ਪ੍ਰਧਾਨ ਮੰਤਰੀ ਦਫਤਰ

ਵਰਚੁਅਲ ਬ੍ਰਿਕਸ ਸਿਖਰ ਸੰਮੇਲਨ – 2020 ਵਿਖੇ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ ਦਾ ਮੂਲ-ਪਾਠ

Posted On: 17 NOV 2020 5:45PM by PIB Chandigarh

Your Excellency ਰਾਸ਼ਟਰਪਤੀ ਪੁਤਿਨ,

 

Your Excellency ਰਾਸ਼ਟਰਪਤੀ ਸ਼ੀ,

 

Your Excellency ਰਾਸ਼ਟਰਪਤੀ ਰਾਮਾਫੋਸਾ,

 

Your Excellency ਰਾਸ਼ਟਰਪਤੀ ਬੋਲਸੋਨਾਰੋ,

 

ਸਭ ਤੋਂ ਪਹਿਲਾਂ ਮੈਂ ਬ੍ਰਿਕਸ ਦੇ ਸਫ਼ਲ ਸੰਚਾਲਨ ਦੇ ਲਈ ਰਾਸ਼ਟਰਪਤੀ ਪੁਤਿਨ ਨੂੰ ਵਧਾਈ ਦਿੰਦਾ ਹਾਂ। ਤੁਹਾਡੇ guidance ਅਤੇ initiative ਦੀ ਵਜ੍ਹਾ ਨਾਲ ਵੈਸ਼ਵਿਕ ਮਹਾਮਾਰੀ ਦੇ ਸਮੇਂ ਵਿੱਚ ਵੀ BRICS ਆਪਣੀ ਗਤੀ ਨੂੰ ਬਰਕਰਾਰ ਰੱਖ ਸਕਿਆ ਹੈ। ਆਪਣੀ ਗੱਲ ਅੱਗੇ ਰੱਖਣ ਤੋਂ ਪਹਿਲਾਂ ਮੈਂ ਪ੍ਰੈਜ਼ੀਡੈਂਟ ਰਾਮਾਫੋਸਾ ਨੂੰ ਜਨਮ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

 

Excellencies,

 

ਇਸ ਸਾਲ ਦੇ ਸਮਿਟ ਦਾ theme – ‘BRICS Partnership for Global Stability, Shared Security and Innovative Growth’ ਪ੍ਰਾਸੰਗਿਕ ਤਾਂ ਹੈ ਹੀ, ਕਿੰਤੁ ਦੂਰਦਰਸ਼ੀ ਵੀ ਹੈ। ਵਿਸ਼ਵ ਵਿੱਚ ਮਹੱਤਵਪੂਰਨ geo-strategic ਬਦਲਾਅ ਆ ਰਹੇ ਹਨ, ਜਿਨ੍ਹਾਂ ਦਾ ਪ੍ਰਭਾਵ stability,  security ਅਤੇ growth ’ਤੇ ਪੈਂਦਾ ਰਹੇਗਾ, ਅਤੇ ਇਨ੍ਹਾਂ ਤਿੰਨਾਂ ਖੇਤਰਾਂ ਵਿੱਚ ਬ੍ਰਿਕਸ ਦੀ ਭੂਮਿਕਾ ਅਹਿਮ ਹੋਵੇਗੀ।

 

Excellencies,

 

ਇਸ ਵਰ੍ਹੇ ਦੂਸਰੇ ਵਿਸ਼ਵ ਯੁੱਧ ਦੀ 75ਵੀਂ ਵਰ੍ਹੇਗੰਢ ’ਤੇ ਅਸੀਂ ਵੀਰਗਤੀ ਪ੍ਰਾਪਤ ਸੈਨਿਕਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ। ਭਾਰਤ ਤੋਂ ਵੀ 2.5 ਮਿਲੀਅਨ ਤੋਂ ਅਧਿਕ ਵੀਰ ਇਸ ਯੁੱਧ ਵਿੱਚ ਯੂਰਪ, ਅਫਰੀਕਾ,  ਅਤੇ South East Asia ਜਿਹੇ ਕਈ fronts ’ਤੇ ਸਰਗਰਮ ਸਨ। ਇਸ ਵਰ੍ਹੇ United Nations ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਵੀ ਹੈ।

 

