ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੇ ‘ਵੋਕਲ ਫ਼ਾਰ ਲੋਕਲ’ ਸੱਦਾ ਦਾ ਅਧਿਆਤਮਕ ਆਗੂਆਂ ਨੇ ਸਮਰਥਨ ਕੀਤਾ
ਸੰਤ ਸਮਾਜ ਨੇ ‘ਆਤਮਨਿਰਭਰ ਭਾਰਤ’ ਅੰਦੋਲਨ ਦੀ ਪ੍ਰਸ਼ੰਸਾ ਕੀਤੀ
Posted On:
17 NOV 2020 1:50PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ ਕੱਲ੍ਹ ‘ਆਤਮਨਿਰਭਰ ਭਾਰਤ’ ਲਈ ‘ਵੋਕਲ ਫ਼ਾਰ ਲੋਕਲ’ ਨੂੰ ਮਕਬੂਲ ਬਣਾਉਣ ’ਚ ਮਦਦ ਲਈ ਧਾਰਮਿਕ ਨੇਤਾਵਾਂ ਨੂੰ ਕੀਤੀ ਗਈ ਅਪੀਲ ਨੂੰ ਦੇਸ਼ ਦੇ ਪ੍ਰਮੁੱਖ ਅਧਿਆਤਮਕ ਆਗੂਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ‘ਸੰਤ ਸਮਾਜ’ ਨੇ ਪ੍ਰਧਾਨ ਮੰਤਰੀ ਦੀ ਅਪੀਲ ਨੂੰ ਬਹੁਤ ਜ਼ਿਆਦਾ ਉਤਸ਼ਾਹ–ਭਰਪੂਰ ਹੁੰਗਾਰਾ ਦਿੱਤਾ ਹੈ। ਅਧਿਆਤਮਕ ਸ਼ਖ਼ਸੀਅਤਾਂ ‘ਆਤਮਨਿਰਭਰ ਭਾਰਤ’ ਲਈ ‘ਵੋਕਲ ਫ਼ਾਰ ਲੋਕਲ’ ਨੂੰ ਉਤਸ਼ਾਹਿਤ ਕਰਨ ਅਤੇ ਮਕਬੂਲ ਬਣਾਉਣ ਲਈ ਜਨਤਕ ਪ੍ਰਤੀਬੱਧਤਾ ਸਮੇਤ ਅੱਗੇ ਆਏ ਹਨ ਅਤੇ ਇਸ ਕਾਰਜ ਲਈ ਆਪਣੀ ਹਮਾਇਤ ਦਾ ਸੰਕਲਪ ਲਿਆ ਹੈ।
ਪ੍ਰਧਾਨ ਮੰਤਰੀ ਨੇ ਕੱਲ੍ਹ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਜੈਨ–ਆਚਾਰਿਆ ਸ਼੍ਰੀ ਵਿਜੈ ਵੱਲਭ ਸੁਰੀਸ਼ਵਰ ਜੀ ਮਹਾਰਾਜ 151ਵੀਂ ਜਯੰਤੀ ਸਮਾਰੋਹਾਂ ਮੌਕੇ ‘ਸ਼ਾਂਤੀ ਦੀ ਪ੍ਰਤਿਮਾ’ ਉੱਤੋਂ ਪਰਦਾ ਹਟਾਉਣ ਦੀ ਰਸਮ ਮੌਕੇ ਇਹ ਸੱਦਾ ਦਿੱਤਾ ਸੀ। ਸ਼੍ਰੀ ਮੋਦੀ ਨੇ ਕਿਹਾ ਸੀ ਕਿ ਜਿਵੇਂ ਆਜ਼ਾਦੀ ਦੀ ਪ੍ਰਾਪਤੀ ਲਈ ਕੀਤੇ ਸੰਘਰਸ਼ ਨੂੰ ਭਗਤੀ ਲਹਿਰ ਨੇ ਅਧਾਰ ਮੁਹੱਈਆ ਕਰਵਾਇਆ ਸੀ, ਤਿਵੇਂ ਹੀ ਅੱਜ ਦੇਸ਼ ਦੇ ਸੰਤਾਂ, ਮਹਾਤਮਾਵਾਂ, ਮਹੰਤਾਂ ਤੇ ਆਚਾਰਿਆਂ ਨੂੰ ‘ਆਤਮਨਿਰਭਰ ਭਾਰਤ’ ਨੂੰ ਅਧਾਰ ਮੁਹੱਈਆ ਕਰਵਾਉਣਾ ਹੋਵੇਗਾ। ਉਨ੍ਹਾਂ ਅਧਿਆਤਮਕ ਨੇਤਾਵਾਂ ਨੂੰ ਸੱਦਾ ਦਿੱਤਾ ਸੀ ਕਿ ਉਹ ਆਪਣੇ ਪੈਰੋਕਾਰਾਂ ’ਚ ਪ੍ਰਚਾਰ ਕਰਦੇ ਤੇ ਉਨ੍ਹਾਂ ਨਾਲ ਗੱਲ ਕਰਦੇ ਸਮੇਂ ‘ਆਤਮਨਿਰਭਰ ਭਾਰਤ’ ਨੂੰ ਉਤਸ਼ਾਹਿਤ ਕਰਨ।
ਸ੍ਰੀ ਸ੍ਰੀ ਰਵੀ ਸ਼ੰਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੱਦੇ ਦੇ ਸਮਰਥਨ ’ਚ, ਉਨ੍ਹਾਂ ਦੇ ਸੰਗਠਨਾਂ ਦੇ ਨੌਜਵਾਨਾਂ ਨੇ ਇੱਕ ਐਪ ਤਿਆਰ ਕੀਤੀ ਹੈ ਅਤੇ ਸ੍ਰੀ ਸ੍ਰੀ ਰੋਜ਼ਮੱਰਾ ਦੀ ਵਰਤੋਂ ਵਾਲੀਆਂ ਚੀਜ਼ਾਂ ਵਿੱਚ ‘ਆਤਮਨਿਰਭਰ ਭਾਰਤ’ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ।
ਬਾਬਾ ਰਾਮਦੇਵ ਨੇ ਵੀ ‘ਆਤਮਨਿਰਭਰ ਭਾਰਤ’ ਦੇ ਉੱਦਮ ਨੂੰ ਪਤੰਜਲੀ ਤੇ ਆਪਣੇ ਪੈਰੋਕਾਰਾਂ ਦੇ ਸਮਰਥਨ ਦਾ ਸੰਕਲਪ ਦੁਹਰਾਇਆ। ਉਨ੍ਹਾਂ ਆਪਣੇ ਅਧਿਆਤਮਕ ਆਗੂਆਂ ਦੇ ਸੰਪਰਕ ਵਿੱਚ ਰਹਿ ਕੇ ਉਨ੍ਹਾਂ ਨੂੰ ‘ਵੋਕਲ ਫ਼ਾਰ ਲੋਕਲ’ ਦੇ ਮੰਚ ਉੱਤੇ ਲਿਆਉਣ ਦੀ ਪੇਸ਼ਕਸ਼ ਕੀਤੀ।
ਸਦਗੁਰੂ ਜੱਗੀ ਵਾਸੂਦੇਵ ਨੇ ਪ੍ਰਧਾਨ ਮੰਤਰੀ ਦੇ ਸੱਦੇ ਦੇ ਹੁੰਗਾਰੇ ਵਿੱਚ ਟਵੀਟ ਕੀਤਾ ‘ਆਤਮਨਿਰਭਰਤਾ ਇੱਕ ਅਜਿਹੀ ਬੁਨਿਆਦੀ ਤਾਕਤ ਹੈ, ਜੋ ਇੱਕ ਮਜ਼ਬੂਤ ਤੇ ਸਥਿਰ ਰਾਸ਼ਟਰ ਲਈ ਅਹਿਮ ਹੁੰਦੀ ਹੈ। ਇਕੱਲੇ–ਕਾਰੇ ਰਹਿ ਕੇ ਨਹੀਂ ਖੜ੍ਹੇ ਰਹਿਣਾ ਹੈ, ਬਲਕਿ ਰਾਸ਼ਟਰੀ ਚਰਿੱਤਰ ਲਈ ਡਟਣਾ ਹੈ ਤੇ ਵਿਸ਼ਵ ਲਈ ਮਹੱਤਵਪੂਰਨ ਬਣਨਾ ਹੈ। ਸਿਰਫ਼ ਪ੍ਰਤੀਬੱਧ ਨਾਗਰਿਕਾਂ ਨਾਲ ਹੀ ਸੰਭਵ ਹੈ।’
ਸਵਾਮੀ ਅਵਧੇਸ਼ਾਨੰਦ ਨੇ ਚੋਟੀ ਦੇ ਅਧਿਆਤਮਕ ਆਗੂਆਂ ਦੀ ਤਰਫ਼ੋਂ ਇਕਜੁੱਟ ਹਮਾਇਤ ਨਾਲ ਹੁੰਗਾਰਾ ਦਿੰਦਿਆਂ ਪ੍ਰਧਾਨ ਮੰਤਰੀ ਦੇ ਸੱਦੇ ਨੂੰ ‘ਪ੍ਰੇਰਣਾਦਾਇਕ’ ਦੱਸਿਆ।
