ਵਿੱਤ ਮੰਤਰਾਲਾ
ਕੇਂਦਰੀ ਕੈਬਨਿਟ ਨੇ ਅਸੀਮ ਇਨਫ੍ਰਾਸਟ੍ਰਕਚਰ ਫਾਇਨੈਂਸ ਲਿਮਿਟਿਡ ਅਤੇ ਐੱਨਆਈਆਈਐੱਫ ਇਨਫ੍ਰਾਸਟ੍ਰਕਚਰ ਫਾਇਨੈਂਸ ਲਿਮਿਟਿਡ ਦੇ ਸਾਂਝਾ ਐੱਨਆਈਆਈਐੱਫ ਇਨਫ੍ਰਾਸਟ੍ਰਕਚਰ ਡੈੱਟ ਫਾਇਨੈਂਸਿੰਗ ਪਲੈਟਫਾਰਮ ਵਿੱਚ ਪੂੰਜੀ ਲਗਾਉਣ ਦੀ ਪ੍ਰਵਾਨਗੀ ਦਿੱਤੀ
Posted On:
25 NOV 2020 3:31PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅਸੀਮ ਇਨਫ੍ਰਾਸਟ੍ਰਕਚਰ ਫਾਇਨੈਂਸ ਲਿਮਿਟਿਡ (ਐੱਨਆਈਆਈਐੱਫ) ਅਤੇ ਐੱਨਆਈਆਈਐੱਫ ਇਨਫ੍ਰਾਸਟ੍ਰਕਚਰ ਫਾਇਨੈਂਸ ਲਿਮਿਟਿਡ ਦੇ ਸਾਂਝੇ ਐੱਨਆਈਆਈਐੱਫ ਡੈੱਟ ਪਲੈਟਫਾਰਮ ਵਿੱਚ ਸਰਕਾਰ ਦੁਆਰਾ 6,000 ਕਰੋੜ ਰੁਪਏ ਦੀ ਇਕੁਇਟੀ ਲੈਣ ਦੀ ਪ੍ਰਵਾਨਗੀ ਦਿੱਤੀ ਹੈ। ਇਹ ਪ੍ਰਵਾਨਗੀ ਹੇਠ ਲਿਖੀਆਂ ਸ਼ਰਤਾਂ ਦੇ ਨਾਲ ਦਿੱਤੀ ਗਈ ਹੈ:-
i. ਚਾਲੂ ਵਰ੍ਹੇ 2020-21 ਦੇ ਦੌਰਾਨ ਕੇਵਲ 2,000 ਕਰੋੜ ਰੁਪਏ ਐਲੋਕੇਟ ਕੀਤੇ ਜਾਣਗੇ, ਲੇਕਿਨ ਬੇਮਿਸਾਲ ਵਿੱਤੀ ਸਥਿਤੀ ਅਤੇ ਕੋਵਿਡ-19 ਮਹਾਮਾਰੀ ਦੇ ਕਾਰਨ ਸੀਮਿਤ ਵਿੱਤੀ ਸੰਸਾਧਨ ਦੀ ਉਪਲੱਬਧਤਾ ਨੂੰ ਦੇਖਦੇ ਹੋਏ ਪ੍ਰਸਤਾਵਿਤ ਰਕਮ ਤਦ ਹੀ ਵੰਡੀ ਜਾਵੇਗੀ, ਜਦ ਕਰਜ਼ਾ ਉਗਾਹੀ ਲਈ ਤਿਆਰੀ ਅਤੇ ਮੰਗ ਹੋਵੇਗੀ।
ii. ਐੱਨਆਈਆਈਐੱਫ ਘਰੇਲੂ ਅਤੇ ਗਲੋਬਲ ਪੈਂਨਸ਼ਨ ਫੰਡਾਂ ਅਤੇ ਸਾਵਰੇਨ ਵੈਲਥ ਫੰਡ ਦੇ ਇਕੁਇਟੀ ਨਿਵੇਸ਼ ਦੇ ਇਸਤੇਮਾਲ ਲਈ ਸਾਰੇ ਜ਼ਰੂਰੀ ਕਦਮ ਉਠਾਵੇਗੀ।
