ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸ਼੍ਰੀ ਥਾਵਰਚੰਦ ਗਹਿਲੋਤ ਕੱਲ੍ਹ ਵੀਡੀਓ ਕਾਨਫਰੰਸ ਦੇ ਜ਼ਰੀਏ ਪੁਦੁਕੋਟੱਈ, ਤਮਿਲ ਨਾਡੂ ਦੇ 1398 ਦਿੱਵਯਾਂਗਜਨਾਂ ਨੂੰ ਏਡਸ ਅਤੇ ਅਸਿਸਟਿਵ ਉਪਕਰਣ ਪ੍ਰਦਾਨ ਕਰਨ ਲਈ ਏਡੀਆਈਪੀ ਕੈਂਪ ਦਾ ਉਦਘਾਟਨ ਕਰਨਗੇ

Posted On: 23 NOV 2020 2:39PM by PIB Chandigarh

ਸ਼੍ਰੀ ਥਾਵਰਚੰਦ ਗਹਿਲੋਤ ਕੱਲ੍ਹ ਵੀਡੀਓ ਕਾਨਫਰੰਸ ਦੇ ਜ਼ਰੀਏ "ਪੁਦੁਕੋਟੱਈ, ਤਮਿਲ ਨਾਡੂ ਦੇ 1398 ਦਿੱਵਯਾਂਗਜਨਾਂ ਨੂੰ ਏਡਸ ਅਤੇ ਅਸਿਸਟਿਵ ਡਿਵਾਈਸਿਸ ਪ੍ਰਦਾਨ ਕਰਨ ਲਈ ਏਡੀਆਈਪੀ ਕੈਂਪ” ਦਾ ਔਨਲਾਈਨ ਉਦਘਾਟਨ ਕਰਨਗੇ। ਤਿਰੂਚਿਰਾਪੱਲੀ ਲੋਕਸਭਾਹਲਕੇ ਦੇ ਸੰਸਦ ਮੈਂਬਰ, ਸ਼੍ਰੀ ਐੱਸ. ਤਿਰੂਨਊਕਰਾਸਰ  ਅਤੇ ਤਮਿਲ ਨਾਡੂ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਵਿਜਯਾ ਭਾਸਕਰ, ਪੁਦੁਕੋਟੱਈ ਦੇ ਜ਼ਿਲ੍ਹਾ ਕਲੈਕਟੋਰੇਟ ਪਰਿਸਰ ਵਿਖੇ ਇਸ ਕੈਂਪ ਵਿੱਚ ਸ਼ਾਮਲ ਹੋਣਗੇ। ਭਾਰਤ ਸਰਕਾਰ ਦੀ ਏਡੀਆਈਪੀ ਸਕੀਮ ਦੇ ਤਹਿਤ ਪੁਦੁਕੋਟੱਈ ਜ਼ਿਲ੍ਹੇ ਦੇ ਪਹਿਚਾਣ ਕੀਤੇ ਗਏ ਦਿੱਵਯਾਂਗਜਨਾਂ ਲਈ ਬਲਾਕ ਪੱਧਰ 'ਤੇ ਅਸਿਸਟਿਵ ਏਡਸ ਅਤੇ ਡਿਵਾਈਸਿਸ ਦਾ ਮੁਫ਼ਤ ਵਿਤਰਣਕੈਂਪ ਤਮਿਲ ਨਾਡੂ ਦੇ ਪੁਦੁਕੋਟੱਈ ਵਿੱਚ ਜ਼ਿਲ੍ਹਾ ਕਲੈਕਟੋਰੇਟ ਪਰਿਸਰ ਵਿਖੇ ਲਗਾਇਆ ਜਾ ਰਿਹਾ ਹੈ।

 

ਪੁਦੁਕੋਟੱਈ ਜ਼ਿਲ੍ਹੇ ਦੇ ਕੁੱਲ 1398 ਲਾਭਾਰਥੀਆਂ ਨੂੰ 2547 ਅਸਿਸਟਿਵ ਉਪਕਰਣ ਪ੍ਰਦਾਨ ਕੀਤੇ ਜਾਣਗੇ ਜਿਨ੍ਹਾਂ ਦੀ ਕੀਮਤ  117 ਲੱਖ ਰੁਪਏ ਹੈ। ਇਹ ਵਿਤਰਣ ਪੁਦੁਕੋਟੱਈ ਜ਼ਿਲ੍ਹੇ ਦੇ 09 ਵੱਖ-ਵੱਖ ਬਲਾਕਾਂ ਵਿੱਚ ਬਲਾਕ ਵਾਰ ਕੀਤਾ ਜਾਵੇਗਾ।

 

ਉਦਘਾਟਨ ਕੈਂਪ ਵਿੱਚ ਪੁਦੁਕੋਟੱਈ ਬਲਾਕ ਦੇ 64 ਲਾਭਪਾਤਰੀਆਂ ਨੂੰ 24.8 ਲੱਖ ਤੋਂ ਵੱਧ ਕੀਮਤ ਦੇ 131 ਅਸਿਸਟਿਵ ਉਪਕਰਣ ਪ੍ਰਦਾਨ ਕੀਤੇ ਜਾਣਗੇ। ਵੰਡੇ ਜਾ ਰਹੇ ਉਪਕਰਣ ਹਨ: 04 ਹੈਂਡ ਪ੍ਰੋਪੈੱਲਡ ਟ੍ਰਾਈਸਾਈਕਲ, 11 ਵ੍ਹੀਲ ਚੇਅਰ, 14 ਸੀਪੀ ਚੇਅਰ, 12 ਕ੍ਰੱਚਿਸ, 04 ਵਾਕਿੰਗ ਸਟਿਕਸ, 09 ਰੋਲੇਟੋਰ, 09 ਸਮਾਰਟ ਕੇਨ, 04 ਸਮਾਰਟ ਫੋਨ, 04 ਟੈਬਲੇਟਸ, ਘੱਟ ਦ੍ਰਿਸ਼ਟੀ ਵਾਲੇ ਵਿਅਕਤੀਆਂ ਲਈ 03 ਡੇਜ਼ੀ ਪਲੇਅਰ , 20 ਹੀਅਰਿੰਗ ਏਡ, 17 ਐੱਮਐੱਸਆਈਈਡੀ ਕਿਟ ਅਤੇ 20 ਆਰਟੀਫੀਸ਼ਲ ਲਿੰਬਸ ਅਤੇ ਕੈਲਿਪਰਸ।

 

ਇਹ ਕੈਂਪ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ (ਡੀਈਪੀਡਬਲਿਊਡੀ) ਦੀ ਸਰਪ੍ਰਸਤੀ ਹੇਠ ਕੰਮ ਕਰ ਰਹੀ ਆਰਟੀਫੀਸ਼ਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਵ੍ ਇੰਡੀਆ (ਏਲਿਮਕੋ), ਕਾਨਪੁਰ ਦੁਆਰਾ ਜ਼ਿਲ੍ਹਾ  ਪ੍ਰਸ਼ਾਸਨ, ਪੁਦੁਕੋਟੱਈ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸਕੈਂਪ ਨੂੰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਮੰਤਰਾਲੇ ਦੁਆਰਾ ਜਾਰੀ ਨਵੇਂ ਪ੍ਰਵਾਨਿਤ ਸਟੈਂਡਰਡ ਅਪਰੇਟਿੰਗ ਪ੍ਰੋਸੀਜਰ (ਐੱਸਓਪੀ) ਦੇ ਅਨੁਸਾਰ ਸੰਚਾਲਿਤ ਕੀਤਾ ਜਾਵੇਗਾ।

 

