ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਕੇਂਦਰੀ ਆਈ ਟੀ ਅਤੇ ਸੰਚਾਰ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ "ਛੱਠ ਪੂਜਾ ਤੇ ਮਾਈ ਸਟੈਂਪ" ਜਾਰੀ ਕੀਤੀ
ਵਰਚੁਅਲ ਪ੍ਰੋਗਰਾਮ ਦੌਰਾਨ “ਛੱਠ- ਸਰਲਤਾ ਅਤੇ ਸਵੱਛਤਾ ਦਾ ਪ੍ਰਤੀਕ” ਥੀਮ ਦਾ ਵਿਸ਼ੇਸ਼ ਕਵਰ ਵੀ ਜਾਰੀ ਕੀਤਾ ਗਿਆ
ਸ੍ਰੀ ਪ੍ਰਸਾਦ ਨੇ ਡਾਕ ਵਿਭਾਗ ਨੂੰ ਸਟੈਂਪਾਂ ਰਾਹੀਂ ਵੱਖ ਵੱਖ ਪ੍ਰਸਿੱਧ ਤਿਉਹਾਰਾਂ ਦੇ ਇਤਿਹਾਸ ਨੂੰ ਦਰਸਾਉਣ ਦੀ ਸੰਭਾਵਨਾ ਦੀ ਪੜਚੋਲ ਕਰਨ ਲਈ ਆਖਿਆ
प्रविष्टि तिथि:
19 NOV 2020 5:27PM by PIB Chandigarh
ਕੇਂਦਰੀ ਸੰਚਾਰ, ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਅਤੇ ਕਾਨੂੰਨ ਤੇ ਨਿਆਂ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ “ਛੱਠ ਪੂਜਾ ਉੱਤੇ ਮਾਈ ਸਟੈਂਪ” ਜਾਰੀ ਕੀਤੀ। ਮਾਈ ਸਟੈਂਪ ਡਾਕ ਵਿਭਾਗ ਵੱਲੋਂ ਅਰੰਭ ਕੀਤੀ ਗਈ ਇੱਕ ਨਵੀਨਤਾਕਾਰੀ ਵਿਚਾਰ ਹੈ। ਕੋਈ ਵੀ ਆਮ ਵਿਅਕਤੀ ਜਾਂ ਕਾਰਪੋਰੇਟ ਸੰਗਠਨ ਹੁਣ ਆਰਡਰ ਬੁੱਕ ਕਰ ਸਕਦਾ ਹੈ ਅਤੇ ਇਕ ਨਿੱਜੀ ਫੋਟੋ ਜਾਂ ਡਾਕ ਟਿਕਟ ਦੀ ਤਸਵੀਰ ਪ੍ਰਾਪਤ ਕਰ ਸਕਦਾ ਹੈ। ਮਾਈ ਸਟੈਂਪ, ਇੰਡੀਆ ਪੋਸਟ ਵੱਲੋਂ ਪੇਸ਼ ਕੀਤੇ ਜਾ ਰਹੇ ਅਨੌਖੇ ਉਤਪਾਦਾਂ ਵਿੱਚੋਂ ਇੱਕ ਹੈ, ਜਿਸ ਨੇ ਕਸਟਮਾਈਜ਼ਡ ਗਿਫਟਿੰਗ ਸ਼੍ਰੇਣੀ ਵਿੱਚ ਆਪਣੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ।

ਛੱਠ ਪੂਜਾ 'ਤੇ ਮਾਈ ਸਟੈਂਪ ਦੇਸ਼ ਭਰ ਦੇ ਸਾਰੇ ਫਿਲੈਟਿਕ ਬਿਉਰੋ ਅਤੇ ਮੁੱਖ ਡਾਕਘਰਾਂ ਵਿਚ ਉਪਲਬਧ ਹੈ। ‘ਛੱਠ- ਸਾਦਗੀ ਅਤੇ ਸਵੱਛਤਾ ਦਾ ਪ੍ਰਤੀਕ’ ਵਿਸ਼ੇ ‘ਤੇ ਵਿਸ਼ੇਸ਼ ਕਵਰ ਵੀ ਜਾਰੀ ਕੀਤਾ ਗਿਆ।

