ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੁਆਰਾ 2020 ਸਵਰਨ ਜਯੰਤੀ ਫ਼ੈਲੋਜ਼ ਦੀ ਚੋਣ

Posted On: 12 NOV 2020 4:00PM by PIB Chandigarh

ਜੀਵਨ ਵਿਗਿਆਨਾਂ, ਰਸਾਇਣ ਵਿਗਿਆਨਾਂ, ਗਣਿਤ, ਪ੍ਰਿਥਵੀ ਤੇ ਵਾਯੂਮੰਡਲ ਨਾਲ ਸਬੰਧਿਤ, ਵਿਗਿਆਨਾਂ ਤੇ ਇੰਜੀਨੀਅਰਿੰਗ ਜਿਹੇ ਖੇਤਰਾਂ ਵਿੱਚ ਨਵੀਨ ਖੋਜ ਵਿਚਾਰਾਂ ਨਾਲ ਸਬੰਧਿਤ ਅਤੇ ਖੋਜ ਤੇ ਵਿਕਾਸ ਉੱਤੇ ਅਸਰ ਪਾਉਣ ਦੀ ਸੰਭਾਵਨਾ ਵਾਲੇ ਕੁੱਲ 21 ਵਿਗਿਆਨੀਆਂ ਦੀ ਚੋਣ ਸਵਰਨ ਜਯੰਤੀ ਫ਼ੈਲੋਸ਼ਿਪ ਲਈ ਕੀਤੀ ਗਈ ਹੈ। ਇਸ ਅਵਾਰਡ ਲਈ ਚੁਣੇ ਗਏ ਵਿਗਿਆਨੀਆਂ ਨੂੰ ਖੋਜਯੋਜਨਾ ਵਿੱਚ ਮਿਲੀ ਪ੍ਰਵਾਨਗੀ ਅਨੁਸਾਰ ਖ਼ਰਚੇ ਦੀਆਂ ਮੱਦਾਂ ਵਿੱਚ ਆਜ਼ਾਦੀ ਤੇ ਲਚਕਤਾ ਨਾਲ ਆਪਣੀ ਖੋਜ ਬੇਰੋਕ ਤਰੀਕੇ ਨਾਲ ਅੱਗੇ ਵਧਾਉਣ ਦੀ ਇਜਾਜ਼ਤ ਹੋਵੇਗੀ।

 

ਸਵਰਨ ਜਯੰਤੀ ਫ਼ੈਲੋਸ਼ਿਪਸ ਯੋਜਨਾ ਭਾਰਤ ਸਰਕਾਰ ਦੁਆਰਾ ਭਾਰਤ ਦੀ ਆਜ਼ਾਦੀਪ੍ਰਾਪਤੀ ਦਾ 50ਵਾਂ ਵਰ੍ਹਾ ਮਨਾਉਂਦੇ ਸਮੇਂ ਤਿਆਰ ਕੀਤੀ ਗਈ ਸੀ; ਜਿਸ ਮੁਤਾਬਕ ਚੋਣਵੇਂ ਅਤੇ ਪ੍ਰਮਾਣਿਤ ਟ੍ਰੈਕ ਰਿਕਾਰਡ ਵਾਲੇ ਨੌਜਵਾਨ ਵਿਗਿਆਨੀਆਂ ਨੂੰ ਵਿਸ਼ੇਸ਼ ਸਹਾਇਤਾ ਤੇ ਮਦਦ ਮੁਹੱਈਆ ਕਰਵਾਈ ਜਾਂਦੀ ਹੈ, ਤਾਂ ਜੋ ਉਹ ਵਿਗਿਆਨ ਤੇ ਟੈਕਨੋਲੋਜੀ ਦੇ ਆਗਾਮੀ ਖੇਤਰਾਂ ਵਿੱਚ ਬੁਨਿਆਦੀ ਖੋਜ ਕਰ ਸਕਣ।

 

