ਰਾਸ਼ਟਰਪਤੀ ਸਕੱਤਰੇਤ
ਫ਼ੈਸਲਾ ਲੈਣ ਵਾਲਿਆਂ ਨੂੰ ਰਾਸ਼ਟਰੀ ਹਿਤਾਂ ਦੇ ਨਾਲ–ਨਾਲ ਅੰਤਰਰਾਸ਼ਟਰੀ ਉਦੇਸ਼ਾਂ ਦਾ ਖ਼ਿਆਲ ਵੀ ਰੱਖਣਾ ਹੋਵੇਗਾ, ਦੋਵੇਂ ਹੀ ਅਨੁਕੂਲਕ ਤੇ ਬਹੁ–ਪੱਖੀ ਹੋਣੇ ਚਾਹੀਦੇ ਹਨ: ਰਾਸ਼ਟਰਪਤੀ ਕੋਵਿੰਦ
ਰਾਸ਼ਟਰਪਤੀ ਨੇ ਇੱਕ ਵੀਡੀਓ ਸੰਦੇਸ਼ ਰਾਹੀਂ 60ਵੇਂ ਐੱਨਡੀਸੀ ਕੋਰਸ ਸਮਾਪਤੀ ਦੀ ਰਸਮ ਨੂੰ ਸੰਬੋਧਨ ਕੀਤਾ
Posted On:
13 NOV 2020 4:11PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਸਮੁੱਚੇ ਵਿਸ਼ਵ ਦੀ ਅਜੋਕੀ ਸਥਿਤੀ ਦੇ ਮੱਦੇਨਜ਼ਰ ਇਸ ਵੇਲੇ ਹਰੇਕ ਦੇਸ਼ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ। ਫ਼ੈਸਲੇ ਲੈਣ ਵਾਲਿਆਂ ਨੂੰ ਰਾਸ਼ਟਰੀ ਹਿਤਾਂ ਦੇ ਨਾਲ–ਨਾਲ ਅੰਤਰਰਾਸ਼ਟਰੀ ਹਿਤਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਜੋ ਕਿ ਅਨੁਕੂਲਕ ਤੇ ਬਹੁ–ਪੱਖੀ ਹੋਣੇ ਚਾਹੀਦੇ ਹਨ। ਉਹ ਅੱਜ (13 ਨਵੰਬਰ, 2020) ਇੱਕ ਵੀਡੀਓ ਸੰਦੇਸ਼ ਰਾਹੀਂ 60ਵੇਂ ਐੱਨਡੀਸੀ ਕੋਰਸ ਦੀ ਸਮਾਪਤੀ ਰਸਮ ਨੂੰ ਸੰਬੋਧਨ ਕਰ ਰਹੇ ਸਨ।
ਰਾਸ਼ਟਰਪਤੀ ਨੇ ਕਿਹਾ ਕਿ ਕੁਝ ਦੇਸ਼ਾਂ ਵੱਲੋਂ ਅਪਣਾਈ ਗਈ ਪਾਸਾਰਵਾਦ ਦੀ ਨੀਤੀ ਬਾਰੇ ਸਮੁੱਚੇ ਵਿਸ਼ਵ ਨੂੰ ਇੱਕ ਰਣਨੀਤਕ ਤੇ ਪਰਪੱਕ ਹੁੰਗਾਰਾ ਦੇਣਾ ਜ਼ਰੂਰੀ ਹੈ। ਇਹ ਇਸ ਸੰਦਰਭ ਵਿੱਚ ਹੈ ਕਿ ਐੱਨਡੀਸੀ ਅਜਿਹੀਆਂ ਬਹੁਤ ਸਾਰੀਆਂ ਚੁਣੌਤੀਆਂ ਨਾਲ ਨਿਪਟਦੀ ਹੈ ਅਤੇ ਕੋਰਸ ਦੇ ਭਾਗੀਦਾਰਾਂ ਨੂੰ ਅਜਿਹੇ ਟੂਲਸ ਮੁਹੱਈਆ ਕਰਵਾਉਂਦੀ ਹੈ ਕਿ ਉਹ ਭਵਿੱਖ ਲਈ ਬਹੁ–ਆਯਾਮੀ ਭੂ–ਰਣਨੀਤਕ ਤੇ ਭੂ–ਰਾਜਨੀਤਕ ਮਾਹੌਲ ਨੂੰ ਸਮਝ ਸਕਣ।
ਰਾਸ਼ਟਰਪਤੀ ਨੇ ਕਿਹਾ ਕਿ ਐੱਨਡੀਸੀ ਨੇ ਨਾ ਕੇਵਲ ਹਥਿਆਰਬੰਦ ਫ਼ੌਜਾਂ ਤੇ ਸਿਵਲ ਸੇਵਾਵਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਹੁਨਰ ਤੇ ਗਿਆਨ ਦਿੱਤਾ ਹੈ, ਸਗੋਂ ਹੋਰਨਾਂ ਦੋਸਤ ਦੇਸ਼ਾਂ ਲਈ ਵੀ ਇਹ ਸਭ ਕੀਤਾ ਹ, ਤਾਂ ਜੋ ਉਨ੍ਹਾਂ ਨੂੰ ਆਪਣੇ ਸਬੰਧਤ ਰਾਸ਼ਟਰੀ ਉਦੇਸ਼ ਤੇ ਮੰਤਵਾਂ ਦੇ ਮੁਤਾਬਕ ਸੂਝਬੂਝ ਵਾਲੇ ਨੀਤੀਗਤ ਫ਼ੈਸਲੇ ਲੈਣ ਵਿੱਚ ਮਦਦ ਮਿਲ ਸਕੇ। ਸਾਰੇ ਭਾਗੀਦਾਰਾਂ ਲਈ ਇਸ ਕੋਰਸ ਦਾ ਵਿਆਪਕ ਰੇਂਜ ਵਾਲਾ ਪਾਠਕ੍ਰਮ ਹੁੰਦਾ ਹੈ, ਜੋ ਇੱਕ ਸੁਰੱਖਿਅਤ ਵਿਸ਼ਵ ਦੀ ਇੱਛਾ ਵਾਲੇ ਅਧਿਕਾਰੀਆਂ ਨੂੰ ਸਿਖਲਾਈ ਤੇ ਗਿਆਨ ਦੇਣ ਲਈ ਤਿਆਰ ਕੀਤਾ ਗਿਆ ਹੈ। ਪਰ ਇੱਕ ਸੁਰੱਖਿਅਤ ਵਿਸ਼ਵ ਬਾਰੇ ਸਿਰਫ਼ ਤਦ ਹੀ ਸੋਚਿਆ ਜਾ ਸਕਦਾ ਹੈ, ਜੇ ਇਸ ਨੂੰ ਮਨੁੱਖਤਾ ਉੱਤੇ ਸਭ ਤੋਂ ਵੱਧ ਜ਼ਹਿਰੀਲੀ ਲਾਹਨਤ ਦਹਿਸ਼ਤਗਰਦੀ ਤੋਂ ਮੁਕਤ ਕਰਵਾਇਆ ਜਾ ਸਕੇ। ਇਹ ਇੱਕ ਅੰਤਰਰਾਸ਼ਟਰੀ ਮਹੱਤਵ ਵਾਲਾ ਮੁੱਦਾ ਬਣ ਚੁੱਕਾ ਹੈ ਤੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੂੰ ਇਸ ਜ਼ਹਿਰੀਲੀ ਅੱਗ ਦੇ ਸੇਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਰੋਪੀਅਨ ਦੇਸ਼ਾਂ ਵਿੱਚ ਕਤਲਾਂ ਦੀਆਂ ਘਟਨਾਵਾਂ ਇੰਨੀਆਂ ਨਿਖੇਧੀਯੋਗ ਹਨ ਕਿ ਉਨ੍ਹਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਤੋਂ ਅਸੀਂ ਉਸ ਮੋੜ ’ਤੇ ਆ ਖਲੋਂਦੇ ਹਾਂ, ਜਿੱਥੇ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਮੂਹਕ ਜਤਨਾਂ ਰਾਹੀਂ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਅਤੇ ਦਿਖਾਵੇਬਾਜ਼ੀ ਵਾਲੇ ਪ੍ਰਦਰਸ਼ਨਾਂ ਤੋਂ ਖਹਿੜਾ ਛੁਡਾਉਣਾ ਹੋਵੇਗਾ।
ਕੁਝ ਦਿਨ ਪਹਿਲਾਂ ਐੱਨਡੀਸੀ ਵਿਖੇ ‘ਰਾਸ਼ਟਰੀ ਸੁਰੱਖਿਆ ਬਾਰੇ ਰਾਸ਼ਟਰਪਤੀ ਦੀ ਚੇਅਰ ਆਵ੍ ਐਕਸੇਲੈਂਸ’ ਦੀ ਸਥਾਪਨਾ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇਸ ਮਹਾਨ ਸੰਸਥਾਨ ਦੀ ਡਾਇਮੰਡ ਜੁਬਲੀ ਮੌਕੇ ਇਹ ਬਿਲਕੁਲ ਸਹੀ ਭਾਵ ਸੀ। ਉਨ੍ਹਾਂ ਆਸ ਪ੍ਰਗਟਾਈ ਕਿ ਭਾਰਤ ਦੇ ਰਣਨੀਤਕ ਸਿਖਲਾਈ ਨਾਲ ਸਬੰਧਤ ਸਰਬਉੱਚ ਸੰਸਥਾਨ ’ਚ ਇਹ ਚੇਅਰ ਬੌਧਿਕ ਤੇ ਅਕਾਦਮਿਕ ਮਿਆਰਾਂ ਨੂੰ ਅਮੀਰ ਕਰੇਗੀ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ:
***
ਡੀਐੱਸ/ਏਕੇਪੀ/ਏਕੇ
(Release ID: 1672824)
Visitor Counter : 107