UN ਦੇ ਇੱਕ ਸੰਸਥਾਪਕ ਮੈਂਬਰ ਦੇ ਰੂਪ ਵਿੱਚ ਭਾਰਤ multilateralism ਦਾ ਦ੍ਰਿੜ੍ਹ ਸਮਰਥਕ ਰਿਹਾ ਹੈ। ਭਾਰਤੀ ਸੱਭਿਆਚਾਰ ਵਿੱਚ ਵੀ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਮੰਨਿਆ ਗਿਆ ਹੈ, ਇਸ ਲਈ ਸਾਡੇ ਲਈ UN ਜਿਹੀ ਸੰਸਥਾ ਦਾ ਸਮਰਥਨ ਸੁਭਾਵਕ ਸੀ। UN ਦੀਆਂ ਕਦਰਾਂ-ਕੀਮਤਾਂ ਪ੍ਰਤੀ ਸਾਡਾ commitment ਅਡਿੱਗ ਰਿਹਾ ਹੈ - peacekeeping operations ਵਿੱਚ ਸਭ ਤੋਂ ਅਧਿਕ ਵੀਰ ਸੈਨਿਕ ਭਾਰਤ ਨੇ ਹੀ ਗੁਆਏ ਹਨ। ਕਿੰਤੁ ਅੱਜ multilateral system ਇੱਕ ਸੰਕਟ ਦੇ ਦੌਰ ਤੋਂ ਗੁਜਰ ਰਿਹਾ ਹੈ।

 

Global governance ਦੇ ਸੰਸਥਾਨਾਂ ਦੀ credibility ਅਤੇ effectiveness ਦੋਹਾਂ ’ਤੇ ਹੀ ਸਵਾਲ ਉਠ ਰਹੇ ਹਨ। ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਵਿੱਚ ਸਮੇਂ ਦੇ ਨਾਲ ਉਚਿਤ ਬਦਲਾਅ ਨਹੀਂ ਆਇਆ। ਇਹ ਹਾਲੇ ਵੀ 75 ਸਾਲ ਪੁਰਾਣੇ ਵਿਸ਼ਵ ਦੀ ਮਾਨਸਿਕਤਾ ਅਤੇ ਵਾਸਤਵਿਕਤਾ ’ਤੇ ਅਧਾਰਿਤ ਹੈ।

 

ਭਾਰਤ ਦਾ ਮੰਨਣਾ ਹੈ ਕਿ UN Security Council ਵਿੱਚ reforms ਬਹੁਤ ਜ਼ਰੂਰੀ ਹਨ। ਇਸ ਵਿਸ਼ੇ ’ਤੇ ਸਾਨੂੰ ਆਪਣੇ BRICS partners ਦੇ ਸਮਰਥਨ ਦੀ ਉਮੀਦ ਹੈ। UN ਦੇ ਇਲਾਵਾ, ਕਈ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਵੀ ਵਰਤਮਾਨ ਵਾਸਤਵਿਕਤਾਵਾਂ ਦੇ ਅਨੁਸਾਰ ਕੰਮ ਨਹੀਂ ਕਰ ਰਹੀਆਂ ਹਨ। WTO, IMF, WHO ਜਿਹੇ institutions ਵਿੱਚ ਵੀ ਸੁਧਾਰ ਹੋਣਾ ਚਾਹੀਦਾ ਹੈ।

 

Excellencies,

 

ਆਤੰਕਵਾਦ ਅੱਜ ਵਿਸ਼ਵ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਹੈ। ਸਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਆਤੰਕਵਾਦੀਆਂ ਨੂੰ ਸਮਰਥਨ ਅਤੇ ਸਹਾਇਤਾ ਦੇਣ ਵਾਲੇ ਦੇਸ਼ਾਂ ਨੂੰ ਵੀ ਦੋਸ਼ੀ ਠਹਿਰਾਇਆ ਜਾਵੇ, ਅਤੇ ਇਸ ਸਮੱਸਿਆ ਦਾ ਸੰਗਠਿਤ ਤਰੀਕੇ ਨਾਲ ਮੁਕਾਬਲਾ ਕੀਤਾ ਜਾਵੇ।  ਸਾਨੂੰ ਖੁਸ਼ੀ ਹੈ ਕਿ ਰੂਸ ਦੀ ਪ੍ਰਧਾਨਗੀ ਦੇ ਦੌਰਾਨ BRICS Counter-Terrorism Strategy ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਇਹ ਇੱਕ ਮਹੱਤਵਪੂਰਨ ਉਪਲਬਧੀ ਹੈ। ਅਤੇ ਭਾਰਤ ਇਸ ਕਾਰਜ ਨੂੰ ਆਪਣੀ ਪ੍ਰਧਾਨਗੀ ਦੇ ਦੌਰਾਨ ਹੋਰ ਅੱਗੇ ਵਧਾਏਗਾ।