ਇਸ ਯੋਜਨਾ ਅਧੀਨ ਪੁਰਸਕਾਰਜੇਤੂਆਂ ਨੂੰ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੁਆਰਾ ਮਦਦ ਕੀਤੀ ਜਾਂਦੀ ਹੈ, ਜੋ ਖੋਜ ਕਰਨ ਦੀਆਂ ਸਾਰੀਆਂ ਆਵਸ਼ਕਤਾਵਾਂ ਦੀ ਪੂਰਤੀ ਕਰਦੀ ਹੈ ਤੇ ਉਸ ਵਿੱਚ ਪੰਜ ਸਾਲਾਂ ਲਈ 25,000 ਰੁਪਏ ਪ੍ਰਤੀ ਮਹੀਨਾ ਦੀ ਫ਼ੈਲੋਸ਼ਿਪ ਸ਼ਾਮਲ ਹੁੰਦੀ ਹੈ। ਇਸ ਦੇ ਨਾਲ ਹੀ, ਵਿਗਿਆਨ ਤੇ ਟੈਕਨੋਲੋਜੀ ਵਿਭਾਗ 5 ਸਾਲਾਂ ਲਈ 5 ਲੱਖ ਰੁਪਏ ਦੀ ਖੋਜ ਗ੍ਰਾਂਟ ਦੇ ਕੇ ਵੀ ਪੁਰਸਕਾਰਜੇਤੂਆਂ ਦੀ ਮਦਦ ਕਰਦਾ ਹੈ। ਇਹ ਫ਼ੈਲੋਸ਼ਿਪ ਉਸ ਤਨਖਾਹ ਤੋਂ ਇਲਾਵਾ ਹੁੰਦੀ ਹੈ, ਜੋ ਉਹ ਆਪਣੇ ਮੁੱਖ ਸੰਸਥਾਨ ਤੋਂ ਲੈਂਦੇ ਹਨ। ਇਸ ਫ਼ੈਲੋਸ਼ਿਪ ਤੋਂ ਇਲਾਵਾ, ਜੇ ਕੋਈ ਉਪਕਰਣਾਂ , ਕੰਪਿਊਟੇਸ਼ਨਲ ਸੁਵਿਧਾਵਾਂ, ਖਪਤਯੋਗ, ਹੰਗਾਮੀ, ਰਾਸ਼ਟਰੀ ਤੇ ਅੰਤਰਰਾਸ਼ਟਰੀ ਯਾਤਰਾ ਤੇ ਹੋਰ ਖ਼ਾਸ ਆਵਸ਼ਕਤਾਵਾਂ, ਜੇ ਕੋਈ ਹੋਣ, ਮੈਰਿਟ ਦੇ ਅਧਾਰ ਉੱਤੇ ਇਨ੍ਹਾਂ ਲਈ ਵੀ ਗ੍ਰਾਂਟਆਂ ਦਿੱਤੀਆਂ ਜਾਂਦੀਆਂ ਹਨ। ਇਹ ਫ਼ੈਲੋਸ਼ਿਪਸ ਖ਼ਾਸ ਤੌਰ ਉੱਤੇ ਵਿਗਿਆਨੀਆਂ ਲਈ ਹੀ ਹਨ, ਕਿਸੇ ਸੰਸਥਾਨ ਵਿਸ਼ੇਸ਼ ਲਈ ਨਹੀਂ, ਬਹੁਤ ਚੋਣਵੀਂਆਂ ਹੁੰਦੀਆਂ ਹਨ ਤੇ ਇਸ ਲਈ ਸਬੰਧਿਤ ਵਿਗਿਆਨੀ ਦੀ ਬਹੁਤ ਬਾਰੀਕੀ ਨਾਲ ਅਕਾਦਮਿਕ ਜਾਂਚ ਕੀਤੀ ਜਾਂਦੀ ਹੈ। ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਦੱਸਿਆ,‘ਇਸ ਸਾਲ ਦੇ ਸ਼ੁਰੂ ਚ ਇੱਕ ਨਵਾਂ ਨੀਤੀਗਤ ਕਦਮ ਚੁੱਕਦਿਆਂ ਇਹ ਫ਼ੈਸਲਾ ਲਿਆ ਗਿਆ ਸੀ ਕਿ ਵਿਗਿਆਨੀਆਂ ਨੂੰ ਮਾਨਤਾ ਦੇਣ, ਉਨ੍ਹਾਂ ਨੂੰ ਪ੍ਰੇਰਿਤ ਕਰਨ ਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ SJF ਅਧੀਨ ਵੱਡੀ ਗਿਣਤੀ ਚ ਨੌਜਵਾਨ ਵਿਗਿਆਨੀਆਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਸੀ, ਤਾਂ ਜੋ ਉਹ ਆਪਣੀ ਖੋਜ ਨੂੰ ਹਰ ਸੰਭਵ ਹੱਦ ਤੱਕ ਵਧੀਆ ਢੰਗ ਨਾਲ ਕਰ ਸਕਣ।

