ਜਲ ਸ਼ਕਤੀ ਮੰਤਰਾਲਾ
ਪੰਜਾਬ ਵਿੱਚ ਜਲ ਜੀਵਨ ਮਿਸ਼ਨ ਜ਼ੋਰਾਂ—ਸ਼ੋਰਾਂ ਨਾਲ ਲਾਗੂ ; ਸੂਬੇ ਨੇ ਪਾਣੀ ਦੀ ਬਰਬਾਦੀ ਨੂੰ ਘੱਟ ਤੋਂ ਘੱਟ ਕਰਨ ਲਈ ਵੋਲਿਯੂਮੈਟ੍ਰਿਕ ਟੈਰਿਫ਼ ਤੇ ਵਿਸ਼ੇਸ਼ ਜ਼ੋਰ ਦੇ ਕੇ 2022 ਤੱਕ ਯੂਨੀਵਰਸਲ ਕਵਰੇਜ਼ ਦੀ ਯੋਜਨਾ ਉਲੀਕੀ ਹੈ
Posted On:
13 NOV 2020 4:00PM by PIB Chandigarh
ਪੰਜਾਬ ਨੇ 2022 ਤੱਕ ਸਾਰੇ ਪੇਂਡੂ ਘਰਾਂ ਨੂੰ ਟੂਟੀ ਵਾਲਾ ਪਾਣੀ ਮੁਹੱਈਆ ਕਰਨ ਦਾ ਟੀਚਾ ਮਿੱਥਿਆ ਹੈ । ਸੂਬੇ ਨੇ 2020—21 ਵਿੱਚ 7.60 ਲੱਖ ਘਰਾਂ ਨੂੰ ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਦੇਣ ਦੀ ਯੋਜਨਾ ਬਣਾਈ ਹੈ । ਜਲ ਜੀਵਨ ਮਿਸ਼ਨ ਤਹਿਤ ਸੂਬਾ ਪਿੰਡ ਵਾਸੀਆਂ ਦੀਆਂ ਜਿ਼ੰਦਗੀ ਵਿੱਚ ਸੁਧਾਰ ਲਿਆਉਣ ਲਈ ਕੰਮ ਕਰ ਰਿਹਾ ਹੈ , ਖਾਸ ਤੌਰ ਤੇ ਮਹਿਲਾਵਾਂ ਅਤੇ ਬੱਚਿਆਂ ਦੀਆਂ ਜਿ਼ੰਦਗੀਆਂ ਲਈ ਤਾਂ ਜੋ ਉਹ ਵਧੀਆ ਜਿ਼ੰਦਗੀ ਬਤੀਤ ਕਰ ਸਕਣ ।
ਜਲ ਜੀਵਨ ਮਿਸ਼ਨ ਭਾਰਤ ਸਰਕਾਰ ਦਾ ਇੱਕ ਫਲੈਗਸਿ਼ੱਪ ਪ੍ਰੋਗਰਾਮ ਹੈ , ਜਿਸ ਤਹਿਤ ਸੂਬਿਆਂ ਦੀ ਭਾਗੀਦਾਰੀ ਨਾਲ 2024 ਤੱਕ ਹਰੇਕ ਪੇਂਡੂ ਘਰ ਨੂੰ ਫੰਕਸ਼ਨਲ ਟੂਟੀ ਵਾਲਾ ਪਾਣੀ ਕਨੈਕਸ਼ਨ ਮੁਹੱਈਆ ਕਰਨ ਦਾ ਟੀਚਾ ਹੈ । ਮਿਸ਼ਨ ਹਰੇਕ ਪੇਂਡੂ ਘਰ ਨੂੰ 55 ਲੀਟਰ ਪ੍ਰਤੀ ਦਿਨ , ਪ੍ਰਤੀ ਵਿਅਕਤੀ ਪੀਣ ਵਾਲਾ ਪਾਣੀ ਉਪਲਬੱਧ ਕਰਾਉਣ ਨੂੰ ਯਕੀਨਨ ਬਣਾਏਗਾ ਅਤੇ ਇਹ ਉਪਲਬੱਧਤਾ ਲਗਾਤਾਰ ਤੇ ਲੰਮੇ ਸਮੇਂ ਦੇ ਅਧਾਰ ਤੇ ਹੋਵੇਗੀ ।
"ਤੱਖਣੀ ਐੱਸ ਵੀ ਐੱਸ" ਸਕੀਮ ਜੋ ਹੁਸਿ਼ਆਰਪੁਰ ਜਿ਼ਲ੍ਹੇ ਦੇ ਕੰਢੀ ਇਲਾਕੇ ਦੇ ਪਿੰਡ ਤੱਖਣੀ ਤੇ ਅਧਾਰਿਤ ਹੈ , ਇਹ ਜ਼ਮੀਨੀ ਪਾਣੀ ਦੇ ਅਧਾਰ ਤੇ ਐੱਸ ਵੀ ਐੱਸ ਜੂਨ 2020 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਸਾਰੇ 165 ਘਰਾਂ ਨੂੰ ਪੀਣ ਵਾਲੇ ਪਾਣੀ ਦੇ ਕਨੈਕਸ਼ਨ ਮੁਹੱਈਆ ਕੀਤੇ ਗਏ ਹਨ । ਇਸ ਦੇ ਨਾਲ ਹੀ ਸਕੂਲਾਂ ਅਤੇ ਆਂਗਣਵਾੜੀਆਂ ਨੂੰ ਵੀ ਪਾਣੀ ਕਨੈਕਸ਼ਨ ਮੁਹੱਈਆ ਕੀਤੇ ਗਏ ਹਨ । ਇਸ ਸਕੀਮ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਹ ਉਚਾਈ ਤੇ ਵਸੇ 40 ਘਰਾਂ ਨੂੰ ਪਾਣੀ ਸਪਲਾਈ ਕਰਦੀ ਹੈ , ਜਿੱਥੇ ਬੂਸਟਰ ਪੰਪਾਂ ਰਾਹੀਂ ਪਾਣੀ ਚੜ੍ਹਾਇਆ ਜਾਂਦਾ ਹੈ । ਇਸ ਸਕੀਮ ਤਹਿਤ 40 ਸਾਲਾਂ ਬਾਅਦ ਉਚਾਈ ਤੇ ਰਹਿਣ ਵਾਲੇ ਘਰਾਂ ਨੂੰ ਉਚਿਤ ਮਾਤਰਾ ਵਿੱਚ ਪੀਣ ਵਾਲਾ ਪਾਣੀ ਉਪਲਬੱਧ ਹੋਇਆ ਹੈ । ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਭਾਈਚਾਰਾ ਕਰ ਰਿਹਾ ਹੈ ਅਤੇ ਮੁੱਢਲੀ ਪਾਣੀ ਦੀ ਗੁਣਵੱਤਾ ਪੈਮਾਨਿਆਂ ਦੀ ਟੈਸਟਿੰਗ ਲਈ ਫੀਲਡ ਟੈਸਟ ਕਿਟਸ ਦੀ ਵਰਤੋਂ ਕੀਤੀ ਜਾ ਰਹੀ ਹੈ । ਜੀ ਪੀ ਪਾਣੀ ਅਤੇ ਸਫਾਈ ਕਮੇਟੀ (ਜੀ ਪੀ ਡਬਲਯੂ ਐੱਸ ਸੀ) ਇਸ ਨੂੰ ਓਪਰੇਟ ਅਤੇ ਇਸ ਦਾ ਰੱਖ—ਰਖਾਵ ਕਰਦਾ ਹੈ । ਜੀ ਪੀ ਡਬਲਯੂ ਐੱਸ ਸੀ ਹਰੇਕ ਘਰ ਤੋਂ 150 ਰੁਪਏ ਪ੍ਰਤੀ ਮਹੀਨਾ ਟੈਰਿਫ ਇਕੱਠਾ ਕਰਦਾ ਹੈ , ਜਿਸ ਨਾਲ ਮਹੀਨੇ ਭਰ ਦੇ ਆਪ੍ਰੇਸ਼ਨ ਤੇ ਰੱਖ—ਰਖਾਵ ਦੇ ਖਰਚੇ ਪੂਰੇ ਹੋ ਜਾਂਦੇ ਹਨ । ਇਹ ਜਲ ਜੀਵਨ ਮਿਸ਼ਨ ਦੀ ਆਤਮਾ ਹੈ , ਕਿਉਂਕਿ ਲੋਕਾਂ ਨੇ ਲੰਬੀ ਮਿਆਦ ਟਿਕਾਊਪਣ ਲਈ ਪੇਂਡੂ ਬੁਨਿਆਦੀ ਢਾਂਚੇ ਨੂੰ ਉਸਾਰਣ ਅਤੇ ਪ੍ਰਬੰਧ ਕਰਨ ਦੀ ਜਿ਼ੰਮੇਵਾਰੀ ਲਈ ਹੈ ।
