ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਮੋਟਰ ਵਾਹਨ ਮਾਲਕਾਂ ਦੇ ਨਾਮਜ਼ਦ ਵਿਅਕਤੀਆਂ ਨੂੰ ਰਜਿਸਟਰ ਕਰਨ ਲਈ ਨਿਯਮਾਂ ਨੂੰ ਸੂਚਿਤ ਕਰਨ ਬਾਰੇ ਜਨਤਕ ਸੁਝਾਅ ਮੰਗੇ ਗਏ

Posted On: 27 NOV 2020 11:10AM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਨਿਯਮਾਂ, 1989 ਵਿੱਚ ਪ੍ਰਸਤਾਵਿਤ ਸੋਧ ਬਾਰੇ ਜਨਤਾ ਅਤੇ ਸਾਰੇ ਹਿਤਧਾਰਕਾਂ ਤੋਂ ਸੁਝਾਅ ਅਤੇ ਟਿੱਪਣੀਆਂ ਮੰਗੀਆਂ ਹਨ ਤਾਂ ਜੋ ਕਿਸੇ ਵਿਅਕਤੀ ਨੂੰ ਆਰਸੀ ਵਿੱਚ ਨਾਮਜ਼ਦ ਕਰਨ ਲਈ ਵਾਹਨ ਦੇ ਮਾਲਕ ਨੂੰ ਸੁਵਿਧਾ ਦਿੱਤੀ ਜਾ ਸਕੇ। ਮੰਤਰਾਲੇ ਦੁਆਰਾ ਖਰੜਾ ਨੋਟੀਫਿਕੇਸ਼ਨ ਜੀਐੱਸਆਰ 739 (ਈ) ਮਿਤੀ 26 ਨਵੰਬਰ 2020 ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।

 

ਵਾਹਨਾਂ ਦੀ ਰਜਿਸਟ੍ਰੀਕਰਨ ਸਮੇਂ ਨਾਮਜ਼ਦਗੀ ਦੀ ਸੁਵਿਧਾ ਸ਼ਾਮਲ ਕੀਤੇ ਜਾਣ ਦੀ ਤਜਵੀਜ਼ ਹੈ। ਇਸ ਜ਼ਰੀਏ ਵਾਹਨ ਦੇ ਮਾਲਕ ਦੀ ਮੌਤ ਹੋਣ ਤੇ, ਨਾਮਜ਼ਦ ਵਿਅਕਤੀ ਦੇ ਨਾਮ ਤੇ ਮੋਟਰ ਵਾਹਨ ਨੂੰ ਰਜਿਸਟਰ / ਤਬਦੀਲ ਕਰਨ ਵਿੱਚ ਸਹਾਇਤਾ ਹੋਵੇਗੀ। ਫਿਲਹਾਲ ਇਹ ਪ੍ਰਕਿਰਿਆ ਪੂਰੇ ਦੇਸ਼ ਵਿੱਚ ਗੁੰਝਲਦਾਰ ਅਤੇ ਗ਼ੈਰ-ਇਕਸਾਰ ਹੈ।

 

ਕੇਂਦਰੀ ਮੋਟਰ ਵਾਹਨ ਨਿਯਮ, 1989 ਵਿੱਚ ਪ੍ਰਸਤਾਵਿਤ ਸੋਧਾਂ ਹੇਠਾਂ ਅਨੁਸਾਰ ਹਨ: -

 

(ਏ) ਨਿਯਮ47: ਮੋਟਰ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਬਿਨੈ ਪੱਤਰ: - ਇੱਕ ਵਾਧੂ ਧਾਰਾ ਪਾਉਣ ਦੀ ਤਜਵੀਜ਼ ਹੈ ਜਿਸ ਵਿੱਚ ਨਾਮਜ਼ਦ ਵਿਅਕਤੀ ਦੀ ਪਹਿਚਾਣ ਦਾ ਸਬੂਤ, ਜੇ ਕੋਈ ਹੈਤਾਂ ਮਾਲਕ ਕਿਸੇ ਨੂੰ ਵੀ ਮੌਤ ਦੇ ਮਾਮਲੇ ਵਿਚ ਵਾਹਨ ਦਾ ਕਾਨੂੰਨੀ ਵਾਰਿਸ ਬਣਾਉਣ ਲਈ ਨਾਮਜ਼ਦ ਕਰ ਸਕਦਾ ਹੈ।