ਇਹ ਆਤਮਨਿਰਭਰ ਭਾਰਤ 3.0 ਦੇ ਤਹਿਤ 12 ਨਵੰਬਰ, 2020 ਨੂੰ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ ਅਰਥਵਿਵਸਥਾ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਐਲਾਨੇ 12 ਪ੍ਰਮੁੱਖ ਉਪਾਵਾਂ ਵਿੱਚੋਂ ਇੱਕ ਸੀ।
ਐੱਨਆਈਆਈਐੱਫ ਸਟ੍ਰੈਟੇਜਿਕ ਅਪਰਚਿਊਨਿਟੀਜ਼ ਫੰਡ ਨੇ ਐੱਨਬੀਐੱਫਸੀ ਇੰਫਰਾ ਡੈੱਟ ਫੰਡ ਅਤੇ ਐੱਨਬੀਐੱਫਸੀ ਇਨਫ੍ਰਾ ਫਾਇਨੈਂਸ ਕੰਪਨੀ ਨੂੰ ਮਿਲਾ ਕੇ ਡੈੱਟ ਪਲੈਟਫਾਰਮ ਬਣਾਇਆ ਹੈ। ਐੱਨਆਈਆਈਐੱਫ ਦਾ ਆਪਣੇ ਸਟ੍ਰੈਟੇਜਿਕ ਅਪਰਚਿਊਨਿਟੀ ਫੰਡ (ਐੱਨਆਈਆਈ ਐੱਸਓਐੱਫ) ਦੇ ਨਾਲ ਦੋਹਾਂ ਕੰਪਨੀਆਂ ਵਿੱਚ ਅਧਿਕਤਰ ਹਿੱਸਾ ਹੈ ਅਤੇ ਇਸ ਨੇ ਪਲੈਟਫਾਰਮ ਵਿੱਚ 1,899 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਸਟ੍ਰੈਟੇਜਿਕ ਅਪਰਚਿਊਨਿਟੀ ਫੰਡ ਦੇ ਮਾਧਿਅਮ ਨਾਲ ਐੱਨਆਈਆਈਐੱਫ ਦੁਆਰਾ ਕੀਤੇ ਗਏ ਨਿਵੇਸ਼ ਨਾਲ ਦੋਹਾਂ ਕੰਪਨੀਆਂ ਨੂੰ ਸਮਰਥਨ ਜਾਰੀ ਰੱਖਿਆ ਜਾਵੇਗਾ। ਇਸ ਦੇ ਇਲਾਵਾ ਹੋਰ ਉਚਿਤ ਨਿਵੇਸ਼ ਅਵਸਰਾਂ ਵਿੱਚ ਵੀ ਨਿਵੇਸ਼ ਕੀਤਾ ਜਾਵੇਗਾ। ਵਰਤਮਾਨ ਪ੍ਰਸਤਾਵ ਦਾ ਉਦੇਸ਼ ਇਨਫ੍ਰਾਸਟ੍ਰਕਚਰ ਡੈੱਟ ਫਾਇਨੈਂਸਿੰਗ ਖੇਤਰ ਵਿੱਚ ਦੋਹਾਂ ਕੰਪਨੀਆਂ ਦੀ ਸਮਰੱਥਾ ਅਤੇ ਪ੍ਰਭਾਵ ਨੂੰ ਵਧਾਉਣ ਲਈ ਭਾਰਤ ਸਰਕਾਰ ਦੁਆਰਾ ਪ੍ਰਤੱਖ ਨਿਵੇਸ਼ ਕਰਨਾ ਹੈ। ਇਸ ਨਾਲ ਅੰਤਰਰਾਸ਼ਟਰੀ ਇਕੁਇਟੀ ਖਰੀਦਣ ਦੇ ਪਲੈਟਫਾਰਮ ਦੇ ਪ੍ਰਯਤਨਾਂ ਨੂੰ ਵੀ ਸਮਰਥਨ ਮਿਲੇਗਾ। ਐੱਨਆਈਆਈਐੱਫ ਐੱਸਓਐੱਫ ਦੁਆਰਾ ਪਹਿਲਾਂ ਤੋਂ ਲਈ ਗਈ ਇਕੁਇਟੀ ਅਤੇ ਨਿਜੀ ਖੇਤਰ ਦੀ ਸੰਭਾਵਿਤ ਇਕੁਇਟੀ ਭਾਗੀਦਾਰੀ ਦੇ ਇਲਾਵਾ ਸਰਕਾਰ ਦੁਆਰਾ ਇਕੁਇਟੀ ਲਏ ਜਾਣ ਨਾਲ ਇਹ ਡੈੱਟ ਪਲੈਟਫਾਰਮ 2025 ਤੱਕ 1,10,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਕਰਜ਼ਾ ਸਹਾਇਤਾ ਦੇਣ ਵਿੱਚ ਮਦਦ ਕਰੇਗਾ।
ਲਾਗੂਕਰਨ ਰਣਨੀਤੀ ਅਤੇ ਟੀਚੇ :
ਏ. ਰਣਨੀਤੀ ਇਹ ਹੈ ਕਿ ਏਆਈਐੱਫਐੱਲ ਇੱਕ ਸਾਲ ਤੋਂ ਘੱਟ ਦੇ ਨਿਰਮਾਣ ਅਧੀਨ/ ਗ੍ਰੀਨਫੀਲਡ / ਬ੍ਰਾਊਨਫੀਲਡ ਅਸਾਸਿਆਂ ’ਤੇ ਮੁੱਖ ਰੂਪ ਨਾਲ ਧਿਆਨ ਦੇਵੇਗੀ। ਐੱਨਆਈਆਈਐੱਫ ਇਨਫ੍ਰਾਸਟ੍ਰਕਚਰ ਡੈੱਟ ਫਾਇਨੈਂਸਿੰਗ ਪਲੈਟਫਾਰਮ ਦੀ ਆਪਣੀ ਮੁੱਲਾਂਕਣ ਪ੍ਰਣਾਲੀ ਹੋਵੇਗੀ, ਜੋ ਤੇਜ਼ੀ ਨਾਲ ਧਨ ਲਗਾਉਣ ਵਿੱਚ ਸਹਾਇਤਾ ਦੇਵੇਗੀ।
ਬੀ. ਐੱਨਆਈਆਈਐੱਫ ਆਈਐੱਫਐੱਲ (ਐੱਨਬੀਐੱਫਸੀ-ਆਈਡੀਐੱਫ) ਪਰਿਪੱਕ ਪਰਿਚਾਲਨ ਅਸਾਸਿਆਂ ਲਈ ਟੇਕ-ਆਊਟ ਵਹੀਕਲ ਦੇ ਰੂਪ ਵਿੱਚ ਕੰਮ ਕਰੇਗੀ । ਇਹ ਪ੍ਰੋਜੈਕਟ ਚਾਲੂ ਹੋਣ ਦੇ ਬਾਅਦ ਢਾਂਚਾਗਤ ਖੇਤਰ ਦੇ ਨਿਵੇਸ਼ਕਾਂ ਨੂੰ ਉੱਚ ਲਾਗਤ ਦੇ ਬੈਂਕ ਵਿੱਤ ਪੋਸ਼ਣ ਦੇ ਸਥਾਨ ’ਤੇ ਘੱਟ ਲਾਗਤ ਦਾ ਆਈਡੀਐੱਫ ਵਿੱਤ ਪ੍ਰਦਾਨ ਕਰੇਗੀ। ਅਗਲੇ ਪੰਜ ਵਰ੍ਹਿਆਂ ਵਿੱਚ (ਐੱਨਆਈਪੀ ਯੋਜਨਾ ਮਿਆਦ) 1,00,000 ਕਰੋੜ ਰੁਪਏ ਦੇ ਬੁਨਿਆਦੀ ਪ੍ਰੋਜੈਕਟਾਂ ਦੇ ਨਿਰਮਾਣ ਨੂੰ ਐੱਨਆਈਆਈਐੱਫ ਇਨਫ੍ਰਾਸਟ੍ਰਕਚਰ ਡੈੱਟ ਫਾਇਨੈਂਸਿੰਗ ਪਲੈਟਫਾਰਮ ਨਾਲ ਮਦਦ ਮਿਲ ਸਕਦੀ ਹੈ।
