ਗ੍ਰਹਿ ਮੰਤਰਾਲਾ

ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਚੱਕਰਵਾਤੀ 'ਨਿਵਾਰ' (ਐਨਆਈਵੀਏਆਰ) ਲਈ ਪੂਰੀ ਤਰਾਂ ਤਿਆਰ

ਐਨਡੀਆਰਐਫ ਨੇ ਤਾਮਿਲਨਾਡੂ, ਪੁਡੂਚੇਰੀ ਅਤੇ ਆਂਧਰਾ ਪ੍ਰਦੇਸ਼ ਦੇ ਸੰਭਾਵਿਤ ਪ੍ਰਭਾਵਿਤ ਇਲਾਕਿਆਂ ਵਿੱਚ 22 ਟੀਮਾਂ ਦੀ ਤਾਇਨਾਤੀ ਕੀਤੀ

ਐਨਡੀਆਰਐਫ ਜ਼ਿਲਾ ਅਤੇ ਸਥਾਨਕ ਪ੍ਰਸ਼ਾਸਨ ਨਾਲ ਨੇੜਲੇ ਤਾਲਮੇਲ ਨਾਲ ਕੰਮ ਕਰ ਰਿਹਾ ਹੈ

Posted On: 24 NOV 2020 6:52PM by PIB Chandigarh

ਚੱਕਰਵਾਤੀ ਤੂਫਾਨ “ਨਿਵਾਰ”  (ਐਨ.ਆਈ. ਵੀ. ਏ. ਆਰ.)  ਪੁਡੂਚੇਰੀ  ਦੇ ਪੂਰਵ - ਦੱਖਣ ਪੂਰਬ 'ਚ 380 ਕਿਮੀ ਅਤੇ ਚੇਨਈ ਤੋਂ 430 ਕਿ. ਮੀ. ਦੱਖਣ - ਪੂਰਬ 'ਚ ਕੇਂਦਰਿਤ ਹੈ ।  ਇਹ ਅਗਲੇ 12 ਘੰਟਿਆਂ ਦੌਰਾਨ ਇਕ ਗੰਭੀਰ ਚੱਕਰਵਾਤੀ ਤੂਫਾਨ 'ਚ ਹੋਰ ਤੇਜ ਹੋਣ ਦੀ ਸੰਭਾਵਨਾ ਹੈ । ਵਾਵਰੋਲਾ  ਐਨ.ਆਈ. ਵੀ. ਏ. ਆਰ. 25 ਨਵੰਬਰ 2020 ਦੀ ਦੇਰ ਸ਼ਾਮ ਪੁਡੂਚੇਰੀ  ਦੇ ਆਸਪਾਸ ਕਰਾਈਕਲ ਅਤੇ ਮਾਮੱਲਪੁਰਮ  ਦੇ ਵਿਚ ਤਮਿਲਨਾਡੂ ਅਤੇ ਪੁਡੁਚੇਰੀ  ਦੇ ਤਟਾਂ ਨੂੰ ਪਾਰ ਕਰਨ ਦੀ ਸੰਭਾਵਨਾ ਹੈ, ਜੋ ਕਿ 120-110 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ 100-110 ਕਿ. Îਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ ਚੱਕਰਵਾਤੀ ਤੂਫਾਨ  ਦੇ ਰੂਪ 'ਚ ਹੋਵੇਗਾ ।

ਚੱਕਰਵਾਤੀ ਤੂਫਾਨ ਦੇ ਉਪਰ ਨਜ਼ਦੀਕੀ ਨਜ਼ਰ  ਰੱਖੀ ਜਾ ਰਹੀ ਹੈ। ਨੈਸ਼ਨਲ ਡਿਜਾਸਟਰ ਰਿਸਪਾਂਸ ਫ਼ੋਰਸ (ਐਨਡੀਆਰਐਫ) ਦਫ਼ਤਰ,  ਤਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿੱਚ ਸਥਿਤ ਬਟਾਲੀਅਨਾਂ  ਦੇ ਕਮਾਂਡੈਂਟ, ਸਬੰਧਿਤ ਰਾਜ ਅਧਿਕਾਰੀਆਂ  ਦੇ ਨਾਲ ਤਾਲਮੇਲ 'ਚ ਹਨ ।  ਭਾਰਤ ਮੌਸਮ ਵਿਗਿਆਨ ਵਿਭਾਗ  ( ਆਈਐਮਡੀ )  ਪੂਰਵਾਨੁਮਾਨ ਅਤੇ ਰਾਜ ਦੇ ਅਧਿਕਾਰੀਆਂ ਦੀਆਂ ਜਰੂਰਤਾਂ ਨੂੰ ਵੇਖਦੇ ਹੋਏ ,  22 ਟੀਮਾਂ (ਤਮਿਲਨਾਡੂ 'ਚ 12 ਟੀਮਾਂ,  ਪੁਡੂਚੇਰੀ ਵਿੱਚ 3 ਟੀਮਾਂ ਅਤੇ ਆਂਧਰਾ  ਪ੍ਰਦੇਸ਼ ਵਿੱਚ 07 ਟੀਮਾਂ )  ਨੂੰ ਸੰਭਾਵਿਤ ਪ੍ਰਭਾਵਿਤ ਇਲਾਕਿਆਂ ਵਿੱਚ ਪਹਿਲਾ- ਤਾਇਨਾਤ ਕੀਤਾ ਗਿਆ ਹੈ । ਵਧੀਕ ਜਰੂਰਤ  ਨੂੰ ਪੂਰਾ ਕਰਨ ਲਈ ਟੀਮਾਂ ਨੂੰ ਗੁੰਟੂਰ  ( ਏਪੀ )  ,  ਤ੍ਰਿਸ਼ੂਰ  ( ਕੇਰਲ )  ਅਤੇ ਮੁੰਡਲੀ  (ਓਡੀਸ਼ਾ) 'ਚ ਰਿਜ਼ਰਵ ਰੱਖਿਆ ਗਿਆ ਹੈ ।

ਟੀਮ ਦੇ ਕੋਲ ਲੈਂਡ ਫਾਲ ਦੇ ਬਾਅਦ ਬਹਾਲੀ ਲਈ ਭਰੋਸੇਯੋਗ ਵਾਇਰਲੇਸ ਅਤੇ ਸੈਟੇਲਾਇਟ ਸੰਚਾਰ, ਟਰੀ ਕਟਰ/ਪੋਲ ਕਟਰ ਹੈ। ਵਰਤਮਾਨ ਕੋਵਿਡ-19 ਹਾਲਾਤ ਦੇ ਮੱਦੇਨਜਰ, ਐਨ. ਡੀ. ਆਰ. ਐਫ਼.  ਦੀਆਂ ਟੀਮਾਂ ਢੁੱਕਵੀਂ ਪੀ. ਪੀ. ਈ. ਨਾਲ ਲੈਸ ਹਨ ।

ਐਨਡੀਆਰਐਫ ਜ਼ਿਲਾ ਅਤੇ ਸਥਾਨਕ ਪ੍ਰਸ਼ਾਸਨ ਦੇ ਨਾਲ ਨੇੜਲੇ ਤਾਲਮੇਲ 'ਚ ਕੰਮ ਕਰ ਰਿਹਾ ਹੈ। ਸਾਰੇ ਨਾਗਰਿਕਾਂ ਲਈ ਚੱਕਰਵਾਤ ਬਾਰੇ ਜਾਣਕਾਰੀ ਲਈ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ, ਕੀ ਕਰਨਾ ਹੈ - ਕੀ ਨਹੀਂ ਕਰਨਾ ਚਾਹੀਦਾ ਹੈ ਅਤੇ ਪ੍ਰਭਾਵਿਤ ਇਲਾਕਿਆਂ ਵਿਚ ਕੋਵਿਡ.-19 ਅਤੇ ਇਸ ਨੂੰ ਰੋਕਣ ਲਈ ਕੀ ਉਪਾ ਹਨ। ਸਾਰੀਆਂ ਤਾਇਨਾਤ ਟੀਮਾਂ ਤੂਫਾਨ ਨਾਲ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਬਾਹਰ ਕੱਢਣ ਵਿਚ ਸਥਾਨਕ ਪ੍ਰਸ਼ਾਸਨ ਦੀ ਸਹਾਇਤਾ ਕਰ ਰਹੀਆਂ ਹਨ। ਐਨਡੀਆਰਐਫ ਕਮਿਊਨਿਟੀ ਵਿਚ ਸੁਰੱਖਿਆ ਦੀ ਭਾਵਨਾ ਫੈਲਾਅ ਰਿਹਾ ਹੈ ਕਿ ਐਨਡੀਆਰਐਫ ਟੀਮਾਂ ਤੁਹਾਡੀ ਸੇਵਾ ਕਰਨ ਲਈ ਉਪਲਬਧ ਹਨ ਅਤੇ ਸਥਿਤੀ ਆਮ ਹੋਣ ਤੱਕ ਖੇਤਰ ਵਿਚ ਰਹੇਗੀ ਤਾਂ ਜੋ ਜਨਤਾ ਘਬਰਾ ਨਾ ਜਾਵੇ। 

 

ਐਨਡਬਲਯੂ/ਆਰਕੇ/ਪੀਕੇ/ਏਡੀ/ਡੀਡੀਡੀ


(Release ID: 1675486) Visitor Counter : 217