ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਭਾਰਤ ਸਰਕਾਰ ਨੇ ਭਾਰਤ ਵਿੱਚ 43 ਮੋਬਾਇਲ ਐਪਸ ਵਰਤੋਂ ਕਰਨ ਵਾਲਿਆਂ ਲਈ ਪਹੁੰਚ ਕੀਤੀ ਬੰਦ

ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਸੂਚਨਾ ਤਕਨਾਲੋਜੀ ਐਕਟ ਦੇ ਸੈਕਸ਼ਨ 69 ਏ ਤਹਿਤ ਐਪਸ ਨੂੰ ਬਲਾਕ ਕਰਨ ਲਈ ਹੁਕਮ ਜਾਰੀ ਕੀਤੇ ਹਨ

Posted On: 24 NOV 2020 4:53PM by PIB Chandigarh

ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲਾ , ਭਾਰਤ ਸਰਕਾਰ ਨੇ ਅੱਜ ਸੂਚਨਾ ਤਕਨਾਲੋਜੀ ਐਕਟ ਦੇ ਸੈਕਸ਼ਨ 69 ਏ ਤਹਿਤ 43 ਮੋਬਾਇਲ ਐਪਸ ਦੀ ਪਹੁੰਚ ਬਲਾਕ ਕਰਨ ਬਾਰੇ ਹੁਕਮ ਜਾਰੀ ਕੀਤੇ ਹਨ । ਇਹਨਾਂ ਐਪਸ ਦੇ ਸਬੰਧ ਵਿੱਚ ਇਹ ਜਾਣਕਾਰੀ ਮਿਲਣ ਤੋਂ ਬਾਅਦ ਕਿ ਇਹ ਐਪਸ ਅਜਿਹੀਆਂ ਕਾਰਵਾਈਆਂ ਵਿੱਚ ਲੱਗੀਆਂ ਹੋਈਆਂ ਹਨ ਜੋ ਭਾਰਤ ਦੀ ਪ੍ਰਭੂਸਤਾ ਤੇ ਅਖੰਡਤਾ , ਭਾਰਤ ਦੀ ਰੱਖਿਆ , ਦੇਸ਼ ਦੀ ਸੁਰੱਖਿਆ ਅਤੇ ਜਨਤਕ ਹਿਤਾਂ ਦੇ ਖਿਲਾਫ਼ ਕਾਰਵਾਈਆਂ ਵਿੱਚ ਲੱਗੀਆਂ ਹੋਣ ਕਾਰਨ ਕਾਰਵਾਈ ਕੀਤੀ ਗਈ ਹੈ । ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਨੇ ਗ੍ਰਿਹ ਮੰਤਰਾਲੇ ਦੇ ਕ੍ਰਾਈਮ ਤਾਲਮੇਲ ਕੇਂਦਰ ਇੰਡੀਅਨ ਸਾਈਬਰ ਵੱਲੋਂ ਵਿਆਪਕ ਰਿਪੋਰਟਾਂ ਪ੍ਰਾਪਤ ਹੋਣ ਦੇ ਅਧਾਰ ਤੇ ਇਹਨਾਂ ਐਪਸ ਨੂੰ ਭਾਰਤ ਵਿੱਚ ਵਰਤੋਂ ਕਰਨ ਵਾਲਿਆਂ ਲਈ ਪਹੁੰਚ ਨੂੰ ਬਲਾਕ ਕਰਨ ਲਈ ਹੁਕਮ ਜਾਰੀ ਕੀਤੇ ਹਨ ।
ਭਾਰਤ ਸਰਕਾਰ ਨੇ ਇਸ ਤੋਂ ਪਹਿਲਾਂ 29 ਜੂਨ 2020 ਨੂੰ 59 ਮੋਬਾਇਲ ਐਪਸ ਅਤੇ 02 ਸਤੰਬਰ 2020 ਨੂੰ 118 ਹੋਰ ਐਪਸ ਤੇ ਸੂਚਨਾ ਤਕਨਾਲੋਜੀ ਐਕਟ ਦੇ ਸੈਕਸ਼ਨ 69 ਏ ਤਹਿਤ ਪਾਬੰਦੀ ਲਗਾਈ ਸੀ । ਸਰਕਾਰ ਸਾਰਿਆਂ ਪਾਸਿਆਂ ਤੋਂ ਦੇਸ਼ ਦੀ ਪ੍ਰਭੂਸਤਾ ਤੇ ਅਖੰਡਤਾ ਅਤੇ ਨਾਗਰਿਕਾਂ ਦੇ ਹਿਤਾਂ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਉਹ ਇਸ ਨੂੰ ਯਕੀਨੀ ਬਣਾਉਣ ਲਈ ਸਾਰੇ ਸੰਭਵ ਕਦਮ ਚੁੱਕੇਗੀ ।
ਭਾਰਤ ਵਿੱਚ ਅੱਜ ਦੇ ਹੁਕਮਾਂ ਅਨੁਸਾਰ ਜੋ ਐਪਸ ਬਲਾਕ ਕੀਤੀਆਂ ਗਈਆਂ ਹਨ , ਉਹਨਾਂ ਦੀ ਸੂਚੀ ਹੇਠਾਂ ਦਿੱਤੇ ਅਨੈਕਸਚਰ ਵਿੱਚ ਹੈ ।


 

Annexure

  1. AliSuppliers Mobile App

  2. Alibaba Workbench

  3. AliExpress - Smarter Shopping, Better Living

  4. Alipay Cashier

  5. Lalamove India - Delivery App

  6. Drive with Lalamove India

  7. Snack Video

  8. CamCard - Business Card Reader

  9. CamCard - BCR (Western)

  10. Soul- Follow the soul to find you

  11. Chinese Social - Free Online Dating Video App & Chat

  12. Date in Asia - Dating & Chat For Asian Singles

  13. WeDate-Dating App

  14. Free dating app-Singol, start your date!

  15. Adore App

  16. TrulyChinese - Chinese Dating App

  17. TrulyAsian - Asian Dating App

  18. ChinaLove: dating app for Chinese singles

  19. DateMyAge: Chat, Meet, Date Mature Singles Online

  20. AsianDate: find Asian singles

  21. FlirtWish: chat with singles

  22. Guys Only Dating: Gay Chat

  23. Tubit: Live Streams

  24. WeWorkChina

  25. First Love Live- super hot live beauties live online

  26. Rela - Lesbian Social Network

  27. Cashier Wallet

  28. MangoTV

  29. MGTV-HunanTV official TV APP

  30. WeTV - TV version

  31. WeTV - Cdrama, Kdrama&More

  32. WeTV Lite

  33. Lucky Live-Live Video Streaming App

  34. Taobao Live

  35. DingTalk

  36. Identity V

  37. Isoland 2: Ashes of Time

  38. BoxStar (Early Access)

  39. Heroes Evolved

  40. Happy Fish

  41. Jellipop Match-Decorate your dream island!

  42. Munchkin Match: magic home building

  43. Conquista Online II


ਆਰ ਸੀ ਜੇ / ਐੱਮ



(Release ID: 1675391) Visitor Counter : 418