ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਏ ਆਈ ਸੀ ਟੀ ਈ ਵੱਲੋਂ ਆਯੋਜਿਤ 46 ਆਨਲਾਈਨ ਅਟਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮਾਂ ਦਾ ਕੀਤਾ ਉਦਘਾਟਨ

ਬੁਕ ਆਫ ਵਰਲਡ ਰਿਕਾਰਡਸ ਲੰਡਨ ਨੇ ਐੱਫ ਡੀ ਪੀ ਤਹਿਤ 1,000 ਪ੍ਰੋਗਰਾਮਾਂ ਵਿੱਚ 1 ਲੱਖ ਤੋਂ ਜਿ਼ਆਦਾ ਦਿੱਤੀ ਸਿਖਲਾਈ ਨੂੰ ਵਿਸ਼ਵ ਰਿਕਾਰਡ ਵਜੋਂ ਮਾਨਤਾ ਦਿੱਤੀ

ਅਟਲ ਅਕੈਡਮੀ ਨੂੰ ਬੁਕ ਆਫ ਵਰਲਡ ਰਿਕਾਰਡ ਵਿੱਚ ਸ਼ਾਮਲ ਕੀਤਾ ਜਾਣਾ ਗੌਰਵ ਦੇ ਪਲ ਹਨ — ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ"

Posted On: 23 NOV 2020 5:27PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਅੱਜ ਤਕਨਾਲੋਜੀ ਦੇ ਮੁੱਖ ਅਤੇ ਉੱਭਰਦੇ ਖੇਤਰਾਂ ਵਿੱਚ ਆਲ ਇੰਡੀਆ ਕੌਂਸਲ ਆਫ ਟੈਕਨੀਕਲ ਐਜੂਕੇਸ਼ਨ ਨਾਲ ਸਬੰਧਿਤ ਉੱਚ ਸਿੱਖਿਆ ਸੰਸਥਾਵਾਂ ਦੇ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ 46 ਆਨਲਾਈਨ ਏ ਆਈ ਸੀ ਟੀ ਈ ਟ੍ਰੇਨਿੰਗ ਐਂਡ ਲਰਨਿੰਗ ਅਕੈਡਮੀ ਦੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮਾਂ ਦਾ ਉਦਘਾਟਨ ਕੀਤਾ ਹੈ । ਐੱਫ ਡੀ ਪੀਸ 22 ਭਾਰਤੀ ਸੂਬਿਆਂ ਵਿੱਚ ਕਰਵਾਏ ਜਾਣਗੇ । ਇਸ ਮੌਕੇ ਤੇ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਅਟਲ ਅਕੈਡਮੀ ਨੂੰ ਬੁਕ ਆਫ ਵਰਲਡ ਰਿਕਾਰਡ ਵਿੱਚ ਸ਼ਾਮਲ ਕੀਤਾ ਜਾਣਾ ਗੌਰਵ ਵਾਲੀ ਗੱਲ ਹੈ । ਉਹਨਾਂ ਜਾਣਕਾਰੀ ਦਿੱਤੀ ਕਿ ਲੰਡਨ ਅਧਾਰਿਤ ਸੰਸਥਾ ਨੇ ਐੱਫ ਡੀ ਪੀਸ ਨੂੰ ਇੱਕ ਵਿਸ਼ਵ ਰਿਕਾਰਡ ਵਜੋਂ ਮਾਨਤਾ ਦਿੱਤੀ ਹੈ , ਜਿਸ ਤਹਿਤ ਆਈ ਆਈ ਟੀਸ , ਐੱਨ ਆਈ ਟੀਸ ਅਤੇ ਆਈ ਆਈ ਆਈ ਟੀਸ ਵਰਗੀਆਂ ਮੁੱਖ ਸੰਸਥਾਵਾਂ ਦੇ 1 ਲੱਖ ਫੈਕਲਟੀ ਮੈਂਬਰਾਂ ਨੂੰ 100 ਉੱਭਰਦੇ ਖੇਤਰਾਂ ਵਿੱਚ 1,000 ਆਨਲਾਈਨ ਐੱਫ ਡੀ ਪੀਸ ਰਾਹੀਂ ਫਾਇਦਾ ਪਹੁੰਚਾਇਆ ਗਿਆ ਹੈ । ਉਹਨਾਂ ਕਿਹਾ  ਇਸ ਸਾਲ ਆਨਲਾਈਨ ਐੱਫ ਡੀ ਪੀ ਪ੍ਰੋਗਰਾਮ ਤੇ 10 ਕਰੋੜ ਰੁਪਏ ਲਾਗਤ ਆਵੇਗੀ । ਮੰਤਰੀ ਨੇ ਦੱਸਿਆ ਕਿ ਅਟਲ ਅਕੈਡਮੀ ਵੱਲੋਂ ਆਨਲਾਈਨ ਮੋਡ ਰਾਹੀਂ ਚਲਾਏ ਜਾ ਰਹੇ ਐੱਫ ਡੀ ਪੀ ਪ੍ਰੋਗਰਾਮਾਂ ਵਿੱਚ ਪੰਜੀਕਰਨ ਤੋਂ ਲੈ ਕੇ ਸਰਟੀਫਿਕੇਟ ਵੰਡਣ ਤੱਕ ਦਾ ਸਾਰਾ ਪ੍ਰਬੰਧ ਆਨਲਾਈਨ ਹੈ । 2020—21 ਵਿੱਚ ਨਵੇਂ ਮੁੱਖ ਖੇਤਰ — ਇੰਜੀਨੀਅਰਿੰਗ , ਮੈਨੇਜਮੈਂਟ , ਲਾਈਫ ਸਕਿੱਲਸ , ਡਿਜ਼ਾਈਨ ਅਤੇ ਮੀਡੀਆ ਨੂੰ ਸ਼ਾਮਲ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਆਨਲਾਈਨ ਐੱਫ ਡੀ ਪੀਸ ਨਵੀਂ ਕੌਮੀ ਸਿੱਖਿਆ ਨੀਤੀ ਅਨੁਸਾਰ ਚਲਾਏ ਜਾਣਗੇ । 

