ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਟਿੱਡਿਆਂ ਦੀ ਚਹਿਕ ਜਲਦੀ ਹੀ ਉਨ੍ਹਾਂ ਦੀਆਂ ਪ੍ਰਜਾਤੀਆਂ ਦਾ ਪਹਿਚਾਣ-ਪੱਤਰ ਬਣ ਸਕਦੀ ਹੈ

ਇੱਕ ਇੰਸਪਾਇਰ ਫੈਕਲਟੀ ਫੈਲੋ, ਡਾ. ਰੰਜਨ ਜੈਸਵਾਰਾ, ਦੁਆਰਾ ਕੀਤੀ ਖੋਜ,ਭਾਰਤ ਦੇ ਫੀਲਡ ਟਿੱਡੀ ਦਲ ਦੀਆਂ ਲਗਭਗ 140 ਕਿਸਮਾਂ ਵਿਚਕਾਰ ਵਿਕਾਸਗਤ ਸਬੰਧਾਂ ਨੂੰ ਸਮਝਣ ਵਿੱਚ ਸਹਾਇਤਾ ਕਰੇਗੀ

Posted On: 18 NOV 2020 2:00PM by PIB Chandigarh


ਟਿੱਡੀਆਂ ਦੀ ਚਹਿਚਹਾਟ ਦਾ ਉਪਯੋਗ ਜਲਦੀ ਹੀ ਉਨ੍ਹਾਂ ਦੀਆਂ ਨਸਲਾਂ ਦੀ ਵਿਵਿਧਤਾ ਦੀ ਸਮੀਖਿਆ ਲਈ ਕੀਤਾ ਜਾ ਸਕਦਾ ਹੈ। ਵਿਗਿਆਨੀ ਇੱਕ ਧੁਨੀ ਸਬੰਧੀ ਸਿਗਨਲ ਲਾਇਬ੍ਰੇਰੀ ਸਥਾਪਿਤ ਕਰ ਰਹੇ ਹਨ ਜੋ ਇਨ੍ਹਾਂ ਕੀਟਾਂ ਦੀ ਵਿਭਿੰਨਤਾ ਨੂੰ ਟਰੈਕ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ।

 

ਮੌਰਫੌਲੋਜੀ-ਅਧਾਰਿਤ ਪਰੰਪਰਿਕ ਟੈਕਸੌਨੋਮੀ, ਪ੍ਰਜਾਤੀਆਂ ਦੀ ਵਿਭਿੰਨਤਾ ਨੂੰ ਪਹਿਚਾਣਨ ਅਤੇ ਸਥਾਪਿਤ ਕਰਨ ਵਿੱਚ ਬਹੁਤ ਅੱਗੇ ਵਧ ਚੁੱਕੀ ਹੈ। ਪਰ ਇਹ ਕਰਿਪਟਿਕ ਸਪੀਸੀਜ਼ ਭਾਵ ਦੋ ਜਾਂ ਦੋ ਤੋਂ ਵੱਧ ਰੂਪਾਤਮਕ ਤੌਰ 'ਤੇ ਵੱਖ ਨਾ ਕੀਤੀਆਂ ਜਾ ਸਕਣ ਵਾਲੀਆਂ ਨਸਲਾਂ ਦਾ ਸਮੂਹ (ਇੱਕ ਪ੍ਰਜਾਤੀ ਦੇ ਤਹਿਤ ਲੁਕੀਆਂ ਹੋਈਆਂ) ਜਾਂ ਇੱਕੋ ਪ੍ਰਜਾਤੀ ਦੇ ਕੀਟਜੋ ਵਿਭਿੰਨ ਰੂਪਾਤਮਕ ਵਿਸ਼ੇਸ਼ਤਾਵਾਂ (ਜਿਨ੍ਹਾਂ ਨੂੰ ਅਕਸਰ ਬਹੁ-ਪ੍ਰਜਾਤੀਆਂ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ) ਦਾ ਪ੍ਰਗਟਾਵਾ ਕਰਦੇ ਹਨ,ਨੂੰ ਸੀਮਾਬੱਧ ਕਰਨ ਲਈ ਅਕਸਰ ਕਾਫ਼ੀ ਨਹੀਂ ਹੁੰਦਾ। ਇਸ ਲਈ, ਸਿਰਫ ਰੂਪਾਤਮਕ ਵਿਸ਼ੇਸ਼ਤਾਵਾਂ ਦੇ ਅਧਾਰ ’ਤੇਹੀ ਪਹਿਚਾਣ ਕਰਨ ਨਾਲ ਪ੍ਰਜਾਤੀਆਂ ਦੀ ਵਿਵਿਧਤਾ ਨੂੰ ਘੱਟ ਕਰਕੇ ਆਂਕਿਆ ਜਾਂਦਾ ਹੈ।

 

ਇਸ ਚੁਣੌਤੀ ਨੂੰ ਪਾਰ ਕਰਨ ਲਈ, ਪੰਜਾਬ ਯੂਨੀਵਰਸਿਟੀ ਦੇ ਜ਼ੂਔਲੋਜੀ ਵਿਭਾਗ ਦੀ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਇੰਸਪਾਇਰ ਫੈਕਲਟੀ ਫੈਲੋ, ਡਾ. ਰੰਜਨਾ ਜੈਸਵਾਰਾ, ਖੇਤਾਂ ਵਿੱਚ ਮਿਲਣ ਵਾਲੇ ਟਿੱਡੀ ਦਲ ਦੀ ਇੱਕ ਧੁਨੀ-ਸੰਕੇਤ ਲਾਇਬ੍ਰੇਰੀ ਸਥਾਪਿਤ ਕਰਨ ਲਈ ਕੰਮ ਕਰ ਰਹੀ ਹੈ ਜਿਸਦਾ ਕਿ ਪ੍ਰਜਾਤੀ ਵਿਵਧਤਾ ਅਨੁਮਾਨ ਅਤੇ ਸਮੀਖਿਆ ਵਿੱਚ ਇੱਕ ਗ਼ੈਰ-ਹਮਲਾਵਰ ਟੂਲ ਵਜੋਂ ਉਪਯੋਗ ਕੀਤਾ ਜਾ ਸਕਦਾ ਹੈ। ਇਹ ਲਾਇਬ੍ਰੇਰੀ ਡਿਜੀਟਲ ਹੋਵੇਗੀ ਅਤੇ ਇਸ ਦਾ ਇਸਤੇਮਾਲ ਮੋਬਾਈਲ ਫੋਨ ਐਪਲੀਕੇਸ਼ਨ ਦੁਆਰਾ ਔਟੋਮੇਟਿਡ ਸਪੀਸੀਜ਼ ਦੀ ਪਹਿਚਾਣ ਅਤੇ ਖੋਜ ਕਰਨ ਲਈ, ਅਤੇ ਨਾਲ ਹੀ ਭਾਰਤ ਵਿੱਚ ਟਿੱਡੀ ਦਲ ਦੀਆਂ ਨਵੀਆਂ ਪ੍ਰਜਾਤੀਆਂ ਦੇ ਦਸਤਾਵੇਜ਼ੀਕਰਨ ਲਈ ਵੀਕੀਤਾ ਜਾ ਸਕਦਾ ਹੈ।

 

ਇੱਕ ਡੀਐੱਸਟੀ-ਇੰਸਪਾਇਰ ਫੈਕਲਟੀ ਵਜੋਂ ਡਾ. ਜੈਸਵਾਰਾ ਦੀ ਖੋਜ , ਪ੍ਰਜਾਤੀਆਂ  ਨੂੰ ਸੀਮਾਬੱਧ ਕਰਨ ਲਈ ਇੱਕ ਏਕੀਕ੍ਰਿਤ ਫਰੇਮ ਵਿੱਚ ਅਤਿ-ਆਧੁਨਿਕ ਯੰਤਰਾਂ ਦਾ ਉਪਯੋਗ ਕਰਕੇ ਕਰਿਪਟਿਕ ਪ੍ਰਜਾਤੀਆਂ ਦੀ ਸਮੱਸਿਆ ਦਾ ਸਮਾਧਾਨ ਕਰਦੀ ਹੈ।