 

2020 ਫ਼ੈਲੋਸ਼ਿਪ ਲਈ ਚੁਣੇ ਉਨ੍ਹਾਂ 21 ਵਿਗਿਆਨੀਆਂ ਦੀ ਸੂਚੀ ਅੰਤਿਕਾ–1 ਵਿੱਚ ਦਿੱਤੀ ਜਾਂਦੀ ਹੈ, ਜੋ ਤਿੰਨਪਰਤਾਂ ਵਾਲੀ ਸਖ਼ਤ ਜਾਂਚ ਤੋਂ ਬਾਅਦ ਤਿਆਰ ਕੀਤੀ ਗਈ ਹੈ।

 

ਅੰਤਿਕਾ-I

ਸਵਰਨਜਯੰਤੀ ਫ਼ੈਲੋਸ਼ਿਪਸ ਲਈ ਚੁਣੇ ਵਿਗਿਆਨੀਆਂ ਦੀ ਸੂਚੀ

 

1.        ਡਾ. ਅਨੂਪ ਬਿਸਵਾਸ, ਪੁਣੇ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਦੇ ਐਸੋਸੀਏਟ ਪ੍ਰੋਫ਼ੈਸਰ, ਜੋ ਸੰਭਾਵਨਾ ਤੇ ਕੰਟਰੋਲ ਸਿਧਾਂਤ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਉਨ੍ਹਾਂ ਦੀ ਖੋਜ ਦਾ ਉਦੇਸ਼; ਸੰਭਾਵਨਾਤਮਕ ਦ੍ਰਿਸ਼ਟੀਕੋਣ ਤੋਂ ਨੌਨਲੀਨੀਅਰ ਨੌਨਲੋਕਲ ਅੰਸ਼ਕ ਡਿਫ਼ਰੈਂਸ਼ੀਅਲ ਸਮੀਕਰਣਾਂ ਦਾ ਵਿਸ਼ਲੇਸ਼ਣ ਕਰਨਾ ਹੈ। ਖੋਜ ਖੇਤਰ: ਮੈਥੇਮੈਟਿਕਲ ਸਾਇੰਸ

 

2.        ਡਾ. ਰਾਜੇਸ਼ ਵੀ. ਨਾਇਰ, ਰੋਪੜ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ ਵਿੱਚ ਭੌਤਿਕ ਵਿਗਿਆਨ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਨੈਨੋਫ਼ੋਟੋਨਿਕਸ, ਕੁਐਂਟਮ ਫ਼ੋਟੋਨਿਕਸ, ਫ਼ੋਟੋਨਿਕ ਕ੍ਰਿਸਟਲਜ਼, ਨੈਨੋਲੇਜ਼ਰਜ਼ ਅਤੇ ਬਾਇਓਇਨਸਪਾਇਰਡ ਫ਼ੋਟੋਨਿਕ ਸੰਰਚਨਾਵਾਂ ਦਾ ਡੂੰਘਾ ਅਧਿਐਨ ਕਰਦੇ ਹਨ। ਉਨ੍ਹਾਂ ਦਾ ਮੌਜੂਦਾ ਕੰਮ ਰੈਜ਼ੋਨੈਂਟ ਫ਼ੋਟੋਨਿਕ ਸੰਰਚਨਾਵਾਂ ਦੀ ਵਰਤੋਂ ਕਰਦਿਆਂ ਸੌਲਿਡਸਟੇਟ ਨੁਕਸਾਂ ਦੀ ਸੁਭਾਵਕ ਨਿਕਾਸੀ ਦੀ ਸਪੈਕਟਰਲ ਅਤੇ ਟੈਂਪੋਰਲ ਸੋਧ ਦੇ ਅਧਿਐਨ ਉੱਤੇ ਕੇਂਦ੍ਰਿਤ ਹੈ। ਖੋਜ ਖੇਤਰ: ਫ਼ਿਜ਼ੀਕਲ ਸਾਇੰਸ

 