 

(ਬੀ) ਨਿਯਮ 55:ਮਲਕੀਅਤ ਦਾ ਤਬਾਦਲਾ: -

 

ਉਪ-ਨਿਯਮ (2) ਵਿੱਚ, ਇਹ ਪ੍ਰਸਤਾਵਿਤ ਕੀਤਾ ਗਿਆ ਹੈ ਕਿ ਇੱਕ ਵਾਧੂ ਧਾਰਾ ਪਾਈ ਜਾ ਸਕਦੀ ਹੈ ਜਿਸ ਵਿੱਚ "ਨਾਮਜ਼ਦ ਵਿਅਕਤੀ ਦੀ ਪਹਿਚਾਣ ਦਾ ਸਬੂਤ, ਜੇ ਕੋਈ ਹੈ" ਤਾਂ ਜੋ ਕਿਸੇ ਨੂੰ ਮੌਤ ਦੇ ਮਾਮਲੇ ਵਿੱਚ ਵਾਹਨ ਦੇ ਕਾਨੂੰਨੀ ਵਾਰਸ ਵਜੋਂ ਨਾਮਜ਼ਦ ਕਰਨ ਦੇ ਯੋਗ ਬਣਾਇਆ ਜਾ ਸਕੇ।

 

(ਸੀ) ਨਿਯਮ 56: ਮੌਤ ਦੇ ਮਾਮਲੇ ਵਿੱਚ ਮਲਕੀਅਤ ਦਾ ਤਬਾਦਲਾ: - (1) ਉਪ-ਨਿਯਮ (2) ਵਿੱਚ, ਜੋ ਕਿ ਵਾਹਨ ਨੂੰ ਕਾਨੂੰਨੀ ਵਾਰਿਸ ਨੂੰ ਤਬਦੀਲ ਕਰਨ ਦੀ ਪ੍ਰਕਿਰਿਆ ਦੇ ਸਬੰਧ ਵਿੱਚ ਹੈ ਜੇ ਰਜਿਸਟਰਡ ਮਾਲਕ ਦੁਆਰਾ ਕੋਈ ਨਾਮਜ਼ਦ ਵਿਅਕਤੀ ਨਿਰਧਾਰਿਤ ਨਹੀਂ ਕੀਤਾ ਗਿਆ ਹੈ, ਇਹ ਪ੍ਰਸਤਾਵਿਤ ਹੈ ਕਿ ਇੱਕ ਹੋਰ ਧਾਰਾ ਜਿਸ ਵਿੱਚ "ਨਾਮਜ਼ਦ ਦੀ ਪਹਿਚਾਣ ਦਾ ਸਬੂਤ, ਜੇ ਕੋਈ ਹੈ" ਮਾਲਕ ਨੂੰ ਨਾਮਜ਼ਦ ਕਰਨ ਦੇ ਯੋਗ ਬਣਾਉਣ ਲਈ ਸ਼ਾਮਲ ਕੀਤੀ ਜਾ ਸਕਦੀ ਹੈ।

 

