PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 26 NOV 2020 5:55PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

v (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

https://static.pib.gov.in/WriteReadData/userfiles/image/image004HRVY.png

#Unite2FightCorona

#IndiaFightsCorona

 

https://static.pib.gov.in/WriteReadData/userfiles/image/image005HF7B.jpg

Image

ਕੇਰਲ, ਮਹਾਰਾਸ਼ਟਰ, ਦਿੱਲੀ, ਪੱਛਮ ਬੰਗਾਲ, ਰਾਜਸਥਾਨ, ਅਤੇ ਉੱਤਰ ਪ੍ਰਦੇਸ਼ ਵੱਲੋਂ ਭਾਰਤ ਦੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ 61 ਫੀਸਦੀ ਦਾ ਯੋਗਦਾਨ ਪਾਇਆ ਜਾ ਰਿਹਾ ਹੈ

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 44,489 ਨਵੇਂ ਪੁਸ਼ਟੀ ਵਾਲੇ ਕੋਵਿਡ ਕੇਸ ਦਰਜ ਕੀਤੇ ਗਏ ਹਨ ਇਨ੍ਹਾਂ ਵਿੱਚੋਂ  60.72 ਫੀਸਦੀ ਦਾ ਯੋਗਦਾਨ ਛੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਰਥਾਤ ਕੇਰਲ, ਮਹਾਰਾਸ਼ਟਰ, ਦਿੱਲੀ, ਪੱਛਮ ਬੰਗਾਲ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵੱਲੋਂ ਦਿੱਤਾ ਜਾ ਰਿਹਾ ਹੈ ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ 6,491 ਨਵੇਂ ਪੁਸ਼ਟੀ ਵਾਲੇ ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ 6,159 ਨਵੇਂ ਕੇਸ ਦਰਜ ਕੀਤੇ ਗਏ ਜਦੋਂ ਕਿ ਦਿੱਲੀ ਵਿੱਚ ਕੱਲ੍ਹ 5,246 ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸ ਦਰਜ ਹੋਏ ਹਨਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਨਵੀਆਂ ਮੌਤਾਂ ਦੇ 524 ਮਾਮਲਿਆਂ ਵਿੱਚੋਂ 60.50 ਫੀਸਦੀ  ਛੇ  ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ- ਦਿੱਲੀ, ਮਹਾਰਾਸ਼ਟਰ, ਪੱਛਮ ਬੰਗਾਲ, ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼  ਵਿੱਚ ਕੇਂਦ੍ਰਿਤ ਹਨ।ਦਿੱਲੀ ਵਿੱਚ ਸਭ ਤੋਂ ਵੱਧ 99 ਨਵੀਆਂ ਮੌਤਾਂ ਦਰਜ ਹੋਈਆਂ ਹਨ। ਮਹਾਰਾਸ਼ਟਰ ਵਿੱਚ 65 ਦੀ ਮੌਤ ਹੋਈ, ਇਸ ਤੋਂ ਬਾਅਦ ਪੱਛਮ ਬੰਗਾਲ ਵਿੱਚ 51 ਮੌਤਾਂ ਰਿਪੋਰਟ ਹੋਈਆਂ ਹਨ।ਭਾਰਤ ਵਿੱਚ ਮੌਜੂਦਾ ਸਮੇਂ ਵਿੱਚ ਐਕਟਿਵ ਕੇਸ (4,52,344) ਹਨ ਅਤੇ ਉਹ ਭਾਰਤ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 4.88 ਫੀਸਦੀ ਬਣਦਾ ਹੈ ਅਤੇ ਇਹ ਅੰਕੜਾ 5 ਫੀਸਦੀ ਤੋਂ ਹੇਠਾਂ ਚਲ ਰਿਹਾ ਹੈ65 ਫੀਸਦੀ ਐਕਟਿਵ ਕੇਸ 8 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ ਜਿਨ੍ਹਾਂ ਵੱਲੋਂ ਵੱਧ ਤੋਂ ਵੱਧ ਰੋਜ਼ਾਨਾ  ਪੁਸ਼ਟੀ ਵਾਲੇ ਨਵੇਂ ਕੇਸਾਂ ਅਤੇ ਰੋਜ਼ਾਨਾ ਸਭ ਤੋਂ ਵੱਧ ਮੌਤਾਂ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈਕੁੱਲ ਮੌਤਾਂ ਦਾ 61 ਫੀਸਦੀ ਇਨ੍ਹਾਂ 8 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹੈਰਾਸ਼ਟਰੀ ਅੋਸਤ (1.46 ਫੀਸਦੀ ) ਦੇ ਮੁਕਾਬਲੇ, ਇਨ੍ਹਾਂ 8 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਨਵੀਆਂ ਮੌਤਾਂ ਦੀ ਘਾਤਕਤਾ ਦਰ (ਸੀ.ਐੱਫ.ਆਰ.)।ਭਾਰਤ ਵਿਚ ਕੁੱਲ ਰਿਕਵਰ ਹੋਏ ਕੇਸ 87 ਲੱਖ ਦੇ ਨੇੜੇ (86,79,138)ਪਹੁੰਚ ਗਏ ਹਨ ਰਾਸ਼ਟਰੀ ਰਿਕਵਰੀ ਦੀ  ਦਰ  ਅੱਜ 93.66 ਫੀਸਦੀਤੇ ਖੜ੍ਹੀ ਹੈ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 36,367 ਰਿਕਵਰੀ ਦਰਜ  ਕੀਤੀ  ਗਈ ਹੈ 15 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਰਿਕਵਰੀ ਰੇਟ ਰਾਸ਼ਟਰੀ ਅੋਸਤ ਨਾਲੋਂ ਵਧੇਰੇ ਹੈ20 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਰਾਸ਼ਟਰੀ ਅੋਸਤ ਨਾਲੋਂ ਘੱਟ ਰਿਕਵਰੀ ਦਰ ਦਰਜ ਕਰਵਾਈ ਹੈ

https://pib.gov.in/PressReleseDetail.aspx?PRID=1675975

 

ਪ੍ਰਧਾਨ ਮੰਤਰੀ ਨੇ 80ਵੀਂ ਆਲ ਇੰਡੀਆ ਪ੍ਰੀਜ਼ਾਇਡਿੰਗ ਅਫਸਰਾਂ ਦੀ ਕਾਨਫਰੰਸ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਕੇਵਡੀਆ ਚ 80ਵੀਂ ਆਲ ਇੰਡੀਆ ਪ੍ਰੀਜ਼ਾਇਡਿੰਗ ਅਫਸਰਾਂ ਦੀ ਕਾਨਫਰੰਸ ਦੇ ਸਮਾਪਤੀ ਸੈਸ਼ਨ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸੰਬੋਧਨ ਕੀਤਾ।ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਗਾਂਧੀ ਜੀ ਦੇ ਪ੍ਰੇਰਕ ਵਿਚਾਰਾਂ ਅਤੇ ਸਰਦਾਰ ਵੱਲਭ ਭਾਈ ਪਟੇਲ ਦੀ ਪ੍ਰਤੀਬੱਧਤਾ ਨੂੰ ਚੇਤੇ ਕਰਨ ਦਾ ਹੈ। ਉਨ੍ਹਾਂ ਸੰਨ 2008 ’ਚ ਅੱਜ ਦੇ ਹੀ ਹੋਏ ਮੁੰਬਈ ਆਤੰਕਵਾਦੀ ਹਮਲੇ ਚ ਮਾਰੇ ਗਏ ਲੋਕਾਂ ਨੂੰ ਵੀ ਯਾਦ ਕੀਤਾ। ਉਨ੍ਹਾਂ ਸੁਰੱਖਿਆ ਬਲਾਂ ਦੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਤੇ ਕਿਹਾ ਕਿ ਅੱਜ ਭਾਰਤ ਇੱਕ ਨਵੇਂ ਪ੍ਰਕਾਰ ਦੇ ਆਤੰਕਵਾਦ ਨਾਲ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਸੁਰੱਖਿਆ ਬਲਾਂ ਨੂੰ ਵੀ ਨਮਨ ਕੀਤਾ।ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਸੰਵਿਧਾਨ ਦੀ ਦ੍ਰਿੜ੍ਹਤਾ ਸਮੱਸਿਆਵਾਂ ਨਾਲ ਨਿਪਟਣ ਵਿੱਚ ਸਾਡੀ ਮਦਦ ਕਰਦੀ ਹੈ। ਭਾਰਤੀ ਚੋਣ ਪ੍ਰਣਾਲੀ ਦੀ ਲਚਕਤਾ ਤੇ ਕੋਰੋਨਾ ਮਹਾਮਾਰੀ ਪ੍ਰਤੀ ਇਸ ਦੀ ਪ੍ਰਤੀਕਿਰਿਆ ਤੋਂ ਇਹ ਸਿੱਧ ਹੋਇਆ ਹੈ। ਉਨ੍ਹਾਂ ਸੰਸਦ ਮੈਂਬਰਾਂ ਦੀ ਇਸ ਗੱਲ ਲਈ ਸ਼ਲਾਘਾ ਕੀਤੀ ਕਿ ਉਨ੍ਹਾਂ ਪਿਛਲੇ ਕੁਝ ਸਮੇਂ ਦੌਰਾਨ ਕੋਰੋਨਾ ਵਿਰੁੱਧ ਜੰਗ ਵਿੱਚ ਮਦਦ ਲਈ ਆਪਣੀ ਤਨਖ਼ਾਹ ਵਿੱਚ ਕਟੌਤੀ ਪ੍ਰਵਾਨ ਕਰ ਕੇ ਆਪਣਾ ਯੋਗਦਾਨ ਪਾਇਆ।

 

https://pib.gov.in/PressReleseDetail.aspx?PRID=1676032

 

ਪ੍ਰਧਾਨ ਮੰਤਰੀ ਨੇ ਲਖਨਊ ਯੂਨੀਵਰਸਿਟੀ ਦੇ 100ਵੇਂ ਸਥਾਪਨਾ ਦਿਵਸ ਮੌਕੇ ਸੰਬੋਧਨ ਕੀਤਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਲਖਨਊ ਯੂਨੀਵਰਸਿਟੀ ਦੇ 100ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ਯੂਨੀਵਰਸਿਟੀ ਦੇ ਸ਼ਤਾਬਦੀ ਯਾਦਗਾਰੀ ਸਿੱਕੇ ਦਾ ਉਦਘਾਟਨ ਕੀਤਾ। ਉਨ੍ਹਾਂ ਭਾਰਤੀ ਡਾਕ ਵਿਭਾਗ ਵਿਭਾਗ ਦੁਆਰਾ ਇੱਕ ਖ਼ਾਸ ਯਾਦਗਾਰੀ ਡਾਕ ਟਿਕਟ ਤੇ ਉਸ ਦਾ ਵਿਸ਼ੇਸ਼ ਕਵਰ ਵੀ ਜਾਰੀ ਕੀਤਾ। ਕੇਂਦਰੀ ਰੱਖਿਆ ਮੰਤਰੀ ਅਤੇ ਲਖਨਊ ਤੋਂ ਸੰਸਦ ਮੈਂਬਰ ਸ਼੍ਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਇਸ ਮੌਕੇ ਮੌਜੂਦ ਸਨ।ਪ੍ਰਧਾਨ ਮੰਤਰੀ ਨੇ ਯੂਨੀਵਰਸਿਟੀ ਨੂੰ ਬੇਨਤੀ ਕੀਤੀ ਕਿ ਉਹ ਸਥਾਨਕ ਕਲਾਵਾਂ ਤੇ ਉਤਪਾਦਾਂ ਬਾਰੇ ਕੋਰਸ ਸ਼ੁਰੂ ਕਰੇ ਅਤੇ ਨਾਲ ਹੀ ਇਨ੍ਹਾਂ ਸਥਾਨਕ ਉਤਪਾਦਾਂ ਦੇ ਮੁੱਲਵਾਧੇ ਲਈ ਖੋਜ ਕਰਨ ਦਾ ਸੱਦਾ ਦਿੱਤਾ। ਪ੍ਰਬੰਧ, ਬ੍ਰਾਂਡਿੰਗ ਅਤੇ ਰਣਨੀਤੀ ਉਲੀਕਣ ਲਈ ਲਖਨਊ ਚਿਕਨਕਾਰੀ, ਮੁਰਾਦਾਬਾਦ ਦੇ ਪਿੱਤਲ ਦੇ ਬਰਤਨ, ਅਲੀਗੜ੍ਹ ਦੇ ਜਿੰਦਰੇ, ਭਦੋਹੀ ਦੇ ਗਲੀਚੇ ਜਿਹੇ ਵਿਸ਼ਵਪੱਧਰੀ ਉਤਪਾਦ ਯੂਨੀਵਰਸਿਟੀ ਦੁਆਰਾ ਕਰਵਾਏ ਜਾਣ ਵਾਲੇ ਕੋਰਸਾਂ ਦਾ ਭਾਗ ਹੋਣੇ ਚਾਹੀਦੇ ਹਨ। ਇਸ ਨਾਲ ਇੱਕ ਜ਼ਿਲ੍ਹਾ ਇੱਕ ਉਤਪਾਦਦੀ ਧਾਰਨਾ ਨੂੰ ਅਮਲੀ ਰੂਪ ਦੇਣ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਕਲਾਵਾਂ, ਸੱਭਿਆਚਾਰ ਤੇ ਅਧਿਆਤਮਕਤਾ ਵਿਸ਼ਿਆਂ ਨਾਲ ਨਿਰੰਤਰ ਜੁੜੇ ਰਹਿਣ ਦਾ ਸੱਦਾ ਦਿੱਤਾ, ਤਾਂ ਜੋ ਉਨ੍ਹਾਂ ਨੂੰ ਸਮੁੱਚੇ ਵਿਸ਼ਵ ਤੱਕ ਪਹੁੰਚਾਇਆ ਜਾ ਸਕੇ।

https://pib.gov.in/PressReleseDetail.aspx?PRID=1675760

 

ਲਖਨਊ ਯੂਨੀਵਰਸਿਟੀ ਦੇ ਸ਼ਤਾਬਦੀ ਸਥਾਪਨਾ ਦਿਵਸ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleseDetail.aspx?PRID=1675853

 

ਪ੍ਰਧਾਨ ਮੰਤਰੀ ਨੇ 33ਵੇਂ ਪ੍ਰਗਤੀਸੰਵਾਦ ਦੀ ਪ੍ਰਧਾਨਗੀ ਕੀਤੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਗਤੀਬੈਠਕ ਦੀ ਪ੍ਰਧਾਨਗੀ ਕੀਤੀ। ਪੂਰੀ ਤਰ੍ਹਾਂ ਸਰਗਰਮ ਸ਼ਾਸਨ ਅਤੇ ਸਮੇਂ ਸਿਰ ਲਾਗੂ ਕਰਨ (ਪ੍ਰੋ ਐਕਟਿਵ ਗਵਰਨੈਂਸ ਐਂਡ ਟਾਈਮਲੀ ਇੰਪਲੀਮੈਂਟੇਸ਼ਨ) ਲਈ ਆਈਸੀਟੀ (ICT) ਅਧਾਰਿਤ ਮਲਟੀਮੋਡਲ ਮੰਚ ਰਾਹੀਂ ਪ੍ਰਧਾਨ ਮੰਤਰੀ ਦਾ ਇਹ 33ਵਾਂ ਸੰਵਾਦ ਸੀ, ਜਿਸ ਵਿੱਚ ਕੇਂਦਰ ਤੇ ਰਾਜ ਸਰਕਾਰਾਂ ਸ਼ਾਮਲ ਹਨ।ਅੱਜ ਦੀ ਪ੍ਰਗਤੀਬੈਠਕ ਵਿੱਚ, ਵਿਭਿੰਨ ਭਾਂਤ ਦੇ ਪ੍ਰੋਜੈਕਟਾਂ, ਸ਼ਿਕਾਇਤਾਂ ਅਤੇ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਗਈ। ਰੇਲਵੇ ਮੰਤਰਾਲੇ, ਰੋਡ ਟ੍ਰਾਂਸਪੋਰਟ ਤੇ ਹਾਈਵੇਅ ਮੰਤਰਾਲੇ, ਉਦਯੋਗ ਅਤੇ ਅੰਦਰੂਨੀ ਕਾਰੋਬਾਰ ਦੇ ਪ੍ਰੋਤਸਾਹਨ ਬਾਰੇ ਵਿਭਾਗ ਅਤੇ ਬਿਜਲੀ ਮੰਤਰਾਲੇ ਦੇ ਪ੍ਰੋਜੈਕਟਾਂ ਬਾਰੇ ਵਿਚਾਰਚਰਚਾ ਹੋਈ। ਕੁੱਲ 1.41 ਲੱਖ ਕਰੋੜ ਰੁਪਏ ਦੀ ਲਾਗਤ ਵਾਲੇ ਇਹ ਪ੍ਰੋਜੈਕਟ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਓਡੀਸ਼ਾ, ਮਹਾਰਾਸ਼ਟਰ, ਕਰਨਾਟਕ, ਉੱਤਰ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਗੁਜਰਾਤ, ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਦਾਦਰਾ ਤੇ ਨਗਰ ਹਵੇਲੀ ਨਾਲ ਸਬੰਧਿਤ ਹਨ। ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਦੇ ਸਬੰਧਿਤ ਸਕੱਤਰਾਂ ਅਤੇ ਰਾਜ ਸਰਕਾਰਾਂ ਦੇ ਮੁੱਖ ਸਕੱਤਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਹ ਸਮੇਂ ਤੋਂ ਪਹਿਲਾਂ ਕੰਮ ਮੁਕੰਮਲ ਕਰਨ।ਬੈਠਕ ਦੌਰਾਨ ਕੋਵਿਡ–19 ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਨਾਲ ਸਬੰਧਿਤ ਸ਼ਿਕਾਇਤਾਂ ਬਾਰੇ ਚਰਚਾ ਹੋਈ। ਪ੍ਰਧਾਨ ਮੰਤਰੀ ਸਵਨਿਧੀ, ਖੇਤੀ ਸੁਧਾਰਾਂ ਤੇ ਜ਼ਿਲ੍ਹਿਆਂ ਦੇ ਬਰਾਮਦ ਧੁਰਿਆਂ ਵਜੋਂ ਵਿਕਾਸ ਦੀ ਸਮੀਖਿਆ ਕੀਤੀ ਗਈ। ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਇੱਕ ਰਾਜ ਬਰਾਮਦ ਰਣਨੀਤੀਵਿਕਸਿਤ ਕਰਨ ਲਈ ਕਿਹਾ।

