ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ 'ਭਾਰਤ ਦੇ ਛੁਪੇ ਹੋਏ ਰਤਨ' ਵਿਸ਼ੇ 'ਤੇ ਦੇਖੋ ਅਪਨਾ ਦੇਸ਼ ਲੜੀ ਤਹਿਤ ਇੱਕ ਵੈਬੀਨਾਰ ਦਾ ਆਯੋਜਨ ਕੀਤਾ

ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਦੇਖੋ ਅਪਨਾ ਦੇਸ਼ ਲੜੀ ਆਯੋਜਿਤ ਕੀਤੀ ਗਈ ਹੈ

Posted On: 21 NOV 2020 7:16PM by PIB Chandigarh

21 ਨਵੰਬਰ, 2020 ਨੂੰ ਟੂਰਿਜ਼ਮ ਮੰਤਰਾਲੇ ਦੀ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਦਾ 'ਭਾਰਤ ਦੇ ਛੁਪੇ ਹੋਏ ਰਤਨ' ਸਿਰਲੇਖ ਭਾਰਤ ਦੇ ਲੁਕਵੇਂ ਰਤਨਾਂ 'ਤੇ ਕੇਂਦ੍ਰਿਤ ਹੈ। ਭਾਰਤ ਸੱਚਮੁੱਚ ਇੱਕ ਕੈਲੀਡੋਸਕੋਪ ਜਿਹਾ ਹੈ, ਜਿੱਥੇ ਹਰ ਮੋੜ ਅਤੇ ਤੁਹਾਨੂੰ ਇੱਕ ਵੱਖਰੇ ਨਮੂਨੇ, ਰੰਗ, ਪਕਵਾਨ ਅਤੇ ਸੱਭਿਆਚਾਰ ਦੇ ਰੂਪ ਵਿੱਚ ਪੇਸ਼ ਕਰੇਗਾ। ਇਹ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਵੀ ਪ੍ਰੇਰਿਤ ਕਰਦਾ ਹੈ। ਇਸ ਦਾ ਅਨੁਭਵ ਕਰਨ ਦਾ ਸਭ ਤੋਂ ਉੱਤਮ ਢੰਗ ਉਨ੍ਹਾਂ ਥਾਵਾਂ ਦੀ ਯਾਤਰਾ ਕਰਨਾ ਹੈ ਜੋ ਇੰਟਰਨੈੱਟ 'ਤੇ ਪ੍ਰਸਿੱਧ ਨਹੀਂ ਹਨ ਅਤੇ ਜਿੰਨਾ ਤੁਸੀਂ ਸੜਕ ਰਾਹੀਂ ਕਰ ਸਕਦੇ ਹੋ। 

 

ਵੈਬੀਨਾਰ ਸ਼੍ਰੀਮਤੀ ਬਿੰਦੂ ਮੈਨਨ ਦੁਆਰਾ ਪੇਸ਼ ਕੀਤਾ ਗਿਆ ਜੋ ਕਿ ਇੱਕ ਵਿਦੇਸ਼ੀ ਪੁਨਰਸਥਾਪਨ ਪ੍ਰਬੰਧਕ, ਇੱਕ ਅੰਤਰ-ਸੱਭਿਆਚਾਰਕ ਟ੍ਰੇਨਰ ਅਤੇ ਪੇਸ਼ੇ ਤੋਂ ਇੱਕ ਬ੍ਰਾਂਡ ਸੰਚਾਰ ਮਾਹਰ, ਇੱਕ ਭਾਸ਼ਾਈ, ਇੱਕ ਉਤਸ਼ਾਹੀ, ਇੱਕ ਉਤਸ਼ਾਹੀ ਯਾਤਰੀ ਅਤੇ ਜੋਸ਼ ਭਰਪੂਰ ਲੇਖਿਕਾ ਹਨ। ਬਿੰਦੂ ਨੇ ਹਰ ਮੌਕੇ 'ਤੇ ਭਾਰਤ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਵਿੱਚ ਖੁਸ਼ੀ ਮਹਿਸੂਸ ਕੀਤੀ। ਉਨ੍ਹਾਂ ਆਪਣੀ ਪੇਸ਼ਕਾਰੀ ਦੀ ਸ਼ੁਰੂਆਤ ਇੱਕ ਹਵਾਲੇ "ਜ਼ਿੰਦਗੀ ਉਦੋਂ ਹੋਰ ਰੋਮਾਂਚਕ ਹੁੰਦੀ ਹੈ ਜਦੋਂ ਕੋਈ ਰੋਜ਼ਾਨਾ ਰਸਤੇ ਤੋਂ ਹਟਕੇ ਨਵੀਆਂ ਚੀਜ਼ਾਂ ਤਲਾਸ਼ਦਾ ਹੈ" ਨਾਲ ਕੀਤੀ। 

 

ਯਾਤਰਾ ਦੀ ਸ਼ੁਰੂਆਤ ਅਮਰੰਬਲਮ, ਨੀਲਮਪੁਰ ਤੋਂ ਸ਼ੁਰੂ ਹੋਈ, ਜੋ ਕੇਰਲ ਦੇ ਉੱਤਰ ਵਿੱਚ ਹੈ। ਨੀਲਮਪੁਰ ਕੇਰਲ ਦੇ ਮੱਲਾਪੁਰਮ ਜ਼ਿਲੇ ਵਿੱਚ ਚਾਲੀਯਾਰ ਨਦੀ ਦੇ ਕੰਢੇ ਇੱਕ ਛੋਟਾ ਜਿਹਾ ਸ਼ਹਿਰ ਹੈ। ਇਹ ਸਥਾਨ ‘ਕੌਨਲੀਜ਼ ਪਲਾਟ’ ਜਾਂ ਵਿਸ਼ਵ ਵਿੱਚ ਸਾਗਵਾਨ ਦੀ ਸਭ ਤੋਂ ਬਿਜਾਈ ਲਈ ਮਸ਼ਹੂਰ ਹੈ। ਕੇਰਲ ਵਿੱਚ ਪਹਿਲੀ ਰੇਲਵੇ ਲਾਈਨ ਸਾਮਾਨ ਦੀ ਢੋਆ-ਢੁਆਈ ਲਈ ਸ਼ੁਰੂ ਕੀਤੀ ਗਈ ਸੀ। ਯਾਤਰੀ ਸ਼ੌਰਨੂਰ ਤੋਂ ਨੀਲਮਪੁਰ ਤੱਕ ਇੱਕ ਸ਼ਾਨਦਾਰ ਰੇਲ ਸਵਾਰੀ ਦਾ ਅਨੰਦ ਲੈ ਸਕਦੇ ਹਨ। ਇਸ ਜਗ੍ਹਾ 'ਤੇ ਚਾਲੀਯਾਰ ਨਦੀ 'ਤੇ ਲਟਕਣ ਵਾਲਾ ਪੁਲ ਵੀ ਹੈ। ਪੱਛਮੀ ਘਾਟ ਵਿੱਚ ਨਵਾਂ ਅਮਰੰਬਲਮ ਜੰਗਲਾਤ ਨੂੰ ਰਾਖਵੇਂ ਜੰਗਲ ਵਜੋਂ ਘੋਸ਼ਿਤ ਕੀਤਾ ਗਿਆ ਸੀ ਅਤੇ ਇਹ ਦੇਸੀ ਚੋਲਾਨੈਕਨ ਕਬੀਲਿਆਂ ਦੀ ਰਹਿਣਗਾਹ ਹੈ। ਵਾਤਾਵਰਣ ਪ੍ਰੇਮੀ ਅਮਾਰਾ ਜੰਗਲੀ ਜੀਵ ਸੈਂਚਰੀ ਦਾ ਅਨੰਦ ਵੀ ਲੈ ਸਕਦੇ ਹਨ ਜੋ ਕਿ ਭਾਰਤ ਦੇ 18 ਵੀਂ ਜੰਗਲੀ ਜੀਵ ਰੱਖ ਹੈ।

 

