ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਿੰਧੀਆਚਲ ਖੇਤਰ ’ਚ ਗ੍ਰਾਮੀਣ ਪੇਅਜਲ ਸਪਲਾਈ ਪ੍ਰੋਜੈਕਟਾਂ ਦਾ ਨੀਂਹ–ਪੱਥਰ ਰੱਖਿਆ

‘ਜਲ ਜੀਵਨ ਮਿਸ਼ਨ’ ਦੇ ਤਹਿਤ 2.6 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਪੀਣ ਵਾਲੇ ਪਾਣੀ ਦੇ ਪਾਈਪ ਕਨੈਕਸ਼ਨ ਮੁਹੱਈਆ ਕਰਵਾਏ



ਪਾਈਪ ਦੁਆਰਾ ਪੁੱਜਣ ਵਾਲੇ ਪਾਣੀ ਤੱਕ ਪਹੁੰਚ ਨਾਲ ਗ਼ਰੀਬ ਪਰਿਵਾਰਾਂ ਦੀ ਸਿਹਤ ’ਚ ਸੁਧਾਰ ਹੋਵੇਗਾ: ਪ੍ਰਧਾਨ ਮੰਤਰੀ



ਇਹ ਜਲ ਪ੍ਰੋਜੈਕਟ ਵਿੰਧੀਆਚਲ ’ਚ ਪਾਣੀ ਦੀ ਘਾਟ ਤੇ ਸਿੰਚਾਈ ਦੇ ਮਸਲੇ ਹੱਲ ਕਰਨਗੇ: ਪ੍ਰਧਾਨ ਮੰਤਰੀ

Posted On: 22 NOV 2020 1:06PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਿੰਧੀਆਚਲ ਖੇਤਰ ਦੇ ਮਿਰਜ਼ਾਪੁਰ ਤੇ ਸੋਨਭੱਦ੍ਰ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਪ੍ਰੋਜੈਕਟਾਂ ਦਾ ਨੀਂਹਪੱਥਰ ਵੀਡੀਓ ਕਾਨਫ਼ਰੰਸ ਜ਼ਰੀਏ ਰੱਖਿਆ। ਪ੍ਰਧਾਨ ਮੰਤਰੀ ਨੇ ਇਸ ਸਮਾਰੋਹ ਦੌਰਾਨ ਗ੍ਰਾਮੀਣ ਜਲ ਤੇ ਸਵੱਛਤਾ ਸਮਿਤੀ’/ਪਾਨੀ ਸਮਿਤੀ ਦੇ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ। ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਮੌਜੂਦ ਸਨ।

 