https://pib.gov.in/PressReleseDetail.aspx?PRID=1675818

 

ਉਪ ਰਾਸ਼ਟਰਪਤੀ ਨੇ ਯੂਨੀਵਰਸਿਟੀਆਂ ਅਤੇ ਅਧਿਆਪਕਾਂ ਨੂੰ ਕਿਹਾ ਕਿ ਸਿੱਖਿਆ ਪ੍ਰਣਾਲੀ ਨੂੰ ਵਧੇਰੇ ਮੁੱਲ-ਅਧਾਰਿਤ, ਸੰਪੂਰਨ ਅਤੇ ਮੁਕੰਮਲ ਬਣਾਉਣ ਲਈ ਮੁੜ-ਮੁੱਲਾਂਕਣ ਕਰੋ

ਉਪ-ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਯੂਨੀਵਰਸਿਟੀਆਂ ਅਤੇ ਅਧਿਆਪਕਾਂ ਨੂੰ ਸਾਡੀ ਸਿੱਖਿਆ ਪ੍ਰਣਾਲੀ ਦਾ ਮੁੜ ਮੁਲਾਂਕਣ ਕਰਨ ਲਈ ਕਿਹਾ ਹੈ ਤਾਂ ਜੋ ਇਸ ਨੂੰ ਵਧੇਰੇ ਮਹੱਤਵਪੂਰਨ, ਸੰਪੂਰਨ ਅਤੇ ਮੁਕੰਮਲ ਬਣਾਇਆ ਜਾ ਸਕੇ।ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਸਿੱਕਮ ਦੀ ਆਈਸੀਐੱਫਏਆਈ ਯੂਨੀਵਰਸਿਟੀ ਦੇ 13ਵੇਂ ਈ-ਕਨਵੋਕੇਸ਼ਨ ਨੂੰ ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਸਾਡੀ ਸਮੁੱਚੀ ਵੈਦਿਕ ਸਿੱਖਿਆ ਤੋਂ ਪ੍ਰੇਰਣਾ ਲੈਣ ਅਤੇ ਨਵੀਂ ਸਿੱਖਿਆ ਨੀਤੀ ਦੀ ਪਰਿਕਲਪਨਾ ਨੂੰ ਸਮਝਣ।ਨਵੀਂ ਸਿੱਖਿਆ ਨੀਤੀ ਨੂੰ ਬਹੁਤ ਜ਼ਿਆਦਾ ਜ਼ਰੂਰੀ ਸੁਧਾਰਦੱਸਦੇ ਹੋਏ, ਉਨ੍ਹਾਂ ਨੇ ਇਸ ਬਹੁ-ਅਨੁਸ਼ਾਸਨੀ ਵਿਧੀ ਅਤੇ ਖੋਜ ਅਤੇ ਨਿਯਮ ਪ੍ਰਣਾਲੀਆਂ ਨੂੰ ਮੁੜ -ਸੁਰਜੀਤ ਕਰਨ ਦੇ ਯਤਨਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਲਈ ਇਸ ਦੀ ਸ਼ਲਾਘਾ ਕੀਤੀ।ਯੂਨੀਵਰਸਟੀਆਂ ਨੂੰ ਵਿਦਿਆਰਥੀਆਂ ਨੂੰ ਅਸਲ-ਦੁਨੀਆ ਦੀਆਂ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਤਿਆਰ ਕਰਨ ਲਈ ਕਹਿੰਦੇ ਹੋਏ ਉਪ ਰਾਸ਼ਟਰਪਤੀ ਨੇ ਕੋਵਿਡ-19 ਮਹਾਮਾਰੀ ਦੀ ਉਦਾਹਰਣ ਦਿੱਤੀ ਜਿਸ ਨੇ ਸਾਰੇ ਰਾਸ਼ਟਰਾਂ ਨੂੰ ਅਚਨਚੇਤ ਹੀ ਜਕੜ ਲਿਆਉਨ੍ਹਾਂ ਨੇ ਕਿਹਾ, “ਸਾਨੂੰ ਇਸ ਮਹਾਮਾਰੀ ਤੋਂ ਸਬਕ ਸਿੱਖਣੇ ਪੈਣਗੇ ਅਤੇ ਮਾਹਿਰਾਂ ਨੂੰ ਇਕੱਠੇ ਹੋਣ ਦੀ ਅਤੇ ਭਵਿੱਖ ਵਿੱਚ ਅਜਿਹੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਸਮਾਧਾਨ ਕਰਨ ਦੀ ਲੋੜ ਹੈ।ਸ਼੍ਰੀ ਨਾਇਡੂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕੋਵਿਡ ਮਹਾਮਾਰੀ ਉਨ੍ਹਾਂ ਦੇ ਸਾਹਮਣੇ ਪਹਿਲੀ ਵੱਡੀ ਮੁਸੀਬਤ ਸੀ। ਹਾਲਾਂਕਿ, ਉਨ੍ਹਾਂ ਨੇ ਇਸ ਨੂੰ ਸੰਕਟ ਵਜੋਂ ਦੇਖਣ ਦੀ ਬਜਾਏ ਇਸ ਵਿੱਚੋਂ ਮੌਕੇ ਪੈਦਾ ਕਰਨ ਲਈ ਟੈਕਨੋਲੋਜੀ ਦਾ ਲਾਭ ਉਠਾਉਣ ਲਈ ਕਿਹਾ। ਉਨ੍ਹਾਂ ਨੇ ਕਿਹਾ, “ਤੁਹਾਡੇ ਵਿੱਚੋਂ ਨੌਕਰੀ ਦੇਣ ਵਾਲੇ ਬਣਨ ਦੇ ਚਾਹਵਾਨਾਂ ਲਈ, ਤੁਹਾਡੇ ਕਾਰੋਬਾਰੀ ਵਿਚਾਰਾਂ ਨੂੰ ਭਾਰਤ ਵੱਲੋਂ ਲਾਗੂ ਕਰਨ ਲਈ ਇਸ ਤੋਂ ਵਧੀਆ ਜਗ੍ਹਾ ਹੋਰ ਕੋਈ ਨਹੀਂ ਹੋ ਸਕਦੀ ਕਿਉਂਕਿ ਅਸੀਂ ਆਪਣੇ ਪ੍ਰਧਾਨ ਮੰਤਰੀ ਦੇ ਆਤਮਨਿਰਭਾਰ ਭਾਰਤ ਦੇ ਨਜ਼ਰੀਏ ਦੀ ਪਾਲਣਾ ਕਰ ਰਹੇ ਹਾਂ।

https://pib.gov.in/PressReleseDetail.aspx?PRID=1675959

 

