / ਐੱਮ


(Release ID: 1676552) Visitor Counter : 103