ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡਾ: ਹਰਸ਼ ਵਰਧਨ ਨੇ ਸੀਐੱਸਆਈਆਰ-ਸੀਆਈਐੱਮਐੱਫਆਰ ਦੇ ਪਲੈਟੀਨਮ ਜੁਬਲੀ ਸਥਾਪਨਾ ਦਿਵਸ ਸਮਾਗਮ ਦਾ ਉਦਘਾਟਨ ਕੀਤਾ
ਸੀਐੱਸਆਈਆਰ-ਸੀਆਈਐੱਮਐੱਫਆਰ ਦੁਆਰਾ ਤਿੰਨ ਸਵਦੇਸ਼ੀ ਵਿਕਸਿਤ ਟੈਕਨੋਲੋਜੀਆਂ ਅਤੇ ਸੁਵਿਧਾਵਾਂ ਦੇਸ਼ ਨੂੰ ਸਮਰਪਿਤ ਕੀਤੀਆਂ
ਸੀਆਈਐੱਮਐੱਫਆਰ ਨੂੰ ਡਿਜੀਟਲ ਹੱਲ ਦੀ ਵਰਤੋਂ ਕਰਦਿਆਂ ਮਾਈਨਿੰਗ ਗਤੀਵਿਧੀਆਂ ਦੇ ਮਸ਼ੀਨੀਕਰਨ ਅਤੇ ਸਵੈਚਾਲਨ ਬਾਰੇ ਬਹੁ-ਅਨੁਸ਼ਾਸਨੀ ਖੋਜ ਕਰਨ ਲਈ ਕਿਹਾ
“ਮਿੱਟੀ ਅਤੇ ਜੀਵ-ਵਿਭਿੰਨਤਾ, ਕਾਰਬਨ ਫੁੱਟਪ੍ਰਿੰਟ, ਸਮਾਜਿਕ-ਆਰਥਿਕ ਅਤੇ ਖੇਤੀ ਵਾਤਾਵਰਣ ਪ੍ਰਣਾਲੀ, ਜੰਗਲੀ ਜੀਵਨ ਪ੍ਰਬੰਧਨ ਯੋਜਨਾ, ਵਿਗੜ ਰਹੇ ਵਾਤਾਵਰਣ ਦੀ ਮੁੜ ਸਥਾਪਨਾ ਵੱਲ ਧਿਆਨ ਦੇਣਾ ਮਹੱਤਵਪੂਰਨ ਹੈ”: ਡਾ: ਹਰਸ਼ ਵਰਧਨ
“ਅਸੀਂ ਜਲਵਾਯੂ ਪਰਿਵਰਤਨ ਬਾਰੇ ਪੈਰਿਸ ਸਮਝੌਤੇ ਤਹਿਤ ਕੀਤੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਅਤੇ ਟਿਕਾਊ ਵਿਕਾਸ ਦੇ ਟੀਚਿਆਂ ਪ੍ਰਤੀ ਕੰਮ ਕਰਨ ਦੀ ਉਮੀਦ ਕਰਦੇ ਹਾਂ”: ਡਾ. ਹਰਸ਼ ਵਰਧਨ
Posted On:
17 NOV 2020 6:07PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਨਵੀਂ ਦਿੱਲੀ ਵਿੱਚ ਵੀਡੀਓ ਕਾਨਫਰੰਸਿੰਗ ਜ਼ਰੀਏ ਅੱਜ ਸੀਐੱਸਆਈਆਰ-ਕੇਂਦਰੀ ਮਾਈਨਿੰਗ ਅਤੇ ਬਾਲਣ ਖੋਜ ਸੰਸਥਾ, ਧਨਬਾਦ ਜੋ ਕਿ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ ਦੀ ਇੱਕ ਉੱਘੀ ਆਰ ਐਂਡ ਡੀ ਪ੍ਰਯੋਗਸ਼ਾਲਾ ਹੈ, ਦੇ ਪਲੈਟੀਨਮ ਜੁਬਲੀ ਸਥਾਪਨਾ ਦਿਵਸ ਸਮਾਗਮ ਦਾ ਉਦਘਾਟਨ ਕੀਤਾ।