ਅਪੀਡਾ ਨੇ ਜਰਮਨ ਨਾਲ ਵਰਚੂਅਲ ਖਰੀਦ ਵੇਚ ਮੀਟਿੰਗ ਕੀਤੀ

ਵਣਜ ਅਤੇ ਉਦਯੋਗ ਮੰਤਰਾਲੇ ਤਹਿਤ ਖੇਤੀਬਾੜੀ ਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਰਪੋਰਟ ਡਿਵੈਲਪਮੈਂਟ ਅਥਾਰਟੀ (ਅ.ਪੀ.ਈ.ਡੀ.ਏ) ਆਪਣੀਆਂ ਕਈ ਨਿਰਯਾਤ ਉਤਸ਼ਾਹਿਤ ਗਤੀਵਿਧੀਆਂ ਰਾਹੀਂ ਸੂਚੀਬਧ ਖੇਤੀਬਾੜੀ ਅਤੇ ਪ੍ਰੋਸੈਸਡ ਪ੍ਰੋਡਕਟਸ ਲਈ ਸਹੂਲਤਾਂ ਦਿੰਦਾ ਹੈਕੋਵਿਡ-19 ਮਹਾਮਾਰੀ ਦੇ ਸਮੇਂ ਦੌਰਾਨ ਏ.ਪੀ.ਈ.ਡੀ.ਏ. ਨੇ ਵਰਚੂਅਲ ਮਾਧਿਅਮ ਰਾਹੀਂ ਖੇਤੀਬਾੜੀ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਦੇ ਯਤਨ ਜਾਰੀ ਰੱਖੇ ਹਨ ਵਿਦੇਸਾਂ ਵਿੱਚ ਭਾਰਤੀ ਮਿਸ਼ਨਾਂ ਦੇ ਸਹਿਯੋਗ ਨਾਲ ਆਯਾਤ ਕਰਨ ਵਾਲੇ ਦੇਸਾਂ ਨਾਲ ਕਈ ਵਰਚੂਅਲ ਖਰੀਦ ਵੇਚ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ ਸੀਇਸੇ ਕੜੀ ਵਿੱਚ, 25/11/2020 ਨੂੰ ਜਰਮਨ ਇੰਮਪੋਰਟਰਜ਼ ਨਾਲ ਇੱਕ ਵਰਚੂਅਲ ਨੈੱਟਵਰਕਿੰਗ ਮੀਟਿੰਗ ਕੀਤੀ ਗਈ ਤਾਂ ਜੋ ਦੇਸ਼ ਵਿਚੋਂ ਤਾਜ਼ਾ ਫਲਾਂ ਅਤੇ ਸਬਜੀਆਂ ਨੂੰ ਨਿਰਯਾਤ ਕਰਨ ਲਈ ਉਤਸ਼ਾਹਿਤ ਮਿਲੇ ਇਸ ਸਮਾਗਮ ਦਾ ਆਯੋਜਨ ਏ.ਪੀ.ਈ.ਡੀ.ਏ. ਨੇ ਭਾਰਤੀ ਦੂਤਘਰ ਬਰਲਿਨ ਅਤੇ ਜਰਮਨ ਐਗਰੀ ਬਿਜਨਸ ਐਲਾਇੰਸ ਦੇ ਸਹਿਯੋਗ ਨਾਲ ਕੀਤਾ ਹੈ ਇਸ ਸਮਾਗਮ ਵਿੱਚ 70 ਤੋਂ ਜਿਆਦਾ ਭਾਗ ਲੈਣ ਵਾਲੇ ਸ਼ਾਮਲ ਹੋਏ

https://pib.gov.in/PressReleseDetail.aspx?PRID=1676056

 

ਸ਼੍ਰੀਪਦ ਨਾਇਕ ਨੇ ਨੈਸ਼ਨਲ ਮੈਡੀਸਨਲ ਪਲਾਂਟ ਬੋਰਡਦੇ ਦੋ ਦਹਾਕਿਆਂਤੇ ਆਯੋਜਿਤ ਈ-ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ

ਕੇਂਦਰੀ ਆਯੁਸ਼ ਰਾਜ ਮੰਤਰੀ  ( ਸੁਤੰਤਰ ਚਾਰਜ )  ਸ਼੍ਰੀਪਦ ਯੇਸੋ ਨਾਇਕ ਨੇ 24 ਨਵੰਬਰ,  2020 ਨੂੰ ਨੈਸ਼ਨਲ ਮੈਡੀਸਨਲ ਪਲਾਂਟ ਬੋਰਡਦੁਆਰਾ ਆਯੋਜਿਤ ਈ-ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।  ਇਹ ਪ੍ਰੋਗਰਾਮ ਬੋਰਡ ਨੇ ਆਪਣੇ ਸਥਾਪਨਾ ਦਿਵਸ  ਦੇ ਅਵਸਰਤੇ ਆਯੋਜਿਤ ਕੀਤਾ ਸੀ ਇਸ ਮੌਕੇ ਤੇ ਐੱਨਐੱਮਪੀਬੀ 2020 ਦੀ ਸਥਿਤੀ ਰਿਪੋਰਟ ਅਤੇ ਅਯੁਰ-ਵੈਜ ਈ-ਬੁੱਕ ਦੀ ਵੀ ਰਿਲੀਜ਼ ਕੀਤੀ ਗਈਆਯੁਸ਼ ਮੰਤਰੀਸਕੱਤਰ  (ਆਯੁਸ਼)  ਵੈਦ ਰਾਜੇਸ਼ ਕੋਟੇਚਾ ਅਤੇ ਬੋਰਡ ਦੇ ਹੋਰ ਮੈਬਰਾਂ ਨੇ ਦੇਸ਼ ਵਿੱਚ ਔਸ਼ਧੀਪੌਦਿਆਂ ਦੇ ਖੇਤਰ ਦੇ ਵਿਕਾਸ ਵਿੱਚ ਯੋਗਦਾਨ ਅਤੇ ਹੋਰ ਉਪਲੱਬਧੀਆਂ ਲਈ ਐੱਨਐੱਮਪੀਬੀ ਦੀ ਪ੍ਰਸ਼ੰਸਾ ਕੀਤੀਹਾਲ ਦੇ ਸਾਲਾਂ ਵਿੱਚ ਔਸ਼ਧੀ ਪੌਦਿਆਂ ਦੀ ਖੇਤੀ ਵਿੱਚ ਗਤੀ ਆਈ ਹੈ ਹਾਲਾਂਕਿਅਜੇ ਵੀ ਸਾਡੀਆਂਜ਼ਰੂਰਤਾਂ ਦਾ ਇੱਕ ਮਹੱਤਵਪੂਰਨ ਹਿੱਸਾ ਵਨ ਸਰੋਤਾਂ ਤੋਂ ਪ੍ਰਾਪਤ ਹੁੰਦਾ ਹੈ।  ਔਸ਼ਧੀਪੌਦਿਆਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈਐੱਨਐੱਮਪੀਬੀ ਸਥਾਨਿਕ ਅਤੇ ਬਾਹਰੀ ਪੌਦਿਆਂ ਦੀਸੰਭਾਲ਼ ਅਤੇ ਸਥਾਨਿਕ ਔਸ਼ਧੀ ਪੌਦਿਆਂ ਅਤੇ ਮੈਡੀਕਲ ਮਹੱਤਵ ਦੀਆਂ ਸੁਗੰਧਿਤ ਪ੍ਰਜਾਤੀਆਂ ਦੇ ਵਿਕਾਸ ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਐੱਨਐੱਮਪੀਬੀ ਖੋਜ ਅਤੇ ਵਿਕਾਸ ਅਤੇ ਟ੍ਰੇਨਿੰਗ ਰਾਹੀਂ ਸਮਰੱਥਾ ਨਿਰਮਾਣ ਅਤੇ ਹੋਮ/ਸਕੂਲ ਹਰਬਲ ਗਾਰਡਨ ਬਣਾਉਣ ਜਿਹੀਆਂ ਗਤੀਵਿਧੀਆਂ ਦੇ ਮਾਧਿਅਮ ਨਾਲ ਜਾਗਰੂਕਤਾ ਨੂੰ ਹੁਲਾਰਾ ਦਿੰਦਾ ਹੈ।

https://pib.gov.in/PressReleseDetail.aspx?PRID=1675735

 