3.        ਡਾ. ਗੋਪਾਲਜੀ ਝਾਅ, ਨਵੀਂ ਦਿੱਲੀ ਸਥਿਤ ਨੈਸ਼ਨਲ ਇੰਸਟੀਟਿਊਟ ਆਵ੍ ਪਲਾਂਟ ਜੀਨੋਮ ਰਿਸਰਚ ਦੇ ਵਿਗਿਆਨੀ ਦੀ ਦਿਲਚਸਪੀ ਉਹ ਪ੍ਰਬੰਧ ਸਮਝਣ ਵਿੱਚ ਹੈ, ਜਿਨ੍ਹਾਂ ਦੁਆਰਾ ਪੈਥੋਜਨਸ ਬਿਮਾਰੀ ਪੈਦਾ ਕਰਦੇ ਹਨ ਅਤੇ ਉਹ ਪੌਦੇ ਜੋ ਖ਼ੁਦ ਦਾ ਬਚਾਅ ਕਰਦੇ ਹਨ, ਆਧੁਨਿਕ ਜੀਵਵਿਗਿਆਨ ਵਿੱਚ ਖੋਜ ਦਾ ਦਿਲਚਸਪ ਖੇਤਰ ਹੈ। ਉਨ੍ਹਾਂ ਦਾ ਉਦੇਸ਼ ਆਪਣੇ ਪ੍ਰਸਤਾਵਿਤ ਕਾਰਜ ਰਾਹੀਂ ਚੌਲਾਂ ਵਿੱਚ ਸ਼ੀਥ ਬਲਾਈਟ ਰੋਗ ਦੀ ਸਹਿਣਸ਼ੀਲਤਾ ਵਿੱਚ ਵਾਧਾ ਕਰਨਾ ਹੈ। ਖੋਜ ਖੇਤਰ: ਲਾਈਫ਼ ਸਾਇੰਸ।

 

4.        ਡਾ. ਸੂਰਯਾਸਾਰਥੀ ਬੋਸ ਬੈਂਗਲੁਰੂ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ ਵਿੱਚ ਐਸੋਸੀਏਟ ਪ੍ਰੋਫ਼ੈਸਰ ਹਨ। ਉਨ੍ਹਾਂ ਦੀ ਖੋਜ ਦਿਲਚਸਪੀ ਪੌਲੀਮਰ ਪ੍ਰੋਸੈਸਿੰਗ, ਪੌਲੀਮਰ ਬਲੈਂਡਜ਼, ਕਾਰਬਨ ਨੈਨੋਟਿਊਬਜ਼ ਤੇ ਗ੍ਰਾਫ਼ੀਨਅਧਾਰਤ ਪੌਲੀਮਰ ਨੈਨੋਕੰਪੋਜ਼ਿਟਸ, ਸੰਰਚਨਾਵਿਸ਼ੇਸ਼ਤਾ ਸਬੰਧਾਂ ਦਾ ਅਧਿਐਨ ਕਰਨ ਵਿੱਚ ਹੈ। ਉਹ ਆਪਣੇ ਮੌਜੂਦਾ ਕੰਮ ਰਾਹੀਂ ਬਾਹਰੀ ਸਟਿਮੁਲਸ ਅਲਾਈਂਡ ਗ੍ਰਾਫ਼ੀਨ ਆਕਸਾਈਡ ਤਰਲ ਰਵਿਆਂ ਤੋਂ ਵੱਡੇ ਖੇਤਰ ਵਿੱਚ ਪ੍ਰਿੰਟੇਡਡੀਸੈਲਾਇਨੇਸ਼ਨ ਝਿੱਲੀਆਂ ਵਿਕਸਿਤ ਕਰਨ ਦਾ ਪ੍ਰਸਤਾਵ ਰੱਖਦੇ ਹਨ। ਖੋਜ ਖੇਤਰਾਂ ਇੰਜੀਨੀਅਰਿੰਗ ਸਾਇੰਸ।

 

 