ਜਿਹੜੇ ਪ੍ਰੋਜੈਕਟਾਂ ਦਾ ਨੀਂਹਪੱਥਰ ਪ੍ਰਧਾਨ ਮੰਤਰੀ ਨੇ ਅੱਜ ਰੱਖਿਆ ਹੈ, ਉਨ੍ਹਾਂ ਰਾਹੀਂ 2,995 ਪਿੰਡਾਂ ਦੇ ਸਾਰੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਟੂਟੀ ਰਾਹੀਂ ਪਾਣੀ ਦੇ ਕਨੈਕਸ਼ਨ ਮਿਲਣਗੇ ਤੇ ਇਸ ਨਾਲ ਇਨ੍ਹਾਂ ਜ਼ਿਲ੍ਹਿਆਂ ਦੇ 42 ਲੱਖ ਲੋਕਾਂ ਨੂੰ ਲਾਭ ਪੁੱਜੇਗਾ। ਇਨ੍ਹਾਂ ਸਾਰੇ ਪਿੰਡਾਂ ਚ ਗ੍ਰਾਮੀਣ ਜਲ ਅਤੇ ਸਵੱਛਤਾ ਕਮੇਟੀਆਂ/ਪਾਨੀ ਸਮਿਤੀ ਕਾਇਮ ਕੀਤੀਆਂ ਗਈਆਂ ਹਨ, ਜੋ ਇਨ੍ਹਾਂ ਪ੍ਰੋਜੈਕਟਾਂ ਦੇ ਸੰਚਾਲਨ ਤੇ ਰੱਖਰਖਾਅ ਦੀ ਜ਼ਿੰਮੇਵਾਰੀ ਸੰਭਾਲਣਗੀਆਂ। ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਅਨੁਮਾਨਿਤ ਲਾਗਤ 5,555.38 ਕਰੋੜ ਰੁਪਏ ਹੈ। ਇਹ ਪ੍ਰੋਜੈਕਟ 24 ਮਹੀਨਿਆਂ ਚ ਮੁਕੰਮਲ ਕਰਨ ਲਈ ਯੋਜਨਾਬੱਧ ਹਨ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਡੇਢ ਕੁ ਸਾਲ ਪਹਿਲਾਂ ਜਦ ਤੋਂ ਜਲ ਜੀਵਨ ਮਿਸ਼ਨਸ਼ੁਰੂ ਹੋਇਆ ਹੈ, ਤਦ ਤੋਂ ਉੱਤਰ ਪ੍ਰਦੇਸ਼ ਦੇ ਲੱਖਾਂ ਪਰਿਵਾਰਾਂ ਸਮੇਤ ਕੁੱਲ 2 ਕਰੋੜ 60 ਲੱਖ ਤੋਂ ਵੱਧ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਪਾਈਪ ਰਾਹੀਂ ਪੀਣ ਵਾਲੇ ਪਾਣੀ ਦੇ ਕਨੈਕਸ਼ਨ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਲ ਜਜੀਵਨ ਮਿਸ਼ਨਅਧੀਨ ਸਾਡੀਆਂ ਮਾਵਾਂ ਤੇ ਭੈਣਾਂ ਦਾ ਜੀਵਨ ਆਸਾਨ ਹੋਣ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਹੀ ਪਾਣੀ ਦੀ ਆਸਾਨ ਪਹੁੰਚ ਦੀ ਸੁਵਿਧਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਵੱਡਾ ਲਾਭ ਇਹ ਵੀ ਹੈ ਕਿ ਗ਼ਰੀਬ ਪਰਿਵਾਰਾਂ ਨੂੰ ਗੰਦੇ ਪਾਣੀ ਕਾਰਣ ਹੋਣ ਵਾਲੇ ਹੈਜ਼ਾ, ਟਾਇਫ਼ਾਇਡ, ਦਿਮਾਗ਼ ਦੀ ਸੋਜ਼ਿਸ਼ ਜਿਹੇ ਰੋਗਾਂ ਵਿੱਚ ਕਮੀ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਅਫ਼ਸੋਸ ਪ੍ਰਗਟਾਇਆ ਕਿ ਵਿੰਧੀਆਚਲ ਜਾਂ ਬੁੰਦੇਲਖੰਡ ਖੇਤਰਾਂ ਵਿੱਚ ਇੰਨੇ ਜ਼ਿਆਦਾ ਸਰੋਤ ਮੌਜੂਦ ਹੋਣ ਦੇ ਬਾਵਜੂਦ ਇਹ ਕਮੀਆਂ ਵਾਲੇ ਖੇਤਰ ਬਣੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇੱਥੇ ਕਈ ਦਰਿਆ ਮੌਜੂਦ ਹੋਣ ਦੇ ਬਾਵਜੂਦ ਇਹ ਖੇਤਰ ਪੀਣ ਵਾਲੇ ਪਾਣੀ ਨੂੰ ਸਭ ਤੋਂ ਵੱਧ ਤਰਦਸਦੇ ਤੇ ਸੋਕੇ ਤੋਂ ਪ੍ਰਭਾਵਿਤ ਖੇਤਰਾਂ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਪ੍ਰੋਜੈਕਟਾਂ ਰਾਹੀਂ ਪਾਣੀ ਦੀ ਘਾਟ ਤੇ ਸਿੰਚਾਈ ਦੇ ਮਸਲੇ ਹੱਲ ਹੋ ਜਾਣਗੇ ਅਤੇ ਇਸ ਦਾ ਮਤਲਬ ਇਹ ਕਿ ਇੱਥੇ ਤੇਜ਼ਰਫ਼ਤਾਰ ਵਿਕਾਸ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਪੀਣ ਵਾਲਾ ਵਿੰਧੀਆਚਲ ਦੇ ਹਜ਼ਾਰਾਂ ਪਿੰਡਾਂ ਨੂੰ ਪਾਈਪਾਂ ਰਾਹੀਂ ਪਾਣੀ ਮਿਲੇਗਾ, ਤਾਂ ਇਸ ਖੇਤਰ ਦੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਹੋਵੇਗਾ ਅਤੇ ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਬਿਹਤਰ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੂੰ ਫ਼ੈਸਲੇ ਲੈਣ ਦੀ ਆਜ਼ਾਦੀ ਮਿਲਦੀ ਹੈ ਤੇ ਆਪਣੇ ਪਿੰਡ ਦੇ ਪਿੰਡ ਲਈ ਉਨ੍ਹਾਂ ਫ਼ੈਸਲਿਆਂ ਉੱਤੇ ਕੰਮ ਕੀਤਾ ਜਾਂਦਾ ਹੈ, ਤਾਂ ਇਸ ਨਾਲ ਪਿੰਡ ਵਿੱਚ ਹਰੇਕ ਦਾ ਆਤਮਵਿਸ਼ਵਾਸ ਵਧਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਤਮਨਿਰਭਰ ਭਾਰਤ ਨੂੰ ਆਤਮਨਿਰਭਰ ਪਿੰਡਾਂ ਤੋਂ ਤਾਕਤ ਮਿਲਦੀ ਹੈ।

