ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਮਰਚੈਂਟਸ ਚੈਂਬਰ ਆਵ੍ ਕਮਰਸ ਐਂਡ ਇੰਡਸਟ੍ਰੀ ਦੇ ਏਜੀਐੱਮ ਵਿੱਚ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਮਿਸ਼ਨ ਪੁਰਵੋਦਯਾ ਪੂਰਬੀ ਭਾਰਤ ਨੂੰ ਸਵੈ-ਨਿਰਭਰਤਾ ਵੱਲ ਲਿਜਾਏਗਾ ਅਤੇ ਆਤਮਨਿਰਭਰ ਭਾਰਤ ਬਣਾਉਣ ਵਿੱਚ ਯੋਗਦਾਨ ਪਾਏਗਾ
Posted On:
19 NOV 2020 1:54PM by PIB Chandigarh
ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਿਹਾ ਕਿ ‘ਆਤਮਨਿਰਭਰ ਭਾਰਤ’ ਗਲੋਬਲ ਵੈਲਿਊ ਚੇਨਸ ਦੇ ਕੇਂਦਰ ਵਿੱਚ ਭਾਰਤ ਨੂੰ ਸਿਰਫ ਇੱਕ ਨਿਸ਼ਕ੍ਰਿਆ ਮਾਰਕਿਟ ਤੋਂ ਇੱਕ ਸਕ੍ਰਿਆ ਮੈਨੂਫੈਕਚਰਿੰਗ ਹੱਬ ਵਜੋਂ ਤਬਦੀਲ ਕਰਨ ਬਾਰੇ ਹੈ। ਅੱਜ ਮਰਚੈਂਟਸ ਚੈਂਬਰ ਆਵ੍ ਕਮਰਸ ਐਂਡ ਇੰਡਸਟ੍ਰੀ ਦੀ 119ਵੀਂ ਸਲਾਨਾ ਜਨਰਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਮਜ਼ਬੂਤ ਨਿਰਮਾਣ ਸੈਕਟਰ, ਆਤਮਨਿਰਭਰ ਪਰ ਫਿਰ ਵੀ ਵਿਸ਼ਵਵਿਆਪੀ ਏਕੀਕ੍ਰਿਤ ਅਰਥਵਿਵਸਥਾ ਵਾਲਾ ਇੱਕ ਮਜ਼ਬੂਤ ਭਾਰਤ ਹੈ। ਉਨ੍ਹਾਂ ਕਿਹਾ ਕਿ ਇੱਕ ਆਤਮਨਿਰਭਰ ਭਾਰਤ ਵਿਸ਼ਵ ਅਰਥਵਿਵਸਥਾ ਲਈ ਇੱਕ ਫੋਰਸ ਮਲਟੀਪਲਾਇਰ ਹੋਵੇਗਾ। ਜਦੋਂ ਭਾਰਤ ਆਤਮਨਿਰਭਰ ਬਣਨ ਦੀ ਗੱਲ ਕਰਦਾ ਹੈ, ਤਾਂ ਉਹ ਸਵੈ-ਕੇਂਦ੍ਰਿਤ ਪ੍ਰਣਾਲੀ ਦੀ ਵਕਾਲਤ ਨਹੀਂ ਕਰਦਾ। ਮੰਤਰੀ ਨੇ ਕਿਹਾ ਕਿ ਭਾਰਤ ਦੀ ਆਤਮਨਿਰਭਰਤਾ ਵਿੱਚ, ਪੂਰੀ ਦੁਨੀਆ ਦੀ ਖੁਸ਼ਹਾਲੀ, ਸਹਿਯੋਗ ਅਤੇ ਸ਼ਾਂਤੀ ਪ੍ਰਤੀ ਇੱਕ ਚਿੰਤਾ ਹੈ।