5.        ਡਾ. ਅੰਗਸ਼ੁਮਨ ਨਾਗ, ਪੁਣੇ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਦੇ ਐਸੋਸੀਏਟ ਪ੍ਰੋਫ਼ੈਸਰ ਹਨ। ਉਨ੍ਹਾਂ ਦਾ ਧਿਆਨ ਸਾਲਿਯੂਸ਼ਨਪ੍ਰੋਸੈੱਸਡ ਸੈਮੀਕੰਡਕਟਰ, ਨੈਨੋਕ੍ਰਿਸਟਲ ਮੌਡਿਊਲਸ ਦੀ ਵਰਤੋਂ ਕਰਦਿਆਂ ਫ਼ੰਕਸ਼ਨਲ ਇਨਆਰਗੈਨਿਕ ਸਮੱਗਰੀਆਂ ਵਿਕਸਿਤ ਕਰਨ ਉੱਤੇ ਕੇਂਦ੍ਰਿਤ ਹੈ। ਉਨ੍ਹਾਂ ਦੇ ਕੰਮ ਵਿੱਚ ਮਟੀਰੀਅਲ ਡਿਜ਼ਾਇਨ, ਫ਼ੋਟੋਫ਼ਿਜ਼ਿਕਸ ਤੇ ਪ੍ਰੋਟੋਟਾਈਪ ਡਿਵਾਈਸ ਫ਼ੈਬਰੀਕੇਸ਼ਨ ਸ਼ਾਮਲ ਹਨ। ਉਨ੍ਹਾਂ ਦੇ ਪ੍ਰਸਤਾਵਿਤ ਕੰਮ ਦਾ ਉਦੇਸ਼ ਸਮੱਗਰੀ ਦਾ ਇੱਕ ਨਵਾਂ ਵਰਗ ਇੱਕ ਲੈਂਦਨਾਈਡਡੋਪਡ ਪੈਰੋਵਸਕਾਈਟ ਸੈਮੀਕੰਡਕਟਰ ਵਿਕਸਿਤ ਕਰਨਾ ਹੈ। ਖੋਜ ਖੇਤਰ: ਕੈਮੀਕਲ ਸਾਇੰਸ।

 

6.        ਡਾ. ਵਿਨੇ ਕੁਮਾਰ ਐੱਸ. ਨਾਇਰ ਤਿਰੂਵਨੰਥਾਪੁਰਮ ਸਥਿਤ ਵਿਕਰਮ ਸਾਰਾਭਾਈ ਪੁਲਾੜ ਕੇਂਦਰ ਵਿੱਚ ਸਪੇਸ ਫ਼ਿਜ਼ਿਕਸ ਲੈਬੋਰੇਟਰੀ ਵਿੱਚ ਵਿਗਿਆਨਕ ਖੋਜਕਾਰ ਹਨ। ਉਨ੍ਹਾਂ ਦੀਆਂ ਖੋਜ ਦਿਲਚਸਪੀਆਂ ਵਿੱਚ ਏਅਰੋਸੋਲ ਜਲਵਾਯੂ ਅੰਤਰਕਾਰਜ ਸ਼ਾਮਲ ਹਨ। ਉਨ੍ਹਾਂ ਦੇ ਪ੍ਰਸਤਾਵਿਤ ਕੰਮ ਦਾ ਉਦੇਸ਼ ਇਹ ਸਮਝਣਾ ਹੈ ਕਿ ਭਵਿੱਖ ਦੇ ਤਪਸ਼ ਰੁਝਾਨ ਵਿੱਚ ਏਅਰੋਸੋਲ ਫ਼ੋਰਸਿੰਗ ਦੀ ਜਲਵਾਯੂ ਸੂਖਮਤਾ ਵਿੱਚ ਕਲਾਊਡ ਫ਼ੋਰਸਿੰਗ, ਵਾਤਾਵਰਣਕ ਨਮੀ, ਲੰਮੇ ਸਮੇਂ ਦੀ ਤਬਦੀਲੀ ਦੀ ਭੂਮਿਕਾ ਦਾ ਮੁੱਲਾਂਕਣ ਕਰਨ ਲਈ ਸੰਸਾਰਕ ਤਪਸ਼ ਉੱਤੇ ਏਅਰੋਸੋਲਜ਼ ਦੇ ਮਾਸਕਿੰਗ ਪ੍ਰਭਾਵਾਂ ਨੂੰ ਕਿਹੀ ਚੀਜ਼ ਪੂਰਦੀ ਹੈ। ਖੋਜ ਖੇਤਰ: ਅਰਥ ਐਂਡ ਐਟਮੌਸਫ਼ੀਅਰਿਕ ਸਾਇੰਸ।

 