09 ਬਲਾਕਾਂ ਵਿਚ ਪੜਾਅ ਵਾਰ ਵੰਡੇ ਜਾਣ ਵਾਲੇ ਕੁੱਲ ਏਡਸ ਅਤੇ ਉਪਕਰਣਾਂ ਵਿੱਚ 76 ਹੈਂਡ ਪ੍ਰੋਪੈੱਲਡ ਟ੍ਰਾਈਸਾਈਕਲ, 301 ਵ੍ਹੀਲ ਚੇਅਰ, 72 ਸੀਪੀ ਚੇਅਰ, 420 ਕ੍ਰੱਚਿਸ, 124 ਵਾਕਿੰਗ ਸਟਿਕਸ, 11 ਰੋਲੇਟੋਰ, 52 ਸਮਾਰਟ ਕੇਨ, 15 ਸਟੈਂਡਰਡ ਫੋਲਡਿੰਗ ਕੇਨ, 24 ਸਮਾਰਟ ਫੋਨ, 06 ਟੈਬਲੇਟ, ਦ੍ਰਿਸ਼ਟੀਹੀਣ ਵਿਅਕਤੀਆਂ ਲਈ 05 ਡੇਜ਼ੀ ਪਲੇਅਰ, 01 ਬ੍ਰੇਲ ਕਿਟ, 01 ਬ੍ਰੈਲੀ ਸਲੇਟ, 502 ਹੀਅਰਿੰਗ ਏਡ, 444 ਐੱਮਐੱਸਆਈਈਡੀ ਕਿਟ, ਕੋੜ੍ਹ ਦੇ ਰੋਗੀਆਂ ਦੇ ਰੋਜ਼ਾਨਾ ਜੀਵਨ ਸਹਾਇਤਾ ਲਈ 93 ਕਿਟਸ ਅਤੇ 229 ਆਰਟੀਫੀਸ਼ਲ ਲਿੰਬਸ ਅਤੇ ਕਾਲਿਪਰਸ ਸ਼ਾਮਲ ਹਨ।

 

ਏਡਸ ਅਤੇ ਅਸਿਸਟਿਵ ਉਪਕਰਣਾਂ ਦੇ ਵਿਤਰਣ ਦੌਰਾਨ ਕੋਵਿਡ-19 ਦੇ ਫੈਲਣ ਦੀ ਕਿਸੇ ਵੀ ਸੰਭਾਵਨਾ ਨੂੰ ਰੋਕਣ ਲਈ ਸਿਹਤ ਤੇ ਨਿਜੀ ਸੁਰੱਖਿਆ ਅਤੇ ਹੋਰ ਜ਼ਰੂਰੀ ਸਾਵਧਾਨੀ ਵਾਲੇ ਉਪਰਾਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਵੱਖ-ਵੱਖ ਸ਼੍ਰੇਣੀ ਦੇ ਏਡਸ ਅਤੇ ਅਸਿਸਟਿਵ ਉਪਕਰਣਾਂ ਦੀ ਵੰਡ ਕੀਤੀ ਜਾਵੇਗੀ। ਹਰੇਕ ਵਿਅਕਤੀ ਲਈ ਥਰਮਲ ਸਕ੍ਰੀਨਿੰਗ, ਚਿਹਰੇ ਦੀ ਉਚਿਤ ਮਾਸਕਿੰਗ, ਸੈਨੀਟਾਈਜ਼ਿੰਗ, ਲਾਭਾਰਥੀਆ ਤੱਕ ਪਹੁੰਚਣ ਵਾਲੇ ਪ੍ਰੋਫੈਸ਼ਨਲਸ ਦੁਆਰਾ ਪੀਪੀਈ ਕਿਟਸ ਦਾ ਇਸਤੇਮਾਲ ਕੀਤੇ ਜਾਣ ਦਾ ਇੰਤਜ਼ਾਮ ਕੀਤਾ ਜਾਵੇਗਾ।

 

