ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਲਕਸਮਬਰਗ ਦੇ ਗ੍ਰੈਂਡ ਡਚੀ ਦੇ ਪ੍ਰਧਾਨ ਮੰਤਰੀ ਮਹਾਮਹਿਮ ਜ਼ੇਵੀਅਰ ਬੈੱਟਲ ਨਾਲ ਭਾਰਤ–ਲਕਸਮਬਰਗ ਵਰਚੁਅਲ ਸਮਿਟ ਆਯੋਜਿਤ ਕੀਤਾ

Posted On: 19 NOV 2020 6:55PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਕਸਮਬਰਗ ਦੇ ਗ੍ਰੈਂਡ ਡਚੀ ਦੇ ਪ੍ਰਧਾਨ ਮੰਤਰੀ ਮਹਾਮਹਿਮ ਜ਼ੇਵੀਅਰ ਬੈੱਟਲ ਨਾਲ ਵਰਚੁਅਲ ਤੌਰ ’ਤੇ ਇੱਕ ਦੁਵੱਲਾ ਸਮਿਟ ਆਯੋਜਿਤ ਕੀਤਾ।

 

ਪ੍ਰਧਾਨ ਮੰਤਰੀ ਨੇ ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ਕਾਰਨ ਲਕਸਮਬਰਗ ’ਚ ਗਈਆਂ ਜਾਨਾਂ ਉੱਤੇ ਸੋਗ ਪ੍ਰਗਟਾਇਆ ਅਤੇ ਉਨ੍ਹਾਂ ਦੀ ਲੀਡਰਸ਼ਿਪ ਵਿੱਚ ਇਸ ਸੰਕਟ ਨਾਲ ਸਿੱਝਣ ਲਈ ਮਹਾਮਹਿਮ ਜ਼ੇਵੀਅਰ ਬੈੱਟਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 

ਦੋਵੇਂ ਪ੍ਰਧਾਨ ਮੰਤਰੀਆਂ ਨੇ ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ; ਖ਼ਾਸ ਤੌਰ ’ਤੇ ਵਿੱਤੀ ਟੈਕਨੋਲੋਜੀ, ਗ੍ਰੀਨ ਫ਼ਾਈਨਾਂਸਿੰਗ, ਸਪੇਸ ਐਪਲੀਕੇਸ਼ਨਸ, ਡਿਜੀਟਲ ਇਨੋਵੇਸ਼ਨਾਂ ਤੇ ਸਟਾਰਟ–ਅੱਪਸ ਜਿਹੇ ਖੇਤਰਾਂ ਵਿੱਚ ਭਾਰਤ–ਲਕਸਮਬਰਗ ਸਬੰਧ ਮਜ਼ਬੂਤ ਕਰਨ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੋਵੇਂ ਦੇਸ਼ਾਂ ਵਿਚਾਲੇ ਖ਼ਾਸ ਤੌਰ ਉੱਤੇ ਵਿੱਤੀ ਬਜ਼ਾਰ ਰੈਗੂਲੇਟਰਸ, ਸਟਾਕ ਐਕਸਚੇਂਜਾਂ ਅਤੇ ਇਨੋਵੇਸ਼ਨ ਏਜੰਸੀਆਂ ਬਾਰੇ ਵਿਭਿੰਨ ਸਮਝੌਤੇ ਨੇਪਰੇ ਚੜ੍ਹਨ ਦਾ ਸੁਆਗਤ ਕੀਤਾ।

 

ਦੋਵੇਂ ਪ੍ਰਧਾਨ ਮੰਤਰੀਆਂ ਨੇ ਪ੍ਰਭਾਵਸ਼ਾਲੀ ਬਹੁਪੱਖਵਾਦ ਨੂੰ ਲਾਗੂ ਕਰਨ, ਕੋਵਿਡ–19 ਮਹਾਮਾਰੀ, ਦਹਿਸ਼ਤਗਰਦੀ ਤੇ ਜਲਵਾਯੂ ਪਰਿਵਰਤਨ ਜਿਹੀਆਂ ਵਿਸ਼ਵ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਸਹਿਮਤੀ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਲਕਸਮਬਰਗ ਦੇ ‘ਇੰਟਰਨੈਸ਼ਨਲ ਸੋਲਰ ਅਲਾਇੰਸ’ (ਆਈਐੱਸਏ) ਵਿੱਚ ਸ਼ਾਮਲ ਹੋਣ ਦੇ ਐਲਾਨ ਦਾ ਸੁਆਗਤ ਕੀਤਾ ਅਤੇ ‘ਕੁਲੀਸ਼ਨ ਫ਼ਾਰ ਡਿਜ਼ਾਸਟਰ ਰੀਜ਼ੀਲੀਐਂਟ ਇੰਫ਼੍ਰਾਸਟ੍ਰਕਚਰ’ (ਸੀਡੀਆਰਆਈ) ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

 

ਪ੍ਰਧਾਨ ਮੰਤਰੀ ਨੇ ਕੋਵਿਡ–19 ਦੀ ਸਥਿਤੀ ਵਿੱਚ ਸੁਧਾਰ ਤੋਂ ਬਾਅਦ ਲਕਸਮਬਰਗ ਦੇ ਗ੍ਰੈਂਡ ਡਿਊਕ ਅਤੇ ਪ੍ਰਧਾਨ ਮੰਤਰੀ ਬੈੱਟਲ ਦਾ ਭਾਰਤ ਵਿੱਚ ਸੁਆਗਤ ਕਰਨ ਦੀ ਆਸ ਪ੍ਰਗਟਾਈ। ਪ੍ਰਧਾਨ ਮੰਤਰੀ ਬੈੱਟਲ ਨੇ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਪਣੀ ਸੁਵਿਧਾ ਮੁਤਾਬਕ ਲਕਸਬਰਗ ਦਾ ਦੌਰਾ ਕਰਨ ਦਾ ਸੱਦਾ ਦਿੱਤਾ।

 

******

 

ਡੀਐੱਸ/ਐੱਸਐੱਚ



(Release ID: 1674137) Visitor Counter : 138