ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਪੁਰਸ਼ਾਂ ਦਾ ਰਾਸ਼ਟਰੀ ਹਾਕੀ ਕੈਂਪ ਇੱਕ ਹਫਤਾ ਪਹਿਲਾਂ 12 ਦਸੰਬਰ ਨੂੰ ਸਮਾਪਤ ਹੋਵੇਗਾ
Posted On:
25 NOV 2020 7:08PM by PIB Chandigarh
ਪੁਰਸ਼ਾਂ ਦਾ ਰਾਸ਼ਟਰੀ ਹਾਕੀ ਕੈਂਪ ਜੋ ਇਸ ਸਮੇਂ ਐੱਸਏਆਈ ਬੰਗਲੁਰੂ ਵਿਖੇ ਚਲ ਰਿਹਾ ਹੈ, ਸੀਨੀਅਰ ਹਾਕੀ ਟੀਮ ਦੇ ਮੁੱਖ ਕੋਚ ਦੀ ਸਿਫਾਰਸ਼ 'ਤੇ ਕੈਂਪ ਦੀ ਸਮਾਪਤੀ ਦੀ ਅਸਲ ਤਰੀਕ 18 ਦਸੰਬਰ ਦੀ ਬਜਾਏ 12 ਦਸੰਬਰ ਨੂੰ ਹੋਵੇਗੀ।
ਚਾਰ ਮਹੀਨਿਆਂ ਦੇ ਨਿਰੰਤਰ ਕੈਂਪ ਤੋਂ ਬਾਅਦ, ਇਹ ਅਥਲੀਟਾਂ ਨੂੰ 12 ਦਸੰਬਰ, 2020 ਤੋਂ 5 ਜਨਵਰੀ, 2021 ਤੱਕ ਤਿੰਨ ਹਫਤਿਆਂ ਦਾ ਲੰਬਾ ਵਕਫ਼ਾ ਦੇਵੇਗੀ। ਇਸ ਤਿੰਨ ਹਫਤੇ ਦੇ ਬਰੇਕ ਦੌਰਾਨ ਮੁੱਖ ਕੋਚ ਅਤੇ ਸੀਨੀਅਰ ਪੁਰਸ਼ ਟੀਮ ਦੇ ਵਿਗਿਆਨਕ ਸਲਾਹਕਾਰ ਦੁਆਰਾ ਪੂਰਾ ਕਰਨ ਲਈ ਐਥਲੀਟਾਂ ਨੂੰ ਇੱਕ ਵਿਆਪਕ ਮਜ਼ਬੂਤੀ ਅਤੇ ਕੰਡੀਸ਼ਨਿੰਗ ਪ੍ਰੋਗਰਾਮ ਦਿੱਤਾ ਜਾਵੇਗਾ।
ਪੁਰਸ਼ਾਂ ਦੀ ਭਾਰਤੀ ਹਾਕੀ ਟੀਮ ਇਸ ਸਾਲ ਅਗਸਤ ਤੋਂ ਐੱਸਏਆਈ ਬੰਗਲੁਰੂ ਸੈਂਟਰ ਵਿਖੇ ਟ੍ਰੇਨਿੰਗ ਲੈ ਰਹੀ ਹੈ, ਕਿਉਂਕਿ ਮਾਰਚ ਵਿੱਚ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਦੇਸ਼ ਭਰ ਵਿੱਚ ਤਾਲਾਬੰਦੀ ਲਗਾਏ ਜਾਣ ਤੋਂ ਬਾਅਦ ਪੜਾਅਵਾਰ ਖੇਡਾਂ ਮੁੜ ਤੋਂ ਸ਼ੁਰੂ ਹੋਈਆਂ ਸਨ। ਟੀਮ ਅਗਲੇ ਸਾਲ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀ ਹੈ।
*******
ਐੱਨਬੀ/ਓਏ
(Release ID: 1675921)
Visitor Counter : 94