 

http://static.pib.gov.in/WriteReadData/userfiles/image/image002FRB7.jpg

 

ਇਨ੍ਹਾਂ ਯੰਤਰਾਂ ਵਿੱਚ, ਪ੍ਰਜਾਤੀ  ਵਿਭਿੰਨਤਾ ਦਾ ਅਧਿਐਨ ਕਰਨ ਲਈ ਧੁਨੀ ਸੰਕੇਤਾਂ, ਡੀਐੱਨਏ ਤਰਤੀਬ, ਅਤੇ ਫੋਨੋਟੈਕਟਿਕ ਵਿਵਹਾਰ ਸਬੰਧੀ ਡੇਟਾ ਸ਼ਾਮਲ ਹੈ। ਉਹ ਫੀਲਡ ਟਿੱਡੀ ਦਲ ਦੀ ਵਰਤੋਂ ਮਾਡਲ ਔਰਗੇਨਿਜ਼ਮ ਵਜੋਂ ਕਰਦੀ ਹੈ। ਜ਼ੂਔਲੋਜੀਕਲ ਸਿਸਟੇਮੈਟਿਕਸ ਐਂਡ ਐਵੋਲਿਊਸ਼ਨਰੀ ਰਿਸਰਚ  ਜਰਨਲ ਵਿੱਚ ਪ੍ਰਕਾਸਿਤ ਆਪਣੀ ਖੋਜ ਵਿੱਚ, ਉਨ੍ਹਾਂ ਦਰਸਾਇਆ ਹੈ ਕਿ ਸਪੀਸੀਜ਼-ਸੰਬੰਧੀ ਬਾਇਓ ਅਕੌਸਟਿਕਸ ਸਿਗਨਲ, ਸਪੀਸੀਜ਼  ਨੂੰ ਸੀਮਾਬੱਧ ਕਰਨ ਵਿੱਚ  ਬਹੁਤ ਕੁਸ਼ਲ ਅਤੇ ਭਰੋਸੇਮੰਦ ਯੰਤਰ ਹੈ ਅਤੇ ਇਸ ਦੀ ਵਰਤੋਂ ਕਿਸੇਵੀ ਭੂਗੋਲਿਕ ਖੇਤਰ ਵਿੱਚ ਪ੍ਰਜਾਤੀਆਂ ਦੀ ਸਮ੍ਰਿੱਧੀ ਅਤੇ ਵਿਵਿਧਤਾ ਦਾ ਸਹੀ ਅਨੁਮਾਨ ਲਗਾਉਣ ਲਈ ਕੀਤੀ ਜਾ ਸਕਦੀ ਹੈ।

 

ਡਾ. ਜੈਸਵਾਰਾ ਨੇ ਉੱਲੇਖ ਕੀਤਾ ਹੈ ਕਿ ਕਰਿਪਟਿਕ ਸਪੀਸੀਜ਼ ਦੇ ਮੁੱਦੇ ਨੂੰ ਬਾਇਓਕੌਸਟਿਕ ਸਿਗਨਲ ਅਤੇ ਅੰਕੜਾ ਵਿਸ਼ਲੇਸ਼ਣ ਦੇ ਬੁਨਿਆਦੀ ਹੁਨਰ ਨਾਲ ਆਰਥਿਕ ਤੌਰ 'ਤੇ ਹੱਲ ਕੀਤਾ ਜਾ ਸਕਦਾ ਹੈ। ਇਨ੍ਹਾਂ ਏਕੀਕ੍ਰਿਤ ਦ੍ਰਿਸ਼ਟੀਕੋਣ-ਅਧਾਰਿਤ ਅਧਿਐਨਾਂ ਨਾਲਕਈ ਕਰਿਪਟਿਕ ਅਤੇ ਭਾਰਤ, ਬ੍ਰਾਜ਼ੀਲ, ਪੇਰੂ ਅਤੇ ਦੱਖਣੀ-ਅਫਰੀਕਾ ਤੋਂ ਟਿੱਡੀ ਦਲ ਦੀਆਂ ਕਈ ਨਵੀਆਂ ਕਿਸਮਾਂ ਦੀ ਖੋਜ ਕੀਤੀਗਈ ਹੈ।

