ਵਣਜ ਤੇ ਉਦਯੋਗ ਮੰਤਰਾਲਾ

ਅਪੀਡਾ ਨੇ ਜਰਮਨ ਨਾਲ ਵਰਚੂਅਲ ਖਰੀਦ ਵੇਚ ਮੀਟਿੰਗ ਕੀਤੀ

Posted On: 26 NOV 2020 4:12PM by PIB Chandigarh

ਵਣਜ ਅਤੇ ਉਦਯੋਗ ਮੰਤਰਾਲੇ ਤਹਿਤ ਖੇਤੀਬਾੜੀ ਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਰਪੋਰਟ ਡਿਵੈਲਪਮੈਂਟ ਅਥਾਰਟੀ (ਅ.ਪੀ.ਈ.ਡੀ.ਏ) ਆਪਣੀਆਂ ਕਈ ਨਿਰਯਾਤ ਉਤਸ਼ਾਹਿਤ ਗਤੀਵਿਧੀਆਂ ਰਾਹੀਂ ਸੂਚੀਬਧ ਖੇਤੀਬਾੜੀ ਅਤੇ ਪ੍ਰੋਸੈਸਡ ਪ੍ਰੋਡਕਟਸ ਲਈ ਸਹੂਲਤਾਂ ਦਿੰਦਾ ਹੈ ।
ਕੋਵਿਡ-19 ਮਹਾਮਾਰੀ ਦੇ ਸਮੇਂ ਦੌਰਾਨ ਏ.ਪੀ.ਈ.ਡੀ.ਏ. ਨੇ ਵਰਚੂਅਲ ਮਾਧਿਅਮ ਰਾਹੀਂ ਖੇਤੀਬਾੜੀ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਦੇ ਯਤਨ ਜਾਰੀ ਰੱਖੇ ਹਨ । ਵਿਦੇਸਾਂ ਵਿੱਚ ਭਾਰਤੀ ਮਿਸ਼ਨਾਂ ਦੇ ਸਹਿਯੋਗ ਨਾਲ ਆਯਾਤ ਕਰਨ ਵਾਲੇ ਦੇਸਾਂ ਨਾਲ ਕਈ ਵਰਚੂਅਲ ਖਰੀਦ ਵੇਚ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ ਸੀ ।
ਇਸੇ ਕੜੀ ਵਿੱਚ, 25/11/2020 ਨੂੰ ਜਰਮਨ ਇੰਮਪੋਰਟਰਜ਼ ਨਾਲ ਇੱਕ ਵਰਚੂਅਲ ਨੈੱਟਵਰਕਿੰਗ ਮੀਟਿੰਗ ਕੀਤੀ ਗਈ ਤਾਂ ਜੋ ਦੇਸ਼ ਵਿਚੋਂ ਤਾਜ਼ਾ ਫਲਾਂ ਅਤੇ ਸਬਜੀਆਂ ਨੂੰ ਨਿਰਯਾਤ ਕਰਨ ਲਈ ਉਤਸ਼ਾਹਿਤ ਮਿਲੇ । ਇਸ ਸਮਾਗਮ ਦਾ ਆਯੋਜਨ ਏ.ਪੀ.ਈ.ਡੀ.ਏ. ਨੇ ਭਾਰਤੀ ਦੂਤਘਰ ਬਰਲਿਨ ਅਤੇ ਜਰਮਨ ਐਗਰੀ ਬਿਜਨਸ ਐਲਾਇੰਸ ਦੇ ਸਹਿਯੋਗ ਨਾਲ ਕੀਤਾ ਹੈ । ਇਸ ਸਮਾਗਮ ਵਿੱਚ 70 ਤੋਂ ਜਿਆਦਾ ਭਾਗ ਲੈਣ ਵਾਲੇ ਸ਼ਾਮਲ ਹੋਏ ।
