ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਮੰਤਰਾਲੇ ਨੇ ਵਿੱਦਿਅਕ ਸਾਲ 2020-21 ਲਈ ਕੇਂਦਰੀ ਪੂਲ ਐਮਬੀਬੀਐਸ / ਬੀਡੀਐਸ ਸੀਟਾਂ ਦੇ ਅਧੀਨ ‘ਵਾਰਡ ਆਫ ਵਾਰੀਅਰਜ਼' ਤੋਂ ਉਮੀਦਵਾਰਾਂ ਦੀ ਚੋਣ ਅਤੇ ਨਾਮਜ਼ਦਗੀ ਲਈ ਨਵੀਂ ਸ਼੍ਰੇਣੀ ਨੂੰ ਮਨਜ਼ੂਰੀ ਦਿੱਤੀ

“ਇਸ ਨਾਲ ਫਰਜ਼ ਅਤੇ ਮਨੁੱਖਤਾ ਲਈ ਨਿਸਵਾਰਥ ਸੇਵਾ ਕਰਨ ਵਾਲੇ ਸਾਰੇ ਕੋਵਿਡ ਵਾਰੀਅਰਜ਼ ਦੇ ਮਹਾਨ ਬਲੀਦਾਨ ਦਾ ਸਨਮਾਨ ਹੋਵੇਗਾ": ਡਾ: ਹਰਸ਼ ਵਰਧਨ

Posted On: 19 NOV 2020 12:49PM by PIB Chandigarh

 

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਅੱਜ ਵਿਦਿਅਕ ਸਾਲ 2020-21 ਲਈ ਕੇਂਦਰੀ ਪੂਲ ਐਮਬੀਬੀਐਸ ਸੀਟਾਂ ਦੇ ਤਹਿਤ ਉਮੀਦਵਾਰਾਂ ਦੀ ਚੋਣ ਅਤੇ ਨਾਮਜ਼ਦਗੀ ਦੇ ਦਿਸ਼ਾ-ਨਿਰਦੇਸ਼ਾਂ ਵਿਚ ‘ਵਾਰਡਸ ਆਫ ਕੋਵਿਡ ਵਾਰੀਅਰਜ਼’ ਨਾਮਕ ਇਕ ਨਵੀਂ ਸ਼੍ਰੇਣੀ ਸ਼ੁਰੂ ਕਰਨ ਦੇ ਸਰਕਾਰ ਦੇ ਫੈਸਲੇ ਦਾ ਐਲਾਨ ਕੀਤਾ। 

ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਕੋਵਿਡ ਮਰੀਜ਼ਾਂ ਦੇ ਇਲਾਜ ਅਤੇ ਪ੍ਰਬੰਧਨ ਵਿੱਚ ਕੋਵਿਡ ਵਾਰੀਅਰਜ਼ ਵੱਲੋਂ ਦਿੱਤੇ ਯੋਗਦਾਨ ਨੂੰ ਮਾਣ ਅਤੇ ਸਨਮਾਨ ਦੇਣਾ ਹੈ। ਉਨ੍ਹਾਂ ਕਿਹਾ ਕਿ “ਇਹ ਉਨ੍ਹਾਂ ਸਾਰੇ ਕੋਵਿਡ ਯੋਧਿਆਂ ਦੀਆਂ ਸ਼ਾਨਦਾਰ ਕੁਰਬਾਨੀਆਂ ਦਾ ਸਨਮਾਨ ਹੋਵੇਗਾ ਜਿਨ੍ਹਾਂ ਨੇ ਫਰਜ਼ ਅਤੇ ਮਨੁੱਖਤਾ ਦੇ ਹਿਤ ਲਈ ਨਿਸਵਾਰਥ ਤੇ ਸਮਰਪਣ ਭਾਵਨਾ ਨਾਲ ਸੇਵਾ ਕੀਤੀ"।

ਕੇਂਦਰੀ ਪੂਲ ਐਮਬੀਬੀਐਸ ਸੀਟਾਂ ਉਨ੍ਹਾਂ “ਕੌਵਿਡ ਵਾਰੀਅਰਜ਼” ਦੇ ਬੱਚਿਆਂ ਵਿਚੋਂ ਉਮੀਦਵਾਰਾਂ ਦੀ ਚੋਣ ਅਤੇ ਨਾਮਜ਼ਦਗੀਆਂ ਲਈ ਵੰਡੀਆਂ ਜਾ ਸਕਦੀਆਂ ਹਨ, ਜਿਨ੍ਹਾਂ ਨੇ ਕੋਵਿਡ-19 ਦੇ ਕਾਰਨ ਆਪਣੀ ਜਾਨ ਗੁਆ ਦਿੱਤੀ; ਜਾਂ ਕੋਵਿਡ-19 ਨਾਲ ਜੁੜੇ ਫਰਜ਼ ਨੂੰ ਨਿਭਾਉਂਦਿਆਂ ਅਚਨਚੇਤੀ ਰੂਪ ਵਿੱਚ ਮੌਤ ਹੋ ਗਈ। 