 

https://t.co/IZtqJbyf60?amp=1


ਸ਼੍ਰੀ ਪੋਖਰਿਯਾਲ ਨੇ ਉਜਾਗਰ ਕੀਤਾ ਕਿ 1,000 ਐੱਫ ਡੀ ਪੀ ਵਿੱਚੋਂ 499 ਪਹਿਲਾਂ ਹੀ ਮੁਕੰਮਲ ਕਰ ਲਏ ਗਏ ਹਨ , ਜਿਹਨਾਂ ਵਿੱਚ 70,000 ਤੋਂ ਜਿ਼ਆਦਾ ਫੈਕਲਟੀ ਮੈਂਬਰਾਂ ਨੂੰ ਪਹਿਲਾਂ ਹੀ ਸਿਖਲਾਈ ਦਿੱਤੀ ਜਾ ਚੁੱਕੀ ਹੈ । 2019—20 ਵਿੱਚ 9 ਮੁੱਖ ਖੇਤਰਾਂ ਵਿੱਚ 185 , 5 ਦਿਨਾਂ ਆਹਮੋਂ ਸਾਹਮਣੇ ਐੱਫ ਡੀ ਪੀਸ ਪ੍ਰੋਗਰਾਮ ਜਿਹਨਾਂ ਵਿੱਚ ਆਰਟੀਫਿਸਿ਼ਅਲ ਇੰਟੈਲੀਜੈਂਸ , ਇੰਟਰਨੈੱਟ ਆਫ ਥਿੰਗਸ , ਬਲਾਕ ਚੇਨ , ਰੋਬੋਟਿਕਸ , ਕੁਆਂਟਮ ਕੰਪਿਊਟਿੰਗ , ਡਾਟਾ ਸਾਈਜ਼ੇਸ , ਸਾਈਬਰ ਸਿਕਿਓਰਿਟੀ , 3 ਡੀ ਪ੍ਰਿੰਟਿੰਗ ਅਤੇ ਡਿਜ਼ਾਈਨ ਅਤੇ ਓਗਮੈਂਟੇਡ ਰਿਐਲਟੀ / ਵਰਚੂਅਲ ਰਿਐਲਟੀ ਰਾਹੀਂ 10,000 ਹਿੱਸਾ ਲੈਣ ਵਾਲਿਆਂ ਨੂੰ ਫਾਇਦਾ ਪਹੁੰਚਿਆ ਹੈ ।
ਏ ਆਈ ਸੀ ਟੀ ਈ ਦੇ ਚੇਅਰਮੈਨ ਪ੍ਰੋਫੈਸਰ ਅਨਿਲ ਡੀ ਸਹਿਰਸਾ ਬੁੱਧੈ ਨੇ ਕਿਹਾ ਹੈ ਕਿ ਡਿਜ਼ੀਟਲ ਸਿੱਖਿਆ ਅਤੇ ਸਮਾਰਟ ਯੰਤਰਾਂ ਦੀ ਵੱਧ ਰਹੀ ਵਰਤੋਂ ਜਿਹਨਾਂ ਵਿੱਚ ਕੰਪਿਊਟਰਸ , ਸਮਾਰਟ ਫੋਨਸ ਅਤੇ ਟੈਬਲੇਟਸ ਸ਼ਾਮਲ ਹਨ , ਨੇ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਵਾਧਾ ਕੀਤਾ ਹੈ । ਸੀ ਬੀ ਐੱਸ ਈ ਅਧਿਆਪਕਾਂ ਨੂੰ "ਫਲਿੱਪਡ ਕਲਾਸਰੂਮ" ਅਤੇ "ਬਲੈਂਡੇਡ ਲਰਨਿੰਗ" ਧਾਰਨਾ ਤਹਿਤ ਸਿਖਲਾਈ ਦਿੱਤੀ ਗਈ ਹੈ । ਫਲਿੱਪਡ ਕਲਾਸਰੂਮ ਮਾਡਲ ਵਿੱਚ ਵਿਦਿਆਰਥੀ ਘਰਾਂ ਵਿੱਚ ਬੈਠੇ ਆਪਣੀ ਸਹੂਲਤ ਦੇ ਮੁਤਾਬਿਕ ਆਨਲਾਈਨ ਲੈਕਚਰ ਲੈ ਸਕਦੇ ਨੇ ਅਤੇ ਅਗਲੇ ਦਿਨ ਉਹਨਾਂ ਲੈਕਚਰਾਂ ਨਾਲ ਸਬੰਧਿਤ ਐਸਾਈਨਮੈਂਟਸ ਕਲਾਸ ਵਿੱਚ ਕਰਦੇ ਹਨ । ਇਹ ਤਰੀਕਾ ਕੇਵਲ ਸਿੱਖਿਆ ਯੋਗਤਾ ਵਿੱਚ ਹੀ ਸੁਧਾਰ ਨਹੀਂ ਕਰਦਾ , ਬਲਕਿ ਵਿਦਿਆਰਥੀ ਵਧੇਰੇ ਸਕੋਰ ਹਾਸਲ ਕਰਦੇ ਹਨ । ਇਸ ਤਹਿਤ ਅਧਿਆਪਕ ਆਪਣੇ ਲੈਕਚਰਸ ਰਿਕਾਰਡ ਕਰਦੇ ਹਨ ਅਤੇ ਵੀਡੀਓਸ ਨੂੰ ਆਨਲਾਈਨ ਪੋਸਟ ਕਰਦੇ ਹਨ , ਜਿਹਨਾਂ ਨੂੰ ਵਿਦਿਆਰਥੀ ਅਸੈੱਸ ਕਰ ਸਕਦੇ ਹਨ । ਵਿਦਿਆਰਥੀ ਇਹਨਾਂ ਵੀਡੀਓਸ ਨੂੰ ਦੇਖਦੇ ਹਨ ਤੇ ਘਰ ਵਿੱਚ ਹੀ ਪੜਾਈ ਕਰਦੇ ਹਨ ਤੇ ਜਦ ਉਹ ਕਲਾਸ ਵਿੱਚ ਆਉਂਦੇ ਹਨ ਤਾਂ ਉਹ ਲੈਕਚਰ ਨਾਲ ਤਿਆਰ ਹੁੰਦੇ ਹਨ । ਉਹਨਾਂ ਕਿਹਾ ਕਿ ਅਗਲੇ ਦਿਨ ਅਧਿਆਪਕ ਪੋਸਟ ਕੀਤੇ ਲੈਕਚਰ ਸਬੰਧਿਤ ਕਲਾਸਰੂਮ ਵਿੱਚ ਗਤੀਵਿਧੀਆਂ ਮੁਹੱਈਆ ਕਰਦਾ ਹੈ ਅਤੇ ਵਿਦਿਆਰਥੀ ਉਸ ਵਿੱਚ ਹਿੱਸਾ ਲੈਂਦੇ ਹਨ ।
ਏ ਆਈ ਸੀ ਟੀ ਈ ਦੇ ਦੇ ਉੱਪ ਚੇਅਰਮੈਨ ਪ੍ਰੋਫੈਸਰ ਐੱਮ ਪੀ ਪੂਨੀਆ ਨੇ ਕਿਹਾ , "ਅਟਲ ਅਕੈਡਮੀ ਦਾ ਮੁੱਖ ਮੰਤਵ ਦੇਸ਼ ਵਿੱਚ ਮਿਆਰੀ ਤਕਨੀਕੀ ਸਿੱਖਿਆ ਮੁਹੱਈਆ ਕਰਨਾ ਹੈ ਅਤੇ ਵੱਖ ਵੱਖ ਉੱਭਰਦੇ ਖੇਤਰਾਂ ਵਿੱਚ ਸਿਖਲਾਈ ਰਾਹੀਂ ਖੋਜ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨਾ ਹੈ । ਆਈ ਆਈ ਟੀਸ , ਆਈ ਆਈ ਆਈ ਟੀਸ , ਐੱਨ ਆਈ ਟੀਸ , ਸੀ ਯੂ ਅਤੇ ਖੋਜ ਲੈਬਾਰਟਰਟੀਆਂ ਇਹਨਾਂ ਅਟਲ ਐੱਫ ਡੀ ਪੀਸ ਨੂੰ ਆਯੋਜਿਤ ਕਰ ਰਹੀਆਂ ਹਨ"।
