ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸ਼੍ਰੀ ਥਾਵਰਚੰਦ ਗਹਿਲੋਤ ਨੇ ‘ਭਾਰਤ ਦੇ ਸੰਵਿਧਾਨ ਵਿੱਚ ਚਿੱਤਰ ਅਤੇ ਸੁਲੇਖ’ ਦਸਤਾਵੇਜ਼ੀ ਨੂੰ ਵਰਚੁਅਲ ਰੂਪ ਵਿੱਚ ਜਾਰੀ ਕੀਤਾ

ਇਹ ਦਸਤਾਵੇਜ਼ੀ ਬਹੁਤ ਹੀ ਵਿਲੱਖਣ ਦ੍ਰਿਸ਼ਟੀਕੋਣ ਨਾਲ ਸੰਵਿਧਾਨ ਦਾ ਅਧਿਐਨ ਕਰਨ ਦਾ ਇੱਕ ਯਤਨ ਹੈ: ਸ਼੍ਰੀ ਥਾਵਰਚੰਦ ਗਹਿਲੋਤ

Posted On: 25 NOV 2020 4:28PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਥਾਵਰਚੰਦ ਗਹਿਲੋਤ ਨੇ ਅੱਜ ਇੱਥੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ (ਡੀਏਆਈਸੀ)ਨਵੀਂ ਦਿੱਲੀ ਦੁਆਰਾ ਤਿਆਰ ਕੀਤੀ ਗਈ ਭਾਰਤ ਦੇ ਸੰਵਿਧਾਨ ਵਿੱਚ ਚਿੱਤਰ ਅਤੇ ਸੁਲੇਖ’ ਨਾਮਕ ਦਸਤਾਵੇਜ਼ੀ ਈ-ਰਿਲੀਜ਼ ਕੀਤੀ। ਇਸ ਮੌਕੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਦੇ ਸਕੱਤਰ ਸ਼੍ਰੀ ਆਰ ਸੁਬ੍ਰਰਾਮਾਯਮ,  ਡਾਇਰੈਕਟਰਡੀਏਆਈਸੀ ਸ਼੍ਰੀ ਵਿਕਾਸ ਤ੍ਰਿਵੇਦੀ ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਤੇ ਡੀਏਆਈਸੀ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਡਾ. ਬੀ.ਆਰ.ਅੰਬੇਡਕਰ ਨੈਸ਼ਨਲ ਲਾਅ ਯੂਨੀਵਰਸਿਟੀਸੋਨੀਪਤਹਰਿਆਣਾ ਦੇ ਉਪ ਕੁਲਪਤੀ ਪ੍ਰੋ. ਸ਼੍ਰੀਮਤੀ ਵਿਨੀ ਕਪੂਰ ਨੇ ਸੰਵਿਧਾਨ ਦਿਵਸ ਦੀ ਮਹੱਤਤਾ’ ਵਿਸ਼ੇ 'ਤੇ ਮਹੱਤਵਪੂਰਨ ਭਾਸ਼ਣ ਦਿੱਤਾਜਿਸ ਤੋਂ ਬਾਅਦ' ‘ਭਾਰਤ ਦੇ ਸੰਵਿਧਾਨ ਵਿੱਚ ਚਿੱਤਰ ਅਤੇ ਸੁਲੇਖ’ ’ਤੇ 8-9 ਮਿੰਟ ਦੀ ਛੋਟੀ ਦਸਤਾਵੇਜ਼ੀ ਦੀ ਸਕ੍ਰੀਨਿੰਗ ਕੀਤੀ ਗਈ। 

 

 