7.        ਡਾ. ਬਾਸੂਦੇਬ ਦਾਸਗੁਪਤਾ, ਜੋ ਮੁੰਬਈ ਸਥਿਤ ਟਾਟਾ ਇੰਸਟੀਟਿਊਟ ਆਵ੍ ਫ਼ੰਡਾਮੈਂਟਲ ਰਿਸਰਚ ਵਿੱਚ ਥਿਓਰੈਟੀਕਲ ਫ਼ਿਜ਼ਿਕਸ ਵਿਭਾਗ ਵਿੱਚ ਫ਼ੈਕਲਟੀ ਮੈਂਬਰ ਹਨ; ਉਨ੍ਹਾਂ ਦੀ ਦਿਲਚਸਪੀ ਕੌਸਮੋਲੋਜੀ ਅਤੇ ਐਸਟ੍ਰੋਪਾਰਟੀਕਲ ਫ਼ਿਜ਼ਿਕਸ ਵਿੱਚ ਹੈ। ਉਹ GRBs, AGNs ਆਦਿ ਤੋਂ ਸੁਪਰਨੋਵਾ ਨਿਊਟ੍ਰੀਨੋਸ, ਉੱਚਊਰਜਾ ਵਾਲੇ ਨਿਊਟ੍ਰੀਨੋਸ ਦੀ ਫ਼ਿਜ਼ਿਕਸ ਅਤੇ ਕੌਸਮੋਲੋਜੀ ਵਿੱਚ ਨਿਊਟ੍ਰੀਨੋਸ ਦੇ ਅਸਰ ਬਾਰੇ ਅਧਿਐਨ ਕਰ ਰਹੇ ਹਨ। ਉਨ੍ਹਾਂ ਦਾ ਉਦੇਸ਼ ਉਸ ਬੁਨਿਆਦੀ ਫ਼ਿਜ਼ਿਕਸ ਨੂੰ ਸਮਝਣਾ ਹੈ, ਜੋ ਇਹ ਦੱਸਦੀ ਹੋਵੇ ਕਿ ਨਿਊਟ੍ਰੀਨੋ ਦੀ ਕੁਐਂਟਮ ਸਥਿਤੀ ਕਿਵੇਂ ਵਿਕਸਿਤ ਹੁੰਦੀ ਹੈ, ਟੁੱਟਦੇ ਤਾਰੇ ਨੂੰ ਨਿਊਟ੍ਰੀਨੋਸ ਦੀ ਐਸਟ੍ਰੋਫ਼ਿਜ਼ਿਕਸ ਕਿਵੇਂ ਅਸਰਅੰਦਾਜ਼ ਕਰਦੀ ਹੈ ਅਤੇ ਇਹ ਵੀ ਕਿ ਅਸੀਂ ਇਨ੍ਹਾਂ ਨਿਊਟ੍ਰੀਨੋਸ ਦਾ ਪਤਾ ਪ੍ਰੀਖਣ ਰਾਹੀਂ ਕਿਵੇਂ ਲਾ ਸਕਦੇ ਹਾਂ ਤੇ ਉਨ੍ਹਾਂ ਕੋਲ ਮੌਜੂਦ ਜਾਣਕਾਰੀ ਨੂੰ ਡੀਕੋਡ ਕਿਵੇਂ ਕੀਤਾ ਜਾ ਸਕਦਾ ਹੈ। ਖੋਜ ਖੇਤਰ: ਫ਼ਿਜ਼ੀਕਲ ਸਾਇੰਸ।

 