ਡਾਕਟਰ ਹਰਸ਼ ਵਰਧਨ ਨੇ ਆਯੁਸ਼ਮਾਨ ਭਾਰਤ- ਪੀਐੱਮਜੇਏਵਾਈ ਅਤੇ ਨੈਸ਼ਨਲ ਡਿਜ਼ੀਟਲ ਹੈਲਥ ਮਿਸ਼ਨ (ਐੱਨਡੀਐੱਚਐੱਮ) ਨੂੰ ਲਾਗੂ ਕਰਨ ਦੀ ਸਮੀਖਿਆ ਕੀਤੀ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਰਾਸ਼ਟਰੀ ਸਿਹਤ ਅਥਾਰਟੀ ਦੇ ਦੌਰੇ ਦੌਰਾਨ ਇੱਕ ਉੱਚ ਪੱਧਰੀ ਜਾਇਜ਼ਾ ਮੀਟਿੰਗ ਦੌਰਾਨ ਫਲੈਗਸ਼ਿਪ ਸਿਹਤ ਬਚਾਅ ਮਿਸ਼ਨ, ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ (ਏਬੀਪੀਐੱਮ-ਜੇਏਵਾਈ) ਅਤੇ ਨੈਸ਼ਨਲ ਡਿਜ਼ੀਟਲ ਹੈਲਥ ਮਿਸ਼ਨ (ਐੱਨਡੀਐੱਚਐੱਮ) ਨੂੰ ਲਾਗੂ ਕਰਨ ਦੀ ਸਮੀਖਿਆ ਕੀਤੀਸਿਹਤ ਮੰਤਰੀ ਨੇ ਇਸ ਸਾਲ 23 ਸਤੰਬਰ ਨੂੰ 2 ਸਾਲ ਮੁਕੰਮਲ ਕਰਨ ਵਾਲੇ ਆਯੁਸ਼ਮਾਨ ਭਾਰਤ ਪੀਐੱਮਜੇਏਵਾਈ ਨੂੰ ਲਾਗੂ ਕਰਨ ਦੀ ਵੀ ਸਮੀਖਿਆ ਕੀਤੀ ਇਸ ਸਕੀਮ ਦੀ ਉਨੱਤੀ ਦੀ ਪ੍ਰਸੰਸਾ ਕਰਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਇਹਨਾ ਬੇਮਿਸਾਲ ਸਮਿਆਂ ਵਿੱਚ ਮੈਨੂੰ ਜਾਣ ਕੇ ਖੁਸ਼ੀ ਹੁੰਦੀ ਹੈ ਕਿ ਆਯੁਸ਼ਮਾਨ ਭਾਰਤ ਪੀਐੱਮਜੇਏਵਾਈਤਹਿਤ ਬਹੁਤ ਗ਼ਰੀਬ ਨਾਗਰਿਕਾਂ ਨੂੰ 1.4 ਕਰੋੜ ਕੈਸ਼ਲੈਸ ਇਲਾਜ ਸੁਵਿਧਾਵਾਂ ਜਿਹਨਾ ਦੀ ਲਾਗਤ 17500 ਕਰੋੜ ਹੈ, ਮੁਹੱਈਆ ਕੀਤੇ ਗਏ ਹਨ ਮਹਾਮਾਰੀ ਦੇ ਸ਼ਿਖਰ ਦੌਰਾਨ ਭਾਰਤ ਸਰਕਾਰ ਨੇ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਨਾਜ਼ੁਕ ਬੀਮਾਰੀਆਂ ਤੋਂ ਧਿਆਨ ਨਾ ਹਟੇ ਅਤੇ ਅਜਿਹੇ ਲੋੜਵੰਦਾਂ ਨੂੰ ਸਾਰੀਆਂ ਜਰੂਰੀ ਸਿਹਤ ਸੰਭਾਲ਼ ਦੀਆਂ ਸੁਵਿਧਾਵਾਂ ਮੁਹੱਈਆ ਕੀਤੀਆਂ ਜਾਣ ਇਸ ਨਾਲ ਲੋਕਾਂ ਦੀ ਤਕਰੀਬਨ 35 ਹਜ਼ਾਰਕਰੋੜ ਰੁਪਏ ਦੀ ਬਚਤ ਹੋਈ ਹੈਅਸੀਂ ਸਮਝਦੇ ਹਾਂ ਕਿ ਇਸ ਮਹਾਮਾਰੀ ਦੌਰਾਨ ਬਹੁਤ ਹੀ ਦਬਾਅ ਹੇਠ ਸੀਰੀਅਸ ਬੀਮਾਰੀਆਂ ਨਾਲ ਲੱਖਾਂ ਪਰਿਵਾਰ ਜੂਝ ਰਹੇ ਹਨ ਅਤੇ ਇਹ ਸਿਹਤ ਐਸ਼ੋਰੈਂਸ ਤੇ ਇਸ ਦੀ ਡਲਿਵਰੀ ਸੁਰੱਖਿਆ ਅਤੇ ਸਹਾਇਤਾ ਦਾ ਵੱਡਾ ਸਰੋਤ ਹੈ''

https://pib.gov.in/PressReleseDetail.aspx?PRID=1676081

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

ਮਹਾਰਾਸ਼ਟਰ: ਜਿਵੇਂ ਕਿ ਦਿੱਲੀ, ਗੁਜਰਾਤ, ਰਾਜਸਥਾਨ ਅਤੇ ਗੋਆ ਤੋਂ ਮਹਾਰਾਸ਼ਟਰ ਵਿੱਚ ਆਉਣ ਵਾਲੇ ਯਾਤਰੀਆਂ ਲਈ ਐੱਸਓਪੀ ਲਾਗੂ ਹੋ ਗਏ ਹਨ, ਇਸ ਲਈ ਵੱਖ-ਵੱਖ ਜਾਂਚ ਚੌਕੀਆਂ ਅਤੇ ਰੇਲਵੇ ਸਟੇਸ਼ਨਾਂ ਤੇ ਤੀਬਰ ਜਾਂਚ ਕੀਤੀ ਜਾ ਰਹੀ ਹੈ। ਨਾਸਿਕ ਵਿੱਚ ਚਾਰਾਂ ਰਾਜਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਲਈ ਇੱਕ ਵਿਸ਼ੇਸ਼ ਸਿਹਤ ਸੰਭਾਲ ਕੇਂਦਰ ਸਥਾਪਿਤ ਕੀਤਾ ਗਿਆ ਹੈ। ਨਾਸਿਕ ਮਿਉਂਸਿਪਲ ਕਾਰਪੋਰੇਸ਼ਨ ਨੇ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੇ ਆਉਣ ਲਈ 24x7 ਸਕ੍ਰੀਨਿੰਗ ਸੈਂਟਰ ਸਥਾਪਿਤ ਕੀਤਾ ਹੈਮਨਮਾਡ, ਲਾਸਾਲਗਾਓਂ, ਨੰਦਗਾਂਓਂ, ਦਿਓਲਾਲੀ ਅਤੇ ਇਗਤਪੁਰੀ ਵਿਖੇ ਵੀ ਸਕ੍ਰੀਨਿੰਗ ਸੈਂਟਰ ਸਥਾਪਿਤ ਕੀਤੇ ਗਏ ਹਨ।