ਮੰਤਰੀ ਨੇ ਕਿਹਾ ਕਿ ਭਾਰਤ, ਪੂਰਬੀ ਭਾਰਤ ਦੇ ਆਤਮਨਿਰਭਰ ਹੋਏ ਬਗ਼ੈਰ ਆਤਮਨਿਰਭਰ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਪੂਰਵੋਦਯਾ- ਪੂਰਬੀ ਭਾਰਤ ਰਾਸ਼ਟਰੀ ਵਿਕਾਸ ਨੂੰ ਅੱਗੇ ਵਧਾਉਣ ਲਈ ਹੈ। ਉਨ੍ਹਾਂ ਕਿਹਾ “ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਵਿਕਾਸ ਦੀ ਅਗਲੀ ਲਹਿਰ ਨੂੰ ਅੱਗੇ ਵਧਾਉਣ ਲਈ ਇਸ ਖੇਤਰ ਦੀਆਂ ਹੁਣ ਤੱਕ ਅਣਵਰਤੀਆਂ ਰਹੀਆਂ ਸੰਭਾਵਨਾਵਾਂ ਦਾ ਇਸਤੇਮਾਲ ਕਰਨ ਲਈ ਪੂਰਬੀ ਭਾਰਤ ਦੇ ਫੋਕਸਡ ਵਿਕਾਸ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ। ਇਹ ਮਿਸ਼ਨ ਪੁਰਵੋਦਯਾ ਦਾ ਸਾਰ ਹੈ। ਪੈਟਰੋਲੀਅਮ ਅਤੇ ਸਟੀਲ ਸੈਕਟਰ ਦੋਵਾਂ ਨੂੰ ਮਿਸ਼ਨ ਪੁਰਵੋਦਯਾ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਵੇਗੀ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਮਿਸ਼ਨ ਪੁਰਵੋਦਯਾ ਦੇ ਤਹਿਤ, ਅਸੀਂ ਪੂਰਬੀ ਭਾਰਤ ਵਿੱਚ ਇੱਕ ਏਕੀਕ੍ਰਿਤ ਸਟੀਲ ਹੱਬ ਬਣਾ ਰਹੇ ਹਾਂ ਜੋ ਸਟੀਲ ਸੈਕਟਰ ਦੀ ਮੁਕਾਬਲੇਬਾਜ਼ੀ ਵਿੱਚ ਵਾਧਾ ਕਰੇਗਾ ਅਤੇ ਨੌਕਰੀਆਂ ਦੀ ਸਿਰਜਣਾ ਨਾਲ ਖੇਤਰੀ ਵਿਕਾਸ ਵਿੱਚ ਸਹਾਈ ਹੋਵੇਗਾ। “ਸਟੀਲ ਕਲਸਟਰਾਂ ਨਾਲ ਵੈਲਿਊ ਚੇਨ ਵਿੱਚ ਦੋਵੇਂ ਸਿੱਧੇ ਅਤੇ ਅਸਿੱਧੇ ਤੌਰ 'ਤੇ ਨੌਕਰੀਆਂ ਪੈਦਾ ਕਰ ਕੇ ਰੋਜਗਾਰ ਦੇ ਅਵਸਰ ਪੈਦਾ ਹੋਣਗੇ, ਅਤੇ ਘੱਟ ਵਿਕਸਿਤ ਖੇਤਰਾਂ ਸਮੇਤ ਉੱਦਮਤਾ ਨੂੰ ਉਤਸ਼ਾਹਿਤ ਕਰਨਗੇ। ਇਸ ਜ਼ਰੀਏ ਹੋਰ ਨਿਰਮਾਣ ਉਦਯੋਗਾਂ ਦੇ ਵਿਕਾਸ ਨੂੰ ਉਤਸ਼ਾਹਿਤ ਕੀਤੇ ਜਾਣ ਦੇ ਨਾਲ-ਨਾਲ ਸ਼ਹਿਰਾਂ, ਸਕੂਲਾਂ, ਹਸਪਤਾਲਾਂ, ਸਕਿੱਲਿੰਗ ਸੈਂਟਰਾਂ ਆਦਿ ਦੇ ਰੂਪ ਵਿੱਚ ਸਮਾਜਿਕ ਬੁਨਿਆਦੀ ਢਾਂਚਾ ਵੀ ਵਿਕਸਿਤ ਹੋਵੇਗਾ।”