ਕੇਂਦਰੀ ਮੰਤਰੀ ਸ੍ਰੀ ਰਵੀ ਸ਼ੰਕਰ ਪ੍ਰਸਾਦ ਨੇ ਮਾਈ ਸਟੈਂਪ ਜਾਰੀ ਕਰਦਿਆਂ ਕਿਹਾ ਕਿ ਛੱਠ ਪੂਜਾ ਇਕੋ ਇਕ ਅਜਿਹਾ ਤਿਉਹਾਰ ਹੈ ਜਿਸ ਵਿੱਚ ਅਸੀਂ ਨਾ ਸਿਰਫ ਚੜ੍ਹਦੇ ਸੂਰਜ ਦੀ, ਬਲਕਿ ਅਸਤ ਹੁੰਦੇ ਸੂਰਜ ਦੀ ਵੀ ਅਰਥਾਤ ਊਸ਼ਾ ਅਤੇ ਪ੍ਰਤਊਸ਼ਾ ਦੀ ਪੂਜਾ ਕਰਦੇ ਹਾਂ। ਸੂਰਿਆ ਅਤੇ ਛੱਠੀਮਈਆ ਦੀ ਪੂਜਾ ਪਰੰਪਰਾਵਾਂ ਤੋਂ ਵਿਲੱਖਣ ਹੈ ਅਤੇ ਸਾਦਗੀ, ਸ਼ੁੱਧਤਾ ਅਤੇ ਅਨੁਸ਼ਾਸਨ ਦੀਆਂ ਕਦਰਾਂ ਕੀਮਤਾਂ ਦਾ ਪ੍ਰਚਾਰ ਕਰਦੀ ਹੈ I
ਸ਼੍ਰੀ ਪ੍ਰਸਾਦ ਨੇ ਡਾਕ ਵਿਭਾਗ ਵੱਲੋਂ ਮਹਾਮਾਰੀ ਦੌਰਾਨ ਕੀਤੇ ਚੰਗੇ ਕੰਮ, ਖ਼ਾਸਕਰ ਲਾਭਪਾਤਰੀਆਂ ਦੇ ਘਰ ਜਾ ਕੇ ਪੈਸੇ ਪਹੁੰਚਾਉਣ ਲਈ ਡਿਜੀਟਲ ਟੈਕਨਾਲੋਜੀ ਦੀ ਵਰਤੋਂ ਕਰਨ ਲਈ ਵਧਾਈ ਦਿੱਤੀ।
ਉਨ੍ਹਾਂ ਵਿਭਾਗ ਨੂੰ ਸੱਦਾ ਦਿੱਤਾ ਕਿ ਉਹ ਸਟੈਂਪਾਂ ਰਾਹੀਂ ਵੱਖ ਵੱਖ ਪ੍ਰਸਿੱਧ ਤਿਉਹਾਰਾਂ ਦੇ ਇਤਿਹਾਸ ਨੂੰ ਦਰਸਾਉਣ ਦੀ ਸੰਭਾਵਨਾ ਦੀ ਪੜਚੋਲ ਕਰਨ। ਡਾਕ ਵਿਭਾਗ ਦੇ ਸਕੱਤਰ ਸ੍ਰੀ ਪੀ ਕੇ ਬਿਸੋਈ ਨੇ ਮਾਨਯੋਗ ਮੰਤਰੀ ਅਤੇ ਹੋਰ ਪਤਵੰਤੇ ਮਹਿਮਾਨਾਂ ਦਾ ਸਵਾਗਤ ਕੀਤਾ। ਸ਼੍ਰੀ ਨਿਤਿਨ ਨਬੀਨ, ਵਿਧਾਇਕ ਬਾਂਕੀਪੁਰ ਅਤੇ ਸ਼੍ਰੀ ਸੰਜੀਵ ਕੁਮਾਰ ਚੌਰਸੀਆ, ਵਿਧਾਇਕ ਦੀਘਾ ਨੇ ਬਿਹਾਰ ਸਰਕਲ ਦੇ ਚੀਫ ਪੋਸਟਮਾਸਟਰ ਸ਼੍ਰੀ ਅਨਿਲ ਕੁਮਾਰ ਅਤੇ ਬਿਹਾਰ ਡਾਕ ਸਰਕਲ ਦੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸਮਾਗਮ ਵਿੱਚ ਸ਼ਿਰਕਤ ਕੀਤੀ। ਸ਼੍ਰੀ ਵਿਨੀਤ ਪਾਂਡੇ, ਡਾਇਰੈਕਟਰ ਜਨਰਲ, ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
-------------------------------------------------------------
ਆਰ ਸੀ ਜੇ /ਐਮ
(रिलीज़ आईडी: 1674143)
आगंतुक पटल : 203