ਗੁਜਰਾਤ: ਗੁਜਰਾਤ ਦੇ ਸਿਹਤ ਮੰਤਰੀ ਕੁਮਾਰ ਕਨਾਨੀ ਨੇ ਬੁੱਧਵਾਰ ਨੂੰ ਕਿਹਾ ਕਿ ਵਿਦੇਸ਼ ਜਾਂ ਰਾਜ ਤੋਂ ਬਾਹਰ ਜਾਣ ਵਾਲੇ ਸਾਰੇ ਲੋਕਾਂ ਨੂੰ ਹੁਣ ਕੋਰੋਨਾ ਵਾਇਰਸ ਟੈਸਟ ਲਈ 1000 ਰੁਪਏ ਅਦਾ ਕਰਨੇ ਪੈਣਗੇ। ਇਸ ਮਹੀਨੇ ਵਿੱਚ ਦੂਜੀ ਵਾਰ ਗੁਜਰਾਤ ਵਿੱਚ 24 ਘੰਟਿਆਂ ਵਿੱਚ ਕੋਵਿਡ-19 ਦੇ 1,540 ਕੇਸਾਂ ਦੀ ਤਾਜ਼ਾ ਪੁਸ਼ਟੀ ਕੀਤੀ ਗਈ ਹੈਇਹ ਤੀਜੀ ਵਾਰ ਹੋਇਆ ਹੈ ਜਦੋਂ ਇੱਕ ਦਿਨ ਵਿੱਚ ਕੇਸਾਂ ਦਾ ਅੰਕੜਾ 1,500 ਦੇ ਅੰਕ ਤੋਂ ਉੱਪਰ ਗਿਆ ਹੈਹੁਣ ਤੱਕ ਗੁਜਰਾਤ ਵਿੱਚ ਕੋਵਿਡ-19 ਦੇ 2,01,949 ਮਾਮਲੇ ਸਾਹਮਣੇ ਆਏ ਹਨ। ਕੋਵਿਡ ਕਾਰਨ 14 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3,906 ਹੋ ਗਈ ਹੈ

ਰਾਜਸਥਾਨ: ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵਿਆਹ ਦੇ ਮਹਿਮਾਨਾਂ ਨੂੰ ਲਾਗ ਦੇ ਅਚਾਨਕ ਵਾਧੇ ਦੇ ਮੱਦੇਨਜ਼ਰ ਕੋਵਿਡ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਭਾਵਨਾਤਮਕ ਅਪੀਲ ਕੀਤੀ ਹੈ। ਰਾਜ ਵਿੱਚ 25 ਨਵੰਬਰ ਤੋਂ 11 ਦਸੰਬਰ ਤੱਕ ਜੈਪੁਰ ਵਿਚਲੇ 6,000 ਵਿਆਹਾਂ ਸਮੇਤ ਇਸ ਸੀਜ਼ਨ ਵਿੱਚ 20,000 ਵਿਆਹਾਂ ਦੇ ਹੋਣ ਦੀ ਉਮੀਦ ਹੈਟਵੀਟ ਦੀ ਇੱਕ ਲੜੀ ਵਿੱਚ, ਸ਼੍ਰੀ ਗਹਿਲੋਤ ਨੇ ਕਿਹਾ, “ਜਿਵੇਂ ਕਿ ਅੱਜ ਤੋਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਉਹ ਕੋਵਿਡ ਦੀ ਰੋਕਥਾਮ ਲਈ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ। ਸਾਰਿਆਂ ਨੂੰ ਮਾਸਕ ਪਹਿਨਣਾ ਲਾਜ਼ਮੀ ਹੈ, ਸਮਾਜਿਕ ਦੂਰੀ ਬਣਾਈ ਰੱਖਣੀ ਚਾਹੀਦੀ ਹੈ ਅਤੇ ਕਿਸੇ ਸਮਾਗਮ ਵਿੱਚ ਮਹਿਮਾਨਾਂ ਦੀ ਗਿਣਤੀ ਦਿੱਤੀ ਗਈ ਮਨਜੂਰੀ ਤੋਂ ਵੱਧ ਨਹੀਂ ਹੋਣੀ ਚਾਹੀਦੀਰਾਜ ਵਿੱਚ ਕੋਵਿਡ-19 ਦੇ ਐਕਟਿਵ ਕੇਸਾਂ ਦੀ ਗਿਣਤੀ 26,320 ਹੈ।

ਮੱਧਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ, ਪਿਛਲੇ ਹਫ਼ਤੇ ਤੋਂ ਰਾਜ ਦੇ ਲਗਭਗ ਇੱਕ ਦਰਜਨ ਜ਼ਿਲ੍ਹਿਆਂ ਇੰਦੌਰ, ਭੋਪਾਲ, ਗਵਾਲੀਅਰ, ਰਤਲਾਮ, ਵਿਦੀਸ਼ਾ ਅਤੇ ਸ਼ਿਵਪੁਰੀ ਵਿੱਚ ਪਾਜ਼ਿਟਿਵ ਦਰਾਂ ਵਧੇਰੇ ਦਿਖੀਆਂ ਹਨ। ਭੋਪਾਲ ਵਿੱਚ ਪਿਛਲੇ ਸੱਤ ਦਿਨਾਂ ਤੋਂ ਪਾਜ਼ਿਟਿਵ ਦਰ 12 ਫ਼ੀਸਦੀ ਹੈ, ਜਦੋਂ ਕਿ ਇੰਦੌਰ ਵਿੱਚ ਇਹ ਦਰ 10 ਫ਼ੀਸਦੀ ਹੈਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਮਾਸਕ ਪਹਿਨਣ ਦੇ ਨਿਯਮ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ। ਮਾਸਕ ਪਾਉਣ ਦੇ ਢੁੱਕਵੇਂ ਵਿਵਹਾਰ ਦੀ ਉਲੰਘਣਾ ਕਰਨ ਲਈ ਜੁਰਮਾਨਾ ਵੀ ਲਗਾਇਆ ਜਾਣਾ ਚਾਹੀਦਾ ਹੈਮੱਧ ਪ੍ਰਦੇਸ਼ ਵਿੱਚ ਕੋਰੋਨਾ ਸੰਕਰਮਣ ਦੀ ਇੱਕ ਸਮੀਖਿਆ ਨੇ ਦਰਸਾਇਆ ਹੈ ਕਿ ਰਾਜ ਵਿੱਚ 3 ਨਵੰਬਰ ਤੋਂ ਕੋਵਿਡ-19 ਦੇ ਐਕਟਿਵ ਕੇਸਾਂ ਵਿੱਚ ਫਿਰ ਵਾਧਾ ਹੋਇਆ ਹੈ। ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 12,979 ਹੋ ਗਈ ਹੈ। ਰਾਜ ਦੀ ਔਸਤਨ ਪਾਜ਼ਿਟਿਵ ਦਰ 5.5 ਫ਼ੀਸਦੀ ਤੱਕ ਪਹੁੰਚ ਗਈ ਹੈ

ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਕੋਵਿਡ-19 ਦੇ ਟੀਕਾਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਰਾਜ ਦੇ 98 ਫ਼ੀਸਦੀ ਸਿਹਤ ਕਰਮਚਾਰੀਆਂ ਦਾ ਡਾਟਾ ਪਹਿਲ ਦੇ ਅਧਾਰ ਤੇ ਉਨ੍ਹਾਂ ਨੂੰ ਵੈਕਸੀਨ ਦੇਣ ਲਈ ਪਹਿਲਾਂ ਹੀ ਇਕੱਠਾ ਕੀਤਾ ਜਾ ਚੁੱਕਾ ਹੈ। ਛੱਤੀਸਗੜ੍ਹ ਵਿੱਚ ਲਗਭਗ 2800 ਥਾਵਾਂ ਅਤੇ 8000 ਤੋਂ ਵੱਧ ਟੀਕੇ ਲਗਾਉਣ ਵਾਲਿਆਂ ਦੀ ਪਛਾਣ ਕੋਵਿਡ ਟੀਕਾਕਰਣ ਲਈ ਕੀਤੀ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਰਾਜ ਵਿੱਚ ਪਹਿਲਾਂ ਹੀ 630 ਕੋਲਡ ਚੇਨ ਪੁਆਇੰਟ ਕੰਮ ਕਰ ਰਹੇ ਹਨ। ਹੁਣ ਹਵਾਈ ਅੱਡਿਆਂ ਤੇ ਸਾਰੇ ਯਾਤਰੀਆਂ ਦੀ ਗਹਿਰੀ ਕੋਵਿਡ ਜਾਂਚ ਲਾਜ਼ਮੀ ਤੌਰ ਤੇ ਕੀਤੀ ਜਾਵੇਗੀ। ਛੱਤੀਸਗੜ੍ਹ ਸਰਕਾਰ ਦੇ ਜਨਰਲ ਪ੍ਰਸ਼ਾਸਨ ਵਿਭਾਗ ਨੇ ਰਾਏਪੁਰ ਅਤੇ ਜਗਦਲਪੁਰ ਹਵਾਈ ਅੱਡਿਆਂ ਤੇ ਬਾਹਰੋਂ ਆਉਣ ਵਾਲੇ ਸਾਰੇ ਯਾਤਰੀਆਂ ਦੀ ਸਹੀ ਕੋਵਿਡ ਜਾਂਚ ਕਰਨ ਲਈ ਸੋਧੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਗੋਆ: ਬੁੱਧਵਾਰ ਨੂੰ ਗੋਆ ਵਿੱਚ ਕੋਵਿਡ-19 ਦੇ 125 ਤਾਜ਼ਾ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੋਵਿਡ ਦੇ ਕੇਸਾਂ ਦੀ ਗਿਣਤੀ 47,193 ਹੋ ਗਈ ਹੈ। ਚਾਰ ਹੋਰ ਵਿਅਕਤੀ ਲਾਗ ਦੇ ਕਾਰਨ ਦਮ ਤੋੜ ਗਏ, ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 683 ਹੋ ਗਈ ਹੈ