ਪ੍ਰੋਫੈਸਰ ਰਾਜੀਵ ਕੁਮਾਰ ਮੈਂਬਰ ਸਕੱਤਰ ਏ ਆਈ ਸੀ ਟੀ ਈ ਨੇ ਕਿਹਾ ,"ਏ ਆਈ ਸੀ ਟੀ ਈ ਦੇ ਇਹ ਐੱਫ ਡੀ ਪੀਸ ਸਮੇਂ ਦੀ ਲੋੜ ਹਨ । ਇਸ ਨਾਲ ਉੱਚ ਸਿੱਖਿਆ ਸੰਸਥਾਵਾਂ ਦੇ ਅਧਿਆਪਕ ਉਦਯੋਗ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਸਿੱਖਿਆ ਦੇਣਗੇ ਅਤੇ ਵੱਖ ਵੱਖ ਕੁਸ਼ਲਤਾ ਨਾਲ ਨਿਪੁੰਨ ਕਰਨਗੇ । ਕੋਰੋਨਾ ਵਾਇਰਸ ਦੇ ਚੁਣੌਤੀ ਭਰੇ ਸਮੇਂ ਵਿੱਚ ਇਹਨਾਂ ਪ੍ਰੋਗਰਾਮਾਂ ਨੂੰ ਆਨਲਾਈਨ ਚਲਾਇਆ ਜਾ ਰਿਹਾ ਹੈ , ਵਿਸ਼ਵ ਦੇ ਸਰੋਤ ਵਿਅਕਤੀ ਐੱਫ ਡੀ ਪੀਸ ਦੇ ਆਨਲਾਈਨ ਹੋਣ ਕਾਰਨ ਵੱਖ ਵੱਖ ਸੈਸ਼ਨਾਂ ਰਾਹੀਂ ਪੜ੍ਹਾਉਂਦੇ ਹਨ"। ਉਹਨਾਂ ਆਸ ਪ੍ਰਗਟ ਕੀਤੀ ਕਿ ਅਟਲ ਅਕੈਡਮੀ ਨਵੀਂ ਸਿੱਖਿਆ ਨੀਤੀ ਤਹਿਤ ਕੌਮੀ ਅਧਿਆਪਕ ਸਿਖਲਾਈ ਸੰਸਥਾ ਵਜੋਂ ਉੱਭਰੇਗੀ ।
ਅਟਲ ਅਕੈਡਮੀਸ ਦੇ ਡਾਇਰੈਕਟਰ ਡਾਕਟਰ ਰਵਿੰਦਰ ਕੁਮਾਰ ਸੋਨੀ ਨੇ ਕਿਹਾ ਕਿ ਕੇਵਲ 2 ਸਾਲਾਂ ਵਿੱਚ ਅਕੈਡਮੀ ਦੇਸ਼ ਭਰ ਵਿੱਚ ਵੱਡੀ ਪੱਧਰ ਤੇ ਐੱਫ ਡੀ ਪੀਸ ਚਲਾ ਰਹੀ ਹੈ । ਇਹ ਪ੍ਰੋਗਰਾਮ ਭਾਰਤੀ ਵਿਦਿਆਰਥੀਆਂ ਨੂੰ ਨਵੇਂ ਤਕਨਾਲੋਜੀਕਲ ਵਿਕਾਸ ਨੂੰ ਸਮਝਣ ਵਿੱਚ ਮਦਦਗਾਰ ਹੋਣਗੇ ਤਾਂ ਜੋ ਉਹ ਆਪਣਾ ਕੈਰੀਅਰ ਚੁਣ ਸਕਣ । ਉਹਨਾਂ ਹੋਰ ਕਿਹਾ "ਉੱਭਰਦੀ ਤਕਨਾਲੋਜੀ ਵਿੱਚ ਐਡਵਾਂਸ ਸਿਖਲਾਈ ਦੇਣ ਲਈ ਵੀ ਯੋਜਨਾ ਬਣਾਈ ਜਾ ਰਹੀ ਹੈ"।

 

ਐੱਮ ਸੀ / ਕੇ ਪੀ / ਏ ਕੇ



(Release ID: 1675156) Visitor Counter : 158