ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਧਿਆਤਮਕ ਆਗੂਆਂ ਨੂੰ ‘ਆਤਮਨਿਰਭਰ ਭਾਰਤ’ ਲਈ ‘ਵੋਕਲ ਫ਼ਾਰ ਲੋਕਲ’ ਨੂੰ ਮਕਬੂਲ ਬਣਾਉਣ ਵਿੱਚ ਮਦਦ ਦੀ ਅਪੀਲ ਕੀਤੀ

Posted On: 16 NOV 2020 4:23PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਜਿਵੇਂ ਦੇਸ਼ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਭਗਤੀ ਅੰਦੋਲਨ ਨੇ ਭੂਮਿਕਾ ਨਿਭਾਈ ਸੀ, ਉਸੇ ਤਰ੍ਹਾਂ ਅੱਜ ‘ਆਤਮਨਿਰਭਰ ਭਾਰਤ’ ਲਈ ਦੇਸ਼ ਦੇ ਸੰਤਾਂ, ਮਹਾਤਮਾਵਾਂ, ਮਹੰਤਾਂ ਤੇ ਆਚਾਰੀਆਂ ਦੀ ਮਦਦ ਦੀ ਜ਼ਰੂਰਤ ਹੈ। ਉਹ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਜੈਨ ਆਚਾਰੀਆ ਸ਼੍ਰੀ ਵਿਜੇ ਵੱਲਭ ਸੁਰਿਸ਼ਵਰ ਜੀ ਮਹਾਰਾਜ ਦੀ 151ਵੀਂ ਜਯੰਤੀ ਮੌਕੇ ‘ਸਟੈਚੂ ਆੱਵ੍ ਪੀਸ’ ਤੋਂ ਪਰਦਾ ਹਟਾਉਣ ਦੀ ਰਸਮ ਮੌਕੇ ਬੋਲ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਸੰਬੋਧਨ ਦੀ ਮੁੱਖ ਗੱਲ ਰਹੀ ਸਮਾਜਿਕ–ਰਾਜਨੀਤਕ ਤਾਣੇ–ਬਾਣੇ ਵਿੱਚ ਧਰਮ ਤੇ ਅਧਿਆਤਮ ਦਾ ਮਹੱਤਵ। ਜਿਵੇਂ ਦੇਸ਼ ਦੇ ਸੁੰਤਤਰਤਾ ਸੰਗ੍ਰਾਮ ਵਿੱਚ ਧਰਮ ਤੇ ਅਧਿਆਤਮ ਦੀ ਭੂਮਿਕਾ ਰਹੀ, ਉਵੇਂ ਹੀ ਅੱਜ ‘ਆਤਮਨਿਰਭਰ ਭਾਰਤ’ ਲਈ ਇਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਜ਼ਰੂਰੀ ਹੈ।

 

 

ਪ੍ਰਧਾਨ ਮੰਤਰੀ ਨੇ ਆਪਣੇ ਵੋਕਲ ਫ਼ਾਰ ਲੋਕਲਨਾਅਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਗਤੀ ਅੰਦੋਲਨ ਨੇ ਆਜ਼ਾਦੀ ਸੰਘਰਸ਼ ਲਈ ਬੁਨਿਆਦ ਨੂੰ ਐਲਾਨਿਆ ਸੀ। ਉਨ੍ਹਾਂ ਕਿਹਾ ਕਿ ਸਾਨੂੰ ਇਹ ਚੇਤੇ ਰੱਖਣ ਦੀ ਜ਼ਰੂਰਤ ਹੈ ਕਿ ਸੰਤਾਂ, ਮਹੰਤਾਂ, ਸਾਧੂਆਂ ਤੇ ਆਚਾਰੀਆਂ ਦੁਆਰਾ ਦੇਸ਼ ਦੇ ਕੋਣੇਕੋਣੇ ਵਿੱਚ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ, ਉਨ੍ਹਾਂ ਦੀ ਚੇਤਨਾ ਨੂੰ ਜਗਾਇਆ ਗਿਆ। ਉਹੀ ਚੇਤਨਾ ਅੱਗੇ ਚਲ ਕੇ ਆਜ਼ਾਦੀ ਦੇ ਸੰਘਰਸ਼ ਵਿੱਚ ਇੱਕ ਵੱਡੀ ਤਾਕਤ ਬਣੀ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਧਿਆਤਮਕ ਆਗੂਆਂ ਨੂੰ ਆਤਮਨਿਰਭਰਤਾ ਨੂੰ ਪ੍ਰੋਤਸਾਹਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਆਪਣੇ ਨੁਕਤੇ ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਵੇਂ ਸੁਤੰਤਰਤਾ ਅੰਦੋਲਨ ਦੀ ਨੀਂਹ ਮਜ਼ਬੂਤ ਕਰਨ ਵਿੱਚ ਭਗਤੀ ਅੰਦੋਲਨ ਨੇ ਅਹਿਮ ਭੂਮਿਕਾ ਨਿਭਾਈ ਸੀ, ਉਸੇ ਤਰ੍ਹਾਂ ਅੱਜ 21ਵੀਂ ਸਦੀ ਵਿੱਚ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਆਤਮਨਿਰਭਰ ਭਾਰਤ ਯੋਜਨਾ ਨੂੰ ਦੇਸ਼ ਦੇ ਸੰਤਾਂ, ਮਹੰਤਾਂ ਤੇ ਆਚਾਰੀਆਂ ਤੋਂ ਮਦਦ ਚਾਹੀਦੀ ਹੈ। ਉਨ੍ਹਾਂ ਸੰਤਾਂ ਨੂੰ ਕਿਹਾ ਕਿ ਉਹ ਦੇਸ਼ ਦੇ ਜਿਹੜੇ ਵੀ ਕੋਣੇ ਚ ਆਪਣੇ ਧਾਰਮਿਕ ਤੇ ਅਧਿਆਤਮਕ ਪ੍ਰਵਚਨ ਦੇਣ, ਉਸ ਵਿੱਚ ਵੋਕਲ ਫ਼ਾਰ ਲੋਕਲਦੇ ਸੰਦੇਸ਼ ਨੂੰ ਨਿਰੰਤਰ ਸਥਾਨ ਦੇਣ। ਵੋਕਲ ਫ਼ਾਰ ਲੋਕਲਦੀ ਮੁਹਿੰਮ ਨੂੰ ਸੰਤਾਂ ਦੁਆਰਾ ਪ੍ਰਚਾਰਿਤ ਤੇ ਪ੍ਰਸਾਰਿਤ ਕਰਨ ਨਾਲ ਬਲ ਮਿਲੇਗਾ। ਇਹ ਦੇਸ਼ ਨੂੰ ਆਤਮਨਿਰਭਰਤਾ ਦੇ ਮਾਰਗ ਉੱਤੇ ਅੱਗੇ ਵਧਣ ਵਿੱਚ ਸਹਾਇਕ ਹੋਵੇਗਾ ਤੇ ਦੇਸ਼ ਵਿੱਚ ਉਸੇ ਤਰ੍ਹਾਂ ਊਰਜਾ ਦਾ ਸੰਚਾਰ ਹੋਵੇਗਾ, ਜਿਵੇਂ ਆਜ਼ਾਦੀ ਦੇ ਅੰਦੋਲਨ ਦੌਰਾਨ ਹੋਇਆ ਸੀ।

 

***

 

 

ਡੀਐੱਸ



(Release ID: 1673309) Visitor Counter : 152