ਗ੍ਰੇਟ ਹੌਰਨਬਿਲ ਰਿਜੋਰਟਸ - ਇੱਕ ਰਿਟਾਇਰਡ ਬੈਂਕਰ ਅਤੇ ਉਸ ਦੇ ਬੇਟੇ ਦੀ ਮਲਕੀਅਤ ਹੈ, ਇਹ ਸੰਪਤੀ ਕੇਰਲ ਦੇ ਅਮਰੰਬਲਮ, ਨੀਲਮਪੁਰ ਵਿੱਚ ਸਥਿਤ ਹੈ। ਗ੍ਰੇਟ ਹੌਰਨਬਿਲ (ਵੇਜ਼ੰਬਲ) ਕੇਰਲ ਦਾ ਅਧਿਕਾਰਤ ਪੰਛੀ ਵੀ ਹੈ। ਇਹ 7 ਏਕੜ ਤੋਂ ਵੱਧ ਦੀ ਇੱਕ ਜੈਵ ਵਿਭਿੰਨਤਾ ਦਾ ਕੇਂਦਰ ਹੈ। ਜੰਗਲ ਦੇ ਤਿੰਨ ਪਾਸਿਓਂ ਦੋ ਪਹਾੜਾਂ ਦੇ ਵਿਚਕਾਰ ਬਹੁਤ ਵਧੀਆ ਢੰਗ ਨਾਲ ਸਥਾਪਿਤ ਹੈ।  ਪਿਛੋਕੜ ਦੇ ਤੌਰ 'ਤੇ ਪਹਾੜਾਂ ਦੇ ਨਾਲ, ਅਮਰੰਬਲਮ ਜੰਗਲ ਜੋ ਕਿ ਚੋਲਣਾਈਕਰ ਕਬੀਲੇ ਦਾ ਬਸੇਰਾ ਹੈ, ਜੜੀ-ਬੂਟੀਆਂ ਦੇ ਗੁਣਾਂ ਨਾਲ ਸਦੀਵੀ ਤਾਜ਼ੇ ਪਾਣੀ ਦੀ ਧਾਰਾ, ਸੈਂਕੜੇ ਤਿਤਲੀਆਂ, ਲੱਖਾਂ ਜੁਗਨੂੰਆਂ ਅਤੇ ਚਾਰੇ ਪਾਸੇ ਵਿਦੇਸ਼ੀ ਕਿਸਮ ਦੇ ਪੌਦੇ, ਇੱਕ ਪੂਰੀ ਤਰਾਂ ਟਿਕਾਊ ਸਬਜ਼ੀ ਵਾਲਾ ਬਾਗ ਅਤੇ ਹੋਰ ਬਹੁਤ ਕੁਝ ਹੋਰ ਵਿਸ਼ੇਸ਼ਤਾਵਾਂ ਨਾਲ ਇਹ ਲਾਜ਼ਮੀ ਤੌਰ 'ਤੇ ਇੱਕ ਗੁਪਤ ਸਵਰਗ ਹੈ। ਇਹ ਸ਼ੀਤਲਤਾ ਅਤੇ ਸ਼ਾਂਤੀ ਲਿਆਉਂਦੀ ਆਤਮਾ ਦੇ ਦੁਆਲੇ ਕੁਦਰਤ ਦਾ ਇੱਕ ਬਹੁਤ ਵੱਡਾ ਅਨੁਭਵ ਹੈ। 

 

ਅਮਰੰਬਲਮ ਤੋਂ, ਸ਼੍ਰੀਮਤੀ ਬਿੰਦੂ ਮੈਨਨ ਅਸਲ ਵਿੱਚ ਸਾਨੂੰ ਦੁਧਸਾਗਰ ਵੱਲ ਲੈ ਗਈ। ਦੁਧਸਾਗਰ ਨੂੰ ਮੰਡੋਵੀ ਨਦੀ 'ਤੇ ਸਥਿਤ 4 ਧਾਰ ਵਾਲੇ ਝਰਨੇ ਵਜੋਂ ਦਰਸਾਇਆ ਜਾ ਸਕਦਾ ਹੈ ਜੋ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਸੈਂਕੜੇ ਲੀਟਰ ਦੁੱਧ ਹੇਠਾਂ ਡਿੱਗ ਰਿਹਾ ਹੋਵੇ। ਇਸ ਨੂੰ ਅਮਰਾਵਤੀ ਐਕਸਪ੍ਰੈੱਸ ਤੋਂ ਵਧੀਆ ਵੇਖਿਆ ਜਾ ਸਕਦਾ ਹੈ।ਇਹ ਜਾਇਦਾਦ ਮਲਕਰਨੇਕਰਜ਼ ਦੁਆਰਾ ਬਣਾਈ ਗਈ ਅਤੇ ਪ੍ਰਬੰਧਤ ਕੀਤੀ ਗਈ। ਉਨ੍ਹਾਂ ਪੱਛਮੀ ਘਾਟ ਵੱਲ ਰਾਜ ਦੇ ਪੂਰਬੀ ਹਿੱਸੇ ਵਿੱਚ ਸਥਿਤ ਬੰਜਰ ਜ਼ਮੀਨ ਦਾ ਇੱਕ ਟੁਕੜਾ ਖਰੀਦਿਆ। ਹੁਣ ਜੋ ਅਸੀਂ ਦੇਖਦੇ ਹਾਂ ਉਹ ਗੋਆ ਦੇ ਅੰਦਰ ਇੱਕ ਨਖਲਿਸਤਾਨ ਹੈ। ਦੁਧਸਾਗਰ ਬਾਗ, ਗੋਆ ਵਿੱਚ ਇੱਕ 50 ਏਕੜ ਦੀ ਜਾਇਦਾਦ ਹੈ ਜਿਸ ਵਿੱਚ ਕਾਜੂ ਦੇ ਬੂਟੇ, ਇੱਕ ਮਸਾਲੇ ਦਾ ਬਾਗ, ਇੱਕ ਖਜੂਰ ਵਾਲਾ ਬਾਗ, ਕੁਦਰਤ ਦੇ ਨਿਸ਼ਾਨ ਅਤੇ ਇੱਕ ਅਨੋਖਾ ਕੁਦਰਤੀ ਤਲਾਅ ਹੈ। ਸੰਪਤੀ ਦੇ ਮਾਲਕ ਅਤੇ ਪ੍ਰਬੰਧਨ ਕਰਨ ਵਾਲੇ ਮਲਕਰਨੇਕਰ ਆਪਣੇ ਮਹਿਮਾਨਾਂ ਕੁਦਰਤ ਦਰਮਿਆਨ ਜੰਗਲੀ ਜੀਵਨ ਦੀ ਖ਼ੁਸ਼ੀ ਯਕੀਨੀ ਬਣਾਉਂਦੇ ਹਨ। 