ਵਿਤਰਣ ਦੇ ਨਵੇਂ ਐੱਸਓਪੀ ਦੇ ਅਨੁਸਾਰ ਪ੍ਰੋਗਰਾਮ ਸਥੱਲ  ਅਤੇ ਅਕਸਰ ਸਪਰਸ਼ ਹੋਣ ਵਾਲੇ ਖੇਤਰ  ਦੀ ਸੈਨੀਟਾਈਜ਼ੇਸ਼ਨ ਵੀ ਕਰ ਦਿੱਤੀ ਗਈ ਸੀ। ਡਿਸਪੈਚ ਤੋਂ ਪਹਿਲਾਂ ਏਡਸ ਤੇ ਉਪਕਰਣਾਂ ਅਤੇ ਟ੍ਰਾਂਸਪੋਰਟ ਵਾਹਨਾਂ ਦੀ ਸੈਨੀਟਾਈਜ਼ੇਸ਼ਨ, ਖੁੱਲ੍ਹੇ / ਬੰਦ ਸਟੈਕਿੰਗ ਖੇਤਰ ਦੀ ਸੈਨੀਟਾਈਜ਼ੇਸ਼ਨ ਅਤੇ ਅਸਿਸਟਿਵ ਉਪਕਰਣਾਂ ਦੀ ਰੀਸੈਨੀਟਾਈਜ਼ੇਸ਼ਨ ਸਮੇਤ ਵਿਤਰਣ ਤੋਂ ਪਹਿਲਾਂ ਉਪਕਰਣਾਂ ਦੀ ਬਹੁ- ਪੱਧਰੀ ਸੈਨੀਟਾਈਜ਼ੇਸ਼ਨ ਕੀਤੀ ਗਈ ਸੀ। ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲਾਭਾਰਥੀਆਂ ਅਤੇ ਉਨ੍ਹਾਂ ਦੇ ਸਹਾਇਕਾਂ ਵਿਚਾਲੇ ਸਮਾਜਕ ਦੂਰੀ  ਬਣਾਈ ਰੱਖਣ ਲਈ ਬੈਠਣ ਦੀ ਵਿਸ਼ੇਸ਼ ਯੋਜਨਾ ਬਣਾਈ ਗਈ ਹੈ।ਪੂਰੇ ਦਿਨ ਦੇ ਦੌਰਾਨ ਅਲੱਗ-ਅਲੱਗ ਸਮੇਂ ’ਤੇ ਪ੍ਰਤੀ ਟਾਈਮ ਸਲੌਟ 40 ਲਾਭਾਰਥੀਆਂ ਦੇ ਇੱਕ ਇੱਕ ਬੈਚ ਨੂੰ ਹੀ ਉਪਕਰਣ ਵੰਡੇ ਜਾਣਗੇ। ਨਿਕਟ ਸੰਪਰਕ ਤੋਂ ਬਚਾਅ ਲਈ, ਵੱਖੋ-ਵੱਖਰੇ ਪ੍ਰਵੇਸ਼ ਅਤੇ ਨਿਕਾਸ ਦੁਆਰ ਰੱਖੇ ਗਏ ਹਨ। 

 

ਭਾਰਤ ਸਰਕਾਰ ਦੇ ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ ਦੇ  ਸਥਾਨਕ ਲੋਕ ਪ੍ਰਤੀਨਿਧੀ, ਜ਼ਿਲ੍ਹਾ ਪ੍ਰਸ਼ਾਸਨ, ਪੁਦੁਕੋਟੱਈ ਅਤੇ ਏਲਿਮਕੋ ਦੇ ਸੀਨੀਅਰ ਅਧਿਕਾਰੀ ਇਸ ਸਮਾਰੋਹ ਦੌਰਾਨ ਮੌਜੂਦ ਰਹਿਣਗੇ। 24 ਨਵੰਬਰ, 2020 ਨੂੰ ਇਸ ਲਾਈਵ ਆਯੋਜਨ ਵਿੱਚ ਸ਼ਾਮਲ ਹੋਣ ਲਈ ਲਿੰਕ ਹੈ: https://youtu.be/EjDWQrcEmPg 

 

                                                                               *****

 

ਐੱਨਬੀ/ਐੱਸਕੇ/ਜੇਕੇ


(Release ID: 1675146) ਵਿਜ਼ੀਟਰ ਕਾਊਂਟਰ : 157