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇੰਦਰਧਨੁਸ਼ ਨਾਰਥ ਈਸਟ੍ਰਨ ਗੈਸ ਗ੍ਰਿੱਡ ਪ੍ਰੋਜੈਕਟਾਂ ਤਹਿਤ ਸਰਕਾਰ ਦੀ ਕੈਪੀਟਲ ਗ੍ਰਾਂਟਸ ਦੀ ਸਹਾਇਤਾ ਨਾਲ ਦੇਸ਼ ਦੇ ਪੂਰਬੀ ਅਤੇ ਉੱਤਰ-ਪੂਰਬੀ ਹਿੱਸਿਆਂ ਵਿੱਚ ਇੰਡੀਅਨ ਗੈਸ ਗ੍ਰਿੱਡ ਨੂੰ ਨਵੇਂ ਬਜ਼ਾਰਾਂ ਵਿੱਚ ਫੈਲਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਊਰਜਾ ਗੰਗਾ (ਪੀਐੱਮਯੂਜੀ) ਪ੍ਰੋਜੈਕਟ ਨੂੰ ਪੂਰਬੀ ਰਾਜਾਂ ਦੇ ਲੱਖਾਂ ਘਰਾਂ ਨੂੰ ਪਾਈਪ ਜ਼ਰੀਏ ਰਸੋਈ ਗੈਸ ਮੁਹੱਈਆ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਮੰਤਰੀ ਨੇ ਕਿਹਾ ਕਿ ਕੋਵਿਡ -19 ਮਹਾਮਾਰੀ ਦੀ ਵਜ੍ਹਾ ਨਾਲ ਵਿਸ਼ਵਵਿਆਪੀ ਅਰਥਵਿਵਸਥਾ ਨੂੰ ਮੰਗ ਵਿੱਚ ਵੱਡੀ ਕਮੀ ਅਤੇ ਸਪਲਾਈ ਚੇਨ ਦੇ ਝਟਕੇ ਲੱਗੇ ਹਨ, ਜਿਸ ਕਾਰਨ ਹਰ ਜਗ੍ਹਾ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾਕਿ ਹਾਲਾਂਕਿ ਮਹਾਮਾਰੀ ਕਾਰਨ ਹੁਣ ਤੱਕ ਵੀ ਆਮ ਗਤੀਵਿਧੀਆਂ ਵਿੱਚ ਰੁਕਾਵਟਾਂ ਪੈਦਾ ਹੋ ਰਹੀਆਂ ਹਨ, ਪਰੰਤੂ ਸੁਧਾਰਾਂ ਦੇ ਸੰਕੇਤ ਵੀ ਮਿਲ ਰਹੇ ਹਨ ਅਤੇ ਘਰੇਲੂ ਅਰਥਵਿਵਸਥਾ ਦੇ ਖੇਤਰਾਂ ਅਤੇ ਭਾਗਾਂ ਵਿੱਚ ਗਤੀਵਿਧੀਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਪਾਬੰਦੀਆਂ ਵਿੱਚ ਵੱਡੇ ਪੱਧਰ ‘ਤੇ ਢਿੱਲ ਦਿੱਤੇ ਜਾਣ ਨਾਲ ਪ੍ਰੋਗਰੈਸਿਵ ਸੁਧਾਰਾਂ ਦੀ ਉਮੀਦ ਕੀਤੀ ਜਾ ਰਹੀ ਹੈ ਜੋ ਦੇਸ਼ ਨੂੰ ਮੁੜ ਵਿਕਾਸ ਦੇ ਰਾਹ 'ਤੇ ਪਾ ਦੇਣਗੇ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਆਤਮਨਿਰਭਰ ਭਾਰਤ ਪੈਕੇਜ ਅਤੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਨਾਲ ਕੋਵਿਡ -19 ਮਹਾਮਾਰੀ ਦੌਰਾਨ ਸਮਾਜ ਦੇ ਸਾਰੇ ਵਰਗਾਂ ਨੂੰ ਰਾਹਤ ਮਿਲੀ ਹੈ ਅਤੇ ਸਾਰੇ ਖੇਤਰਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਹੈ। ਇਹ ਭਾਰਤ ਨੂੰ ਜਲਦੀ ਵਾਪਸ ਉਭਾਰਣ ਦੇ ਸਮਰੱਥ ਬਣਾਏਗਾ ਅਤੇ ਭਾਰਤੀ ਵਿਕਾਸ ਦੀ ਕਹਾਣੀ ਦੇ ਅਗਲੇ ਅਧਿਆਇ ਦੀ ਸਕ੍ਰਿਪਟ ਦੀ ਰਚਨਾ ਸ਼ੁਰੂ ਹੋਵੇਗੀ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਦੇ ਸਥਿਰ ਲੋਕਤੰਤਰ ਅਤੇ ਮਜ਼ਬੂਤ ਰਾਜਨੀਤਿਕ ਲੀਡਰਸ਼ਿਪ ਅਤੇ ਵੱਡੇ ਘਰੇਲੂ ਮਾਰਕਿਟ ਅਤੇ ਨੌਜਵਾਨ ਜਨਸੰਖਿਆ ਨੂੰ ਦਰਮਿਆਨੇ ਤੋਂ ਲੰਮੇ ਸਮੇਂ ਲਈ ਦੇਸ਼ ਦੀ ਨਿਰੰਤਰ ਵਿਕਾਸ ਸੰਭਾਵਨਾ ਦੇ ਸਹਾਇਕ ਕਾਰਕ ਵਜੋਂ ਦੇਖਿਆ ਜਾਂਦਾ ਹੈ।
ਤੇਲ ਅਤੇ ਗੈਸ ਸੈਕਟਰ ਬਾਰੇ ਬੋਲਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਅਸੀਂ ਤੇਜ਼ੀ ਨਾਲ ਬਦਲ ਰਹੇ ਊਰਜਾ ਦੇ ਪ੍ਰਪੇਖ ਨੂੰ ਵੇਖਰਹੇ ਹਾਂ। “ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਗਤੀਸ਼ੀਲ ਅਤੇ ਦੂਰਦਰਸ਼ੀ ਅਗਵਾਈ ਹੇਠ, ਭਾਰਤ ਸਰਕਾਰ ਨੇ ਮਜ਼ਬੂਤ ਆਰਥਿਕ ਵਿਕਾਸ ਨੂੰ ਤਾਕਤ ਦੇਣ ਲਈ ਸੁਰੱਖਿਅਤ, ਕਿਫਾਇਤੀ ਅਤੇ ਟਿਕਾਊ ਊਰਜਾ ਪ੍ਰਣਾਲੀ ਲਈ ਜ਼ੋਰਦਾਰ ਸੁਧਾਰ ਕੀਤੇ ਹਨ। ਭਾਰਤ ਹੁਣ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਊਰਜਾ ਦੀ ਖਪਤ ਵਾਲਾ ਦੇਸ਼ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੇ ਊਰਜਾ ਭਵਿੱਖ ਲਈ ਇੱਕ ਸਪਸ਼ਟ ਰੋਡ ਮੈਪ ਦੀ ਕਲਪਨਾ ਕੀਤੀ ਹੈ, ਜੋ ਊਰਜਾ ਦੀ ਉਪਲਬਧਤਾ ਅਤੇ ਸਾਰਿਆਂ ਲਈ ਪਹੁੰਚਯੋਗਤਾ, ਗ਼ਰੀਬਾਂ ਵਿੱਚੋਂ ਸਭ ਤੋਂ ਵੱਧ ਗ਼ਰੀਬਾਂ ਲਈ ਸੱਸਤੀ ਊਰਜਾ, ਊਰਜਾ ਦੀ ਵਰਤੋਂ ਵਿੱਚ ਦਕਸ਼ਤਾ, ਜਲਵਾਯੂ ਪਰਿਵਤਰਨ ਦਾ ਮੁਕਾਬਲਾ ਕਰਨ ਲਈ ਊਰਜਾ ਸਥਿਰਤਾ ਅਤੇ ਗਲੋਬਲ ਅਨਿਸ਼ਚਿਤਤਾਵਾਂ ਨੂੰ ਘਟਾਉਣ ਲਈ ਊਰਜਾ ਸੁਰੱਖਿਆ ਦੇ ਪੰਜ ਕੁੰਜੀ ਯੋਗਤਾਵਾਂ 'ਤੇ ਨਿਰਭਰ ਕਰਦਾ ਹੈ।"
