ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਖੇਡ ਮੰਤਰਾਲੇ ਨੇ 500ਪ੍ਰਾਈਵੇਟ ਅਕਾਦਮੀਆਂ ਨੂੰ ਫੰਡ ਦੇਣ ਲਈ ਨਵੇਂ ਪ੍ਰੋਤਸਾਹਨ ਢਾਂਚੇ ਦਾ ਐਲਾਨ ਕੀਤਾ
Posted On:
14 NOV 2020 3:30PM by PIB Chandigarh
ਖੇਡ ਮੰਤਰਾਲੇ ਨੇ ਪਹਿਲੀ ਵਾਰ ਚਾਲੂ ਵਿੱਤ ਵਰ੍ਹੇ2020-21 ਤੋਂ ਅਗਲੇ ਚਾਰ ਸਾਲਾਂ ਦੌਰਾਨ ਖੇਲੋ ਇੰਡੀਆ ਸਕੀਮ ਰਾਹੀਂ 500ਪ੍ਰਾਈਵੇਟ ਅਕਾਦਮੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਢਾਂਚਾ ਤਿਆਰ ਕੀਤਾ ਹੈ।
ਇਸ ਮਾਡਲ ਤਹਿਤ ਅਕਾਦਮੀ ਦੁਆਰਾਟ੍ਰੇਨਿੰਗ ਪ੍ਰਾਪਤ ਖਿਡਾਰੀਆਂ ਦੀ ਗੁਣਵੱਤਾ ਪ੍ਰਾਪਤੀ, ਅਕਾਦਮੀ ਵਿੱਚ ਉਪਲਬਧ ਕੋਚਾਂ ਦਾ ਪੱਧਰ, ਖੇਡ ਦੇ ਜ਼ਮੀਨੀ ਪੱਧਰ ਦੀ ਗੁਣਵੱਤਾ ਅਤੇ ਇਸ ਨਾਲ ਜੁੜੇ ਬੁਨਿਆਦੀ ਢਾਂਚੇ, ਖੇਡ ਵਿਗਿਆਨ ਸੁਵਿਧਾਵਾਂ ਅਤੇ ਸਟਾਫ ਦੀ ਉਪਲਬਧਤਾ ਦੇ ਅਧਾਰ 'ਤੇ ਪ੍ਰਾਈਵੇਟ ਅਕਾਦਮੀਆਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਜਾਵੇਗਾ।ਸਾਲ 2028 ਦੀਆਂ ਓਲੰਪਿਕ ਖੇਡਾਂ ਵਿੱਚ ਉੱਤਮਤਾ ਲਈ ਪਛਾਣੇ ਗਏ 14 ਪ੍ਰਾਥਮਿਕਤਾ ਵਾਲੇ ਵਰਗ ਪਹਿਲੇ ਪੜਾਅ ਵਿੱਚ ਸਮਰਥਨ ਪ੍ਰਾਪਤ ਕਰਨ ਦੇ ਯੋਗ ਹੋਣਗੇ।
ਇਸ ਫੈਸਲੇ ਦੀ ਗੱਲ ਕਰਦਿਆਂ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜੀਜੂ ਨੇ ਕਿਹਾ, “ਸਰਕਾਰ ਲਈ ਇਹ ਮਹੱਤਵਪੂਰਨ ਹੈ ਕਿ ਇਨ੍ਹਾਂ ਸੰਸਥਾਵਾਂ ਨੂੰ ਸਹਾਇਤਾ ਦਿੱਤੀ ਜਾਵੇ ਤਾਂ ਜੋ ਦੇਸ਼ ਦੇ ਬਹੁਤ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਵੀ ਖੇਡ ਪ੍ਰਤਿਭਾ ਨੂੰ ਤਿਆਰ ਕੀਤਾ ਜਾ ਸਕੇ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਹੁਤ ਸਾਰੀਆਂ ਛੋਟੀਆਂ ਅਕਾਦਮੀਆਂ ਹਨ ਜੋ ਇਹ ਕੰਮ ਕਰ ਰਹੀਆਂ ਹਨ। ਅਥਲੀਟਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦੇਣ ਵਿੱਚ ਬਹੁਤ ਵਧੀਆ ਕੰਮ ਕੀਤਾ ਗਿਆ ਹੈ। ਇਸ ਕਦਮ ਦਾ ਉਦੇਸ਼ ਸਾਰੀਆਂ ਅਕਾਦਮੀਆਂ, ਖ਼ਾਸਕਰਕੇ ਪ੍ਰਾਈਵੇਟ ਅਕਾਦਮੀਆਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਬੁਨਿਆਦੀ ਢਾਂਚੇ, ਸਰੋਤਾਂ ਅਤੇ ਖੇਡ ਵਿਗਿਆਨ ਸਹਾਇਤਾ ਦੇ ਪੱਧਰ ਵਿੱਚ ਸੁਧਾਰ ਜਾਰੀ ਰੱਖਿਆ ਜਾ ਸਕੇ ਅਤੇ ਅਥਲੀਟ ਮਿਆਰੀ ਟ੍ਰੇਨਿੰਗਵਿੱਚ ਬਿਹਤਰ ਬਣ ਸਕਣ। ”