 

ਭਗਵਾਨ ਮਹਾਂਵੀਰ ਜੰਗਲੀ ਜੀਵਨ ਅਸਥਾਨ, ਬ੍ਰਾਗਨਜ਼ਾ ਹਾਊਸ, 12 ਵੀਂ ਸ਼ਤਾਬਦੀ ਦਾ ਤੰਬੜੀ-ਸੁਰਲਾ ਮੰਦਰ ਆਦਿ ਮਹੱਤਵਪੂਰਨ ਸੈਲਾਨੀ ਆਕਰਸ਼ਣ ਹਨ। 

 

ਤੀਜਾ ਲੁਕਿਆ ਹੋਇਆ ਰਤਨ ਸੀਵ ਫਾਰਮ, ਡਹਾਨੂ, ਮਹਾਰਾਸ਼ਟਰ ਸੀ। ਸ਼੍ਰੀ ਪ੍ਰਭਾਕਰ ਸੇਵ ਨੇ ਆਪਣਾ ਜੀਵਨ ਵਾਤਾਵਰਣ ਲਈ ਸਮਰਪਿਤ ਕੀਤਾ। ਤਰਪਾ ਐਗਰੋ ਈਕੋ ਟੂਰਿਜ਼ਮ ਸੇਵ ਫਾਰਮਾਂ ਦਾ ਇੱਕ ਨਵਾਂ ਉੱਦਮ ਹੈ। ਤਰਪਾ ਦਾ ਨਾਮ ਵਾਰਲੀ ਕਬਾਇਲੀ ਸੰਗੀਤਕ ਸਾਜ਼ ਦੇ ਨਾਮ 'ਤੇ ਰੱਖਿਆ ਗਿਆ ਹੈ। ਸੇਵ ਫਾਰਮ ਮਹਾਰਾਸ਼ਟਰ ਰਾਜ ਦੇ ਉੱਤਰੀ ਕੋਂਕਣ ਖੇਤਰ ਵਿੱਚ ਮੁੰਬਈ ਤੋਂ ਲਗਭਗ 130 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਹ 1970 ਵਿੱਚ, ਇੱਕ ਬੰਜਰ ਜ਼ਮੀਨ 'ਤੇ ਸਥਾਪਿਤ ਕੀਤੀ ਗਈ ਸੀ। ਬੰਜ਼ਰ ਅਤੇ ਖਰਾਬ ਹੋਈ ਜ਼ਮੀਨ ਨੂੰ ਇੱਕ ਬਾਗਬਾਨੀ ਬਾਗ਼ ਵਿੱਚ ਵਿਕਸਤ ਕਰਨਾ ਵੱਡੀ ਚੁਣੌਤੀ ਸੀ ਜੋ ਅੱਜ ਦੇਖੀ ਜਾ ਸਕਦੀ ਹੈ ਅਤੇ ਨਾਰਿਅਲ, ਐਵੋਕਾਡੋ, ਮਸਾਲੇ ਅਤੇ 400 ਹੋਰ ਪਛਾਣੀਆਂ ਕਿਸਮਾਂ ਦਾ ਅਨੰਦ ਮਿਲਦਾ ਹੈ। ਉਹ ਜੰਗਲੀ ਮਾਹੌਲ ਦੇ ਅਨੁਕੂਲ ਸਾਹਸੀ ਗਤੀਵਿਧੀਆਂ ਦਾ ਪ੍ਰਬੰਧ ਵੀ ਕਰਦੇ ਹਨ। ਇੱਥੇ ਪੇਂਡੂ ਜੀਵਨ ਦੀ ਖੋਜ ਕਰਨ ਅਤੇ ਸਿੱਖਣ ਦਾ ਇੱਕ ਮੌਕਾ ਵੀ ਮਿਲਦਾ ਹੈ। ਇੱਥੇ ਇੱਕ ਮਿਨੀ ਅਜਾਇਬ ਘਰ ਦੇਖਣ ਦਾ ਮੌਕਾ ਮਿਲਦਾ ਹੈ ਅਤੇ ਲੋਕ ਆਪਣੇ ਲਈ ਘਰਾਂ ਦੇ ਬਣੇ ਮੁਰੱਬੇ, ਅਚਾਰ ਆਦਿ ਲੈ ਸਕਦੇ ਹਨ। 