ਉਨ੍ਹਾਂ ਇਸ ਮਹੀਨੇ ਦੇ ਸ਼ੁਰੂ ਵਿੱਚ ਸੇਰਾਵੀਕ (CERAweek) ਦੁਆਰਾ ਚੌਥੇ ਭਾਰਤ ਊਰਜਾ ਫੋਰਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਭਾਰਤ ਦੀ ਊਰਜਾ ਰਣਨੀਤੀ ਦੇ ਸੱਤ ਮਹੱਤਵਪੂਰਨ ਥੰਮ੍ਹਾਂ ‘ਤੇ ਚਾਨਣਾ ਪਾਇਆ ਅਤੇ ਵਿਸ਼ਵ ਪੱਧਰ ‘ਤੇ ਊਰਜਾ ਦੇ ਇੱਕ ਪ੍ਰਮੁੱਖ ਉਪਭੋਗਤਾ ਵਜੋਂ ਭਾਰਤ ਦੇ ਵਾਧੇ ਉੱਤੇ ਜ਼ੋਰ ਦਿੱਤਾ। ਇਨ੍ਹਾਂ ਸੱਤ ਪ੍ਰਮੁੱਖ ਚਾਲਕਾਂ ਵਿੱਚ ਗੈਸ ਅਧਾਰਿਤ ਅਰਥਵਿਵਸਥਾ ਵੱਲ ਵਧਣ ਦੀਆਂ ਕੋਸ਼ਿਸ਼ਾਂ ਵਿੱਚ ਤੇਜ਼ੀ ਲਿਆਉਣਾ, ਜੈਵਿਕ ਈਂਧਣ ਦੀ ਸਵੱਛ ਵਰਤੋਂ, ਜੈਵਿਕ ਈਂਧਣਾਂ ਨੂੰ ਚਲਾਉਣ ਲਈ ਘਰੇਲੂ ਈਂਧਣਾਂ ਉੱਤੇ ਵਧੇਰੇ ਨਿਰਭਰਤਾ, 2030 ਤੱਕ 450 ਗੀਗਾਵਾਟ (ਜੀਡਬਲਿਊ) ਦੇ ਅਖੁੱਟ ਊਰਜਾ ਦੇ ਟੀਚੇ ਨੂੰ ਪ੍ਰਾਪਤ ਕਰਨਾ, ਗਤੀਸ਼ੀਲਤਾ ਨੂੰ ਡੀਕਾਰਬੋਨਾਈਜ਼ ਕਰਨ ਲਈ ਬਿਜਲੀ ਦੇ ਯੋਗਦਾਨ ਵਿੱਚ ਵਾਧਾ ਕਰਨਾ, ਹਾਈਡਰੋਜਨ ਵਰਗੇ ਉਭਰ ਰਹੇ ਈਂਧਣਾਂ ਅਤੇ ਸਾਰੀਆਂ ਊਰਜਾ ਪ੍ਰਣਾਲੀਆਂ ਵਿੱਚ ਡਿਜੀਟਲ ਇਨੋਵੇਸ਼ਨ ਵਿੱਚ ਤਬਦੀਲ ਹੋਣਾ ਸ਼ਾਮਲ ਹੈ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਉਜਵਲਾ ਯੋਜਨਾ ਜ਼ਰੀਏ ਭਾਰਤ ਵਿੱਚ ਸਮਾਜਿਕ-ਆਰਥਿਕ ਤਬਦੀਲੀਆਂ ਆਈਆਂ ਹਨ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਵੱਡਾ ਦਾਇਰਾ ਪੈਦਾ ਹੋਇਆ ਹੈ ਅਤੇ ਇਸ ਨਾਲ ਦੇਸ਼ ਵਿੱਚ ਐੱਲਪੀਜੀ ਕਨੈਕਸ਼ਨਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਐੱਲਪੀਜੀ ਕਵਰੇਜ 55 ਫ਼ੀਸਦੀ ਤੋਂ ਵੱਧ ਕੇ 98 ਫ਼ੀਸਦੀ ਹੋ ਗਈ ਹੈ।
