ਵਿੱਤ ਮੰਤਰਾਲਾ

ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਦਾ ਕਹਿਣਾ ਹੈ ਕਿ ਮਹਾਮਾਰੀ ਦੌਰਾਨ ਸੁਧਾਰਾਂ ਦੀ ਰਫਤਾਰ ਜਾਰੀ ਹੈ ਅਤੇ ਜਾਰੀ ਰਹੇਗੀ; ਆਰਥਿਕਤਾ ਇੱਕ ਰੀਸੈਟ ਅਭਿਆਸ ਦਾ ਸਾਹਮਣਾ ਕਰ ਰਹੀ ਹੈ

Posted On: 23 NOV 2020 7:14PM by PIB Chandigarh

 

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਮੌਜੂਦਾ ਮਹਾਮਾਰੀ ਦੇ ਸਮੇਂ, ਜਦੋਂ ਵਿਕਾਸ ਦੀਆਂ ਮੁਸ਼ਕਲਾਂ ਵਧੀਆਂ ਹਨ, ਸੁਧਾਰਾਂ ਦੀ ਰਫ਼ਤਾਰ ਜਾਰੀ ਹੈ, ਅਤੇ ਭਵਿੱਖ ਵਿੱਚ ਵੀ ਜਾਰੀ ਰਹੇਗੀ। ਨਿਰਮਲਾ ਸੀਤਾਰਮਣ ਨੇ ਅੱਜ ਇੱਥੇ ਭਾਰਤੀ ਉਦਯੋਗ ਸੰਘ (ਸੀਆਈਆਈ) ਵੱਲੋਂ ਆਯੋਜਿਤ ਰਾਸ਼ਟਰੀ ਐਮ ਐਨ ਸੀ ਸੰਮੇਲਨ 2020 ਨੂੰ ਸੰਬੋਧਨ ਕਰਦਿਆਂ ਇਹ ਗੱਲ ਆਖੀ ।

ਵਿੱਤੀ ਖੇਤਰ ਦੀ ਪੇਸ਼ੇਵਰਾਨਾਕਰਨ ਅਤੇ ਵਿਨਿਵੇਸ਼ਾਂ ਤੇ ਜ਼ੋਰ ਦੇਣ ਵਰਗੇ ਸੁਧਾਰਾਂ ਨੂੰ ਬਰਕਰਾਰ ਰੱਖਣ ਲਈ ਕਈ ਉਪਾਅ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ  “ਸਾਰੇ ਉੱਦਮ, ਐਮ ਐਨ ਸੀ'ਜ ਅਤੇ ਇੰਡੀਆ ਇਕ ਵੱਡੇ, ਦਰਮਿਆਨੇ ਅਤੇ ਛੋਟੇ ਉਦਯੋਗਾਂ ਨੂੰ ਕਾਰੋਬਾਰ ਕਰਨ ਵਿਚ ਰੀਸੈਟ ਅਭਿਆਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਨੂੰ ਇਹ ਨਿਸ਼ਚਤ ਕਰਨਾ ਪਏਗਾ ਕਿ ਨੀਤੀਆਂ ਭਾਰਤ ਨੂੰ ਇਕ ਆਕਰਸ਼ਕ ਨਿਵੇਸ਼ ਦੀ ਮੰਜ਼ਿਲ ਬਣਾਉਣ ਲਈ ਸਹੀ ਹਨ। ”

ਆਤਮਨਿਰਭਰ ਭਾਰਤ ਪੈਕੇਜ ਦੇ ਦਾਇਰੇ ਹੇਠ ਸਰਕਾਰ ਵੱਲੋਂ ਐਲਾਨੇ ਗਏ ਸੁਧਾਰਾਂ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਹਿੱਸਾ ਲੈਣ ਲਈ ਪ੍ਰਮਾਣੂ ਊਰਜਾ ਅਤੇ ਪੁਲਾੜ ਵਰਗੇ ਮਹੱਤਵਪੂਰਣ ਖੇਤਰਾਂ ਸਮੇਤ ਬਹੁਤ ਸਾਰੇ ਸੈਕਟਰ ਖੋਲ੍ਹ ਦਿੱਤੇ ਹਨ। ਵਿੱਤਮੰਤਰੀ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਇਸ ਗੱਲ ਨੂੰ ਯਾਦ ਰੱਖਣ ਦੀ ਜ਼ਰੂਰਤ ਹੈ ਕਿ  ਮਾਰਕੀ ਪੈਕੇਜ ਭਾਰਤ ਨੂੰ ਵਿਸ਼ਵ ਤੋਂ ਬਾਹਰ ਕੱਢਣ ਬਾਰੇ ਨਹੀਂ ਹੈ, ਬਲਕਿ ਇਸ ਨੂੰ ਘਰੇਲੂ ਪ੍ਰਤੀਯੋਗੀਤਾ ਵਿੱਚ ਸੁਧਾਰ ਲਿਆ ਕੇ ਵਿਸ਼ਵਵਿਆਪੀ ਮੁੱਲ ਲੜੀਆਂ ਦਾ ਇਕ ਅਨਿੱਖੜਵਾਂ ਅੰਗ ਬਣਾਉਂਦਿਆਂ ਹਨ । 

 ਸ਼੍ਰੀਮਤੀਂ ਸੀਤਾਰਮਣ ਨੇ ਦੱਸਿਆ ਕਿ ਦੇਸ਼ ਤੋਂ  ਬਾਹਰ ਕੰਮ ਕਰ ਰਹੀਆਂ ਐਮ.ਐਨ.ਸੀ'ਜ਼ ਲਈ ਇੱਕ ਸੁਵਿਧਾਜਨਕ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਸਰਕਾਰ ਭਰੋਸੇ ਨਾਲ ਕੰਮ ਕਰ ਰਹੀ ਹੈ।  

ਆਪਣੇ ਸੁਧਾਰ ਏਜੰਡੇ ਨੂੰ ਅੱਗੇ ਵਧਾਉਂਦੇ ਹੋਏ, ਸਰਕਾਰ 6 ਰਾਜਾਂ ਵਿਚ ਫਾਰਮਾ, ਮੈਡੀਕਲ ਡਿਵਾਈਸਿਸ ਅਤੇ ਏਪੀਆਈ ਦੇ ਉਤਪਾਦਨ ਲਈ ਸਮਰਪਿਤ ਵਿਸ਼ੇਸ਼ ਨਿਰਮਾਣ ਖੇਤਰਾਂ ਦੀ ਸਥਾਪਨਾ ਨੂੰ ਯਕੀਨੀ ਬਣਾ ਰਹੀ ਹੈ। ਪ੍ਰਭਾਵਸ਼ਾਲੀ ਯੂਨੀਫਾਈਡ ਸਿੰਗਲ ਵਿੰਡੋ ਮਕੈਨਿਜ਼ਮ ਇਨ੍ਹਾਂ ਜ਼ੋਨਾਂ ਦਾ ਹਿੱਸਾ ਹੈ। 

 ਵਿੱਤ ਮੰਤਰੀ ਨੇ ਇਹ ਕਹਿ ਕੇ ਆਪਣੀ ਗੱਲ ਸਮਾਪਤ ਕੀਤੀ ਕਿ ਮਾਨਯੋਗ ਪ੍ਰਧਾਨ ਮੰਤਰੀ ਨੇ ਕੋਰੋਨਵਾਇਰਸ ਸੰਕਟ ਦੌਰਾਨ ਵੀ ਵੱਡੇ ਸੁਧਾਰਾਂ ਦਾ ਮੌਕਾ ਨਹੀਂ ਗਵਾਇਆ ਅਤੇ ਸੁਧਾਰਾਂ ਦੀ ਰਫਤਾਰ ਜਾਰੀ ਰਹੇਗੀ।

 ਐਮ ਐਨ ਸੀਜ਼ ਬਾਰੇ ਸੀਆਈਆਈ ਨੈਸ਼ਨਲ ਕਮੇਟੀ ਦੇ ਚੇਅਰਮੈਨ ਸ੍ਰੀ ਸੌਮਿਤਰਾ ਭੱਟਾਚਾਰੀਆ ਨੇ ਆਪਣੀ ਸ਼ੁਰੂਆਤੀ ਟਿੱਪਣੀ ਕਰਦਿਆਂ ਕਿਹਾ ਕਿ ਐਮ ਐਨ ਸੀ'ਜ ਤੇਜ਼ ਰਫਤਾਰ ਸੁਧਾਰਾਂ ਨੂੰ ਮੰਨਦੀਆਂ ਹਨ ਜੋ ਮੌਜੂਦਾ ਆਰਥਿਕ ਵਾਤਾਵਰਣ ਦੀ ਨਿਯਮਤ ਵਿਸ਼ੇਸ਼ਤਾ ਬਣ ਗਈਆਂ ਹਨ। ਕੋਵਿਡ ਤੋਂ ਬਾਅਦ ਦੀ ਦੁਨੀਆਂ ਵਿੱਚ ਗਲੋਬਲ ਸਪਲਾਈ ਚੇਨ ਵਿੱਚ ਤਕਨੀਕੀ ਤਬਦੀਲੀਆਂ ਦੇ ਬਾਅਦ ਵੀ ਸੁਧਾਰਾਂ ਨੂੰ ਜਾਰੀ ਰੱਖਣਾ ਚਾਹੀਦਾ ਹੈ, ਜੋ  ਬਹੁਤ ਸਾਰੀਆਂ ਵਿਦੇਸ਼ੀ ਫਰਮਾਂ ਨੂੰ ਆਪਣਾ ਅਧਾਰ ਭਾਰਤ ਵਿੱਚ ਤਬਦੀਲ ਕਰਨ ਲਈ ਆਕਰਸ਼ਤ ਕਰ ਰਹੀਆਂ ਹਨ। ਉਨ੍ਹਾਂ  ਅੱਗੇ ਕਿਹਾ ਕਿ ਇਸ ਅਵਸਰ ਦਾ ਪੂਰੀ ਤਰ੍ਹਾਂ ਲਾਭ ਉਠਾਉਣਾ ਚਾਹੀਦਾ ਹੈ।  

ਸ਼੍ਰੀ ਚੰਦਰਜੀਤ ਬੈਨਰਜੀ, ਡਾਇਰੈਕਟਰ ਜਨਰਲ, ਸੀਆਈਆਈ ਨੇ ਆਪਣੀ ਸਵਾਗਤੀ ਟਿੱਪਣੀ ਵਿਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕਾਰ ਐਮ ਐਨ ਸੀ'ਜ ਲਈ ਸੁਧਾਰਾਂ ਦੀ ਬਹੁਤਾਇਤ  ਪੇਸ਼ ਕਰਕੇ ਇਕ ਮਜ਼ਬੂਤ, ਜ਼ੋਰਦਾਰ ਅਤੇ ਗਤੀਸ਼ੀਲ ਵਾਤਾਵਰਣ ਬਣਾਉਣ ਲਈ ਸਖਤ ਮਿਹਨਤ ਕਰ ਰਹੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਐਫ ਡੀ ਆਈ ਦੇ ਆਕਾਰ ਦੇ ਆਧਾਰ ਤੇ ਸਲੈਬ ਅਧਾਰਤ ਪ੍ਰੋਤਸਾਹਨ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ  “ਸੀਆਈਆਈ ਵਿਦੇਸ਼ੀ ਨਿਵੇਸ਼ਕਾਂ ਲਈ ਭਾਰਤ ਨੂੰ ਇਕ ਹੋਰ ਆਕਰਸ਼ਕ ਮੰਜ਼ਿਲ ਬਣਾਉਣ ਵਿਚ ਸਰਕਾਰ ਦਾ ਸਹਿਯੋਗ ਜਾਰੀ ਰੱਖਣ ਲਈ ਵਚਨਬੱਧ ਹੈ।”

--------------------------- 

ਆਰ ਐਮ /ਕੇ ਐਮ ਐਨ 



(Release ID: 1675191) Visitor Counter : 181