ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੇਂਦਰੀ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਫਿੱਟ ਇੰਡੀਆ ਸਕੂਲ ਵੀਕ ਦਾ ਦੂਜਾ ਸੰਸਕਰਣ ਸ਼ੁਰੂ ਕੀਤਾ, ਕਿਹਾ ਕਿ ਵਿਦਿਆਰਥੀ ਭਾਰਤ ਨੂੰ ਤੰਦਰੁਸਤ ਬਣਾਉਣ ਵਿੱਚ ਪ੍ਰਮੁੱਖ ਸ਼ਕਤੀ ਹਨ
Posted On:
25 NOV 2020 6:43PM by PIB Chandigarh
ਕੇਂਦਰੀ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਫਿੱਟ ਇੰਡੀਆ ਮਿਸ਼ਨ ਦੇ ਡਾਇਰੈਕਟਰ ਏਕਤਾ ਵਿਸ਼ਨੋਈ, ਸੀਬੀਐੱਸਈ ਦੇ ਚੇਅਰਮੈਨ ਮਨੋਜ ਅਹੂਜਾ; ਸੀਆਈਐੱਸਸੀਈ ਦੇ ਚੇਅਰਮੈਨ ਡਾ. ਜੀ. ਇਮੈਨੁਅਲ; ਡਾ. ਅਬਦੁੱਲ ਜਲੀਲ ਮਾਰਥਿਆ-ਪ੍ਰਿੰਸੀਪਲ ਐੱਮਪੀ ਇੰਟਰਨੈਸ਼ਨਲ ਸਕੂਲ ਕਾਸਾਰਗੋਡ; ਸ਼੍ਰੀਮਤੀ ਨੀਰਜ ਸਿੰਘ-ਐੱਚਓਡੀ ਪੀਈ ਐਂਡ ਸਪੋਰਟਸ ਜੇਪੀ ਪਬਲਿਕ ਸਕੂਲ, ਗਰੇਟਰ ਨੋਇਡਾ ਅਤੇ ਜੇਪੀ ਪਬਲਿਕ ਸਕੂਲ, ਗਰੇਟਰ ਨੋਇਡਾ ਦੀ ਵਿਦਿਆਰਥਣ ਪ੍ਰਕ੍ਰਿਤੀ ਆਦਰਸ਼ ਅਤੇ ਐੱਮਪੀ ਇੰਟਰਨੈਸ਼ਨਲ ਸਕੂਲ ਕਾਸਾਰਗੋਡ ਦੇ ਯਾਸੀਰ ਅਮੀਰ ਅਲੀ ਦੀ ਮੌਜੂਦਗੀ ਵਿੱਚ "ਫਿੱਟ ਇੰਡੀਆ ਸਕੂਲ ਵੀਕ" ਪ੍ਰੋਗਰਾਮ ਦੇ ਦੂਜੇ ਸੰਸਕਰਣ ਦੀ ਸ਼ੁਰੂਆਤ ਕੀਤੀ ਅਤੇ ਖੇਡ ਐਂਕਰ ਮਨੀਸ਼ ਬਾਤਾਵੀਆ ਦੁਆਰਾ ਮੇਜ਼ਬਾਨੀ ਕੀਤੀ ਗਈ।
ਵਰਚੁਅਲ ਈਵੈਂਟ ਬੱਚਿਆਂ ਦੇ ਰੋਜ਼ਾਨਾ ਕੰਮਾਂ ਵਿੱਚ ਸਰੀਰਕ ਗਤੀਵਿਧੀਆਂ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਸੀ ਕਿਉਂਕਿ ਸਕੂਲ ਪਹਿਲਾ ਸਥਾਨ ਹੈ ਜਿੱਥੇ ਆਦਤਾਂ ਬਣਦੀਆਂ ਹਨ।
ਉਦਘਾਟਨੀ ਸਮਾਰੋਹ ਦੌਰਾਨ, ਸ਼੍ਰੀ ਕਿਰੇਨ ਰਿਜਿਜੂ ਨੇ ਸਕੂਲ਼ ਵਿੱਚ ਤੰਦਰੁਸਤੀ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ "ਵਿਦਿਆਰਥੀ ਭਾਰਤ ਨੂੰ ਤੰਦਰੁਸਤ ਬਣਾਉਣ ਵਿੱਚ ਮੋਹਰੀ ਸ਼ਕਤੀ ਹਨ ਅਤੇ ਮੈਨੂੰ ਇਹ ਵੇਖ ਕੇ ਖੁਸ਼ੀ ਹੋ ਰਹੀ ਹੈ ਕਿ ਬਹੁਤ ਸਾਰੇ ਸਕੂਲ ਫਿੱਟ ਇੰਡੀਆ ਸਕੂਲ ਵੀਕ ਲਈ ਰਜਿਸਟਰਡ ਹੋਏ ਹਨ ਅਤੇ ਦਿਨ ਪ੍ਰਤੀ ਦਿਨ ਗਿਣਤੀ ਵੱਧ ਰਹੀ ਹੈ । ਇਹ ਹਰ ਭਾਰਤੀ ਨੂੰ ਫਿੱਟ ਬਣਾਉਣ ਦੇ ਸਾਡੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮੱਦਦ ਕਰਦਾ ਹੈ ਕਿਉਂਕਿ ਊਰਜਾ ਇਨ੍ਹਾਂ ਸਕੂਲਾਂ ਵਿੱਚੋਂ ਹੀ ਪੈਦਾ ਹੁੰਦੀ ਹੈ।"