ਇਸ ਫੈਸਲੇ 'ਤੇ ਪ੍ਰਤੀਕ੍ਰਿਆ ਦਿੰਦਿਆਂ, ਓਲੰਪਿਕ ਤਮਗਾ ਜੇਤੂ ਗਗਨ ਨਾਰੰਗ, ਜੋ ਗਗਨ ਨਾਰੰਗ ਸਪੋਰਟਸ ਪ੍ਰਮੋਸ਼ਨ ਫਾਉਂਡੇਸ਼ਨ ਦੇ ਅਧੀਨ 'ਗੰਨ ਫਾਰ ਗਲੋਰੀ' ਨਾਮ ਦੀ ਇੱਕਪ੍ਰਾਈਵੇਟ ਅਕਾਦਮੀ ਵੀ ਚਲਾਉਂਦਾ ਹੈ, ਨੇ ਕਿਹਾ, “ਇਹ ਪ੍ਰਾਈਵੇਟ ਅਕਾਦਮੀਆਂ ਲਈ ਬਹੁਤ ਵੱਡਾ ਉਤਸ਼ਾਹ ਹੈ ਕਿਉਂਕਿ ਇਹ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਪ੍ਰੇਰਿਤ ਕਰੇਗਾ ਕਿ ਉਹ ਵਿਸ਼ਵ ਪੱਧਰ ਦੇ ਖੇਡ ਢਾਂਚੇ ਦੀ ਸਿਰਜਣਾ ਕਰਦੇ ਰਹਿਣ ਅਤੇ ਵਿਸ਼ਵ ਪੱਧਰੀ ਅਥਲੀਟਾਂ ਦੇ ਵਿਕਾਸ ਵਿੱਚ ਉੱਚ ਸਰੋਤਾਂ ਨੂੰ ਯਕੀਨੀ ਬਣਾਉਣ। ”
ਯੋਜਨਾ ਦੇ ਤਹਿਤ ਐੱਸਏਆਈ ਅਤੇ ਐੱਨਐੱਸਐੱਫ ਮਿਲ ਕੇ ਕੰਮ ਕਰਨਗੇ। ਐੱਸਏਆਈਐੱਨਐੱਸਐੱਫ ਨਾਲ ਵਿਚਾਰ-ਵਟਾਂਦਰੇ ਅਤੇ ਅਕਾਦਮੀਆਂ ਦੇ ਸ਼੍ਰੇਣੀਕਰਨ ਅਤੇ ਗ੍ਰੇਡਿੰਗ ਨੂੰ ਲਾਗੂ ਕਰੇਗੀ। ਅਕਾਦਮੀਆਂ ਦੀ ਫੰਡਿੰਗ ਦੀ ਗਿਣਤੀ ਅਤੇ ਹਰੇਕ ਵਰਗ ਦੇ ਅਧੀਨ ਫੰਡਾਂ ਦੀ ਮਾਤਰਾ ਨਿਵੇਸ਼ ਦੀ ਜ਼ਰੂਰਤ ਦੇ ਉਦੇਸ਼ ਮੁੱਲਾਂਕਣ ਅਤੇ ਹਰੇਕ ਐੱਨਐੱਸਐੱਫ ਦੀਆਂ ਸਮਰੱਥਾਵਾਂ ਦੁਆਰਾ ਆਪਣੇ ਵਰਗ ਵਿੱਚ ਓਲੰਪਿਕ ਵਿੱਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਵਾਲੇ ਮਾਡਲ ਦਾ ਲਾਭ ਉਠਾਉਣ ਅਤੇ ਓਲੰਪਿਕ ਵਿੱਚ ਉੱਤਮਤਾ ਨੂੰ ਵਧਾਉਣ ਦੁਆਰਾ ਨਿਰਧਾਰਤ ਕੀਤੀ ਜਾਏਗੀ। ਟ੍ਰੇਨਿੰਗ ਦੀ ਸਮੁੱਚੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਸਾਰੀਆਂ ਅਕਾਦਮੀਆਂ ਵਿੱਚ ਖੇਡ ਵਿਗਿਆਨ ਦੀਆਂ ਸੁਵਿਧਾਵਾਂ ਨੂੰ ਵਿਕਸਿਤ ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਰਾਸ਼ਟਰੀ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੇ ਇਸ ਉਪਰਾਲੇ ਲਈ ਸਰਕਾਰ ਅਤੇ ਐੱਸਏਆਈ ਦਾ ਧੰਨਵਾਦ ਕੀਤਾ।ਗੋਪੀਚੰਦ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਇਹ ਦੇਸ਼ ਵਿੱਚ ਖੇਡਾਂ ਲਈ ਇੱਕ ਵੱਡੀ ਪਹਿਲ ਹੈ ਅਤੇ ਇਸ ਨਾਲ ਸਾਰੇ ਵਰਗ ਦੇ ਖਿਡਾਰੀਆਂ ਅਤੇ ਖੇਡ ਵਾਤਾਵਰਣ ਪ੍ਰਣਾਲੀ ਨੂੰ ਭਾਰੀ ਲਾਭ ਹੋਵੇਗਾ। ਇਹ ਇੱਕ ਵੱਡਾ ਕਦਮ ਹੈ ਅਤੇ ਮੈਂ ਭਾਰਤ ਸਰਕਾਰ ਅਤੇ ਖੇਡ ਅਥਾਰਿਟੀ ਨੂੰ ਸ਼ਾਨਦਾਰ ਪਹਿਲਕਦਮੀ ਲਈ ਵਧਾਈ ਦੇਣਾ ਚਾਹੁੰਦਾ ਹਾਂ।”
*******
ਐੱਨਬੀ/ਓਏ
(Release ID: 1672963)