ਇਨ੍ਹਾਂ ਤਿੰਨਾਂ ਰਤਨਾਂ ਵਿਚਕਾਰ ਇੱਕ ਸਾਂਝ ਇਹ ਹੈ ਕਿ ਹਰੇਕ ਪਿਤਾ ਅਤੇ ਪੁੱਤਰ ਜੋੜੀ ਦੁਆਰਾ ਚਲਾਇਆ ਜਾਂਦਾ ਹੈ, ਜੋ ਕੁਦਰਤ ਨੂੰ ਵਾਪਸ ਦੇਣ ਦੇ ਲਈ ਬਰਾਬਰ ਇੱਛੁਕ ਹਨ। 

 

ਵੈਬੀਨਾਰ ਦਾ ਸੰਚਾਲਨ ਕਰਦਿਆਂ, ਐਡੀਸ਼ਨਲ ਡਾਇਰੈਕਟਰ ਜਨਰਲ ਰੁਪਿੰਦਰ ਬਰਾੜ ਨੇ ਵੱਖ-ਵੱਖ ਉਪਭਾਸ਼ਾ, ਸੱਭਿਆਚਾਰ, ਪਕਵਾਨ ਆਦਿ ਨਾਲ ਭਾਰਤ ਦੀ ਵਿਭਿੰਨਤਾ ਬਾਰੇ ਜਾਣਕਾਰੀ ਅਤੇ ਤਜ਼ਰਬਾ ਸਾਂਝਾ ਕੀਤਾ। ਭਾਰਤ ਮਹਿਲਾ ਯਾਤਰੀਆਂ ਲਈ ਵੀ ਸੁਰੱਖਿਅਤ ਹੈ ਜਦੋਂ ਤੱਕ ਉਹ ਹਨੇਰੇ ਤੋਂ ਬਾਅਦ ਇਕੱਲੇ ਬਾਹਰ ਜਾਣ ਤੋਂ ਪਰਹੇਜ਼ ਕਰਨ। 

 

ਦੇਖੋ ਅਪਣਾ ਦੇਸ਼ ਵੈਬੀਨਾਰ ਲੜੀ ਨੈਸ਼ਨਲ ਈ-ਗਵਰਨੈਂਸ ਵਿਭਾਗ, ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਦੇ ਨਾਲ ਤਕਨੀਕੀ ਭਾਈਵਾਲੀ ਵਿੱਚ ਪੇਸ਼ ਕੀਤੀ ਗਈ ਹੈ।  ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/featured 'ਤੇ ਉਪਲਬਧ ਹਨ ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਜ਼ 'ਤੇ ਵੀ ਉਪਲੱਬਧ ਹਨ।

 

ਅਡਵੈਂਚਰ ਟ੍ਰੇਲਜ਼ 'ਤੇ ਅਗਲਾ ਵੈਬੀਨਾਰ 28 ਨਵੰਬਰ 2020 ਨੂੰ ਸਵੇਰੇ 11.00 ਵਜੇ ਤੈਅ ਕੀਤਾ ਗਿਆ ਹੈ। 

 

                                                                      *******

 

ਐੱਨਬੀ/ਕੇਪੀ/ਓਏ


(Release ID: 1674837) Visitor Counter : 160