ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਕੇਂਦਰੀ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਦੁਆਰਾ ਦਿੱਵਯਾਂਗਜਨ ਦੀ ਮਾਲਕੀ ਵਾਲੇ ਵਾਹਨਾਂ ਲਈ ਅਵੈਧ ਕੈਰਿਜ ਵਾਹਨਾਂ ਦੇ ਸਬੰਧ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਪ੍ਰਦਾਨ ਕੀਤੀਆਂ ਵਿਭਿੰਨ ਛੂਟਾਂ / ਸੁਵਿਧਾ / ਰਾਹਤ ਵਾਸਤੇ ਅਡਵਾਈਜ਼ਰੀ ਜਾਰੀ

Posted On: 13 NOV 2020 5:22PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਦੁਆਰਾ ਦਿੱਵਯਾਂਗਜਨ ਨੂੰ ਹੋਰ ਸੁਵਿਧਾ ਦੇਣ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਡਵਾਈਜ਼ਰੀ ਜਾਰੀ ਕੀਤੀ ਹੈ ਕਿ ਉਹ ਦਿੱਵਯਾਂਗਜਨ ਦੀ ਮਾਲਕੀ ਵਾਲੇ ਵਾਹਨਾਂ ਲਈ ਅਵੈਧ ਕੈਰਿਜ ਵਾਹਨਾਂ ਦੇ ਸਬੰਧ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਮਿਲਣ ਵਾਲੀਆਂ ਵਿਭਿੰਨ ਛੂਟਾਂ / ਸੁਵਿਧਾ / ਰਾਹਤ ਦੇਣ।

 

ਮੰਤਰਾਲੇ ਨੇ ਪਹਿਲਾਂ ਸੀਐੱਮਵੀਆਰ 1989 ਦੇ ਫ਼ਾਰਮ 20 ਵਿੱਚ ਸੋਧ ਲਈ ਜੀਐੱਸਆਰ 661 () ਮਿਤੀ 22 ਅਕਤੂਬਰ, 2020 ਜਾਰੀ ਕੀਤੀ ਸੀ, ਜਿਸ ਰਾਹੀਂ ਮੋਟਰ ਵਾਹਨਾਂ ਦੀ ਖ਼ਰੀਦ / ਮਾਲਕੀ / ਆਪਰੇਸ਼ਨ ਲਈ ਸਰਕਾਰ ਦੀਆਂ ਵਿਭਿੰਨ ਯੋਜਨਾਵਾਂ ਅਧੀਨ ਦਿੱਵਯਾਂਗਜਨਾਂ ਨੂੰ ਜੀਐੱਸਟੀ ਤੇ ਹੋਰ ਛੂਟਾਂ ਦੇ ਲਾਭ ਦਿੱਤੇ ਜਾ ਰਹੇ ਹਨ ਤੇ ਉਨ੍ਹਾਂ ਦੀ ਮਾਲਕੀ ਦੀ ਕਿਸਮ ਨੂੰ ਵੀ ਜੋੜ ਦਿੱਤਾ ਗਿਆ ਸੀ। ਇਨ੍ਹਾਂ ਸੋਧਾਂ ਨਾਲ ਮਾਲਕੀ ਦੇ ਅਜਿਹੇ ਵੇਰਵੇ ਵਾਜਬ ਢੰਗ ਨਾਲ ਪ੍ਰਤੀਬਿੰਬਤ ਹੋਣਗੇ ਅਤੇ ਦਿੱਵਯਾਂਗਜਨ ਵਿਭਿੰਨ ਯੋਜਨਾਵਾਂ ਅਧੀਨ ਸਾਰੇ ਲਾਭ ਲੈ ਸਕਣਗੇ।

 

*****

 

ਆਰਸੀਜੇ/ਜੇਕੇ


(Release ID: 1672706) Visitor Counter : 138