ਅਸਾਮ: ਅਸਾਮ ਵਿੱਚ 24,426 ਟੈਸਟਾਂ ਵਿੱਚੋਂ 0.75% ਪਾਜ਼ਿਟਿਵ ਦਰ ਦੇ ਨਾਲ 182 ਕੇਸ ਪਾਏ ਗਏ ਹਨ। ਰਾਜ ਦੇ ਸਿਹਤ ਮੰਤਰੀ ਨੇ ਟਵੀਟ ਕੀਤਾ ਕਿ ਰਾਜ ਵਿੱਚ 117 ਮਰੀਜ਼ਾਂ ਨੂੰ ਛੁੱਟੀ ਹੋਈ, ਕੁੱਲ ਕੇਸ 2,12,021 ਹੋਏ, ਰਿਕਵਰਡ - 97.99%, ਐਕਟਿਵ ਕੇਸ - 1.54% ਹਨ।

ਨਾਗਾਲੈਂਡ:ਰਾਜ ਵਿੱਚ 60 ਨਵੇਂ ਕੇਸਾਂ ਦੇ ਆਉਣ ਨਾਲ, ਰਾਜ ਵਿੱਚ ਕੋਵਿਡ-19 ਦੇ ਕੁੱਲ ਕੇਸ 10,991 ਤੱਕ ਪਹੁੰਚ ਗਏ ਹਨ, ਜਦੋਂ ਕਿ ਐਕਟਿਵ ਕੇਸ 1,465 ਹਨ

ਸਿੱਕਮ: ਸਿੱਕਮ ਵਿੱਚ ਪਿਛਲੇ 24 ਘੰਟਿਆਂ ਦੌਰਾਨ ਨੋਵਲ ਕੋਰੋਨਾ ਵਾਇਰਸ ਦੇ 42 ਤਾਜ਼ਾ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਬੁੱਧਵਾਰ ਨੂੰ ਕੋਵਿਡ-19 ਦੇ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 4,819 ਤੱਕ ਪਹੁੰਚ ਗਈ ਹੈ। ਇਸ ਦੌਰਾਨ ਰਾਜ ਭਰ ਵਿੱਚ ਮੰਗਲਵਾਰ ਨੂੰ 44 ਹੋਰ ਮਰੀਜ਼ਾਂ ਨੂੰ ਸਹੂਲਤ ਅਤੇ ਹੋਮ ਆਈਸੋਲੇਸ਼ਨ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਿਸ ਨਾਲ ਛੁੱਟੀ ਵਾਲੇ ਮਰੀਜ਼ਾਂ ਦੀ ਗਿਣਤੀ 4,395 ਹੋ ਗਈ ਹੈ।

ਕੇਰਲ: ਰਾਜ ਸਰਕਾਰ ਨੇ ਕੋਵਿਡ-19 ਦੇ ਪੀੜਤਾਂ ਦੇ ਸਰੀਰ ਨੂੰ ਛੂਹਣ ਤੋਂ ਬਿਨਾਂ ਅੰਤਮ ਸੰਸਕਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ; ਕੋਵਿਡ-19 ਪ੍ਰੋਟੋਕੋਲ ਵਿੱਚ ਢਿੱਲ ਦੇ ਅਨੁਸਾਰ, ਕੋਵਿਡ-19 ਦੇ ਕਾਰਨ ਦਮ ਤੋੜ ਜਾਣ ਵਾਲੇ ਲੋਕਾਂ ਦੇ ਅੰਤਮ ਸੰਸਕਾਰ ਵਿੱਚ ਨਮਾਜ਼ ਅਦਾ ਕਰਨ ਅਤੇ ਪਵਿੱਤਰ ਪਾਣੀ ਨੂੰ ਛਿੜਕਣ ਦੀਆਂ ਰਸਮਾਂ ਦੀ ਮਨਜੂਰੀ ਹੈਬੁੱਧਵਾਰ ਨੂੰ ਰਾਜ ਨੇ ਕੋਵਿਡ-19 ਦੇ ਪ੍ਰਬੰਧਨ ਵਿੱਚ ਇੱਕ ਹੋਰ ਮਹੱਤਵਪੂਰਣ ਕਦਮ ਹਾਸਲ ਕਰ ਲਿਆ ਹੈ, ਕਿਉਂਕਿ ਟੈਸਟਿੰਗ ਦੇ ਲਈ ਭੇਜੇ ਗਏ ਕੁੱਲ ਨਮੂਨੇ 60 ਲੱਖ ਦੇ ਅੰਕ ਨੂੰ ਪਾਰ ਕਰ ਗਏ ਹਨ; ਹਾਲਾਂਕਿ, ਰਾਜ ਦੇ ਵੱਖ-ਵੱਖ ਹਿੱਸਿਆਂ ਤੋਂ ਰੈਪਿਡ ਐਂਟੀਜਨ ਟੈਸਟ ਦੇ ਕਾਰਡਾਂ ਅਤੇ ਆਰਟੀ - ਪੀਸੀਆਰ ਕਿੱਟਾਂ ਦੇ ਖ਼ਰਾਬ ਹੋਣ ਦੀਆਂ ਰਿਪੋਰਟਾਂ ਨੇ ਨਤੀਜਿਆਂ ਦੀ ਸ਼ੁੱਧਤਾ ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ; ਰਾਜ ਨੇ ਹਾਲ ਹੀ ਵਿੱਚ ਮਹਾਰਾਸ਼ਟਰ ਤੋਂ ਖ਼ਰੀਦੇ 32,122 ਰੈਪਿਡ ਐਂਟੀਜਨ ਟੈਸਟ ਕਾਰਡਾਂ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਹੈ।

ਤਮਿਲਨਾਡੂ: ਪੁਦੂਚੇਰੀ ਦੇ ਰਾਹਤ ਕੈਂਪਾਂ ਤੇ ਕੋਵਿਡ-19 ਦੇ ਟੈਸਟ ਸ਼ੁਰੂ ਹੋਏ, ਵਿਸ਼ਾਣੂ ਦਾ ਡਰ ਲੋਕਾਂ ਨੂੰ ਦੂਰ ਰੱਖਦਾ ਹੈ; ਹਾਲਾਂਕਿ ਪ੍ਰਸ਼ਾਸਨ ਨੇ ਕਮਜ਼ੋਰ ਇਲਾਕਿਆਂ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲਾਂ ਅਤੇ ਕਮਿਊਨਿਟੀ ਹਾਲਾਂ ਵਿੱਚ 250 ਰਾਹਤ ਕੈਂਪ ਸਥਾਪਿਤ ਕੀਤੇ ਹਨ, ਹਾਲੇ ਤੱਕ ਸਿਰਫ 10 ਤੱਕ ਹੀ ਮਰੀਜ਼ ਪਹੁੰਚੇ ਹਨ। ਚੇਨਈ ਨਿਗਮ ਨੇ ਚੱਕਰਵਾਤ ਨਿਵਾਰ ਅਤੇ ਕੋਵਿਡ-19 ਦੀਆਂ ਦੋ ਚੁਣੌਤੀਆਂ ਦਾ ਸਾਹਮਣਾ ਕੀਤਾ; ਜ਼ੋਨਲ ਪੱਧਰ ਦੇ ਅਧਿਕਾਰੀਆਂ ਨੇ ਕਿਹਾ ਕਿ ਬੁੱਧਵਾਰ ਨੂੰ ਕੋਵਿਡ-19 ਟੈਸਟ ਦੇ ਨਮੂਨੇ ਚੱਕਰਵਾਤ ਨਿਵਾਰ ਦੇ ਕਾਰਨ, ਹਰ ਰੋਜ਼ ਇਕੱਠੇ ਕੀਤੇ ਆਮ ਨਮੂਨਿਆਂ ਦੇ ਬਰਾਬਰ ਨਹੀਂ ਹੋ ਸਕਦੇ। ਤਮਿਲ ਨਾਡੂ ਵਿੱਚ ਨਿਵਾਰ ਚੱਕਰਵਾਤ ਦੇ ਪ੍ਰਭਾਵ ਕਾਰਨ ਸਖਤੀ ਹੋਣ ਦੇ ਬਾਵਜੂਦ ਵੀ, ਬੁੱਧਵਾਰ ਨੂੰ ਰਾਜ ਵਿੱਚ 1,534 ਕੋਵਿਡ-19 ਕੇਸਾਂ ਦੀ ਪੁਸ਼ਟੀ ਹੋਈ, ਜਿਸ ਨਾਲ ਕੁੱਲ ਕੇਸ ਵਧ ਕੇ 7,74,710 ਹੋ ਗਏ ਹਨ ਅਤੇ 16 ਮੌਤਾਂ ਦੇ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 11,655 ਹੋ ਗਈ ਹੈ।