ਕਿਫਾਇਤੀ ਟ੍ਰਾਂਸਪੋਰਟੇਸ਼ਨ ਵੱਲ ਟਿਕਾਊ ਵਿਕਲਪ (SATAT) ਬਾਰੇ, ਉਨ੍ਹਾਂ ਕਿਹਾ ਕਿ ਇਸਦਾ ਉਦੇਸ਼ ਕਿਫਾਇਤੀ ਟ੍ਰਾਂਸਪੋਰਟੇਸ਼ਨ ਵੱਲ ਇੱਕ ਸਥਾਈ ਵਿਕਲਪ ਨੂੰ ਇੱਕ ਵਿਕਾਸਸ਼ੀਲ ਯਤਨ ਵਜੋਂ ਪ੍ਰਦਾਨ ਕਰਨਾ ਹੈ ਜੋ ਵਾਹਨ-ਉਪਭੋਗਤਾਵਾਂ ਅਤੇ ਨਾਲ ਹੀ ਕਿਸਾਨਾਂ ਅਤੇ ਉੱਦਮੀਆਂ ਦੋਵਾਂ ਨੂੰ ਲਾਭ ਪਹੁੰਚਾਏਗਾ। ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਨਗਰ ਨਿਗਮਾਂ ਦੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਅਤੇ ਖੇਤ ਦੀ ਪਰਾਲੀ ਸਾੜਨ ਅਤੇ ਕਾਰਬਨ ਦੇ ਨਿਕਾਸ ਕਾਰਨ ਪ੍ਰਦੂਸ਼ਿਤ ਸ਼ਹਿਰੀ ਹਵਾ ਦੀ ਸਮੱਸਿਆ ਨਾਲ ਨਜਿੱਠਣ ਲਈ ਬਹੁਤ ਵੱਡੀ ਸੰਭਾਵਨਾ ਪੈਦਾ ਕਰਦਾ ਹੈ। ਸੀਬੀਜੀ ਦੀ ਵਰਤੋਂ ਕੱਚੇ ਤੇਲ ਦੀ ਦਰਾਮਦ 'ਤੇ ਨਿਰਭਰਤਾ ਨੂੰ ਘਟਾਉਣ ਅਤੇ ਪ੍ਰਧਾਨ ਮੰਤਰੀ ਦੇ ਕਿਸਾਨਾਂ ਦੀ ਆਮਦਨੀ, ਗ੍ਰਾਮੀਣ ਰੋਜ਼ਗਾਰ ਅਤੇ ਉੱਦਮਤਾ ਵਧਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਵੀ ਸਹਾਇਤਾ ਕਰੇਗੀ। ਖੇਤੀਬਾੜੀ 'ਤੇ ਮਹੱਤਵਪੂਰਨ ਫੋਕਸ ਦੇ ਨਾਲ, ਇਸ ਵਿੱਚ ਪੂਰਬੀ ਭਾਰਤ ਲਈ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਗੈਸ ਅਧਾਰਿਤ ਅਰਥਵਿਵਸਥਾ ਵੱਲ ਜਾਣ ਦੇ ਸੁਪਨੇ ਨੂੰ ਪ੍ਰਾਪਤ ਕਰਨ ਲਈ, ਸਰਕਾਰ ਨੇ ਤੇਲ ਅਤੇ ਗੈਸ ਦੇ ਬੁਨਿਆਦੀ ਢਾਂਚੇ ਨੂੰ ਬਣਾਉਣ ਵਿੱਚ 100 ਬਿਲੀਅਨ ਡਾਲਰ ਦੇ ਵੱਡੇ ਖਰਚੇ ਦੀ ਕਲਪਨਾ ਕੀਤੀ ਹੈ। ਭਾਰਤ ਪਾਈਪਲਾਈਨ, ਐੱਲਐੱਨਜੀ ਟਰਮੀਨਲ ਅਤੇ ਸੀਜੀਡੀ ਨੈੱਟਵਰਕ ਸਮੇਤ ਗੈਸ ਬੁਨਿਆਦੀ ਢਾਂਚੇ ਦਾ ਵਿਕਾਸ ਕਰ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਿਟੀ ਗੈਸ ਪ੍ਰੋਜੈਕਟਾਂ ਦੀ ਕਵਰੇਜ ਨੂੰ 400 ਤੋਂ ਵੱਧ ਜ਼ਿਲ੍ਹਿਆਂ ਵਿੱਚ ਫੈਲਾਇਆ ਜਾ ਰਿਹਾ ਹੈ ਜਿਸ ਨਾਲ ਦੇਸ਼ ਦੀ 70 ਪ੍ਰਤੀਸ਼ਤ ਆਬਾਦੀ ਕਵਰ ਕੀਤੀ ਜਾ ਸਕਦੀ ਹੈ।
