ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

320 ਕਰੋੜ ਰੁਪਏ ਤੋਂ ਵੱਧ ਦੇ 28 ਫੂਡ ਪ੍ਰੋਸੈਸਿੰਗ ਪ੍ਰਾਜੈਕਟਾਂ ਨੂੰ ਮਨਜ਼ੂਰੀ

ਇਹ ਪ੍ਰਾਜੈਕਟਸ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਨਗੇ
ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਦੀ ਪ੍ਰਧਾਨਗੀ ਹੇਠ ਹੋਈ ਅੰਤਰ-ਮੰਤਰਾਲਾ ਪ੍ਰਵਾਨਗੀ ਕਮੇਟੀ ਦੀ ਮੀਟਿੰਗ

Posted On: 21 NOV 2020 3:33PM by PIB Chandigarh

ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ, ਖੇਤੀਬਾੜੀ ਅਤੇ ਕਿਸਾਨ ਭਲਾਈ, ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ 320.33 ਕਰੋੜ ਰੁਪਏ ਦੀ ਲਾਗਤ ਵਾਲੇ 28 ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਐਮਓਪੀਪੀਆਈ ਵੱਲੋਂ 107.42 ਕਰੋੜ ਦੀ ਸਮਰਥਨ ਸਹਾਇਤਾ ਨਾਲ ਪ੍ਰਵਾਨਗੀ ਦਿੱਤੀ ਗਈ ਹੈ 10 ਰਾਜਾਂ ਲਈ ਪ੍ਰਵਾਨਿਤ ਇਹ ਪ੍ਰਾਜੈਕਟ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਨਗੇ। ਇਨ੍ਹਾਂ ਵਿਚ ਉੱਤਰ-ਪੂਰਬ ਭਾਰਤ ਦੇ 6 ਪ੍ਰਾਜੈਕਟ ਸ਼ਾਮਲ ਹਨ

ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (ਪੀਐਮਕੇਐਸਵਾਈ) ਦੀ ਫੂਡ ਪ੍ਰੋਸੈਸਿੰਗ ਅਤੇ ਪ੍ਰਸਾਰ ਸੰਭਾਲ ਸਮਰੱਥਾ / ਵਿਸਥਾਰ (ਸੀਈਐਫਪੀਸੀਪੀ) ਯੋਜਨਾ ਦੇ ਤਹਿਤ ਪ੍ਰਾਪਤ ਪ੍ਰਸਤਾਵਾਂ ਤੇ ਵਿਚਾਰ ਕਰਨ ਲਈ ਅੰਤਰ-ਮੰਤਰਾਲੇ ਦੀ ਪ੍ਰਵਾਨਗੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਵੀਡੀਓ ਕਾਨਫਰੰਸ ਰਾਹੀਂ ਕੀਤੀ। ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਸ੍ਰੀ ਰਾਮੇਸ਼ਵਰ ਤੇਲੀ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ। ਪ੍ਰੋਜੈਕਟਾਂ ਦੇ ਪ੍ਰਮੋਟਰਾਂ ਨੇ ਵੀ ਵੀਡੀਓ ਕਾਨਫਰੰਸ ਵਿਚ ਹਿੱਸਾ ਲਿਆ

ਇਹ 28 ਪ੍ਰਾਜੈਕਟ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਜੰਮੂ-ਕਸ਼ਮੀਰ, ਕਰਨਾਟਕ, ਤਾਮਿਲਨਾਡੂ, ਉਤਰਾਖੰਡ, ਅਸਾਮ ਅਤੇ ਮਨੀਪੁਰ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਫੈਲੇ ਹੋਏ ਹਨ। ਇਸਦੇ ਨਾਲ, ਉਹਨਾਂ ਦੀ ਭੋਜਨ ਪ੍ਰੋਸੈਸਿੰਗ ਸਮਰੱਥਾ ਪ੍ਰਤੀ ਦਿਨ 1,237 ਮੀਟਰਕ ਟਨ ਹੋਵੇਗੀ। ਇਨ੍ਹਾਂ 28 ਪ੍ਰਾਜੈਕਟਾਂ ਵਿੱਚ ਉੱਤਰ ਦੇ 6 ਪ੍ਰਾਜੈਕਟ ਸ਼ਾਮਲ ਹਨ ਪੂਰਬੀ ਰਾਜਾਂ ਦੇ ਪ੍ਰਾਜੈਕਟ ਦੀ ਲਾਗਤ 48.87 ਕਰੋੜ ਰੁਪਏ ਇਨ੍ਹਾਂ ਪ੍ਰਾਜੈਕਟਾਂ ਦੀ 20.35 ਕਰੋੜ ਰੁਪਏ ਗਰਾਂਟ ਨਾਲ ਮੰਤਰਾਲੇ ਵੱਲੋਂ ਸਮਰਥਨ ਕੀਤਾ ਗਿਆ ਹੈ

***

ਆਰਜੇ / ਐਨਜੀ
 



(Release ID: 1674761) Visitor Counter : 112