ਕਰਨਾਟਕ: ਕਰਨਾਟਕ ਵਿੱਚ ਰਾਤ ਦੇ ਕਰਫਿਊ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਕੋਵਿਡ-19 ਦੇ ਕੇਸਾਂ ਦਾ ਭਾਰ ਘਟਦਾ ਜਾ ਰਿਹਾ ਹੈ; “ਇਹ ਇੱਕ ਵਿਕਲਪ ਹੈ, ਪਰ ਮੌਜੂਦਾ ਸਮੇਂ ਵਿੱਚ ਇਸ ਦੀ ਕੋਈ ਲੋੜ ਨਹੀਂ ਹੈਜਿਵੇਂ ਕਿ ਨਵੇਂ ਰੋਕਥਾਮ ਅਤੇ ਨਿਗਰਾਨੀ ਦਿਸ਼ਾ ਨਿਰਦੇਸ਼ਾਂ ਲਈ, ਅਸੀਂ ਪਹਿਲਾਂ ਹੀ ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਲਾਗੂ ਕਰ ਰਹੇ ਹਾਂ”, ਸਿਹਤ ਕਮਿਸ਼ਨਰ ਪੰਕਜ ਕੁਮਾਰ ਪਾਂਡੇ ਨੇ ਕਿਹਾ। ਸਟੀਲ ਦੀਆਂ ਕੀਮਤਾਂ ਵਧਣ ਨਾਲ ਐੱਮਐੱਸਐੱਮਈ ਨੂੰ ਕਾਰੋਬਾਰ ਦੇ ਘਾਟੇ ਦਾ ਡਰ ਹੈ; ਜਿਵੇਂ ਕਿ ਕੋਵਿਡ ਨਾਲ ਸੰਬੰਧਤ ਵਿਘਨਾਂ ਨਾਲ ਲੜਨਾ ਕਾਫ਼ੀ ਨਹੀਂ ਸੀ, ਰਾਜ ਦੀਆਂ ਐੱਮਐੱਸਐੱਮਈ ਨੂੰ ਸਟੀਲ ਦੀਆਂ ਵਧਦੀਆਂ ਕੀਮਤਾਂ ਨਾਲ ਨਿਰੰਤਰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ, ਸਟੀਲ ਨਿਰਮਾਣ ਖੇਤਰ ਦੇ ਬਹੁਤ ਸਾਰੇ ਸੂਖਮ ਅਤੇ ਛੋਟੇ ਉਦਯੋਗਾਂ ਲਈ ਮੁੱਢਲਾ ਕੱਚਾ ਮਾਲ ਹੈ; ਕਰਨਾਟਕ ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ (ਕਾਸ਼ੀਆ) ਨੇ ਸਰਕਾਰ ਨੂੰ ਸਟੀਲ ਦੀਆਂ ਕੀਮਤਾਂ ਤੇ ਸਬਸਿਡੀ ਦੇਣ ਜਾਂ ਕੀਮਤ ਤੇ ਨਿਯੰਤਰਣ ਲਗਾਉਣ ਦੀ ਅਪੀਲ ਕੀਤੀ ਹੈ।

ਆਂਧਰਪ੍ਰਦੇਸ਼: ਗੁੰਟੂਰ ਦੇ ਸਰਕਾਰੀ ਬੁਖਾਰ ਹਸਪਤਾਲ ਵਿੱਚ ਕੋਵੈਕਸਿਨ ਦੇ ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਸ਼ੁਰੂ ਹੋ ਚੁੱਕੇ ਹਨ; ਜ਼ਿਲ੍ਹਾ ਕੁਲੈਕਟਰ ਸੈਮੂਅਲ ਆਨੰਦ ਕੁਮਾਰ ਨੇ ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲਾਂ ਦੀ ਰਸਮੀ ਸ਼ੁਰੂਆਤ ਕਰਨ ਤੋਂ ਬਾਅਦ ਕਿਹਾ ਕਿ ਸਰਕਾਰੀ ਬੁਖਾਰ ਹਸਪਤਾਲ ਨੂੰ ਕਲੀਨਿਕਲ ਟ੍ਰਾਇਲਾਂ ਲਈ 1000 ਡੋਜ਼ ਦਿੱਤੀ ਗਈ ਸੀ। ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਲਗਾਤਾਰ ਗਿਰਾਵਟ ਆਉਣ ਨਾਲ, ਪ੍ਰਕਾਸਮ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਕੋਵਿਡ-19 ਹਸਪਤਾਲਾਂ ਵਜੋਂ ਡੀ-ਨੋਟੀਫਾਈ ਕਰ ਦਿੱਤਾ ਹੈ ਅਤੇ ਸਾਰੇ ਸੰਕਰਮਿਤ ਮਰੀਜ਼ਾਂ ਦਾ ਇਲਾਜ ਸਿਰਫ ਆਰਆਈਐੱਮਐੱਸ - ਓਨਗੋਲੇ ਅਤੇ ਹੋਰ ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾਵੇਗਾ।

ਤੇਲੰਗਾਨਾ: ਬੀਜੇਪੀ ਨੇ ਅੱਜ ਗ੍ਰੇਟਰ ਹੈਦਰਾਬਾਦ ਮਿਉਂਸਿਪਲ ਕਾਰਪੋਰੇਸ਼ਨ (ਜੀਐੱਚਐੱਮਸੀ) ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕਰਦਿਆਂ ਕੇਂਦਰ ਸਰਕਾਰ ਦੀਆਂ ਸ਼ਰਤਾਂ ਅਨੁਸਾਰ ਸਾਰਿਆਂ ਨੂੰ ਕੋਰੋਨਾ ਟੀਕਾ ਲਗਾਉਣ ਅਤੇ ਟੈਸਟ ਕਰਨ ਦਾ ਵਾਅਦਾ ਕੀਤਾ ਹੈ। ਤੇਲੰਗਾਨਾ ਵਿੱਚ ਅੱਜ ਕੋਵਿਡ-19 ਦੇ 862 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ 2,66,904 ਤੱਕ ਪਹੁੰਚ ਗਈ ਹੈ; ਤਿੰਨ ਹੋਰ ਵਿਅਕਤੀਆਂ ਦੀ ਮੌਤ ਹੋਣ ਨਾਲ ਕੋਵਿਡ ਕਾਰਨ ਹੋਈਆਂ ਮੌਤਾਂ ਦੀ ਕੁੱਲ ਗਿਣਤੀ 1,444 ਹੋ ਗਈ ਹੈ।

 

FACT CHECK

ਫੈਕਟਚੈੱਕ

 

https://static.pib.gov.in/WriteReadData/userfiles/image/image007MDTB.png

 

https://static.pib.gov.in/WriteReadData/userfiles/image/image008OL5C.png

 

 

Image

 

 

 

 

Image

 

 

*******

ਵਾਈਬੀ



(Release ID: 1676313) Visitor Counter : 129