 

ਪ੍ਰਧਾਨ ਮੰਤਰੀ ਨੇ ਮਹਾਮਾਰੀ ਦੇ ਸਮੇਂ ਦੌਰਾਨ ਜਵਾਬਦੇਹ ਸ਼ਾਸਨ ਮੁਹੱਈਆ ਕਰਵਾਉਣ ਤੇ ਸੁਧਾਰਾਂ ਦੀ ਰਫ਼ਤਾਰ ਨੂੰ ਜਾਰੀ ਰੱਖਣ ਲਈ ਉੱਤਰ ਪ੍ਰਦੇਸ਼ ਸਰਕਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਇਸ ਖੇਤਰ ਚ ਹੋਏ ਵਿਕਾਸ ਕਾਰਜਾਂ ਨੂੰ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਇੱਥੇ ਐੱਲਪੀਜੀ ਸਿਲੰਡਰ, ਬਿਜਲੀ ਸਪਲਾਈ, ਮਿਰਜ਼ਾਪੁਰ ਚ ਸੋਲਰ ਪਲਾਂਟ ਦੀ ਵਿਵਸਥਾ ਕੀਤੀ ਗਈ ਹੈ, ਸਿੰਚਾਈ ਪ੍ਰੋਜੈਕਟ ਮੁਕੰਮਲ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਵਾਧੂ ਸਥਿਰ ਆਮਦਨ ਮੁਹੱਈਆ ਕਰਵਾਉਣ ਲਈ ਬਰਾਨੀ ਜ਼ਮੀਨ ਉੱਤੇ ਸੋਲਰ ਪ੍ਰੋਜੈਕਟ ਲਾਏ ਗਏ ਹਨ।

 

ਸਵਾਮਿਤਵ ਯੋਜਨਾਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮਾਲਕਾਂ ਤੱਕ ਉਨ੍ਹਾਂ ਦੀਆਂ ਰਿਹਾਇਸ਼ੀ ਤੇ ਜ਼ਮੀਨੀ ਸੰਪਤੀਆਂ ਦੀਆਂ ਬਾਕਾਇਦਾ ਪੁਸ਼ਟੀ ਕੀਤੀਆ ਮਾਲਕੀ ਦੀਆਂ ਡੀਡਜ਼ (ਇਕਰਾਰਨਾਮੇ) ਪਹੁੰਚਾਈਆਂ ਜਾ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦੀ ਮਾਲਕੀ ਦੀ ਸਥਿਰਤਾ ਤੇ ਨਿਸ਼ਚਤਤਾ ਹੈ। ਇਸ ਨਾਲ ਇਹ ਭਰੋਸਾ ਕਾਇਮ ਹੁੰਦਾ ਹੈ ਕਿ ਸਮਾਜ ਦੇ ਗ਼ਰੀਬ ਵਰਗਾਂ ਦੀ ਸੰਪਤੀ ਉੱਤੇ ਕੋਈ ਨਾਜਾਇਜ਼ ਕਬਜ਼ਾ ਨਹੀਂ ਹੋਵੇਗਾ ਅਤੇ ਨਾਲ ਹੀ ਉਸ ਸੰਪਤੀ ਦੀ ਵਰਤੋਂ ਕਰਜ਼ਾ ਲੈਣ ਲਈ ਕੀਤੀ ਜਾ ਸਕੇਗੀ।