ਸੀ. ਪਲੈਟਫਾਰਮ ਨੂੰ ਅਗਲੇ ਕੁਝ ਵਰ੍ਹਿਆਂ ਤੱਕ ਬਾਹਰੀ ਦੀਰਘਕਾਲੀ ਇਕੁਇਟੀ ਪੂੰਜੀ ਦੇ ਨਾਲ-ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਤੋਂ ਕਰਜ਼ਾ ਲੈਣ ਦੀ ਜ਼ਰੂਰਤ ਪਵੇਗੀ। ਨਤੀਜੇ ਵਜੋਂ, ਇਹ ਭਾਰਤ ਸਰਕਾਰ ਦੁਆਰਾ 6,000 ਕਰੋੜ ਰੁਪਏ ਲਗਾਉਣ ਦੇ ਪ੍ਰਸਤਾਵ ਨਾਲ 14-18 ਗੁਣਾ ਅਧਿਕ ਹੋ ਸਕਦਾ ਹੈ।
ਡੀ. ਐੱਨਆਈਆਈਐੱਫ ਸਰਕਾਰ ਦੀ ਇਕੁਇਟੀ ਨਿਵੇਸ਼ ਦੀ ਵਰਤੋਂ ਕਰਨ ਲਈ ਮਜ਼ਬੂਤ ਪ੍ਰਯਤਨ ਕਰੇਗੀ, ਤਾਕਿ ਐੱਨਆਈਆਈਐੱਫ ਇਨਫ੍ਰਾਸਟ੍ਰਕਚਕਰ ਡੈੱਟ ਫਾਇਨੈਂਸਿੰਗ ਪਲੈਟਫਾਰਮ ਵਿੱਚ ਘਰੇਲੂ ਅਤੇ ਗਲੋਬਲ ਪੈਨਸ਼ਨ, ਬੀਮਾ ਅਤੇ ਸਾਵਰੇਨ ਵੈਲਥ ਫੰਡ ਦੁਆਰਾ ਇਕੁਇਟੀ ਨਿਵੇਸ਼ ਕੀਤਾ ਜਾ ਸਕੇ ।
ਸ਼ਾਮਲ ਖਰਚ :
ਦੋ ਵਿੱਤੀ ਵਰ੍ਹਿਆਂ ਯਾਨੀ 2020-21 ਅਤੇ 2021-22 ਵਿੱਚ ਐੱਨਆਈਆਈਐੱਫ ਡੈੱਟ ਪਲੈਟਫਾਰਮ ਵਿੱਚ ਇਕੁਇਟੀ ਦੇ ਰੂਪ ਵਿੱਚ 6,000 ਕਰੋੜ ਰੁਪਏ ਨਿਵੇਸ਼ ਕੀਤੇ ਜਾਣਗੇ।
ਪ੍ਰਭਾਵ :
ਐੱਨਆਈਆਈਐੱਫ ਇਨਫ੍ਰਾਸਟ੍ਰਕਚਰ ਡੈੱਟ ਫਾਇਨੈਂਸਿੰਗ ਪਲੈਟਫਾਰਮ ਦੁਆਰਾ ਅਗਲੇ ਪੰਜ ਵਰ੍ਹਿਆਂ ਵਿੱਚ ਢਾਂਚਾਗਤ ਖੇਤਰ ਨੂੰ ਕਰਜ਼ੇ ਦੇ ਰੂਪ ਵਿੱਚ ਲਗਭਗ ਇੱਕ ਲੱਖ ਕਰੋੜ ਰੁਪਏ ਦਾ ਯੋਗਦਾਨ ਦਿੱਤਾ ਜਾਵੇਗਾ। ਇਹ ਰਾਸ਼ਟਰੀ ਇਨਫ੍ਰਾਸਟ੍ਰਕਚਰ ਦੀ ਪਾਈਪਲਾਈਨ ਦੀ ਪਰਿਕਲਪਨਾ ਦੇ ਰੂਪ ਵਿੱਚ ਢਾਂਚਾਗਤ ਖੇਤਰ ਵਿੱਚ ਅਧਿਕ ਨਿਵੇਸ਼ ਆਕਰਸ਼ਿਤ ਕਰਨ ਦਾ ਕੰਮ ਕਰੇਗਾ।