ਸਟੀਲ ਉਦਯੋਗ ਬਾਰੇ, ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇਹ ਦੇਸ਼ ਲਈ ਇੱਕ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਦਾ ਹੈ ਅਤੇ ਸਾਡੇ ਦੇਸ਼ ਵਿੱਚ ਸਟੀਲ ਦੀ ਇੱਕ ਮਹੱਤਵਪੂਰਨ ਭੂਮਿਕਾ ਹੈ ਕਿਉਂਕਿ ਅਸੀਂ ਇੱਕ ਆਧੁਨਿਕ ਅਰਥਵਿਵਸਥਾ ਦਾ ਨਿਰਮਾਣ ਕਰਨ ਵਿੱਚ ਲਗੇ ਹੋਏ ਹਾਂ। ਭਾਰਤੀ ਸਟੀਲ ਸੈਕਟਰ ਸਾਰੀਆਂ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਗਲੋਬਲ ਪੱਧਰ 'ਤੇ ਵੀ ਇੱਕ ਪ੍ਰਮੁੱਖ ਖਿਡਾਰੀ ਦੇ ਰੂਪ ਵਿੱਚ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਟੀਲ ਦਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੋਣ ਦੇ ਬਾਵਜੂਦ ਭਾਰਤ ਦੀ ਪ੍ਰਤੀ ਵਿਅਕਤੀ ਸਟੀਲ ਦੀ ਖਪਤ 74.1 ਕਿਲੋਗ੍ਰਾਮ ਹੈ ਅਤੇ ਵਿਸ਼ਵਵਿਆਪੀ ਔਸਤ (224.5 ਕਿਲੋਗ੍ਰਾਮ) ਦਾ ਤੀਜਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਭਾਰਤ ਲਈ ਸਟੀਲ ਦੀ ਖਪਤ ਨੂੰ ਵਧਾਉਣ ਅਤੇ ਵੱਧ ਸਟੀਲ ਦੀ ਵਰਤੋਂ ਦੇ ਲਾਭ ਲੈਣ ਜਿਵੇਂ ਕਿ ਘੱਟ ਜੀਵਨ ਚੱਕਰ ਲਾਗਤ, ਸਥਿਰਤਾ ਵਿੱਚ ਵਾਧਾ ਅਤੇ ਵਾਤਾਵਰਣ ਦੀ ਵਧੇਰੇ ਸਥਿਰਤਾ ਨੂੰ ਪ੍ਰਾਪਤ ਕਰਨ ਦਾ ਇੱਕ ਵਧੀਆ ਅਵਸਰ ਹੈ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸਟੀਲ ਮੰਤਰਾਲੇ ਨੇ ਦੇਸ਼ ਵਿੱਚ ਸਟੀਲ ਦੀ ਢੁੱਕਵੀਂ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਸਹਿਯੋਗੀ ਬ੍ਰਾਂਡਿੰਗ ਮੁਹਿੰਮ ‘ਇਸਪਾਤੀ ਇਰਾਦਾ’ ਦੀ ਸ਼ੁਰੂਆਤ ਕੀਤੀ ਹੈ। ਇਸਦਾ ਉਦੇਸ਼ ਸਟੀਲ ਦੀ ਵਰਤੋਂ ਨੂੰ ਇੱਕ ਅਸਾਨ-ਵਰਤੋਂ-ਯੋਗ, ਵਾਤਾਵਰਣ-ਅਨੁਕੂਲ, ਲਾਗਤ-ਪ੍ਰਭਾਵਸ਼ਾਲੀ, ਕਿਫਾਇਤੀ ਅਤੇ ਤਾਕਤ ਦੇਣ ਵਾਲੀ ਸਮੱਗਰੀ ਦੇ ਤੌਰ 'ਤੇ ਲਾਭ ਉਠਾਉਣਾ ਹੈ। ਉਨ੍ਹਾਂ ਕਿਹਾ, “ਅਸੀਂ ਕੇਂਦਰ ਸਰਕਾਰ ਦੀਆਂ ਸੰਸਥਾਵਾਂ ਦੁਆਰਾ ਤਰਜੀਹ ਦੇ ਕੇ ਲੋਹੇ ਅਤੇ ਸਟੀਲ ਦੇ ਉਤਪਾਦਾਂ ਦੀ ਘਰੇਲੂ ਖਰੀਦ ਨੂੰ ਉਤਸ਼ਾਹਿਤ ਕਰ ਰਹੇ ਹਾਂ। ਇਸ ਡੀਐੱਮਆਈ ਅਤੇ ਐੱਸਪੀ ਨੀਤੀ ਦੇ ਜ਼ਰੀਏ, ਸਟੀਲ ਦੀ 20,000 ਕਰੋੜ ਰੁਪਏ ਤੋਂ ਵੱਧ ਦੀ ਦਰਾਮਦ ਨੂੰ ਹੁਣ ਤੱਕ ਟਾਲਿਆ ਗਿਆ ਹੈ। ਅਸੀਂ ਸੈਕਟਰ ਲਈ ਕੱਚੇ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ। ਅਸੀਂ ਕੋਕਿੰਗ ਕੋਇਲੇ ਦੀ ਦਰਾਮਦ ਦੇ ਸਾਡੇ ਸਰੋਤਾਂ ਵਿੱਚ ਵਿਭਿੰਨਤਾ ਲਿਆ ਰਹੇ ਹਾਂ। ਅਸੀਂ ਸਟੀਲ ਸਕ੍ਰੈਪ ਨੀਤੀ ਲੈ ਕੇ ਆਏ ਹਾਂ ਜੋ ਕਿ ਵਿਭਿੰਨ ਸਰੋਤਾਂ ਅਤੇ ਕਈ ਕਿਸਮਾਂ ਦੇ ਉਤਪਾਦਾਂ ਤੋਂ ਪੈਦਾ ਹੋਏ ਫੈਰੱਸ ਸਕ੍ਰੈਪ ਦੀ ਵਿਗਿਆਨਕ ਪ੍ਰੋਸੈੱਸਿੰਗ ਅਤੇ ਰੀਸਾਈਕਲਿੰਗ ਲਈ ਭਾਰਤ ਵਿੱਚ ਮੈਟਲ ਸਕ੍ਰੈਪਿੰਗ ਸੈਂਟਰਾਂ ਦੀ ਸਥਾਪਨਾ ਦੀ ਸੁਵਿਧਾ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਢਾਂਚਾ ਪ੍ਰਦਾਨ ਕਰਦੀ ਹੈ। ਨੀਤੀਗਤ ਢਾਂਚਾ ਸੰਗਠਿਤ, ਸੁਰੱਖਿਅਤ ਅਤੇ ਵਾਤਾਵਰਣ ਪੱਖੋਂ ਸਹੀ ਢੰਗ ਨਾਲ ਇਕੱਤਰ ਕਰਨ, ਇਸ ਨੂੰ ਤੋੜਨ ਅਤੇ ਕਤਰਣ ਸਬੰਧੀ ਗਤੀਵਿਧੀਆਂ ਲਈ ਮਿਆਰੀ ਦਿਸ਼ਾ ਨਿਰਦੇਸ਼ ਪ੍ਰਦਾਨ ਕਰਦਾ ਹੈ।
ਸ਼੍ਰੀ ਪ੍ਰਧਾਨ ਨੇ ਮਰਚੈਂਟਸ ਚੈਂਬਰ ਆਵ੍ ਕਮਰਸ ਐਂਡ ਇੰਡਸਟ੍ਰੀ ਦੇ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਤੇਲ ਤੇ ਗੈਸ ਅਤੇ ਸਟੀਲ ਦੇ ਖੇਤਰਾਂ ਵਿੱਚ ਮੌਜੂਦ ਵਿਸ਼ਾਲ ਅਵਸਰਾਂ ਦਾ ਲਾਭ ਲੈਣ, “ਵੋਕਲ ਫਾਰ ਲੋਕਲ” ਰਹਿਣ ਅਤੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਪਾਉਣ।
*******
ਵਾਈਬੀ/ਟੀਐੱਫਕੇ
(Release ID: 1674122)
Visitor Counter : 194