ਜਲ ਜੀਵਨ ਮਿਸ਼ਨ ਦੀਆਂ ਕਦਰਾਂ ਕੀਮਤਾਂ ਦੀ ਪਾਲਣਾ ਕਰਦਿਆਂ ਤਾਨਾਂ ਅਤੇ ਨੌਲੱਖਾ ਪਿੰਡਾਂ ਵਿੱਚ ਇੱਕੋ ਪਿੰਡ ਪਾਣੀ ਸਪਲਾਈ ਸਕੀਮ ਲਈ ਯੋਜਨਾਬੰਦੀ ਲਾਗੂ ਕਰਨਾ ਅਤੇ ਆਪ੍ਰੇਸ਼ਨ ਤੇ ਰੱਖ—ਰਖਾਵ ਲਈ ਭਾਈਚਾਰੇ ਦੀ ਭਾਗੀਦਾਰੀ ਦੀਆਂ ਚੰਗੀਆਂ ਉਦਾਹਰਣਾਂ ਹਨ । ਜੀ ਪੀ ਡਬਲਯੂ ਐੱਸ ਸੀ 5 ਸਾਲ ਪਹਿਲਾਂ ਗਠਿਤ ਕੀਤੀ ਗਈ ਹੈ ਅਤੇ ਬਹੁਤ ਅਸਰਦਾਰ ਢੰਗ ਨਾਲ ਕੰਮ ਕਰ ਰਹੀ ਹੈ । ਦੋਹਾਂ ਸਕੀਮਾਂ ਵਿੱਚ ਜੀ ਪੀ ਡਬਲਯੂ ਐੱਸ ਸੀ ਵਿੱਚ 50% ਫੀਸਦ ਤੋਂ ਜਿ਼ਆਦਾ ਔਰਤਾਂ ਹਨ ਅਤੇ ਸਾਰੇ ਪਿੰਡ ਦੇ ਵਿਕਾਸ ਕੰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ । ਪਾਣੀ ਸਪਲਾਈ ਸਕੀਮ ਨੂੰ ਪਿੰਡ ਵਿੱਚ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ 24/7 ਪਾਣੀ ਉਪਲਬੱਧਤਾ ਯਕੀਨੀ ਬਣਾਈ ਜਾ ਸਕੇ । ਸਰੋਤ ਜ਼ਮੀਨੀ ਪਾਣੀ ਹੈ ਜਿਸ ਨੂੰ ਪੰਪ ਨਾਲ ਓਵਰਹੈੱਡ ਟੈਂਕ ਵਿੱਚ ਪਹੁੰਚਾਇਆ ਜਾਂਦਾ ਹੈ । ਪੰਪ ਨੂੰ ਨਾਜ਼ੁਕ ਪੱਧਰ ਦੀ ਤਕਨਾਲੋਜੀ ਵਰਤ ਕੇ ਆਟੋਮੈਟਿਕ ਬਣਾਇਆ ਗਿਆ ਹੈ । ਪੰਪ ਨੂੰ ਚਲਾਉਣਾ ਅਤੇ ਬੰਦ ਕਰਨਾ ਓਵਰਹੈੱਡ ਵਿੱਚ ਲਗਾਏ ਗਏ ਇੱਕ ਸੈਂਸਰ ਨਾਲ ਹੁੰਦਾ ਹੈ ਅਤੇ ਇਸ ਲਈ ਆਪ੍ਰੇਟਰ ਦੀ ਸ਼ਮੂਲੀਅਤ ਘਟਾਈ ਗਈ ਹੈ । ਆਪ੍ਰੇਟਰ ਨੂੰ ਹੋਰ ਗਤੀਵਿਧੀਆਂ ਜਿਵੇਂ ਮੀਟਰ ਰੀਡਿੰਗ , ਰੈਵਿਨਿਊ ਇਕੱਠਾ ਕਰਨਾ ਅਤੇ ਗਾਹਕਾਂ ਦੀਆਂ ਸਿ਼ਕਾਇਤਾਂ ਨੂੰ ਘੱਟ ਕਰਨ ਦੀਆਂ ਗਤੀਵਿਧੀਆਂ ਵਿੱਚ ਲਗਾਇਆ ਗਿਆ ਹੈ । ਇਹਨਾਂ ਦੋਹਾਂ ਪਿੰਡਾਂ ਦੇ ਵਾਟਰ ਸਪਲਾਈ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਓਵਰਹੈੱਡ ਟੈਂਕ ਤੋਂ ਪਾਣੀ ਹਰੇਕ ਵਿਅਕਤੀਗਤ ਘਰ ਦੀ ਛੱਤ ਦੇ ਟੈਂਕ ਨੂੰ ਪਹੁੰਚਦਾ ਹੈ , ਜਿਸ ਨਾਲ ਪਿੰਡ ਦੇ ਦੂਰ—ਦਰਾਡੇ ਘਰ ਵਿੱਚ ਵੀ ਪਾਣੀ ਦਾ ਪ੍ਰੈਸ਼ਰ ਕਾਇਮ ਰਹਿੰਦਾ ਹੈ । ਘਰ ਦੀ ਛੱਤ ਤੇ ਹਰੇਕ ਟੈਂਕ ਨੂੰ ਇੱਕ ਫਲੋਟ ਵਾਲਵ ਨਾਲ ਫਿੱਟ ਕੀਤਾ ਗਿਆ ਹੈ , ਜੋ ਵਾਟਰ ਟੈਂਕ ਤੋਂ ਪਾਣੀ ਬਾਹਰ ਆਉਣ ਤੇ ਪਾਣੀ ਦੀ ਬਰਬਾਦੀ ਨੂੰ ਰੋਕਦਾ ਹੈ । ਘਰ ਦੇ ਨਲਕੇ ਨੂੰ ਰੋਜ਼ਾਨਾ ਵਰਤੋਂ ਲਈ ਛੱਤ ਤੇ ਪਏ ਟੈਂਕ ਨਾਲ ਜੋੜਿਆ ਗਿਆ ਹੈ ਜੋ ਦਿਨ ਭਰ ਘਰ ਵਿੱਚ ਪਾਣੀ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਂਦਾ ਹੈ ਅਤੇ ਸਿਸਟਮ ਵਿੱਚ ਦਬਾਅ ਰਹਿਣ ਨਾਲ ਛੱਤ ਤੇ ਲੱਗੇ ਦੂਰ ਟੈਂਕ ਵਿੱਚ ਵੀ ਪਾਣੀ ਤਬਦੀਲ ਕੀਤਾ ਜਾ ਸਕਦਾ ਹੈ ।
ਪੰਜਾਬ ਦੀ ਪੀਣ ਵਾਲੇ ਪਾਣੀ ਸਪਲਾਈ ਪ੍ਰਾਜੈਕਟਾਂ ਲਈ ਭਾਈਚਾਰੇ ਤੋਂ ਯੋਗਦਾਨ ਇਕੱਤਰ ਕਰਨ ਦੀ ਆਪਣੀ ਨੀਤੀ ਹੈ ਅਤੇ ਇਹ ਗ੍ਰਾਮ ਪੰਚਾਇਤ ਵੱਲੋਂ ਇਕੱਠਾ ਕੀਤਾ ਜਾਂਦਾ ਹੈ । ਨੀਤੀ ਦੇ ਤੌਰ ਤੇ ਨਵੇਂ ਪਾਣੀ ਸਪਲਾਈ ਦੇ ਕੰਮ ਉਸ ਵੇਲੇ ਹੀ ਸ਼ੁਰੂ ਕੀਤੇ ਜਾਂਦੇ ਹਨ , ਜਦ ਪੂਰੇ ਭਾਈਚਾਰੇ ਤੋਂ ਇਸ ਨੂੰ ਇਕੱਠਾ ਕਰ ਲਿਆ ਜਾਂਦਾ ਹੈ ਅਤੇ ਉਸ ਨੂੰ ਗ੍ਰਾਮ ਪੰਚਾਇਤ ਵਾਟਰ ਅਤੇ ਸੈਨੀਟੇਸ਼ਨ ਕਮੇਟੀ (ਜੀ ਪੀ ਡਬਲਯੂ ਐੱਸ ਸੀ) ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਹੈ । ਇਸ ਪਿੱਛੇ ਦਲੀਲ ਇਹ ਹੈ ਕਿ ਸਥਾਨਕ ਭਾਈਚਾਰੇ ਵਿੱਚ ਵਾਟਰ ਸਪਲਾਈ ਸਕੀਮਾਂ ਲਈ ਮਲਕੀਅਤ ਅਤੇ ਗੌਰਵ ਦੀ ਭਾਵਨਾ ਪੈਦਾ ਕਰਨਾ ।