(ਡੀ) ਸੰਮਿਲਤ ਕਰਨ ਲਈ ਇੱਕ ਨਵਾਂ ਉਪ-ਨਿਯਮ ਜਿਸ ਵਿੱਚ ਇਹ ਪ੍ਰਸਤਾਵਿਤ ਕੀਤਾ ਗਿਆ ਹੈ ਕਿ ਜੇ ਨਾਮਜ਼ਦ ਵਿਅਕਤੀ ਪਹਿਲਾਂ ਹੀ ਨਿਰਧਾਰਿਤ ਕੀਤਾ ਗਿਆ ਹੈ, ਵਾਹਨ ਨੂੰ ਨਾਮਜ਼ਦ ਵਿਅਕਤੀ ਦੇ ਨਾਮ 'ਤੇ ਤਬਦੀਲ ਕੀਤਾ ਜਾਵੇਗਾ ਅਤੇ ਨਾਮਜ਼ਦ ਵਿਅਕਤੀ ਨੂੰ ਮੌਤ ਦੇ ਪ੍ਰਮਾਣ ਪੱਤਰ ਨੂੰ ਪੋਰਟਲ ਤੇ ਅੱਪਲੋਡ ਕਰਨਾ ਪਵੇਗਾ ਅਤੇ ਨਾਮਜ਼ਦ ਵਿਅਕਤੀ ਨੂੰ ਰਜਿਸਟਰਿੰਗ ਅਥਾਰਟੀ ਨੂੰ ਸੂਚਿਤ ਕਰਨ ਲਈ ਮੌਤ ਦੇ ਪ੍ਰਮਾਣ ਪੱਤਰ ਨੂੰ ਪੋਰਟਲ 'ਤੇ ਅੱਪਲੋਡ ਕਰਨਾ ਪਵੇਗਾ ਅਤੇ ਪੋਰਟਲ ਜ਼ਰੀਏ ਉਸਦੇ ਨਾਮ ‘ਤੇ ਰਜਿਸਟ੍ਰੇਸ਼ਨ ਦੇ ਇੱਕ ਨਵੇਂ ਸਰਟੀਫਿਕੇਟ ਲਈ ਅਰਜ਼ੀ ਦੇਣੀ ਪਵੇਗੀ ਜੋ ਨਾਮਜ਼ਦ ਵਿਅਕਤੀ ਦੁਆਰਾ ਅਧਾਰ ਪ੍ਰਮਾਣਿਕਤਾ ਦੀ ਚੋਣ ਕੀਤੀ ਜਾਣ ਤੇ ਫੇਸਲੈੱਸ ਹੋਵੇਗੀ। ਅਚਨਚੇਤੀ ਹਾਲਾਤਾਂ ਵਿੱਚ ਨਾਮਜ਼ਦਗੀ ਵਿੱਚ ਤਬਦੀਲੀ ਲਿਆਉਣ ਲਈ ਪ੍ਰਸਤਾਵਿਤ ਹੈ ਕਿ ਕਿਸੇ ਖਾਸ ਸਥਿਤੀ ਜਿਵੇਂ ਕਿ ਤਲਾਕ, ਜਾਇਦਾਦ ਦੀ ਵੰਡ, ਵਿਕਰੀ ਤੋਂ ਬਿਨਾਂ ਜਾਇਦਾਦ ਦਾ ਟ੍ਰਾਂਸਫਰ ਹੋਣ ਦੀ ਸਥਿਤੀ ਵਿੱਚ ਨਾਮਜ਼ਦ ਵਿਅਕਤੀ ਨੂੰ ਤਬਦੀਲੀ ਹੋਣ ਦੀ ਸੰਭਾਵਨਾ ਸਹਿਮਤੀ ਦੇ ਅਧਾਰ ਤੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸਓਪੀ) ਦੇ ਨਾਲ ਪਹੁੰਚੀ ਜਾ ਸਕਦੀ ਹੈ, ਅਜਿਹੀ ਨਾਮਜ਼ਦਗੀ ਲਈ, ਜੋ ਅਜਿਹੇ ਮਾਲਕਾਂ ਦੁਆਰਾ ਕੀਤੀ ਜਾ ਸਕਦੀ ਹੈ।

 