 

ਫੀਲਡ ਟਿੱਡੀ ਦਲ ਤੰਤਰ-ਵਿਗਿਆਨ, ਵਿਵਹਾਰਿਕ ਪਰਿਸਥਿਤੀ ਵਿਗਿਆਨ, ਪ੍ਰਾਯੋਗਿਕ ਜੀਵ-ਵਿਗਿਆਨ ਅਤੇ ਧੁਨੀ ਵਿਗਿਆਨ ਦੇ ਖੇਤਰ ਵਿੱਚ ਸਭ ਤੋਂ ਵੱਧ ਉਪਯੋਗ ਕੀਤੇ ਜਾਂਦੇ ਮਾਡਲ ਔਰਗੇਨਿਜ਼ਮਸ ਵਿੱਚੋਂ ਇੱਕ ਹਨ ਕਿਉਂਕਿ ਉਨ੍ਹਾਂ ਵਿੱਚ ਆਪਣੇ ਅਤੀ ਵਿਸ਼ੇਸ਼ ਅਗਲੇ ਖੰਭ ਇੱਕ-ਦੂਜੇ ਨਾਲ ਰਗੜ  ਕੇ ਉੱਚ ਧੁਨੀ ਸੰਕੇਤ ਪੈਦਾ ਕਰਨ ਦੀ ਵਿਲੱਖਣ ਯੋਗਤਾ ਹੁੰਦੀ ਹੈ।

 

ਡਾ. ਜੈਸਵਾਰਾ ਦੀ ਫੀਲਡ ਟਿੱਡੀ ਦਲ ਦੀਆਂ ਭਾਰਤ ਵਿੱਚ ਜਾਣੀਆਂ ਜਾਣ ਵਾਲੀਆਂ  ਲਗਭਗ 140 ਕਿਸਮਾਂ ਵਿਚਕਾਰ ਇੱਕ ਫਾਈਲੋਜੈਨੇਟਿਕ ਸਬੰਧ ਬਣਾਉਣ ਅਤੇ ਵਿਕਾਸਗਤ ਸਬੰਧਾਂ ਨੂੰ ਸਮਝਣ ਦੀ ਯੋਜਨਾ ਹੈ। ਇਹ ਅਧਿਐਨ ਗਲੋਬਲ ਪੱਧਰ 'ਤੇ ਵਿਗਿਆਨਕ ਭਾਈਚਾਰੇ ਨੂੰ ਇੱਕ ਵਿਕਾਸ ਸਬੰਧੀ ਫਰੇਮ ਸਟ੍ਰਕਚਰ ਪ੍ਰਦਾਨ ਕਰੇਗਾ।

 

http://static.pib.gov.in/WriteReadData/userfiles/image/image0031J7P.jpg

 

ਚਿੱਤਰ: ਫੀਲਡ ਵਰਕਰ ਗੁਫਾ ਵਿੱਚ ਕ੍ਰਿਕਿਟਸ ਦੀ ਭਾਲ ਕਰ ਰਿਹਾ ਹੈ।

 

[ਪਬਲੀਕੇਸ਼ਨ ਲਿੰਕ: 10.1111/jzs.12298

 

DOI: 10.11646/zootaxa.4545.3.1

 

ਵਧੇਰੇ ਜਾਣਕਾਰੀ ਲਈ ਡਾ. ਰੰਜਨਾ ਜੈਸਵਾਰਾ (ranjana.jaiswara[at]gmail[dot]com, 8264098022) ਨਾਲ ਸੰਪਰਕ ਕੀਤਾ ਜਾ ਸਕਦਾ ਹੈ।]

 

*****

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)(Release ID: 1673819) Visitor Counter : 146