ਇਸ ਪ੍ਰਕਿਰਿਆ ਨਾਲ ਢਾਂਚਾਗਤ ਪ੍ਰੋਜੈਕਟਾਂ ਤੋਂ ਬੈਂਕਾਂ ਨੂੰ ਛੁਟਕਾਰਾ ਪਾਉਣ ਵਿੱਚ ਮਦਦ ਮਿਲੇਗੀ ਅਤੇ ਨਵੇਂ ਗ੍ਰੀਨਫੀਲਡ ਪ੍ਰੋਜੈਕਟਾਂ ਨੂੰ ਸਥਾਨ ਮਿਲੇਗਾ। ਆਈਡੀਐੱਫ ਨੂੰ ਮਜ਼ਬੂਤ ਬਣਾਉਣ ਲਈ ਢਾਂਚਾਗਤ ਖੇਤਰ ਵਿੱਚ ਵਿੱਤ ਪੋਸ਼ਣ ਨਾਲ ਢਾਂਚਾਗਤ ਅਸਾਸਿਆਂ ਦੀ ਤਰਲਤਾ ਵਧਾਉਣ ਅਤੇ ਜੋਖ਼ਮ ਘੱਟ ਕਰਨ ਵਿੱਚ ਸਮਰਥਨ ਮਿਲੇਗਾ।
ਭਾਰਤ ਵਿੱਚ ਢਾਂਚਾਗਤ ਪ੍ਰੋਜੈਕਟ ਐੱਸਪੀਵੀ ਦੇ ਮਾਧਿਅਮ ਨਾਲ ਲਾਗੂ ਕੀਤੇ ਜਾਂਦੇ ਹਨ। ਐੱਸਪੀਵੀ ਲਈ ਇਕੱਲੇ ਨਿਰਮਾਣ ਪੂਰਾ ਹੋਣ ਦੇ ਬਾਅਦ ਵੀ ਨਿਵੇਸ਼ ਗ੍ਰੇਡ ਰੇਟਿੰਗ ਪ੍ਰਾਪਤ ਕਰਨਾ ਚੁਣੌਤੀ ਭਰਪੂਰ ਹੋਵੇਗਾ। ਆਸ਼ਾ ਕੀਤੀ ਜਾਂਦੀ ਹੈ ਕਿ ਡੈੱਟ ਪਲੈਟਫਾਰਮ ਬਾਂਡ ਬਜ਼ਾਰ ਤੋਂ ਉਧਾਰੀ ਲਵੇਗਾ ਅਤੇ ਵਿਸ਼ਵਾਸਯੋਗ ਵਿਚੋਲਿਆਂ ਦੇ ਰੂਪ ਵਿੱਚ ਸੇਵਾ ਪ੍ਰਦਾਨ ਕਰੇਗਾ। ਕੇਅਰ ਰੇਟਿੰਗ ਦੁਆਰਾ ਏਆਈਐੱਫਐੱਲ ਨੂੰ ਏਏ ਰੇਟਿੰਗ ਦਿੱਤੀ ਗਈ ਹੈ ਅਤੇ ਕੇਅਰ ਰੇਟਿੰਗ ਅਤੇ ਇਕਰਾ ਦੁਆਰਾ ਐੱਨਆਈਐੱਫ-ਆਈਐੱਫਐੱਲ ਦੀ ਰੇਟਿੰਗ ਏਏਏ ਕੀਤੀ ਗਈ ਹੈ। ਬਾਂਡ ਨਿਵੇਸ਼ਕ ਬੈਂਕਾਂ ਦੀ ਤੁਲਨਾ ਵਿੱਚ ਘੱਟ ਮਾਰਜਿਨ ਚਾਹੁੰਦੇ ਹਨ, ਲੇਕਿਨ ਆਪਣੇ ਜੋਖ਼ਮ ਪ੍ਰਬੰਧਨ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਨ ਦੇ ਲਈ ਏਏਏ/ਏਏ ਰੇਟਿੰਗ ਵਿੱਚ ਨਿਵੇਸ਼ ਕਰਨਾ ਪਸੰਦ ਕਰਦੇ ਹਨ। ਪੈਨਸ਼ਨ ਅਤੇ ਇੰਸ਼ੋਰੈਂਸ ਸਹਿਤ ਲੰਬੀ ਮਿਆਦ ਦੇ ਬਾਂਡ ਨਿਵੇਸ਼ਕ ਵਿਸ਼ੇਸ਼ ਰੂਪ ਨਾਲ ਏਏਏ ਰੇਟਿੰਗ ਵਾਲੇ ਬਾਂਡ ਵਿੱਚ ਨਿਵੇਸ਼ ਕਰਦੇ ਹਨ।
