ਆਯੂਸ਼

ਆਯੁਸ਼ ਮੰਤਰਾਲੇ ਵਿੱਚ ਵਿੱਤ ਪ੍ਰਬੰਧਨ ਤੇ ਸ਼ਾਸਨ ਸੁਧਾਰ ਪਹਿਲਕਦਮੀਆਂ

Posted On: 19 NOV 2020 3:14PM by PIB Chandigarh

ਆਯੁਸ਼ ਮੰਤਰਾਲੇ ਨੇ ਵਿੱਤ ਪ੍ਰਬੰਧਨ ਸੁਧਾਰ ਅਤੇ ਸ਼ਾਸਨ ਸੁਧਾਰਾਂ ਦੀ ਗਤੀ ਨੂੰ ਤੇਜ਼ ਕਰਨ ਲਈ ਕੁਝ ਪਹਿਲਕਦਮੀਆਂ ਕੀਤੀਆਂ ਹਨ । ਇਹਨਾਂ ਪਹਿਲਕਦਮੀਆਂ ਵਿੱਚ 2 ਮੁੱਖ ਖੇਤਰ ਹਨ । ਜਿਹਨਾਂ ਵਿੱਚ ਸਰਕਾਰੀ ਸਕੀਮਾਂ (ਦੋਵੇਂ ਕੇਂਦਰ ਖੇਤਰ ਤੇ ਕੇਂਦਰ ਪ੍ਰਾਯੋਜਿਤ) ਅਤੇ ਮੰਤਰਾਲੇ ਦੀਆਂ ਅਟਾਨੋਮਸ ਸੰਸਥਾਵਾਂ । ਇਹਨਾਂ ਪਹਿਲਕਦਮੀਆਂ ਦੇ ਰੋਡ ਮੈਪ ਆਯੁਸ਼ ਦੇ ਸਕੱਤਰ ਵੈਦਯਾ ਰਾਜੇਸ਼ ਕੁਟੇਚਾ ਅਤੇ ਵਧੀਕ ਸਕੱਤਰ ਅਤੇ ਵਿੱਤ ਸਲਾਹਕਾਰ ਸ਼੍ਰੀ ਧਰਮੇਂਦਰ ਸਿੰਘ ਗੰਗਵਾਰ ਨੇ ਸਤੰਬਰ ਵਿੱਚ ਮੰਤਰਾਲੇ ਦੀ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਪੇਸ਼ ਕੀਤਾ ਸੀ । ਮੰਤਰਾਲੇ ਦੀਆਂ ਵੱਖ ਵੱਖ ਇਕਾਈਆਂ ਵਿੱਚ ਤਰਜੀਹੀ ਤੌਰ ਤੇ ਲਾਗੂ ਕਰਨ ਲਈ ਸਰਗਰਮੀ ਨਾਲ ਕਾਰਵਾਈ ਸ਼ੁਰੂ ਹੋ ਗਈ ਹੈ । ਵਿੱਤੀ ਅਤੇ ਸ਼ਾਸਨ ਸੁਧਾਰਾਂ ਦੀ ਸੂਚੀ ਤਿਆਰ ਕਰਦਿਆਂ ਅਤੇ ਪ੍ਰੋਗਰਾਮ/ਸਕੀਮਾਂ ਨੂੰ ਇਸ ਤਰ੍ਹਾਂ ਡਿਜ਼ਾਇਨ ਕਰਨ ਲਈ ਸੁਨਿਸ਼ਚਿਤ ਕੀਤਾ ਗਿਆ ਹੈ , ਕਿ ਫੰਡ ਦਾ ਪ੍ਰਵਾਹ ਨਿਰਵਿਘਨ ਪ੍ਰਾਜੈਕਟ ਲਾਗੂ ਕਰਨ ਵਾਲੀ ਏਜੰਸੀ ਤੱਕ ਪਹੁੰਚੇ ਅਤੇ ਸਿੱਧੇ ਤੌਰ ਤੇ ਜ਼ਮੀਨੀ ਪੱਧਰ ਤੇ ਪਛਾਣੀਆਂ ਗਈਆਂ ਗਤੀਵਿਧੀਆਂ ਵਿੱਚ ਲੱਗੇ । ਇਹਨਾਂ ਨੂੰ ਸੂਬਾ ਸਰਕਾਰਾਂ ਤੋਂ ਸਮੇਂ ਸਿਰ ਮੈਚਿੰਗ ਸ਼ੇਅਰ ਨਾਲ ਅਤੇ ਪ੍ਰੀ ਪਰਿਭਾਸਿ਼ਤ ਟਰਿਗਰਸ ਨਾਲ ਪੂਰਾ ਕੀਤਾ ਜਾਵੇਗਾ ਤਾਂ ਜੋ ਕਿਸੇ ਪੱਧਰ ਤੇ ਵੀ ਫੰਡ ਦੀ ਖੜੌਤ ਨਾ ਹੋਵੇ । ਇਹ ਕਦਮ ਉਹਨਾਂ ਸਾਰੀਆਂ ਅਕਸਰ ਆਉਂਦੀਆਂ ਰੁਕਾਵਟਾਂ ਨੂੰ ਖ਼ਤਮ ਕਰਨ ਵਿੱਚ ਸਹਾਈ ਹੋਣਗੇ ਜੋ ਸਰਕਾਰੀ ਪ੍ਰਾਜੈਕਟਾਂ ਨੂੰ ਦੇਰ ਕਰਦੇ ਹਨ ।