 

Excellencies,

 

COVID ਦੇ ਬਾਅਦ ਦੀ ਵੈਸ਼ਵਿਕ recovery ਵਿੱਚ BRICS economies ਦੀ ਅਹਿਮ ਭੂਮਿਕਾ ਹੋਵੇਗੀ। ਸਾਡੇ ਦਰਮਿਆਨ ਵਿਸ਼ਵ ਦੀ 42 ਪ੍ਰਤੀਸ਼ਤ ਤੋਂ ਅਧਿਕ ਆਬਾਦੀ ਵਸਦੀ ਹੈ ਅਤੇ ਸਾਡੇ ਦੇਸ਼ global economy ਦੇ ਮੁੱਖ engines ਵਿੱਚੋਂ ਹਨ। BRICS ਦੇਸ਼ਾਂ ਦਰਮਿਆਨ ਆਪਸੀ ਵਪਾਰ ਵਧਾਉਣ ਦਾ ਬਹੁਤ scope ਹੈ।

 

ਸਾਡੀਆਂ ਆਪਸੀ ਸੰਸਥਾਵਾਂ ਅਤੇ systems - ਜਿਹੇ BRICS Inter-Bank Cooperation Mechanism, New Development Bank, Contingent Reserve Arrangement ਅਤੇ Customs Cooperation - ਆਦਿ ਵੀ ਵੈਸ਼ਵਿਕ recovery ਵਿੱਚ ਸਾਡੇ ਯੋਗਦਾਨ ਨੂੰ effective ਬਣਾ ਸਕਦੇ ਹਨ।

 

ਭਾਰਤ ਵਿੱਚ, ਅਸੀਂ ‘ਆਤਮਨਿਰਭਰ ਭਾਰਤ’ ਅਭਿਯਾਨ ਦੇ ਤਹਿਤ ਇੱਕ ਵਿਆਪਕ reform process ਸ਼ੁਰੂ ਕੀਤਾ ਹੈ। ਇਹ campaign ਇਸ ਵਿਸ਼ੇ ’ਤੇ ਅਧਾਰਿਤ ਹੈ ਕਿ ਇੱਕ self-reliant ਅਤੇ resilient ਭਾਰਤ post - COVID ਅਰਥਵਿਵਸਥਾ ਲਈ Force Multiplier ਹੋ ਸਕਦਾ ਹੈ।  ਅਤੇ global value chains ਵਿੱਚ ਇੱਕ ਮਜ਼ਬੂਤ ਯੋਗਦਾਨ ਦੇ ਸਕਦਾ ਹੈ। ਇਸ ਦਾ ਉਦਹਾਰਣ ਅਸੀਂ COVID ਦੇ ਦੌਰਾਨ ਵੀ ਦੇਖਿਆ, ਜਦੋਂ ਭਾਰਤੀ ਫਾਰਮਾ ਉਦਯੋਗ ਦੀ ਸਮਰੱਥਾ ਦੇ ਕਾਰਨ ਅਸੀਂ 150 ਤੋਂ ਅਧਿਕ ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਭੇਜ ਸਕੇ।

 

ਜਿਵੇਂ ਮੈਂ ਪਹਿਲਾਂ ਵੀ ਕਿਹਾ ਹੈ, ਸਾਡੀ ਵੈਕਸੀਨ ਉਤਪਾਦਨ ਅਤੇ ਡਿਲਿਵਰੀ ਸਮਰੱਥਾ ਵੀ ਇਸ ਤਰ੍ਹਾਂ ਮਾਨਵਤਾ ਦੇ ਹਿਤ ਵਿੱਚ ਕੰਮ ਆਵੇਗੀ। ਭਾਰਤ ਅਤੇ ਦੱਖਣ ਅਫਰੀਕਾ ਨੇ COVID-19 ਵੈਕਸੀਨ, ਇਲਾਜ ਅਤੇ ਜਾਂਚ ਸਬੰਧੀ Intellectual Property agreements ਵਿੱਚ ਛੂਟ ਦਿੱਤੇ ਜਾਣ ਦਾ ਪ੍ਰਸਤਾਵ ਰੱਖਿਆ ਹੈ। ਸਾਨੂੰ ਆਸ਼ਾ ਹੈ ਕਿ BRICS ਦੇ ਹੋਰ ਦੇਸ਼ ਵੀ ਇਸ ਦਾ ਸਮਰਥਨ ਕਰਨਗੇ।