8.        ਡਾ. ਦਿਬਯੇਂਦੂ ਦਾਸ, ਜੋ ਕੋਲਕਾਤਾ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਦੇ ਅਸਿਸਟੈਂਟ ਪ੍ਰੋਫ਼ੈਸਰ ਹਨ ਅਤੇ ਉਨ੍ਹਾਂ ਦੀ ਦਿਲਚਸਪੀ ਜੀਵਨ ਦੇ ਰਸਾਇਣਕ ਵਿਕਾਸ, ਐਮਾਇਲੌਇਡ ਅਧਾਰਤ ਫ਼ੰਕਸ਼ਨਲ ਨਰਮ ਸਮੱਗਰੀਆਂ, ਫ਼ੋਟੋਥਰਮਲ ਥੈਰਾਪੀ ਲਈ ਸਮੱਗਰੀਆਂ ਵਿੱਚ ਹੈ। ਉਹ ਆਪਣੇ ਪ੍ਰਸਤਾਵਿਤ ਪ੍ਰੋਜੈਕਟ ਸੰਤੁਲਨਹੀਣ ਸੁਪਰਮੌਲੀਕਿਊਲਰ ਸਮੱਗਰੀਆਂ ਵਿੱਚ ਚਿਰਸਥਾਈ ਖੁਦਮੁਖਤਿਆਰੀਰਾਹੀਂ ਉਨ੍ਹਾਂ ਖ਼ੁਦਮੁਖਤਿਆਰ ਪ੍ਰਣਾਲੀਆਂ ਦੀ ਖੋਜ ਕਰ ਰਹੇ ਹਨ, ਜਿੱਥੇ ਈਂਧਨ ਤੋਂ ਫੋਕਟ ਪਦਾਰਥਾਂ ਵਿੱਚ ਤਬਦੀਲੀ ਅਤੇ ਫੋਕਟ ਪਦਾਰਥਾਂ ਤੋਂ ਈਂਧਨ ਮੁੜ ਪੈਦਾ ਕਰਨ ਦੇ ਇੱਕ ਤੋਂ ਵੱਧ ਚੱਕਰ ਕਿਵੇਂ ਹਾਸਲ ਕੀਤੇ ਜਾ ਸਕਦੇ ਹਨ, ਇੰਝ ਇੱਕ ਸਿਸਟਮ ਕੈਮਿਸਟ੍ਰੀ ਪਹੁੰਚ ਦੀ ਵਰਤੋਂ ਕਰਦਿਆਂ ਨਤੀਜੇ ਵਜੋਂ ਲੰਮੇ ਸਮਿਆਂ ਲਈ ਇੱਕ ਚਿਰਸਥਾਈ ਖ਼ੁਦਮੁਖਤਿਆਰੀ ਮਿਲ ਸਕੇ। ਖੋਜ ਖੇਤਰ: ਕੈਮੀਕਲ ਸਾਇੰਸ।

 

9.        ਡਾ. ਆਰ. ਮਹਾਲਕਸ਼ਮੀ, ਜੋ ਭੋਪਾਲ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਵਿੱਚ ਐਸੋਸੀਏਟ ਪ੍ਰੋਫ਼ੈਸਰ ਹਨ। ਉਨ੍ਹਾਂ ਦੀ ਦਿਲਚਸਪੀ ਦੇ ਖੇਤਰਾਂ ਵਿੱਚ ਕੈਂਸਰ ਅਤੇ ਨਿਊਰੋਡੀਜੈਨਰੇਸ਼ਨ, ਮੌਲੀਕਿਊਲਰ ਐਕਸਪੈਰੀਮੈਂਟਲ ਬਾਇਓਫ਼ਿਜ਼ਿਕਸ ਵਿੱਚ ਮੈਂਬਰੇਨ ਪ੍ਰੋਟੀਨ ਫ਼ੋਲਡਿੰਗ ਐਂਡ ਫ਼ੰਕਸ਼ਨ, ਮੈਂਬਰੇਨ ਪ੍ਰੋਟੀਨ ਰੈਗੂਲੇਸ਼ਨ ਸ਼ਾਮਲ ਹਨ। ਉਨ੍ਹਾਂ ਦੇ ਪ੍ਰਸਤਾਵਿਤ ਕੰਮ ਦਾ ਉਦੇਸ਼ ਲਾਇਲਾਜ ਕੈਂਸਰ ਜਿਹੀਆਂ ਪ੍ਰਗਤੀਸ਼ੀਲ ਬਾਇਓਮੈਡੀਕਲ ਬਿਮਾਰੀਆਂ ਲਈ ਨਿਸ਼ਚਤ ਇਲਾਜ ਰਣਨੀਤੀਆਂ ਵਜੋਂ ਬਾਇਓਸਿਮਲੀਰਜ਼ ਡਿਲਿਵਰ ਕਰਨਾ ਹੈ, ਜਿੱਥੇ ਟੀਚਾਗਤ ਡ੍ਰੱਗ ਡਿਜ਼ਾਇਨ ਦੇ ਉਦੇਸ਼ ਨਾਲ ਅੰਤਰਸੰਸਥਾਨ ਤਾਲਮੇਲ ਦੇ ਉੱਦਮਾਂ ਲਈ ਗੁੰਜਾਇਸ਼ ਹੋਵੇ। ਖੋਜ ਖੇਤਰ: ਲਾਈਫ਼ ਸਾਇੰਸ।

