ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 12ਵੇਂ ਬ੍ਰਿਕਸ ਸਮਿਟ ਵਿੱਚ ਭਾਰਤ ਦੀ ਭਾਗੀਦਾਰੀ ਦੀ ਅਗਵਾਈ ਕੀਤੀ

Posted On: 17 NOV 2020 6:25PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 17 ਨਵੰਬਰ 2020 ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਪ੍ਰਧਾਨਗੀ ਹੇਠ ਆਯੋਜਿਤ 12ਵੇਂ ਬ੍ਰਿਕਸ ਸਮਿਟ ਵਿੱਚ ਭਾਰਤ ਦੀ ਭਾਗੀਦਾਰੀ ਦੀ ਅਗਵਾਈ ਕੀਤੀ। ਸਮਿਟ ਦਾ ਵਿਸ਼ਾ “ਆਲਮੀ ਸਥਿਰਤਾ, ਸਾਂਝੀ ਸੁਰੱਖਿਆ ਅਤੇ ਨਵੀਨਤਾਕਾਰੀ ਵਿਕਾਸ” ਸੀ।  ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਵੀ ਸਮਿਟ ਵਿੱਚ ਹਿੱਸਾ ਲਿਆ। 

 

ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ ਦੇ ਬਾਵਜੂਦ, ਰਾਸ਼ਟਰਪਤੀ ਪੁਤਿਨ ਨੂੰ ਰੂਸੀ ਚੇਅਰ ਦੇ ਅਧੀਨ ਬ੍ਰਿਕਸ ਵਿੱਚ ਗਤੀ ਲਈ ਸ਼ਲਾਘਾ ਕੀਤੀ। ਉਨ੍ਹਾਂ ਬ੍ਰਿਕਸ ਦੁਆਰਾ ਆਤੰਕਵਾਦ ਦੇ ਖ਼ਿਲਾਫ਼ ਲੜਾਈ ਅਤੇ ਆਲਮੀ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਅਤੇ ਖਾਸ ਕਰਕੇ ਸੁਰੱਖਿਆ ਪਰਿਸ਼ਦ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਡਬਲਿਊਟੀਓ, ਆਈਐੱਮਐੱਫ, ਡਬਲਿਊਐੱਚਓ ਆਦਿ ਵਿੱਚ ਸੁਧਾਰ ਲਿਆਉਣ ਦੀ ਮੰਗ ਕੀਤੀ ਤਾਂ ਜੋ ਉਨ੍ਹਾਂ ਨੂੰ ਸਮਕਾਲੀ ਹਕੀਕਤਾਂ ਦੇ ਮੁਤਾਬਕ ਬਣਾਇਆ ਜਾ ਸਕੇ।

 

ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਵਿੱਚ ਸਹਿਯੋਗ ਦੀ ਮੰਗ ਕੀਤੀ ਅਤੇ ਇਸ ਸਬੰਧ ਵਿੱਚ ਭਾਰਤ ਦੁਆਰਾ 150 ਤੋਂ ਵੱਧ ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਦੀ ਸਪਲਾਈ ਵੱਲ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ 2021 ਵਿੱਚ ਬ੍ਰਿਕਸ ਦੀ ਪ੍ਰਧਾਨਗੀ ਦੌਰਾਨ, ਭਾਰਤ ਰਵਾਇਤੀ ਦਵਾਈਆਂ ਅਤੇ ਡਿਜੀਟਲ ਸਿਹਤ, ਲੋਕਾਂ ਨਾਲ ਲੋਕਾਂ ਦੇ ਸਬੰਧਾਂ ਅਤੇ ਸੱਭਿਆਚਾਰਕ ਵਟਾਂਦਰੇ ਦੇ ਖੇਤਰਾਂ ਵਿੱਚ ਅੰਤਰ-ਬ੍ਰਿਕਸ ਸਹਿਯੋਗ ਨੂੰ ਇਕਜੁੱਟ ਕਰਨ 'ਤੇ ਕੇਂਦ੍ਰਿਤ ਕਰੇਗਾ।

 

ਸਮਿਟ ਦੀ ਸਮਾਪਤੀ 'ਤੇ, ਬ੍ਰਿਕਸ ਨੇਤਾਵਾਂ ਨੇ "ਮਾਸਕੋ ਐਲਾਨਨਾਮਾ" ਅਪਣਾਇਆ। 

 

                                                                 *****

 

ਡੀਐੱਸ/ਏਕੇਜੇ



(Release ID: 1674248) Visitor Counter : 98