ਸੰਸਦੀ ਮਾਮਲੇ

ਸੰਸਦੀ ਮਾਮਲੇ ਮੰਤਰਾਲੇ ਨੇ ਸੰਵਿਧਾਨ ਦਿਵਸ ਮਨਾਇਆ

"ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਅਤੇ ਕਦਰਾਂ-ਕੀਮਤਾਂ- ਵਿਧਾਨ ਸਭਾ, ਨਿਆਂਪਾਲਕਾ ਅਤੇ ਕਾਰਜਕਾਰੀ ਦੇ ਵਿਚਕਾਰ ਇੱਕ ਇੰਟਰਫੇਸ" 'ਤੇ ਇੱਕ ਵੈਬੀਨਾਰ ਦਾ ਆਯੋਜਨ

Posted On: 26 NOV 2020 7:46PM by PIB Chandigarh

ਕੇਂਦਰੀ ਸੰਸਦੀ ਮਾਮਲੇ ਮੰਤਰਾਲੇ ਨੇ ਅੱਜ ਸੰਵਿਧਾਨ ਦਿਵਸ ਨੂੰ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੀ ਯਾਦ ਵਿੱਚ ਮਨਾਇਆ।

Image 

 

ਇਸ ਮੌਕੇ, ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦੀ ਅਗਵਾਈ ਹੇਠ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਦਾ ਪਾਠ ਮੰਤਰਾਲੇ ਦੇ ਅਫਸਰਾਂ ਅਤੇ ਅਧਿਕਾਰੀਆਂ ਪੜ੍ਹਿਆ ਗਿਆ। ਸੰਵਿਧਾਨ ਦੀ ਪ੍ਰਸਤਾਵਨਾ ਨੂੰ ਪੜ੍ਹਨ ਤੋਂ ਬਾਅਦ ਮੌਲਿਕ ਕਰਤੱਵਾਂ ਅਤੇ ਸਵੱਛਤਾ ਬਾਰੇ ਸਵੈ-ਵਚਨ ਵੀ ਲਿਆ ਗਿਆ।

 

Image

 

"ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਅਤੇ ਕਦਰਾਂ ਕੀਮਤਾਂ- ਵਿਧਾਨ ਸਭਾ, ਨਿਆਂਪਾਲਕਾ ਅਤੇ ਕਾਰਜਕਾਰੀ ਦੇ ਵਿਚਕਾਰ ਇੱਕ ਇੰਟਰਫੇਸ" 'ਤੇ ਇੱਕ ਵੈਬੀਨਾਰ ਵੀ ਆਯੋਜਿਤ ਕੀਤਾ ਗਿਆ ਜੋ ਸਾਰਿਆਂ ਲਈ ਖੁੱਲ੍ਹਾ ਸੀ। ਸੰਸਦੀ ਮਾਮਲੇ ਮੰਤਰਾਲੇ ਦੇ ਅਫਸਰਾਂ ਅਤੇ ਅਧਿਕਾਰੀਆਂ ਤੋਂ ਇਲਾਵਾ ਧਰਤ ਵਿਗਿਆਨ ਮੰਤਰਾਲੇ ਦੇ ਅਫਸਰ ਅਤੇ ਅਧਿਕਾਰੀ ਇਸ ਵੈਬੀਨਾਰ ਵਿੱਚ ਸ਼ਾਮਲ ਹੋਏ। ਸੰਸਦੀ ਮਾਮਲੇ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ. ਸੱਤਿਯਾ ਪ੍ਰਕਾਸ਼ ਇਸ ਮੌਕੇ ਵਕਤਾ ਸਨ।

 

ਉਨ੍ਹਾ ਨੇ ਭਾਗੀਦਾਰਾਂ ਨੂੰ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦਰਜ ਵੱਖ-ਵੱਖ ਸਿਧਾਂਤਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਸਾਡੀ ਲੋਕਤੰਤਰੀ ਪ੍ਰਣਾਲੀ ਵਿੱਚ ਸੰਵਿਧਾਨਕ ਕਦਰਾਂ-ਕੀਮਤਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾ ਨੇ ਭਾਰਤੀ ਰਾਜਨੀਤੀ ਦੇ ਤਿੰਨ ਅੰਗਾਂ ਦੀ ਭੂਮਿਕਾ ਬਾਰੇ ਭਾਗੀਦਾਰਾਂ ਨੂੰ ਚੇਤਨਾਸ਼ੀਲ ਵੀ ਕੀਤਾ।

                                     

          *******

 

ਆਰਸੀਜੇ/ਐੱਸਐੱਸ


(Release ID: 1676311) Visitor Counter : 144