ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 26 ਨਵੰਬਰ ਨੂੰ 80ਵੀਂ ਆਲ ਇੰਡੀਆ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ ਕਾਨਫ਼ਰੰਸ ਦੇ ਸਮਾਪਨ ਸੈਸ਼ਨ ਨੂੰ ਸੰਬੋਧਨ ਕਰਨਗੇ

Posted On: 24 NOV 2020 5:54PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 26 ਨਵੰਬਰ ਨੂੰ ਦੁਪਹਿਰ 12:30 ਵਜੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ 80ਵੀਂ ਆਲ ਇੰਡੀਆ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ ਕਾਨਫ਼ਰੰਸ ਦੇ ਸਮਾਪਨ ਸੈਸ਼ਨ ਨੂੰ ਸੰਬੋਧਨ ਕਰਨਗੇ।

 

ਆਲ ਇੰਡੀਆ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ ਕਾਨਫ਼ਰੰਸ’ ਦੀ ਸ਼ੁਰੂਆਤ 1921 ’ਚ ਹੋਈ ਸੀ। ਇਹ ਵਰ੍ਹਾ ਪ੍ਰੀਜ਼ਾਇਡਿੰਗ ਅਫ਼ਸਰਾਂ ਦੀ ਕਾਨਫ਼ਰੰਸ ਦੇ ਸ਼ਤਾਬਦੀ ਵਰ੍ਹੇ ਵਜੋਂ ਵੀ ਮਨਾਇਆ ਜਾ ਰਿਹਾ ਹੈ। ਸ਼ਤਾਬਦੀ ਵਰ੍ਹਾ ਮਨਾਉਣ ਲਈ ਦੋਦਿਨਾ ਕਾਨਫ਼ਰੰਸ 25–26 ਨਵੰਬਰ ਨੂੰ ਗੁਜਰਾਤ ਦੇ ਕੇਵਡੀਆ ਚ ਰੱਖੀ ਗਈ ਹੈ। ਇਸ ਸਾਲ ਦੀ ਕਾਨਫ਼ਰੰਸ ਦਾ ਵਿਸ਼ਾ ਵਿਧਾਨਪਾਲਿਕਾਕਾਰਜਪਾਲਿਕਾ ਤੇ ਨਿਆਂਪਾਲਿਕਾ ਦੇ ਦਰਮਿਆਨ ਇੱਕਸੁਰ ਤਾਲਮੇਲ – ਇੱਕ ਜੀਵੰਤ ਲੋਕਤੰਤਰ ਦੀ ਕੁੰਜੀ’ ਹੈ।

 

ਇਸ ਕਾਨਫ਼ਰੰਸ ਦਾ ਉਦਘਾਟਨ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ 25 ਨਵੰਬਰ ਨੂੰ ਕਰਨਗੇ। ਇਸ ਕਾਨਫ਼ਰੰਸ ਵਿੱਚ ਭਾਰਤ ਦੇ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ. ਵੈਂਕਈਆ ਨਾਇਡੂਲੋਕ ਸਭਾ ਦੇ ਸਪੀਕਰ ਤੇ ਕਾਨਫ਼ਰੰਸ ਦੇ ਚੇਅਰਮੈਨ ਸ਼੍ਰੀ ਓਮ ਬਿਰਲਾਗੁਰਜਾਤ ਦੇ ਰਾਜਪਾਲ ਸ਼੍ਰੀ ਆਚਾਰਿਆ ਦੇਵਰਤਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੇ ਰੁਪਾਣੀ ਅਤੇ ਹੋਰ ਪਤਵੰਤੇ ਸੱਜਣ ਵੀ ਹਿੱਸਾ ਲੈਣਗੇ।

 

****

 

ਡੀਐੱਸ/ਐੱਸਕੇਐੱਸ


(Release ID: 1675423) Visitor Counter : 208