ਇਸ ਮੌਕੇ, ਡਾ. ਹਰਸ਼ ਵਰਧਨ ਨੇ ਕੋਲ ਟੂ ਸਿਨਗੈਸ ਪਲਾਂਟ ਅਤੇ ਰਣਨੀਤਿਕ ਅਤੇ ਬੁਨਿਆਦੀ ਢਾਂਚੇ ਸਬੰਧੀ ਖੇਤਰਾਂ ਦੇ ਉੱਤਮਤਾ ਕੇਂਦਰ ਦਾ ਵਰਚੁਅਲ ਉਦਘਾਟਨ ਵੀ ਕੀਤਾ; ਕੋਲਾ ਗੈਸੀਫਿਕੇਸ਼ਨ ਦੇ ਐਕਸੀਲੈਂਸ ਕੇਂਦਰ ਅਤੇ ਦੇਸ਼ ਨੂੰ ਕੋਕਿੰਗ ਕੋਇਲੇ ਦੇ ਆਯਾਤ ਬਦਲ ਲਈ ਇਨੋਵੇਟਿਵ ਟੈਕਨੋਲੋਜੀ ਨੂੰ ਵੀ ਸਮਰਪਿਤ ਕੀਤਾ।
ਸੱਤ ਦਹਾਕਿਆਂ ਤੋਂ ਵੱਧ ਦੀ ਯਾਤਰਾ ਦੌਰਾਨ ਵੱਖ-ਵੱਖ ਮਹੱਤਵਪੂਰਨ ਮੁਕਾਮਾਂ ਦੀ ਪ੍ਰਾਪਤੀ ਲਈ ਸੀਐੱਸਆਈਆਰ-ਸੀਆਈਐੱਮਐੱਫਆਰ ਨੂੰ ਵਧਾਈ ਦਿੰਦਿਆਂ ਮੰਤਰੀ ਨੇ ਕਿਹਾ, “ਇਹ ਲਾਜ਼ਮੀ ਹੈ ਕਿ ਸੀਆਈਐੱਮਐੱਫਆਰ ਆਈਓਟੀ (ਇੰਟਰਨੈੱਟ ਆਫ ਥਿੰਗਸ) ਦਖਲਅੰਦਾਜ਼ੀ ਦੁਆਰਾ ਡਿਜੀਟਲ ਮਾਈਨਿੰਗ ਹੱਲਾਂ ਦੀ ਵਰਤੋਂ ਕਰਦਿਆਂ ਮਾਈਨਿੰਗ ਉਦਯੋਗ ਵਿੱਚ ਟੈਕਨੋਲੋਜੀਆਂ ਰਾਹੀਂ ਰਾਜ ਦੀਆਂ ਮਾਈਨਿੰਗ ਗਤੀਵਿਧੀਆਂ ਨੂੰ ਮਸ਼ੀਨੀਕਰਨ ਅਤੇ ਸਵੈਚਾਲਨ ਬਾਰੇ ਬਹੁ-ਅਨੁਸ਼ਾਸਨੀ ਖੋਜ ਕਰੇ। ਡਾ. ਹਰਸ਼ ਵਰਧਨ ਨੇ ਇਹ ਵੀ ਜ਼ੋਰ ਦਿੱਤਾ, “ਮਿੱਟੀ ਅਤੇ ਜੈਵ ਵਿਭਿੰਨਤਾ, ਕਾਰਬਨ ਫੁੱਟਪ੍ਰਿੰਟ, ਸਮਾਜਿਕ-ਆਰਥਿਕ ਅਤੇ ਖੇਤੀ ਵਾਤਾਵਰਣ ਪ੍ਰਣਾਲੀ, ਜੰਗਲੀ ਜੀਵ ਪ੍ਰਬੰਧਨ ਯੋਜਨਾ, ਵਿਗੜ ਰਹੀ ਵਾਤਾਵਰਣ ਪ੍ਰਣਾਲੀ ਦੇ ਮੁੜ ਸਥਾਪਨ ਵੱਲ ਧਿਆਨ ਦੇਣਾ ਵੀ ਮਹੱਤਵਪੂਰਨ ਹੈ।
ਮੰਤਰੀ ਨੇ ਕਿਹਾ, “ਦੇਸ਼ ਆਪਣੀਆਂ ਮੁੱਢਲੀਆਂ ਲੋੜਾਂ ਅਤੇ ਵੱਖ-ਵੱਖ ਉਦਯੋਗਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਬਿਜਲੀ ਪੈਦਾ ਕਰਨ ਲਈ ਜੈਵਿਕ ਬਾਲਣ ਦੇ ਸਰੋਤਾਂ ਉੱਤੇ ਨਿਰਭਰ ਰਹੇਗਾ ।” ਮੰਤਰੀ ਨੇ ਜ਼ੋਰ ਦੇ ਕੇ ਅੱਗੇ ਕਿਹਾ, “ਸਾਨੂੰ ਵਾਤਾਵਰਣ ਦੇ ਖਤਰੇ ਦੇ ਪ੍ਰਬੰਧਨ ਅਤੇ ਨਿਵਾਰਨ ਲਈ ਸਾਫ ਸੁਥਰੇ ਰਸਤੇ ਵਿਕਸਿਤ ਕਰਨ ਦੀ ਲੋੜ ਹੈ। ਉਨ੍ਹਾਂ ਨੋਟ ਕੀਤਾ, “ਅਸੀਂ ਨਿਕਾਸ ਵਿੱਚ ਕਮੀ ਲਈ ਮੌਸਮ ਵਿੱਚ ਤਬਦੀਲੀ ਬਾਰੇ ਪੈਰਿਸ ਸਮਝੌਤੇ ਤਹਿਤ ਕੀਤੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਅਤੇ ਟਿਕਾਊ ਵਿਕਾਸ ਦੇ ਟੀਚਿਆਂ ਪ੍ਰਤੀ ਕੰਮ ਕਰਨ ਦੀ ਉਮੀਦ ਕਰਦੇ ਹਾਂ।”
“ਇਹ ਸਿਰਫ ਊਰਜਾ ਸੈਕਟਰ ਵਿਚ ਨਵੀਨਤਮ ਟੈਕਨੋਲੋਜੀਆਂ, ਇਨੋਵੇਸ਼ਨਾਂ ਅਤੇ ਖੋਜ ਤੇ ਵਿਕਾਸ ਦੇ ਵਿਕਾਸ ਨਾਲ ਹੀ ਅਸੀਂ ਊਰਜਾ ਸੁਰੱਖਿਆ ਪ੍ਰਾਪਤ ਕਰ ਸਕਦੇ ਹਾਂ ਅਤੇ ਇਹ ਸੁਨਿਸ਼ਚਿਤ ਕਰ ਸਕਦੇ ਹਾਂ ਕਿ ਸਾਰੇ ਭਾਰਤੀਆਂ ਦੀਆਂ ਆਪਣੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਊਰਜਾ ਤੱਕ ਪਹੁੰਚ ਹੋਵੇ”। ਉਨ੍ਹਾਂ ਅੱਗੇ ਕਿਹਾ, “ਇਹ ਸੀਆਈਐੱਮਐੱਫਆਰ ਵਰਗੀਆਂ ਖੋਜ ਸੰਸਥਾਵਾਂ ਹਨ ਜੋ ਇਸ ਅਵਸਰ 'ਤੇ ਉੱਠ ਸਕਦੀਆਂ ਹਨ ਅਤੇ ਭਾਰਤ ਨੂੰ ਉਨ੍ਹਾਂ ਦੇ ਖੋਜ ਅਤੇ ਵਿਕਾਸ ਦੇ ਜ਼ਰੀਏ ਊਰਜਾ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰ ਸਕਦੀਆਂ ਹਨ।"
ਡਾ. ਹਰਸ਼ ਵਰਧਨ ਨੇ ਖੁਸ਼ੀ ਜ਼ਾਹਰ ਕੀਤੀ ਕਿ ਸੀਆਈਐੱਮਐੱਫਆਰ ਰਣਨੀਤਕ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਲਈ ਇੱਕ ਮੋਹਰੀ ਸੰਸਥਾ ਰਹੀ ਹੈ ਜਿਸ ਨੇ ਚੱਟਾਨ ਖੁਦਾਈ ਇੰਜੀਨੀਅਰਿੰਗ ਖੋਜ ਸਮੂਹ ਵਿੱਚ ਯੋਗਦਾਨ ਪਾਇਆ ਗਿਆ ਹੈ, ਜੋ ਕਿ ਮਹੱਤਵਪੂਰਨ ਰੋਡਵੇਜ਼ / ਰੇਲਵੇ, ਸੁਰੰਗਾਂ, ਪਣ ਬਿਜਲੀ, ਪ੍ਰੋਜੈਕਟ, ਓਪਨਕਾਸਟ ਅਤੇ ਭੂਮੀਗਤ ਖਾਣਾਂ ਦੀ ਉਸਾਰੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ, “ਸੀਐੱਸਆਈਆਰ-ਸੀਆਈਐੱਮਐੱਫਆਰ ਦੁਆਰਾ ਮੁਹੱਈਆ ਕਰਵਾਏ ਗਏ ਟੈਕਨੋਲੋਜੀ ਹੱਲਾਂ ਨੇ ਕੁਝ ਮਹੱਤਵਪੂਰਨ ਅਤੇ ਰਣਨੀਤਕ ਭਾਰਤ-ਚੀਨ ਅਤੇ ਭਾਰਤ-ਪਾਕਿ ਸਰਹੱਦੀ ਸੜਕਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਵਿੱਚ ਸਹਾਇਤਾ ਕੀਤੀ ਹੈ।” ਉਨ੍ਹਾਂ ਕਿਹਾ, “ਸੀਐੱਸਆਈਆਰ-ਸੀਆਈਐੱਮਐੱਫਆਰ ਸਰਹੱਦੀ ਸੜਕ ਸੰਗਠਨ ਦੇ ਗਿਆਨ ਸਾਂਝੇਦਾਰ ਬਣ ਕੇ ਉੱਤਰੀ ਅਤੇ ਉੱਤਰ-ਪੂਰਬੀ ਭਾਰਤ ਵਿੱਚ ਸਰਹੱਦੀ ਸੜਕਾਂ ਦੀ ਪ੍ਰਗਤੀ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।"
ਮੰਤਰੀ ਨੇ ਕਿਹਾ, “ਸਿਰਫ ਭਾਰਤ ਹੀ ਨਹੀਂ, ਸਾਡੇ ਵਿਗਿਆਨੀ ਅਤੇ ਇੰਜੀਨੀਅਰਾਂ ਨੇ ਕਲਾਦਾਨ ਮਲਟੀਮਾਡਲ ਟਰਾਂਜ਼ਿਟ ਪ੍ਰੋਜੈਕਟ (ਮਿਜੋਰਮ-ਮਿਆਂਮਾਰ), ਸਲਮਾ ਡੈਮ (ਅਫਗਾਨਿਸਤਾਨ), ਤਾਲਾ ਅਤੇ ਪੁਨਤਸਾਂਚੂ I ਅਤੇ II ਹਾਈਡਲ ਪ੍ਰੋਜੈਕਟ (ਭੂਟਾਨ) ਦੇ ਨਿਰਮਾਣ ਲਈ ਅੰਤਰ ਰਾਸ਼ਟਰੀ ਪੱਧਰ 'ਤੇ ਵੀ ਵਿਗਿਆਨਕ ਮੁਹਾਰਤ ਪ੍ਰਦਾਨ ਕੀਤੀ ਹੈ। ”
ਡਾ. ਹਰਸ਼ ਵਰਧਨ ਨੇ ਸੰਸਥਾ ਦੇ ਪਲੈਟੀਨਮ ਜੁਬਲੀ ਸਮਾਗਮ ਦੇ ਲੋਗੋ ਦਾ ਵੀ ਵਿਮੋਚਨ ਕੀਤਾ। ਮੰਤਰੀ ਦੀ ਹਾਜ਼ਰੀ ਵਿਚ ਇੰਸਟੀਟਿਊਟ ਅਤੇ ਹੋਰ ਵੱਖ-ਵੱਖ ਸੰਸਥਾਵਾਂ ਵਿਚਾਲੇ ਪੰਜ ਸਮਝੌਤਿਆਂ 'ਤੇ ਹਸਤਾਖਰ ਹੋਏ।
ਡਾ: ਵੀ ਕੇ ਸਰਸਵਤ, ਮੈਂਬਰ (ਐਸ ਐਂਡ ਟੀ), ਨੀਤੀ ਆਯੋਗ; ਡਾ. ਸ਼ੇਖਰ ਸੀ ਮੰਡੇ, ਡੀਜੀ ਸੀਐੱਸਆਈਆਰ ਅਤੇ ਸੱਕਤਰ ਡੀਐੱਸਆਈਆਰ; ਡਾ ਪ੍ਰਦੀਪ ਸਿੰਘ, ਡਾਇਰੈਕਟਰ, ਸੀਐੱਸਆਈਆਰ-ਕੇਂਦਰੀ ਮਾਈਨਿੰਗ ਅਤੇ ਬਾਲਣ ਖੋਜ ਸੰਸਥਾਨ ਅਤੇ ਹੋਰ ਬਹੁਤ ਸਾਰੇ ਪਤਵੰਤੇ ਇਸ ਸਮਾਗਮ ਵਿੱਚ ਹਾਜ਼ਰ ਸਨ।
*****
ਐੱਨਬੀ/ਕੇਜੀਐੱਸ
(Release ID: 1673575)
Visitor Counter : 198