ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਕੈਬਨਿਟ ਨੇ ਮੈਸਰਜ਼ ਏਟੀਸੀ ਏਸ਼ੀਆ ਪੈਸਿਫਿਕ ਪੀਟੀਈ ਲਿਮਿਟਿਡ ਦੁਆਰਾ ਮੈਸਰਜ਼ ਏਟੀਸੀ ਟੈਲੀਕੌਮ ਇਨਫ੍ਰਾਸਟ੍ਰਕਚਰ ਪ੍ਰਾਈਵੇਟ ਲਿਮਿਟਿਡ ਵਿੱਚ 2480.92 ਕਰੋੜ ਦੇ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੂੰ ਪ੍ਰਵਾਨਗੀ ਦਿੱਤੀ

Posted On: 25 NOV 2020 3:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਨੇ ਮੈਸਰਜ਼ ਟਾਟਾ ਟੈਲੀ ਸਰਵਿਸ਼ਿਜ਼ ਲਿਮਿਟਿਡ (ਟੀਟੀਐੱਸਐੱਲ) ਅਤੇ ਟਾਟਾ ਸੰਨਜ਼ ਪ੍ਰਾਈਵੇਟ ਲਿਮਿਟਿਡ (ਟੀਐੱਸਪੀਐੱਲ) ਦੁਆਰਾ ਪੁੱਟ ਔਪਸ਼ਨ ਦੇ ਪ੍ਰਯੋਗ ਦੇ ਨਤੀਜੇ ਦੇ ਰੂਪ ਵਿੱਚ ਮੈਸਰਜ਼ ਏਟੀਸੀ ਏਸ਼ੀਆ ਪੈਸਿਫਿਕ ਪੀਟੀਈ ਲਿਮਿਟਿਡ ਦੁਆਰਾ ਮੈਸਰਜ਼ ਏਟੀਸੀ ਟੈਲੀਕੌਮ ਇਨਫ੍ਰਾਸਟ੍ਰਕਚਰ ਪ੍ਰਾਈਵੇਟ ਲਿਮਿਟਿਡ ਵਿੱਚ ਇਕੁਵਿਟੀ ਸ਼ੇਅਰ ਪੂੰਜੀ (ਪੂਰੀ ਤਰ੍ਹਾਂ ਨਾਲ ਡਾਇਲਿਊਟ ਅਧਾਰ 'ਤੇ) ਦੇ 12.32 ਪ੍ਰਤੀਸ਼ਤ ਦੀ ਪ੍ਰਾਪਤੀ ਦੇ ਲਈ ਐੱਫਡੀਆਈ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਇਸ ਵਿੱਚ 2480.92 ਕਰੋੜ ਦਾ  ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਹੋਵੇਗਾ। ਇਸ ਪ੍ਰਵਾਨਗੀ ਦੇ ਨਾਲਏਟੀਸੀ ਟੈਲੀਕੌਮ ਇਨਫ੍ਰਾਸਟ੍ਰਕਚਰ ਪ੍ਰਾਈਵੇਟ ਲਿਮਿਟਿਡ (ਏਟੀਸੀ ਇੰਡੀਆ) ਵਿੱਚ ਏਟੀਸੀ ਏਸ਼ੀਆ ਪੈਸਿਫਿਕ ਪੀਟੀਈ ਲਿਮਿਟਿਡ (ਏਟੀਸੀ ਸਿੰਗਾਪੁਰ) ਦਾ ਸੰਚਤ ਪ੍ਰਤੱਖ ਵਿਦੇਸ਼ੀ ਨਿਵੇਸ਼ ਵਿੱਤ ਵਰ੍ਹੇ 2018-19 ਤੋਂ 2020-21 ਤੱਕ 5417.2 ਕਰੋੜ ਰੁਪਏ ਹੋਵੇਗਾ।

 

ਵੇਰਵੇ :

 

1.         ਮੈਸਰਜ਼ ਏਟੀਸੀ ਟੈਲੀਕੌਮ ਇਨਫ੍ਰਾਸਟ੍ਰਕਚਰ ਪ੍ਰਾਈਵੇਟ ਲਿਮਿਟਿਡ ਦੂਰਸੰਚਾਰ ਅਪਰੇਟਰਾਂ ਨੂੰ ਦੂਰਸੰਚਾਰ ਬੁਨਿਆਦੀ ਢਾਂਚਾ ਸੇਵਾਵਾਂ ਪ੍ਰਦਾਨ ਕਰਨ ਦੇ ਕਾਰੋਬਾਰ ਵਿੱਚ ਲਗੀ ਹੋਈ ਹੈ।

 

2.         ਕੰਪਨੀ ਨੇ 86.36 ਪ੍ਰਤੀਸ਼ਤ ਤੱਕ ਦੀ ਐੱਫਡੀਆਈ ਨੁੰ ਪ੍ਰਵਾਨਗੀ ਦਿੱਤੀ ਹੈ ਅਤੇ ਇਸ ਪ੍ਰਵਾਨਗੀ ਦੇ ਨਾਲ ਇਹ ਵੱਧ ਕੇ 98.68 ਪ੍ਰਤੀਸ਼ਤ (ਪੂਰੀ ਤਰ੍ਹਾਂ ਨਾਲ ਡਾਇਲਿਊਟ ਅਧਾਰ 'ਤੇ) ਹੋ ਜਾਵੇਗੀ।