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਥਾਵਰਚੰਦ ਗਹਿਲੋਤ ਨੇ ਕਿਹਾ ਕਿ ਭਾਰਤ ਸਰਕਾਰ ਨੇ 26 ਨਵੰਬਰ, 2020 ਨੂੰ ਸਲਾਨਾ ‘71ਵਾਂ ਸੰਵਿਧਾਨ ਦਿਵਸ’ ਮਨਾਉਣ ਦਾ ਫੈਸਲਾ ਕੀਤਾ ਹੈ ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੂੰ ਇਸ ਸਮਾਗਮ ਲਈ ਨੋਡਲ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੇ ਅਧੀਨ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ (ਡੀਏਆਈਸੀ) ਨੇ ਸੰਵਿਧਾਨ ਦੇ ਸਾਲ ਭਰ ਮਨਾਏ ਜਾ ਰਹੇ ਜਸ਼ਨਾਂ ਨੂੰ ਸਫਲ ਬਣਾਉਣ ਲਈ ਸਾਲ ਭਰ ਵਿੱਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਸਨ। ਇਨ੍ਹਾਂ ਵਿੱਚ ਡਾ. ਅੰਬੇਡਕਰ ਅਤੇ ਸੰਵਿਧਾਨ ਬਾਰੇ ਭਾਸ਼ਣ ਦਾ ਆਯੋਜਨ ਕਰਨਾ ਅਤੇ ਸੰਵਿਧਾਨ ਉੱਤੇ ਇੱਕ ਦਸਤਾਵੇਜ਼ੀ ਦਾ ਨਿਰਮਾਣ ਕਰਨਾ ਵੀ ਸ਼ਾਮਲ ਹੈ: ਜਿਸਦਾ ਸਿਰਲੇਖ ਹੈ: ‘‘ਭਾਰਤ ਦੇ ਸੰਵਿਧਾਨ ਵਿੱਚ ਚਿੱਤਰ ਅਤੇ ਸੁਲੇਖ’। ਇਹ ਇੱਕ ਦਸਤਾਵੇਜ਼ੀ ਹੈ ਜੋ ਸੰਵਿਧਾਨ ਵਿੱਚ ਆਪਣੇ-ਆਪਣੇ ਹਿੱਸਿਆਂ ਨਾਲ ਵਰਤੀਆਂ ਜਾਂਦੀਆਂ ਵੱਖ-ਵੱਖ ਤਸਵੀਰਾਂ ਦੀ ਸਾਰਥਿਕਤਾ ਦਾ ਹਵਾਲਾ ਦਿੰਦੀ ਹੈ। ਇਹ ਇੱਕ ਬਹੁਤ ਹੀ ਵਿਲੱਖਣ ਪਹੁੰਚ ਅਪਣਾਉਂਦਿਆਂ ਸੰਵਿਧਾਨ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸ਼੍ਰੀ ਗਹਿਲੋਤ ਨੇ ਇੱਕ ਸ਼ਾਨਦਾਰ ਅਤੇ ਵਿਲੱਖਣ ਦਸਤਾਵੇਜ਼ੀ ਤਿਆਰ ਕਰਨ ਲਈ ਟੀਮ ਡੀਏਆਈਸੀ ਦੀ ਸ਼ਲਾਘਾ ਕੀਤੀ।

 

ਦਸਤਾਵੇਜ਼ੀ ਦੇਖਣ ਲਈ ਇੱਥੇ ਕਲਿੱਕ ਕਰੋ

 

ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਜੋ ਕਿ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਤਹਿਤ ਇੱਕ ਖੁਦਮੁਖਤਿਆਰ ਸੰਸਥਾ ਹੈ, ਨੇ ਭਾਰਤ ਦੇ ਸੰਵਿਧਾਨ ਵਿੱਚ ਚਿੱਤਰ ਅਤੇ ਸੁਲੇਖ ’ਤੇ ਇੱਕ ਵਿਸਥਾਰਤ ਖੋਜ ਕੀਤੀ ਹੈ ਅਤੇ ਇਸ ਦਸਤਾਵੇਜ਼ੀ ਨੂੰ ਤਿਆਰ ਕੀਤਾ ਹੈ। ਭਾਰਤੀ ਇਤਿਹਾਸ, ਸੰਸਕ੍ਰਿਤੀ ਅਤੇ ਪਰੰਪਰਾਵਾਂ ਨੂੰ ਦਰਸਾਉਣ ਵਾਲੇ ਕਈ ਚਿੱਤਰਾਂ ਅਤੇ ਮਿਊਰਲ ਚਿੱਤਰਾਂ ਨਾਲ ਭਰਪੂਰ ਸੰਵਿਧਾਨ ਦੇ ਮੂਲ ਦਸਤਾਵੇਜ਼ਾਂ ਨੂੰ ਹੱਥ ਲਿਖਤ ਅਤੇ ਹੱਥ ਨਾਲ ਚਿੱਤਰਤ ਕੀਤਾ ਗਿਆ ਹੈ। ਸੰਵਿਧਾਨ ਦੇ ਦਸਤਾਵੇਜ਼ ’ਤੇ ਮੂਲ ਚਿੱਤਰਾਂ ਨੂੰ ਵਿਸ਼ਵ ਭਾਰਤੀ, ਸ਼ਾਂਤੀ ਨਿਕੇਤਨ ਦੇ ਚਿੱਤਰਕਾਰਾਂ ਅਤੇ ਵਿਦਵਾਨਾਂ ਦੁਆਰਾ ਬਣਾਇਆ ਗਿਆ ਹੈ। ਡੀਏਆਈਸੀ ਦੀ ਖੋਜ ਟੀਮ ਨੇ ਵਿਸ਼ਵ ਭਾਰਤੀ ਦੇ ਸਿੱਖਿਆ ਸ਼ਾਸਤਰੀਆਂ ਨਾਲ ਵਿਆਪਕ ਵਿਚਾਰ ਚਰਚਾ ਦੇ ਬਾਅਦ ਸੰਵਿਧਾਨ ਚਿੱਤਰਾਂ/ਮਿਊਰਲ ਚਿੱਤਰਾਂ ਨੂੰ ਭਾਰਤੀ ਇਤਿਹਾਸ, ਪਰੰਪਰਾਵਾਂ ਅਤੇ ਸੰਸਕ੍ਰਿਤੀ ਦੀਆਂ ਵਿਭਿੰਨ ਘਟਨਾਵਾਂ ਨਾਲ ਜੋੜਿਆ ਹੈ। ਇਸ ਪੂਰੇ ਯਤਨ ਦੇ ਨਤੀਜੇ ਦੇ ਰੂਪ ਵਿੱਚ ਇਹ ਦਸਤਾਵੇਜ਼ੀ ਸਾਹਮਣੇ ਆਈ ਹੈ। ਇਸ ਦਸਤਾਵੇਜ਼ੀ ਨੂੰ 26.11.2020 ਨੂੰ ਪ੍ਰਦਰਸ਼ਨ ਲਈ ਦੂਰਦਰਸ਼ਨ ਨੂੰ ਵੀ ਦਿੱਤਾ ਗਿਆ ਹੈ।

 

26 ਨਵੰਬਰ 1949 ਨੂੰ ਭਾਰਤ ਦੀ ਸੰਵਿਧਾਨ ਸਭਾ ਨੇ ਭਾਰਤ ਦਾ ਸੰਵਿਧਾਨ ਅਪਣਾਇਆ ਸੀ ਜੋ 26 ਜਨਵਰੀ 1950 ਤੋਂ ਲਾਗੂ ਹੋਇਆ ਸੀ। ਇਸ ਲਈ ਨਾਗਰਿਕਾਂ ਵਿੱਚ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਉਤਸ਼ਾਹਤ ਕਰਨ ਲਈ ਹਰ ਸਾਲ 26 ਨਵੰਬਰ ਦਾ ਦਿਨ 'ਸੰਵਿਧਾਨ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਸੰਵਿਧਾਨ ਦਿਵਸ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੀ ਯਾਦ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ। ਇਹ ਦੁਨੀਆ ਦੇ ਸਭ ਤੋਂ ਚੰਗੇ ਸੰਵਿਧਾਨਾਂ ਵਿੱਚੋਂ ਇੱਕ ਦਾ ਜਸ਼ਨ ਮਨਾਉਂਦਾ ਹੈ ਜੋ ਦੇਸ਼ ਦੀ ਬੁਨਿਆਦ ਹੈ। 

 

*****

 

ਐੱਨਬੀ/ਐੱਸਕੇ/ਜੇਕੇ



(Release ID: 1675922) Visitor Counter : 92