(ਈ) ਨਿਯਮ 57: ਜਨਤਕ ਨਿਲਾਮੀ ਵਿੱਚ ਖਰੀਦੇ ਵਾਹਨ ਦੇ ਮਾਮਲੇ ਵਿੱਚ ਮਲਕੀਅਤ ਦਾ ਤਬਾਦਲਾ: - ਉਪ-ਨਿਯਮ (1) ਵਿੱਚ, ਜੋ ਕਿ ਮੋਟਰ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਅਰਜ਼ੀ ਦੇ ਸਬੰਧ ਵਿੱਚ ਹੈ, ਵਿੱਚ ਇਕ ਹੋਰ ਧਾਰਾ ਪਾਈ ਜਾ ਸਕਦੀ ਹੈ ਜਿਸ ਵਿੱਚ ਨਾਮਜ਼ਦ ਵਿਅਕਤੀ ਦੀ ਪਹਿਚਾਣ ਦਾ ਸਬੂਤ, ਜੇ ਕੋਈ ਹੈ" ਮਾਲਕ ਨੂੰ ਮੌਤ ਦੇ ਮਾਮਲੇ ਵਿੱਚ ਕਿਸੇ ਨੂੰ ਵਾਹਨ ਦਾ ਕਾਨੂੰਨੀ ਵਾਰਿਸ ਨਿਯੁਕਤ ਕਰਨ ਦੇ ਯੋਗ ਬਣਾਉਣ ਲਈ ਹੈ। 

 

(ਐੱਫ) ਨਾਮਜ਼ਦ ਵਿਅਕਤੀ ਦੇ ਵੇਰਵੇ ਦਰਜ ਕਰਨ ਅਤੇ ਨਾਮਜ਼ਦ ਵਿਅਕਤੀ ਦੇ ਵੇਰਵੇ ਦਾਖਲ ਕਰਨ ਲਈ ਰਜਿਸਟਰਡ ਮਾਲਕ ਤੋਂ ਦਿੱਤੀ ਡਿਕਲ੍ਰੇਸ਼ਨ ਨੂੰ ਸ਼ਾਮਲ ਕਰਨ ਲਈ ਫਾਰਮ 20, ਫਾਰਮ 23, 24, 30, 31 ਅਤੇ 32 ਦੀ ਸੋਧ ਲਈ ਵੀ ਤਜਵੀਜ਼ ਕੀਤੀ ਗਈ ਹੈ।

 

ਐੱਸਡੀਐੱਮ / ਡੀਐੱਮ / ਟ੍ਰਿਬਿਊਨਲਜ਼ / ਮਾਨਯੋਗ ਅਦਾਲਤਾਂ ਦੁਆਰਾ ਜਾਰੀ ਕੀਤੇ ਸਰਟੀਫਿਕੇਟ / ਆਦੇਸ਼ ਇਸ ਨਾਗਰਿਕ ਅਨੁਕੂਲ ਸੇਵਾ ਦੀ ਸੁਵਿਧਾ ਲਈ ਵੀ ਵਰਤੇ ਜਾ ਸਕਦੇ ਹਨ ਅਤੇ ਅਜਿਹੀ ਵਿੰਡੋ ਪ੍ਰਸਤਾਵਿਤ ਸੋਧ ਵਿੱਚ ਉਪਲਬਧ ਕੀਤੀ ਜਾਵੇਗੀ।

 

ਇਨ੍ਹਾਂ ਡ੍ਰਾਫਟ ਨਿਯਮਾਂ ਬਾਰੇ ਇਤਰਾਜ਼ ਅਤੇ ਸੁਝਾਅ, ਜੇ ਕੋਈ ਹੋਵੇ, ਤਾਂ ਸੰਯੁਕਤ ਸਕੱਤਰ (ਐੱਮਵੀਐੱਲ) ਨੂੰ, ਸੂਚਨਾ ਦੀ ਮਿਤੀ ਦੇ 30 ਦਿਨਾਂ ਦੇ ਅੰਦਰ, ਡਾਇਰੈਕਟਰ- morth[at]gov[dot]in, ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ, ਟਰਾਂਸਪੋਰਟ ਭਵਨ, ਸੰਸਦ ਮਾਰਗ, ਨਵੀਂ ਦਿੱਲੀ -110 001 ‘ਤੇ ਈਮੇਲ ਕਰੋ।

 

*********

 

 

ਆਰਸੀਜੇ / ਐੱਮਐੱਸ / ਜੇਕੇ


(Release ID: 1676548) Visitor Counter : 181