ਆਸ਼ਾ ਕੀਤੀ ਜਾਂਦੀ ਹੈ ਕਿ ਚੰਗੀ ਪੂੰਜੀ, ਧਨ ਪੋਸ਼ਿਤ ਅਤੇ ਸੁਸ਼ਾਸਿਤ ਐੱਨਆਈਆਈਐੱਫ ਡੈੱਟ ਪਲੈਟਫਾਰਮ, ਬਾਂਡ ਬਜ਼ਾਰ ਅਤੇ ਢਾਂਚਾਗਤ ਪ੍ਰੋਜੈਕਟਾਂ ਅਤੇ ਕੰਪਨੀਆਂ ਦੇ ਦਰਮਿਆਨ ਏਏਏ/ਏਏ ਰੇਟਿੰਗ ਦੇ ਵਿਚੋਲਿਆ ਦੇ ਰੂਪ ਵਿੱਚ ਭਾਰਤ ਦੇ ਢਾਂਚਾਗਤ ਵਿੱਤ ਪੋਸ਼ਣ ਅਤੇ ਬਾਂਡ ਬਜ਼ਾਰ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰੇਗਾ।
ਪਿਛੋਕੜ :
ਨੈਸ਼ਨਲ ਇਨਫ੍ਰਾਸਟ੍ਰਕਚਰ ਪਲੈਟਫਾਰਮ (ਐੱਨਆਈਪੀ) ਦੇ ਅਨੁਸਾਰ ਅਗਲੇ ਪੰਜ ਵਰ੍ਹਿਆਂ ਵਿੱਚ ਢਾਂਚਾਗਤ ਖੇਤਰ ਦੇ ਵਿਭਿੰਨ ਉਪ ਖੇਤਰਾਂ ਵਿੱਚ 111 ਲੱਖ ਕਰੋੜ ਰੁਪਏ ਨਿਵੇਸ਼ ਕਰਨ ਦਾ ਟੀਚਾ ਹੈ, ਤਾਕਿ ਕਰਜ਼ਾ ਵਿੱਤ ਪੋਸ਼ਣ ਲਈ ਠੋਸ ਜ਼ਰੂਰਤ ਦੀ ਸਿਰਜਣਾ ਕੀਤੀ ਜਾ ਸਕੇ। ਇਸ ਦੇ ਲਈ ਕਰਜ਼ਾ ਵਿੱਤ ਪੋਸ਼ਣ ਵਿੱਚ ਘੱਟ ਤੋਂ ਘੱਟ 60 ਤੋਂ 70 ਲੱਖ ਕਰੋੜ ਰੁਪਏ ਦੀ ਜ਼ਰੂਰਤ ਹੋਵੇਗੀ। ਵਰਤਮਾਨ ਮਾਹੌਲ ਵਿੱਚ ਚੰਗੀ ਪੂੰਜੀ ਅਤੇ ਮਾਹਿਰ ਢਾਂਚਾਗਤ ਫੋਕਸ ਵਾਲੇ ਵਿੱਤੀ ਸੰਸਥਾਨਾਂ ਦੀ ਜ਼ਰੂਰਤ ਹੈ, ਜਿਸ ਤਰ੍ਹਾਂ ਦੇ ਸੰਸਥਾਨ ਨੈਸ਼ਨਲ ਇੰਵੈਸਟਮੈਂਟ ਐਂਡ ਇਨਫ੍ਰਾਸਟ੍ਰਕਚਰ ਫੰਡ (ਐੱਨਆਈਆਈਐੱਫ) ਦੁਆਰਾ ਵਿਕਸਿਤ ਕੀਤੇ ਜਾ ਰਹੇ ਹਨ। ਅਜਿਹੇ ਸੰਸਥਾਨ ਮਜ਼ਬੂਤ ਪੂੰਜੀ ਅਧਾਰ ਅਤੇ ਮੁਹਾਰਤ ਪ੍ਰੇਰਿਤ ਦ੍ਰਿਸ਼ਟੀਕੋਣ ਦੇ ਨਾਲ ਪ੍ਰੋਜੈਕਟ ਨੂੰ ਕਰਜ਼ ਦੇਣ ’ਤੇ ਫੋਕਸ ਕਰਨਗੇ।
*****
ਡੀਐੱਸ
(Release ID: 1675769)
Visitor Counter : 232