ਭਾਗਵਤ ਕਥਾਕਾਰ ਅਤੇ ਅਧਿਆਤਮਕ ਸ਼ਖ਼ਸੀਅਤ ਦੇਵਕੀ ਨੰਦਨ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੱਦੇ ਉੱਤੇ ਉਨ੍ਹਾਂ ਦੇ ਪੈਰੋਕਾਰਾਂ ਨੇ ‘ਵੋਕਲ ਫ਼ਾਰ ਲੋਕਲ’ ਨੂੰ ਆਪਣੇ ਜੀਵਨ ਦਾ ਆਦਰਸ਼–ਵਾਕ ਬਣਾ ਲਿਆ ਹੈ।
ਆਤਮਨਿਰਭਰ ਭਾਰਤ ਦਾ ਸੱਦਾ ਅਧਿਆਤਮਕ ਨੇਤਾਵਾਂ ਦੇ ਸੰਦੇਸ਼ ਰਾਹੀਂ ਜੀਵੰਤ ਹੋ ਰਿਹਾ ਹੈ ਅਤੇ ਇਸ ਨੂੰ ਪੂਰਾ ਭਾਵਨਾਤਮਕ ਸਮਰਥਨ ਅਤੇ ਸ਼ਲਾਘਾ ਮਿਲ ਰਹੀ ਹੈ। ਉਹ ਸਿਰਫ਼ ਨਿਜੀ ਪੱਧਰ ਉੱਤੇ ਹੀ ਇਸ ਸੱਦੇ ਦੀ ਹਮਾਇਤ ਨਹੀਂ ਕਰ ਰਹੇ, ਬਲਕਿ ਉਹ ‘ਸੰਤ ਸਮਾਜ’ ਦੇ ਹੁੰਗਾਰੇ ਲਈ ਤਾਲਮੇਲ ਦੀ ਪੇਸ਼ਕਸ਼ ਵੀ ਕਰ ਰਹੇ ਹਨ, ਆਪਣੇ ਪੈਰੋਕਾਰਾਂ ਨੂੰ ‘ਵੋਕਲ ਫ਼ਾਰ ਲੋਕਲ’ ਦੇ ਆਦਰਸ਼ ਅਪਨਾਉਣ ਦਾ ਸੱਦਾ ਦੇ ਰਹੇ ਹਨ ਅਤੇ ਇਸ ਕਾਰਜ ਲਈ ਆਪਣੇ ਬੁਨਿਆਦੀ ਢਾਂਚੇ ਤੇ ਵਸੀਲੇ ਮੁਹੱਈਆ ਕਰਵਾਉਣ ਦਾ ਸੰਕਲਪ ਲੈ ਰਹੇ ਹਨ। ਇਸ ਲਹਿਰ ਲਈ ਇਹ ਦਿਆਲਤਾ–ਭਰਪੂਰ ਸਮਰਥਨ ਇਨ੍ਹਾਂ ਸੰਦੇਸ਼ਾਂ ਵਿੱਚ ਦੇਖਿਆ ਜਾ ਸਕਦਾ ਹੈ।
https://twitter.com/BKsORC/status/1328368985310588941?ref_src=twsrc%5Etfw%7Ctwcamp%5Etweetembed%7Ctwterm%5E1328368985310588941%7Ctwgr%5E&ref_url=https%3A%2F%2Fwww.pib.gov.in%2FPressReleasePage.aspx%3FPRID%3D1673413
******
ਡੀਐੱਸ/ਐੱਸਕੇਐੱਸ
(Release ID: 1673494)
Visitor Counter : 191
Read this release in:
Tamil
,
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Telugu
,
Kannada
,
Malayalam