 ਕੇਂਦਰੀ ਮੰਤਰੀ ਨੇ ਸਾਰਿਆਂ ਨੂੰ ਇਹ ਯਾਦ ਦਿਵਾਉਂਦੇ ਹੋਏ ਕਿ ਭਾਰਤ ਸਰਕਾਰ ਨੇ ਕੋਵਿਡ ਵਾਰੀਅਰ ਲਈ 50 ਲੱਖ ਰੁਪਏ ਦੇ ਬੀਮਾ ਪੈਕੇਜ ਦਾ ਐਲਾਨ ਕਰਦਿਆਂ ਕੋਵਿਡ ਵਾਰੀਅਰ ਦੀ ਪਰਿਭਾਸ਼ਾ ਤੈਅ ਕੀਤੀ ਹੈ, “ਕੋਵਿਡ ਵਾਰੀਅਰ, ਕਮਿਉਨਿਟੀ ਹੈਲਥ ਵਰਕਰਾਂ ਸਮੇਤ ਸਾਰੇ ਜਨਤਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਹਨ, ਜੋ ਕੋਵਿਡ -19 ਮਰੀਜ਼ਾਂ ਦੇ ਸਿੱਧੇ ਸੰਪਰਕ ਵਿੱਚ ਆਏ ਹੋਣ ਅਤੇ ਉਨ੍ਹਾਂ ਬੜੀ ਦੇਖਭਾਲ ਕੀਤੀ ਹੋਵੇ ਅਤੇ ਜਿਨ੍ਹਾਂ ਨੇ ਇਸ ਨਾਲ ਪ੍ਰਭਾਵਤ ਹੋਣ ਦਾ ਜੋਖਮ ਝੱਲਿਆ ਹੋਵੇ। ਇਨ੍ਹਾਂ ਵਿੱਚ ਪ੍ਰਾਈਵੇਟ ਹਸਪਤਾਲ ਦਾ ਸਟਾਫ ਅਤੇ ਰਿਟਾਇਰਡ / ਵਲੰਟੀਅਰ / ਸਥਾਨਕ ਸ਼ਹਿਰੀ ਸੰਸਥਾਵਾਂ / ਠੇਕੇਦਾਰ / ਰੋਜ਼ਾਨਾ ਦਿਹਾੜੀ / ਐਡਹਾਕ / ਆਉਟਸੋਰਸ ਸਟਾਫ ਜੋ ਰਾਜ / ਕੇਂਦਰੀ ਹਸਪਤਾਲ / ਕੇਂਦਰੀ / ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ, ਏਮਜ਼ ਅਤੇ ਰਾਸ਼ਟਰੀ ਮਹੱਤਤਾ ਦੀਆਂ ਸੰਸਥਾਵਾਂ / ਹਸਪਤਾਲਾਂ ਵੱਲੋਂ ਖੁਦ ਮੰਗਿਆ ਜਾਂਦਾ ਹੈ / ਹਸਪਤਾਲ ਕੋਵਿਡ-19 ਸਬੰਧਤ ਜ਼ਿੰਮੇਵਾਰੀਆਂ ਲਈ ਤਿਆਰ ਕੀਤੇ ਕੇਂਦਰੀ ਮੰਤਰਾਲਿਆਂ ਦੇ ਸਾਰੇ ਕਰਮਚਾਰੀ ਸ਼ਾਮਲ ਕੀਤੇ ਗਏ ਹਨ। ” ਉਨ੍ਹਾਂ ਕਿਹਾ ਕਿ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰ ਇਸ ਸ਼੍ਰੇਣੀ ਲਈ ਯੋਗਤਾ ਪ੍ਰਮਾਣਿਤ ਕਰੇਗੀ।

 ਪੰਜ (05) ਕੇਂਦਰੀ ਪੂਲ ਐਮਬੀਬੀਐਸ ਸੀਟਾਂ ਇਸ ਸ਼੍ਰੇਣੀ ਲਈ ਸਾਲ 2020-21 ਲਈ ਰਾਖਵੀਆਂ ਰੱਖੀਆਂ ਗਈਆਂ ਹਨ। 

 ਉਮੀਦਵਾਰਾਂ ਦੀ ਚੋਣ ਮੈਡੀਕਲ ਕੌਂਸਲ ਕਮੇਟੀ (ਐਮ.ਸੀ.ਸੀ.) ਵੱਲੋਂ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਕਰਵਾਏ ਗਏ ਨੀਟ-2020 ਵਿੱਚ ਪ੍ਰਾਪਤ ਕੀਤੇ ਗਏ ਰੈਂਕ ਦੇ ਅਧਾਰ 'ਤੇ ਆਨਲਾਈਨ ਅਰਜ਼ੀ ਰਾਹੀਂ ਕੀਤੀ ਜਾਵੇਗੀ। 

--------------------------------------------------------

ਐਮ ਵੀ 



(Release ID: 1674098) Visitor Counter : 244