ਫਿੱਟ ਇੰਡੀਆ ਸਕੂਲ ਵੀਕ ਪ੍ਰੋਗਰਾਮ ਪਿਛਲੇ ਸਾਲ ਨਵੰਬਰ ਵਿੱਚ ਲਾਂਚ ਕੀਤਾ ਗਿਆ ਸੀ ਅਤੇ ਦੇਸ਼ ਭਰ ਦੇ 15,000 ਤੋਂ ਵੱਧ ਸਕੂਲਾਂ ਦੀ ਭਾਗੀਦਾਰੀ ਦੇਖੀ ਗਈ ਹੈ।
ਜੇਪੀ ਪਬਲਿਕ ਸਕੂਲ ਦੀ ਇੱਕ ਖੁਸ਼ਕਿਸਮਤ ਵਿਦਿਆਰਥਣ ਪ੍ਰਕ੍ਰਿਤੀ ਆਦਰਸ਼ ਨੂੰ ਲਾਈਵ ਸ਼ੈਸਨ ਦੌਰਾਨ ਖੇਡ ਮੰਤਰੀ ਨੂੰ ਇੱਕ ਸਾਵਲ ਪੁੱਛਣ ਦਾ ਮੌਕਾ ਦਿੱਤਾ ਗਿਆ ਅਤੇ ਉਸ ਨੇ ਉਨ੍ਹਾ ਦੀ ਤੰਦਰੁਸਤੀ ਮੰਤਰ ਬਾਰੇ ਪੱਛਣ ਦੀ ਚੋਣ ਕੀਤੀ ਅਤੇ ਪੁਛਿਆ ਕਿ ਉਨ੍ਹਾ ਨੇ ਆਪਣੀ ਉਮਰ ਤੋਂ ਛੋਟਾ ਦਿੱਖਣ ਦਾ ਪ੍ਰਬੰਧ ਕਿਵੇਂ ਕੀਤਾ।
ਸ਼੍ਰੀ ਰਿਜਿਜੂ ਨੇ ਹਾਸੇ ਨਾਲ ਜਵਾਬ ਦਿੱਤਾ ਅਤੇ ਕਿਹਾ, "ਮੈਂ ਸੋਚਦਾ ਹਾਂ ਕਿ ਮੈਂ ਇੱਕ 25-30 ਸਾਲ ਦਾ ਲੜਕਾ ਹਾ ਅਤੇ ਫਿੱਟ ਰਹਿਣ ਲਈ ਜੋ ਵੀ ਚਾਹੀਦਾ ਹੈ,ਦੀ ਪਾਲਣਾ ਕਰਦਾ ਹਾਂ। ਤੁਹਾਨੂੰ ਹਮੇਸ਼ਾ ਇੱਛਾ ਸ਼ਕਤੀ ਅਤੇ ਜਨੂੰਨ ਦੀ ਜ਼ਰੂਰਤ ਹੈ।"
ਮੌਜੂਦਾ ਮਹਾਮਾਰੀ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਸਾਲ ਦੀ ਪਹਿਲ ਔਨਲਾਈਨ ਕੀਤੀ ਗਈ ਹੈ ਅਤੇ ਪ੍ਰਸਤਾਵਿਤ ਗਤੀਵਿਧੀਆਂ ਜ਼ਿਆਦਾਤਰ ਸਕੂਲਾਂ ਦੁਆਰਾ ਵਰਚੁਅਲ ਮੋਡ 'ਤੇ ਕੀਤੀਆਂ ਜਾਣਗੀਆਂ।
ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਸਕੂਲ਼ਾਂ ਨੂੰ ਆਪਣੇ ਆਪ ਨੂੰ https://fitindia.gov.in/fit-india-school-week/ 'ਤੇ ਰਜਿਸਟਰ ਕਰਨਾ ਹੋਵੇਗਾ।
ਫਿਰ ਉਨ੍ਹਾਂ ਨੂੰ ਫਿੱਟ ਇੰਡੀਆ ਸਕੂਲ ਵੀਕ ਮਨਾਉਣ ਲਈ ਦਸੰਬਰ 2020 ਵਿੱਚ ਕੋਈ ਵੀ ਹਫਤਾ ਚੁਣਨਾ ਹੋਵੇਗਾ ਅਤੇ ਸੂਚੀ ਵਿੱਚੋਂ ਰੋਜ਼ਾਨਾ ਦੀਆ ਗਤੀਵਿਧੀਆਂ ਕਰਵਾਉਣੀਆ ਚਾਹੀਦੀਆਂ ਹਨ ਜੋ ਰਜਿਸਟਰੇਸ਼ਨ ਦੌਰਾਨ ਉਨ੍ਹਾਂ ਦੁਆਰਾ ਪਹਿਲਾ ਹੀ ਸਾਂਝੀਆਂ ਕੀਤੀ ਗਈਆਂ ਹਨ।
ਕੁਝ ਗਤੀਵਿਧੀਆਂ ਜਿਹੜੀਆਂ ਇਸ ਸਾਲ ਦੇ ਸਕੂਲ਼ ਹਫਤੇ ਦੇ ਪ੍ਰੋਗਰਾਮ ਲਈ ਯੋਜਨਾਬੱਧ ਕੀਤੀਆਂ ਗਈਆਂ ਹਨ ਉਹ ਹਨ-ਕਈ ਹੋਰਨਾਂ ਵਿੱਚ ਐਰੋਬਿਕਸ, ਪੇਟਿੰਗ, ਕੁਇਜ਼/ਡਿਬੇਟਜ਼, ਡਾਂਸ, ਸਟੈੱਪ-ਅੱਪ ਚੈਲੰਜ।
*******
ਐੱਨਬੀ/ਓਏ
(Release ID: 1675924)
Visitor Counter : 107