 

ਇਸ ਖੇਤਰ ਦੀ ਕਬਾਇਲੀ ਜਨਤਾ ਨੂੰ ਉਤਾਂਹ ਚੁੱਕਣ ਲਈ ਕੀਤੇ ਜਾ ਰਹੇ ਜਤਨਾਂ ਬਾਰੇ ਬੋਲਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਵਿਸ਼ੇਸ਼ ਪ੍ਰੋਜੈਕਟਾਂ ਅਧੀਨ ਯੋਜਨਾਵਾਂ ਕਬਾਇਲੀ ਖੇਤਰਾਂ ਤੱਕ ਪੁੱਜ ਰਹੀਆਂ ਹਨ। ਉੱਤਰ ਪ੍ਰਦੇਸ਼ ਸਮੇਤ ਅਜਿਹੇ ਖੇਤਰਾਂ ਵਿੱਚ ਸੈਂਕੜੇ ਏਕਲੱਵਯ ਮਾੱਡਲ ਸਕੂਲਚੱਲ ਰਹੇ ਹਨ। ਇਹ ਸੁਵਿਧਾ ਮਹੱਈਆ ਕਰਵਾਉਣ ਦਾ ਉਦੇਸ਼ ਕਬਾਇਲੀ ਬਹੁਗਿਣਤੀ ਵਾਲੇ ਹਰੇਕ ਬਲਾੱਕ ਨੂੰ ਇਹ ਸੁਵਿਧਾ ਮੁਹੱਈਆ ਕਰਵਾਉਣਾ ਹੈ। ਵਣਅਧਾਰਿਤ ਉਤਪਾਦਾਂ ਰਾਹੀਂ ਚੱਲਣ ਵਾਲੇ ਪ੍ਰੋਜੈਕਟ ਵੀ ਲਾਗੂ ਕੀਤੇ ਜਾ ਰਹੇ ਹਨ। ਜ਼ਿਲ੍ਹਾ ਖਣਿਜਪਦਾਰਥ ਫ਼ੰਡਕਾਇਮ ਕੀਤਾ ਗਿਆ ਹੈ, ਤਾਂ ਜੋ ਕਬਾਇਲੀ ਖੇਤਰਾਂ ਵਿੱਚ ਫ਼ੰਡਾਂ ਦੀ ਕੋਈ ਕਮੀ ਨਾ ਰਹੇ ਅਤੇ ਅਜਿਹੀ ਯੋਜਨਾ ਪਿੱਛੇ ਸੋਚ ਇਹ ਹੈ ਕਿ ਅਜਿਹੇ ਖੇਤਰਾਂ ਤੋਂ ਪੈਦਾ ਹੋਣ ਵਾਲੇ ਵਸੀਲਿਆਂ ਦਾ ਇੱਕ ਹਿੱਸਾ ਸਥਾਨਕ ਪੱਧਰ ਉੱਤੇ ਹੀ ਨਿਵੇਸ਼ ਕੀਤਾ ਜਾਂਦਾ ਹੈ। ਇਸ ਫ਼ੰਡ ਅਧੀਨ 800 ਕਰੋੜ ਰੁਪਏ ਇਕੱਠੇ ਕਰ ਲਏ ਗਏ ਹਨ ਅਤੇ 6,000 ਤੋਂ ਵੱਧ ਪ੍ਰੋਜੈਕਟ ਮਨਜ਼ੂਰ ਕੀਤੇ ਗਏ ਹਨ।

 

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕੋਰੋਨਾ ਤੋਂ ਚੌਕਸ ਰਹਿਣ ਦੀ ਬੇਨਤੀ ਕੀਤੀ ਕਿਉਂਕਿ ਖ਼ਤਰਾ ਹਾਲੇ ਵੀ ਮੌਜੂਦ ਹੈ ਤੇ ਲੋਕਾਂ ਨੂੰ ਬੇਹੱਦ ਸੁਹਿਰਦਤਾ ਨਾਲ ਬੁਨਿਆਦੀ ਸਾਵਧਾਨੀਆਂ ਰੱਖਣ ਲਈ ਕਿਹਾ।

 

***

 

ਡੀਐੱਸ/ਏਕੇ



(Release ID: 1674868) Visitor Counter : 187