ਇਸ ਮੌਕੇ ਤੇ ਭਾਰਤੀ ਦੂਤਘਰ ਬਰਲਿਨ ਦੇ ਡਿਪਟੀ ਹੈੱਡ ਮਿਸ ਪਾਰਾਮਿਤਾ ਤ੍ਰਿਪਾਠੀ, ਏ.ਪੀ.ਈ.ਡੀ.ਏ. ਦੇ ਚੇਅਰਮੈਨ ਡਾਕਟਰ ਐੱਮ ਅੰਗਾਬੁਥੂ ਅਤੇ ਜਰਮਨ ਐਗਰੀ ਬਿਜਨਸ ਐਲਾਇੰਸ ਦੀ ਚੇਅਰਪਰਸਨ ਮਿਸ ਜੂਲੀਆ ਹਰਨਾਲ ਨੇ ਹਿੱਸਾ ਲੈਣ ਵਾਲਿਆਂ ਨੂੰ ਸੰਬੋਧਨ ਕੀਤਾ ।
ਏ.ਪੀ.ਈ.ਡੀ.ਏ. ਦੇ ਚੇਅਰਮੈਨ ਨੇ ਆਪਣੇ ਸੰਬੋਧਨ ਵਿੱਚ ਭਾਰਤੀ ਜੀ.ਆਈ. ਅਤੇ ਆਰਗੈਨਿਕ ਉਤਪਾਦਾਂ ਦੇ ਨਾਲ ਨਾਲ ਪ੍ਰੋਸੈਸਡ ਉਤਪਾਦਾਂ ਦੀਆਂ ਸੰਭਾਵਨਾਵਾਂ ਤੇ ਜ਼ੋਰ ਦਿੱਤਾ । ਬਰਲਿਨ ਵਿਚ ਭਾਰਤੀ ਦੂਤਘਰ ਮਿਸ਼ਨ ਦੀ ਡਿਪਟੀ ਹੈੱਡ ਮਿਸ ਪਾਰਾਮਿਤਾ ਤ੍ਰਿਪਾਠੀ ਨੇ ਭਾਰਤੀ ਬਾਗਵਾਨੀ ਦੇ ਵਿਲੱਖਣ ਸੁਆਦ ਅਤੇ ਗੁਣਵੰਤਾ ਤੇ ਜੋਰ ਦਿੱਤਾ । ਇਸ ਸਮਾਗਮ ਵਿੱਚ ਭਾਰਤੀ ਧਿਰ ਵੱਲੋਂ ਭਾਰਤੀ ਖੇਤੀਬਾੜੀ ਉਤਪਾਦਾਂ ਦੇ ਨਿਰਯਾਤ ਵਿਸ਼ੇਸ਼ ਤੌਰ ਤੇ ਅੰਗੂਰ ਅਤੇ ਤਾਜ਼ੇ ਫਲ ਸਬਜੀਆਂ ਦੀ ਮਜਬੂਤੀ ਬਾਰੇ ਇੱਕ ਪੇਸ਼ਕਾਰੀ ਵੀ ਦਿੱਤੀ ਗਈ ।ਜਰਮਨ ਪੱਖ ਤੋਂ ਜਰਮਨ ਬਜਾਰ ਦੀਆਂ ਲੋੜਾਂ ਅਤੇ ਸੰਭਾਵਨਾਵਾਂ ਬਾਰੇ ਪੇਸ਼ਕਾਰੀਆਂ ਦਿੱਤੀਆਂ ਗਈਆਂ । ਇਸ ਸਮਾਗਮ ਨੇ ਤਾਜ਼ੇ ਫਲ ਅਤੇ ਸਬਜੀਆਂ ਦੀ ਭਾਰਤੀ ਮਜਬੂਤੀ ਨੂੰ ਵਧੇਰੇ ਮਜਬੂਤ ਕਰਕੇ ਜਰਮਨ ਖਰੀਦਦਾਰਾਂ ਦਾ ਭਾਰਤੀ ਖੇਤੀਬਾੜੀ ਉਤਪਾਦਾਂ ਅਤੇ ਨਿਰਯਾਤ ਸਹੂਲਤਾਂ ਵਿੱਚ ਵਿਸਵਾਸ਼ ਨੂੰ ਹੋਰ ਮਜਬੂਤ ਕਰਨ ਲਈ ਇੱਕ ਪਲੈਟਫਾਰਮ ਮੁਹੱਈਆ ਕੀਤਾ ਹੈ ।
ਵਾਈ.ਬੀ./ਏ.ਪੀ.

 



(Release ID: 1676109) Visitor Counter : 204