ਫੌਰੀ ਤੌਰ ਤੇ ਇਸ ਪਹਿਲਕਦਮੀ ਦਾ ਅਸਰ ਜਨਤਕ ਵਿੱਤੀ ਪ੍ਰਬੰਧਨ ਸਿਸਟਮ ਨੂੰ ਅਪਣਾ ਕੇ ਵਾਧਾ ਕਰਨ ਅਤੇ ਸਰਕਾਰ ਦੇ ਅਕਾਉਂਟਸ ਪ੍ਰਬੰਧਨ ਸਿਸਟਮ ਨੂੰ ਤੇਜ਼ ਕਰਨ ਲਈ ਮੰਤਰਾਲੇ ਦੀਆਂ ਸਕੀਮ ਇਕਾਈਆਂ ਅਤੇ ਅਟਾਨੋਮਸ ਸੰਸਥਾ ਵੱਲੋਂ ਵਰਤਿਆ ਜਾ ਰਿਹਾ ਹੈ ।
ਅਟਾਨੋਮਸ ਸੰਸਥਾਵਾਂ ਵੱਲੋਂ ਆਯੁਸ਼ ਮੰਤਰਾਲੇ ਨਾਲ ਮੈਮੋਰੰਡਮ ਆਫ ਅੰਡਰਸਟੈਂਡਿਗ (ਐੱਮ ਓ ਯੂ) ਵਿੱਚ ਸ਼ਾਮਲ ਹੋਣ ਦੀ ਰਵਾਇਤ ਨਾਲ ਕਾਰਗੁਜ਼ਾਰੀ ਟੀਚਿਆਂ ਨੂੰ ਅਪਣਾਉਣ ਲਈ ਅਤੇ ਅਟਾਨੋਮਸ ਸੰਸਥਾਵਾਂ ਵਿੱਚ ਲਾਗੂ ਕਰਨ ਦੇ ਸੰਦਰਭ ਨਾਲ ਵੀ ਜੋੜਿਆ ਗਿਆ ਹੈ । ਇਹ ਸਮਝੌਤੇ ਮੰਤਰਾਲੇ ਵੱਲੋਂ ਅਟਾਨੋਮਸ ਸੰਸਥਾ ਨੂੰ ਦਿੱਤੇ ਟੀਚੇ ਅਤੇ ਉਦੇਸ਼ਾਂ ਨੂੰ ਠੀਕ—ਠਾਕ ਕਰਨ ਲਈ ਵੀ ਸਹਾਈ ਹੋਣਗੇ ਅਤੇ ਦੋਹਰਿਆਂ ਕਦਮਾਂ ਨੂੰ ਖ਼ਤਮ ਕਰਨ ਅਤੇ ਯਤਨਾਂ ਤੇ ਸਰੋਤਾਂ ਦੀ ਬਰਬਾਦੀ ਨੂੰ ਵੀ ਖ਼ਤਮ ਕਰਨਗੇ ।
ਲੀਕੇਜ ਨੂੰ ਖ਼ਤਮ ਕਰਨ ਅਤੇ ਰਫ਼ਤਾਰ ਵਧਾਉਣ ਲਈ ਸਾਰੇ ਭੁਗਤਾਨ ਜਿਵੇਂ ਕਿ ਵਿਦਿਆਰਥੀਆਂ ਨੂੰ ਵਜੀਫ਼ੇ ਆਦਿ , ਸਿੱਧਾ ਲਾਭ ਟਰਾਂਸਫਰ (ਡੀ ਬੀ ਟੀ) ਪਲੇਟਫਾਰਮ ਤੇ ਇਲੈਕਟੋ੍ਰਨਿਕ ਮੋਡ ਰਾਹੀਂ ਹੋਣਗੇ ।
ਤੀਜੀ ਧਿਰ ਵੱਲੋਂ ਮੰਤਰਾਲੇ ਦੀਆਂ ਸਰਕਾਰੀ ਸਕੀਮਾਂ ਦੇ ਮੁਲਾਂਕਣ ਦੀ ਸ਼ੁਰੂਆਤ ਮੰਤਰਾਲੇ ਦਾ ਇੱਕ ਹੋਰ ਕਦਮ ਹੈ ਅਤੇ ਇਹ ਨਵੰਬਰ 2020 ਤੋਂ ਜਾਰੀ ਹੋਵੇਗਾ । ਇਸ ਨਾਲ ਨਤੀਜਿਆਂ ਅਤੇ ਉਹਨਾਂ ਨਾਲ ਹੋਣ ਵਾਲੀ ਕਾਰਗੁਜ਼ਾਰੀ ਵਿੱਚ ਸੁਧਾਰ ਦਾ ਮੁਲਾਂਕਣ ਬਿਨਾਂ ਪੱਖਪਾਤ ਤੋਂ ਹੋ ਸਕੇਗਾ । ਨੈਸ਼ਨਲ ਆਯੁਸ਼ ਮਿਸ਼ਨ ਨੂੰ ਦੇਸ਼ ਦੇ ਫਲੈਗਸਿ਼ੱਪ ਪ੍ਰਾਜੈਕਟ ਸਮਝਦਿਆਂ ਹੋਇਆਂ ਤੇ ਇਸ ਦੇ ਦੇਸ਼ ਭਰ ਵਿੱਚ ਆਯੁਸ਼ ਸਿਸਟਮਸ ਨੂੰ ਉਤਸ਼ਾਹਿਤ ਕਰਨ ਲਈ ਹੋਣ ਵਾਲੇ ਅਸਰ ਲਈ ਇਸ ਦੀਆਂ ਕਾਰਜ ਵਿਧੀਆਂ ਨੂੰ ਠੀਕ—ਠਾਕ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ । ਇੱਕ ਪੋਰਟਲ ਵਿਕਸਿਤ ਕਰਨ ਲਈ ਵੀ ਕਦਮ ਚੁੱਕੇ ਜਾ ਰਹੇ ਹਨ ਅਤੇ ਇਹ ਪੋਰਟਲ ਐੱਨ—ਐੱਫ ਏ ਐੱਮ ਐੱਸ (ਐੱਨ ਐੱਚ ਐੱਮ — ਫਾਇਨਾਂਸਿ਼ਅਲ ਅਕਾਊਂਟਿੰਗ ਮੈਨੇਜਮੈਂਟ ਸਿਸਟਮ) ਲਈ ਰਾਸ਼ਟਰੀ ਆਯੁਸ਼ ਮਿਸ਼ਨ (ਐੱਨ ਏ ਐੱਮ) — ਮਾਰਚ 2021 ਦੇ ਅਨੁਸਾਰ ਹੋਵੇਗਾ । ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਫੰਡਾਂ ਦੇ ਪ੍ਰਵਾਹ ਨੂੰ ਰੀਅਲ ਟਾਈਮ ਤੇ ਮੋਨੀਟਰ ਕਰਨ ਲਈ ਇੱਕ ਡੈਸ਼ਬੋਰਡ ਵੀ ਵਿਕਸਿਤ ਕੀਤਾ ਜਾਵੇ । ਮੰਤਰਾਲੇ ਵਿੱਚ ਸਤੰਬਰ 2020 ਵਿੱਚ ਵਿੱਤੀ ਸ਼ਾਸਨ ਸੁਧਾਰਾਂ ਦੀ ਸ਼ੁਰੂ ਕੀਤੀ ਗਈ ਲੜੀ ਪਹਿਲਾਂ ਹੀ ਕੇਂਦਰੀ ਪ੍ਰਾਯੋਜਿਤ ਅਤੇ ਕੇਂਦਰ ਖੇਤਰ ਸਕੀਮਾਂ ਦੇ ਨਾਲ ਨਾਲ ਖੁੱਦਮੁਖਤਿਆਰੀ ਸੰਸਥਾਵਾਂ ਦੇ ਕੰਮਕਾਜਾਂ ਦੇ ਨਤੀਜੇ ਦਿਖਾ ਰਹੀ ਹੈ । ਵੱਖ ਵੱਖ ਇਕਾਈਆਂ ਦੇ ਵਰਤੋਂ ਪ੍ਰਮਾਣ ਪੱਤਰ , ਕਾਗਜ਼ੀ ਅਤੇ ਵਿੱਤੀ ਰਿਪੋਰਟਾਂ , ਸੂਬਾ ਸਲਾਨਾ ਕਾਰਜ ਯੋਜਨਾ ਅਤੇ ਡੀ ਬੀ ਟੀ ਨਾਲ ਸਬੰਧਤ ਜਾਣਕਾਰੀ ਲਈ ਪੋਰਟਲ ਦੀ ਵਰਤੋਂ ਵਧਾ ਦਿੱਤੀ ਹੈ ।
ਵਿੱਤੀ ਮਾਮਲਿਆਂ ਦੀ ਦੇਖ—ਰੇਖ ਲਈ ਖੁੱਦਮੁਖਤਿਆਰੀ ਸੰਸਥਾਵਾਂ ਨੂੰ ਨਤੀਜਿਆਂ ਵਿੱਚ ਦਿੱਖ ਰਹੇ ਸੁਧਾਰਾਂ ਕਰਕੇ ਇਹਨਾਂ ਪਹਿਲਕਦਮੀਆਂ ਨਾਲ ਸਸ਼ਕਤ ਕੀਤਾ ਗਿਆ ਹੈ ।


ਐੱਮ ਵੀ / ਐੱਸ ਕੇ



(Release ID: 1674095) Visitor Counter : 154