 

3.         ਵਿੱਤ ਵਰ੍ਹੇ 2020-21 ਦੇ ਦੌਰਾਨ ਏਟੀਸੀ ਏਸ਼ੀਆ ਪੈਸਿਫਿਕ ਪੀਟੀਈ ਲਿਮਿਟਿਡ ਦੂਆਰਾ ਮੈਸਰਜ਼ ਏਟੀਸੀ ਟੈਲੀਕੌਮ ਇਨਫ੍ਰਾਸਟ੍ਰਕਚਰ ਪ੍ਰਾਈਵੇਟ ਲਿਮਿਟਿਡ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ 2480.92 ਕਰੋੜ ਰੁਪਏ ਹੋਵੇਗਾ ਅਤੇ ਵਿੱਤ ਵਰ੍ਹੇ 2028-19 ਵਿੱਚ ਐੱਫਡੀਆਈ ਪ੍ਰਸਤਾਵਾਂ (ਪ੍ਰਸਤਾਵ ਨੰਬਰ 4854 ਅਤੇ 4860) ਵਿੱਚ ਦਿੱਤੀ ਗਈ ਪ੍ਰਵਾਨਗੀ ਨੂੰ ਦੇਖਦੇ ਹੋਏ ਕੁੱਲ ਮਿਲਾਕੇ 5417.2 ਕਰੋੜ ਰੁਪਏ ਹੋਵੇਗਾ।

 

ਪ੍ਰਭਾਵ :

 

ਭਾਰਤ ਵਿੱਚ ਵਿਦੇਸ਼ੀ ਨਿਵੇਸ਼ ਦਾ ਪ੍ਰਵਾਹ ਆਰਥਿਕ ਵਿਕਾਸ ਨੂੰ ਪ੍ਰੋਤਸਾਹਨ ਦੇਵੇਗਾਨਾਲ ਹੀ ਨਾਲ ਇਨੋਵੇਸ਼ਨ ਨੂੰ ਪ੍ਰੋਸਾਹਨ ਦੇਵੇਗਾ।

 

ਪਿਛੋਕੜ :       

 

ਦੂਰਸੰਚਾਰ ਸੇਵਾ ਖੇਤਰ ਵਿੱਚ 100 ਪ੍ਰਤੀਸ਼ਤ ਤੱਕ ਦੀ ਐੱਫਡੀਆਈ ਦੀ ਪ੍ਰਵਾਨਗੀ ਦਿੱਤੀ ਗਈ ਹੈ,ਜਿਸ ਵਿੱਚ ਆਪਣੇ ਆਪ ਵਿੱਚ 49 ਪ੍ਰਤੀਸ਼ਤ ਤੱਕ ਅਤੇ 49 ਪ੍ਰਤੀਸ਼ਤ ਤੋਂ ਬਾਅਦ ਦਾ ਹਿੱਸਾ ਸਰਕਾਰੀ ਮਾਧਿਅਮ ਨਾਲ ਹੋਵੇਗਾ ਬਸ਼ਰਤੇ ਦੂਰਸੰਚਾਰ ਵਿਭਾਗ (ਡੀਓਟੀ) ਦੁਆਰਾ ਸਮੇਂ-ਸਮੇਂ 'ਤੇ ਨੋਟੀਫਾਈਡ ਲਾਇਸੈਂਸ ਅਤੇ ਸੁਰੱਖਿਆ ਸੰਬੰਧੀ ਸ਼ਰਤਾਂ ਦਾ ਪਾਲਣ ਲਾਇਸੈਂਸਧਾਰਕ ਅਤੇ ਨਿਵੇਸ਼ਕਾਂ ਦੁਆਰਾ ਕੀਤਾ ਜਾਵੇ ।

 

ਕੰਪਨੀ ਦੂਰਸੰਚਾਰ ਵਿਭਾਗ ਦੁਆਰਾ ਦਿੱਤੀਆਂ ਗਈਆਂ ਵਿਭਿੰਨ ਪ੍ਰਵਾਨਗੀਆਂ ਦੇ ਅਨੁਸਾਰ ਦੂਰਸੰਚਾਰ ਅਪਰੇਟਰਾਂ ਨੂੰ ਪੈਸਿਵ ਦੂਰਸੰਚਾਰ ਬੁਨਿਆਦੀ ਢਾਂਚਾ ਸੇਵਾਵਾਂ ਪ੍ਰਦਾਨ ਕਰਨ ਦੇ ਕਾਰੋਬਾਰ ਵਿੱਚ ਲੱਗੀ ਹੋਈ ਹੈ। 

 

 

                                                        ********

 

 

ਡੀਐੱਸ(Release ID: 1675885) Visitor Counter : 106