 

ਆਪਣੀ BRICS ਪ੍ਰਧਾਨਗੀ ਦੇ ਦੌਰਾਨ ਭਾਰਤ ਡਿਜੀਟਲ ਹੈਲਥ ਅਤੇ traditional medicine ਵਿੱਚ BRICS ਸਹਿਯੋਗ ਵਧਾਉਣ ’ਤੇ ਕਾਰਜ ਕਰੇਗਾ। ਇਸ ਮੁਸ਼ਕਿਲ ਵਰ੍ਹੇ ਵਿੱਚ ਵੀ ਰੂਸੀ ਪ੍ਰਧਾਨਗੀ ਵਿੱਚ People-to-people ਰਿਸ਼ਤਿਆਂ ਨੂੰ ਵਧਾਉਣ ਦੇ ਲਈ ਕਈ initiatives ਲਏ ਗਏ।  ਜਿਵੇਂ ਕਿ BRICS ਫਿਲਮ ਫੈਸਟੀਵਲ, ਅਤੇ ਯੁਵਾ ਵਿਗਿਆਨੀਆਂ ਅਤੇ ਯੁਵਾ ਡਿਪਲੋਮੇਟਸ ਦੀਆਂ ਬੈਠਕਾਂ। ਇਸ ਦੇ ਲਈ ਮੈਂ ਰਾਸ਼ਟਰਪਤੀ ਪੁਤਿਨ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ।

 

Excellencies,

 

2021 ਵਿੱਚ BRICS ਦੇ 15 ਸਾਲ ਪੂਰੇ ਹੋ ਜਾਣਗੇ। ਪਿਛਲੇ ਵਰ੍ਹਿਆਂ ਵਿੱਚ ਸਾਡੇ ਦਰਮਿਆਨ ਲਏ ਗਏ ਵਿਭਿੰਨ ਫੈਸਲਿਆਂ ਦਾ ਮੁੱਲਾਂਕਣ ਕਰਨ ਲਈ ਸਾਡੇ ਸ਼ੇਰਪਾ ਇੱਕ ਰਿਪੋਰਟ ਬਣਾ ਸਕਦੇ ਹਨ। 2021 ਵਿੱਚ ਆਪਣੀ ਪ੍ਰਧਾਨਗੀ ਦੇ ਦੌਰਾਨ ਅਸੀਂ BRICS ਦੇ ਤਿੰਨਾਂ ਥੰਮ੍ਹਾਂ ਵਿੱਚ intra - BRICS ਸਹਿਯੋਗ ਨੂੰ ਮਜ਼ਬੂਤ ਕਰਨ ਦਾ ਪ੍ਰਯਤਨ ਕਰਾਂਗੇ। ਅਸੀ intra-BRICS ਇੱਕ ਇਕਜੁੱਟਤਾ ਨੂੰ ਵਧਾਉਣ ਅਤੇ ਇਸ ਉਦੇਸ਼ ਲਈ ਠੋਸ ਸੰਸਥਾਗਤ ਫਰੇਮਵਰਕ develop ਕਰਨ ਦਾ ਪ੍ਰਯਤਨ ਕਰਾਂਗੇ। ਮੈਂ ਫਿਰ ਇੱਕ ਵਾਰ ਰਾਸ਼ਟਰਪਤੀ ਪੁਤਿਨ ਦੇ ਸਾਰੇ ਪ੍ਰਯਤਨਾਂ ਦਾ ਅਭਿਨੰਦਨ ਕਰਦੇ ਹੋਏ ਮੇਰੀ ਗੱਲ ਨੂੰ ਸਮਾਪਤ ਕਰਦਾ ਹਾਂ। 

 

ਧੰਨਵਾਦ।

 

******

 

ਡੀਐੱਸ/ਐੱਸਐੱਚ/ਏਕੇ



(Release ID: 1673559) Visitor Counter : 151