ਪੰਜਾਬ ਦੇ ਜਿ਼ਆਦਾਤਰ ਪਿੰਡਾਂ ਵਿੱਚ ਗ੍ਰਾਮ ਪੰਚਾਇਤ ਪਾਣੀ ਤੇ ਸਫਾਈ ਕਮੇਟੀ (ਜੀ ਪੀ ਡਬਲਯੂ ਐੱਸ ਸੀ) ਰਾਹੀਂ ਸਕੀਮਾਂ ਦੇ ਆਪ੍ਰੇਸ਼ਨ ਅਤੇ ਪ੍ਰਬੰਧ ਲਈ ਸਰਗਰਮ ਭਾਈਚਾਰਕ ਭਾਗੀਦਾਰੀ । 12,030 ਪਿੰਡਾਂ ਵਿੱਚੋਂ 7,871 ਪਿੰਡਾਂ ਵਿੱਚ ਪਹਿਲਾਂ ਹੀ ਜੀ ਪੀ ਡਬਲਯੂ ਐੱਸ ਸੀ ਗਠਿਤ ਕੀਤੀਆਂ ਜਾ ਚੁੱਕੀਆਂ ਹਨ ।
ਪੰਜਾਬ ਵਿੱਚ ਜਿ਼ਆਦਾਤਰ ਪਿੰਡਾਂ ਦੇ ਘਰਾਂ ਵਿੱਚ ਪਾਣੀ ਵਾਲੇ ਮੀਟਰ ਲਗਾਏ ਗਏ ਹਨ । ਕੁਝ ਪਿੰਡਾਂ ਵਿੱਚ ਵੋਲਿਊਮੀਟ੍ਰਿਕ ਟੈਰਿਫ ਪਾਣੀ ਮੀਟਰ ਰੀਡਿੰਗ ਦੇ ਅਧਾਰ ਤੇ ਚਾਰਜ ਕੀਤਾ ਜਾ ਰਿਹਾ ਹੈ । ਫਿਰ ਵੀ ਜਿ਼ਆਦਾਤਰ ਪਿੰਡਾਂ ਵਿੱਚ ਅਜੇ ਫਲੈਟ ਟੈਰਿਫ ਹੀ ਹੈ । ਜੀ ਪੀ ਡਬਲਯੂ ਐੱਸ ਸੀ ਵੱਲੋਂ ਚਲਾਈਆਂ ਜਾ ਰਹੀਆਂ ਜਿ਼ਆਦਾਤਰ ਪਾਣੀ ਸਪਲਾਈ ਸਕੀਮਾਂ ਵਿੱਤੀ ਤੌਰ ਤੇ ਟਿਕਣਯੋਗ ਹਨ ਅਤੇ ਉਹ ਘਰ ਪੱਧਰ ਦੇ ਟੈਰਿਫ ਰਾਹੀਂ ਆਪ੍ਰੇਸ਼ਨ ਅਤੇ ਪ੍ਰਬੰਧਨ ਤੇ ਹੋਣ ਵਾਲੇ ਸਾਰੇ ਖਰਚੇ ਨੂੰ ਇਕੱਠਾ ਕੀਤਾ ਜਾਂਦਾ ਹੈ । ਸੂਬੇ ਨੇ ਹੁਣ ਵੋਲਿਊਮੀਟ੍ਰਿਕ ਟੈਰਿਫ ਤੇ ਜ਼ੋਰ ਦੇਣ ਦੀ ਯੋਜਨਾ ਉਲੀਕੀ ਹੈ , ਜੋ ਪਾਣੀ ਦੀ ਬਰਬਾਦੀ ਕਰਨ ਵਿੱਚ ਨਿਸ਼ਚਿਤ ਤੌਰ ਤੇ ਮਦਦਗਾਰ ਹੋਵੇਗਾ ।
ਪੰਜਾਬ ਦੇ ਇਹਨਾਂ ਪਿੰਡਾਂ ਦੀਆਂ ਸਫ਼ਲ ਕਹਾਣੀਆਂ ਸਰਕਾਰੀ ਪ੍ਰੋਗਰਾਮਾਂ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਵਿੱਚ ਭਾਈਚਾਰੇ ਦੀ ਭਾਗੀਦਾਰੀ ਦੇ ਯੋਗਦਾਨ ਨੂੰ ਵਿਸਥਾਰ ਨਾਲ ਦੱਸਦੀਆਂ ਹਨ ।
ਏ ਪੀ ਐੱਸ / ਐੱਮ ਜੀ / ਏ ਐੱਸ
(Release ID: 1672711)
Visitor Counter : 231