ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਭਾਰਤੀ ਉਦਯੋਗ ਨੂੰ ਉਤਪਾਦਕਤਾ ਅਤੇ ਗੁਣਵਤਾ ਸੁਧਾਰ ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਹੈ

Posted On: 24 NOV 2020 6:12PM by PIB Chandigarh

ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਭਾਰਤੀ ਉਦਯੋਗ ਨੂੰ ਉਤਪਾਦਕਤਾ ਤੇ ਗੁਣਵਤਾ ਦੇ ਸੁਧਾਰ ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਹੈ । ਵੱਖ ਵੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਪ੍ਰਤੀਨਿਧਾਂ ਨਾਲ ਅੱਜ ਗੱਲਬਾਤ ਕਰਦਿਆਂ ਉਹਨਾਂ ਅਗਲੇ ਮਹੀਨੇ ਕੁਝ ਦਿਨ ਇਹਨਾਂ ਮੁੱਦਿਆਂ ਬਾਰੇ ਸੋਚਣ ਅਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਹੈ ਤਾਂ ਜੋ ਦੇਸ਼ ਨੂੰ ਉੱਚ ਗੁਣਵਤਾ , ਅਸਰਦਾਰ ਉਤਪਾਦਕ , ਵਪਾਰੀ ਅਤੇ ਸਰਵਿਸ ਪ੍ਰੋਵਾਈਡਰ ਵਜੋਂ ਮਾਣਤਾ ਮਿਲ ਸਕੇ । ਮੰਤਰੀ ਨੇ ਕਿਹਾ ਕਿ ਇਹ ਖੇਤਰ ਅਤੇ ਸੈਕਟਰ ਅਨੁਸਾਰ ਕੀਤਾ ਜਾ ਸਕਦਾ ਹੈ ਤਾਂ ਜੋ ਭਾਗੀਦਾਰਾਂ ਵਿਚਾਲੇ ਗਿਆਨ ਦਾ ਅਦਾਨ—ਪ੍ਰਦਾਨ ਹੋ ਸਕੇ ਅਤੇ ਇਹਨਾਂ ਦੋਹਾਂ ਮੁੱਦਿਆਂ ਤੇ ਧਿਆਨ ਕੇਂਦਰਿਤ ਕੀਤਾ ਜਾ ਸਕੇ । ਸ਼੍ਰੀ ਗੋਇਲ ਨੇ ਕਿਹਾ ਕਿ ਮੁੱਖ ਕੰਪਨੀਆਂ ਦੇ ਦੂਜੇ ਤਿਹਾਈ ਦੇ ਨਤੀਜੇ ਦਸਦੇ ਹਨ ਕਿ ਜਿ਼ਆਦਾਤਰ ਕੰਪਨੀਆਂ ਦਾ ਲਾਭ ਵਧਿਆ ਹੈ , ਜੋ ਇਹ ਇਸ਼ਾਰਾ ਕਰਦਾ ਹੈ ਕਿ ਭਾਰਤੀ ਉਦਯੋਗ ਨੇ ਕੋਵਿਡ ਸਮੇਂ ਦੌਰਾਨ ਉਤਪਾਦ ਦੇ ਸੁਧਾਰ ਲਈ ਕਮਰ ਕੱਸੀ ਹੈ ਅਤੇ ਗੁਣਵਤਾ ਤੇ ਉਦਪਾਦਕਤਾ ਤੇ ਧਿਆਨ ਕੇਂਦਰਿਤ ਕੀਤਾ ਹੈ । ਇਹਨਾਂ ਨੂੰ ਮਿਸ਼ਨ ਮੋਡ ਵਿੱਚ ਲਿਜਾਣ ਲਈ ਉਦਯੋਗਿਕ ਸਹਾਇਤਾ ਦੀ ਅਪੀਲ ਕਰਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਗੁਣਵਤਾ ਅਤੇ ਉਤਪਾਦਕਤਾ ਸੰਕਟ ਨੂੰ ਮੌਕੇ ਵਿੱਚ ਬਦਲਣ ਲਈ ਮਦਦਗਾਰ ਹੋ ਸਕਦੀ ਹੈ ।
ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤੀ ਉਦਯੋਗ ਨੇ ਮੁਸ਼ਕਲ ਸਮੇਂ ਦੌਰਾਨ ਲਚਕੀਲਾਪਣ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ , ਜਿਸ ਨਾਲ ਦੇਸ਼ ਨੂੰ ਮਹਾਮਾਰੀ ਨਾਲ ਲੜਨ ਲਈ ਸਹਾਇਤਾ ਮਿਲੀ ਹੈ । ਉਹਨਾਂ ਕਿਹਾ ਕਿ ਅਰਥਚਾਰਾ ਫਿਰ ਤੋਂ ਸੁਰਜੀਤ ਹੋਣ ਦੇ ਜ਼ਬਰਦਸਤ ਸੰਕੇਤ ਦਿਖਾ ਰਿਹਾ ਹੈ ਅਤੇ ਇੱਥੋਂ ਤੱਕ ਕਿ  ਅੰਤਰਰਾਸ਼ਟਰੀ ਖੇਤਰ ਵਿੱਚ ਵੀ ਭਾਰਤ ਦਾ ਵਿਕਾਸ ਕਈ ਗੁਣਾ ਵਧਿਆ ਹੈ ਅਤੇ ਇਸ ਨੂੰ ਇੱਕ ਵਿਸ਼ਵਾਸੀ ਸਹਿਯੋਗੀ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ । ਉਹਨਾਂ ਵਿਸ਼ਵਾਸ ਪ੍ਰਗਟ ਕਰਦਿਆਂ ਹੋਇਆਂ ਕਿਹਾ ਕਿ ਭਾਰਤ ਬਰਬਾਦ ਹੋਏ ਸਮੇਂ ਤੇ ਕਾਬੂ ਪਾ ਕੇ ਹੋਰ ਮਜ਼ਬੂਤ ਤੇ ਜੇਤੂ ਹੋ ਕੇ ਉੱਭਰੇਗਾ । ਮੰਤਰੀ ਨੇ ਕਿਹਾ ਕਿ ਵਾਤਾਵਰਨ ਪ੍ਰਣਾਲੀ ਪਰਿਵਰਤਨ ਲਿਆਏਗੀ ਅਤੇ ਭਾਰਤ ਵਿਸ਼ਵ ਨਾਲ ਮਜ਼ਬੂਤੀ ਦੀ ਸਥਿਤੀ ਅਤੇ ਬਰਾਬਰ ਦੀਆਂ ਮੱਦਾਂ ਰਾਹੀਂ ਗੱਲਬਾਤ ਕਰ ਸਕੇਗਾ । ਉਹਨਾਂ ਇਕੱਠ ਨੂੰ ਲਗਾਤਾਰ ਸਿਹਤ ਸਾਵਧਾਨੀਆਂ ਨੂੰ ਕਾਇਮ ਰੱਖਣ ਲਈ ਕਿਹਾ , ਕਿਉਂਕਿ ਇਸ ਮੌਕੇ ਕੀਤੀ ਢਿੱਲ ਮੁਸ਼ਕਲਾਂ ਪੈਦਾ ਕਰ ਸਕਦੀ ਹੈ । ਮੰਤਰੀ ਨੇ ਕਿਹਾ ਕਿ ਸਰਕਾਰ ਨੇ ਉਦਯੋਗਿਕ ਐਸੋਸੀਏਸ਼ਨਾਂ ਦੇ ਸੁਝਾਵਾਂ ਨੂੰ ਨੋਟ ਕਰ ਲਿਆ ਹੈ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਇਹਨਾਂ ਦੇ ਉਚਿਤ ਮੁਲਾਂਕਣ ਤੋਂ ਬਾਅਦ ਉਚਿਤ ਹੁੰਗਾਰਾ ਦਿੱਤਾ ਜਾਵੇਗਾ ।
ਉਦਯੋਗਿਕ ਸੰਸਥਾਵਾਂ ਦੇ ਨਾਲ ਇਹ ਮੀਟਿੰਗ ਮੰਤਰੀ ਵੱਲੋਂ ਕੋਵਿਡ 19 ਮਹਾਮਾਰੀ ਦੇ ਫੈਲਾਅ ਤੋਂ ਲੈ ਕੇ ਕੀਤੇ ਜਾਣ ਵਾਲੀ ਮਸ਼ਵਰਿਆਂ ਦੀ ਕੜੀ ਦਾ ਇੱਕ ਹਿੱਸਾ ਹੈ । ਪਹਿਲੇ ਹੋਏ ਵਿਚਾਰ ਵਟਾਂਦਰਿਆਂ ਦੌਰਾਨ ਜ਼ਮੀਨੀ ਪੱਧਰ ਤੋਂ ਸੁਝਾਅ ਅਤੇ ਫੀਡਬੈਕ ਮਿਲੀ ਸੀ , ਜਿਸ ਨਾਲ ਸਰਕਾਰ ਨੂੰ ਉਚਿਤ ਹੁੰਗਾਰੇ ਨੂੰ ਅੰਤਿਮ ਰੂਪ ਦੇਣ ਵਿੱਚ ਮਦਦ ਮਿਲੀ ਸੀ । ਅੱਜ ਦੀ ਮੀਟਿੰਗ ਵਿੱਚ ਜਿ਼ਆਦਾਤਰ ਹਿੱਸਾ ਲੈਣ ਵਾਲਿਆਂ ਨੇ ਸਰਕਾਰ ਵੱਲੋਂ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਅਤੇ ਉਹਨਾਂ ਦਾ ਹੱਥ ਫੜ੍ਹਨ ਲਈ ਧੰਨਵਾਦ ਪ੍ਰਗਟ ਕੀਤਾ । ਸਰਕਾਰ ਨੇ ਇਹ ਮੁਸ਼ਕਲਾਂ ਅਤੇ ਹੱਥ ਫੜ੍ਹਨ ਦਾ ਕੰਮ ਸਮੇਂ ਸਿਰ ਅਤੇ ਨੀਤੀ ਕਾਰਜਾਂ ਰਾਹੀਂ ਕੀਤਾ ਹੈ । ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ ।

 

ਵਾਈ ਬੀ / ਏ ਪੀ



(Release ID: 1675425) Visitor Counter : 180