 

10.      ਡਾ. ਰਾਜੇਸ਼ ਨਾਥ, ਜੋ ਪੁਣੇ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਵਿੱਚ ਐਸੋਸੀਏਟ ਪ੍ਰੋਫ਼ੈਸਰ ਹਨ; ਉਨ੍ਹਾਂ ਦੀ ਦਿਲਚਸਪੀ ਬਹੁਤ ਜ਼ਿਅਦਾ ਠੰਢੇ ਅਣੂਆਂ ਤੇ ਮੈਨੀਬਾੱਡੀ ਫ਼ਿਜ਼ਿਕਸ ਵਿੰਚ ਹੈ। ਉਨ੍ਹਾਂ ਦੇ ਪ੍ਰਸਤਾਵਿਤ ਕੰਮ ਦਾ ਉਦੇਸ਼ ਕੁਐਂਟ ਸਿਸਟਮਜ਼ ਦੀ ਵਰਤੋਂ ਕਰਦਿਆਂ ਕੁਐਂਟਮ ਟੈਕਨੋਲੋਜੀਕਲ ਐਪਲੀਕੇਸ਼ਨਸ ਲਈ ਸਥਾਨਕ ਤੌਰ ਉੱਤੇ ਕੰਟਰੋਲ ਯੋਗ ਪਲੈਟਫ਼ਾਰਮ ਵੱਡੇ ਪੱਧਰ ਉੱਤੇ ਮੁਹੱਈਆ ਕਰਵਾਉਣ ਲਈ ਕੁਐਂਟਮ ਟੈਕਨੋਲੋਜੀਕਲ ਐਪਲੀਕੇਸ਼ਨਜ਼ ਵੱਲ ਡਾਇਪੋਲਰ ਸਿਸਟਮ ਵਿੱਚ ਕੁਐਂਟਮ ਮੈਟਰ ਤੇ ਕੁਐਂਟਮ ਸਥਿਤੀਆਂ ਨੂੰ ਇੰਜੀਨੀਅਰ ਕਰਨਾ ਹੈ। ਖੋਜ ਖੇਤਰ: ਫ਼ਿਜ਼ੀਕਲ ਸਾਇੰਸ।

 

11.      ਡਾ. ਚੰਦਰ ਸ਼ੇਖਰ ਸ਼ਰਮਾ, ਜੋ ਹੈਦਰਾਬਾਦ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ ਦੇ ਐਸੋਸੀਏਟ ਪ੍ਰੋਫ਼ੈਸਰ ਹਨ। ਉਨ੍ਹਾਂ ਦੀਆਂ ਖੋਜ ਦਿਲਚਸਪੀਆਂ ਹਨ ਕਾਰਬਨਅਧਾਰਤ ਹਾਇਰਆਰਕੀਅਲ ਸਮੱਗਰੀਆਂ, ਪ੍ਰਕਿਰਤੀ ਦੁਆਰਾ ਪ੍ਰੇਰਿਤ ਪੌਲੀਮਰ ਫ਼ੰਕਸ਼ਨਲ ਸਤਹਾਂ, ਇਲੈਕਟ੍ਰੋਸਪੱਨ ਪੌਲੀਮਰ, ਕਾਰਬਨ ਨੈਨੋਫ਼ਾਈਬਰਜ਼ ਅਤੇ ਕਾਰਬਨ–MEMS. ਉਨ੍ਹਾਂ ਦੇ ਪ੍ਰਸਤਾਵਿਤ ਖੋਜ ਕਾਰਜ ਦਾ ਉਦੇਸ਼ ਮੰਗਲ ਮਿਸ਼ਨ ਵਿੱਚ ਇਸ ਟੈਕਨੋਲੋਜੀ ਦੀ ਵਿਵਹਾਰਕਤਾ ਦਾ ਪਤਾ ਲਾਉਣ ਲਈ ਇੱਕ ਕਾਰਜਸ਼ੀਲ ਪ੍ਰੋਟੋਟਾਈਪ ਮੈਟਲ (M)-CO2 ਬੈਟਰੀ ਟੈਕਨੋਲੋਜੀ ਵਿਕਸਿਤ ਕਰਨਾ ਹੈ, ਜੋ ਖ਼ਾਸ ਤੌਰ ਉੱਤੇ ਸਤ੍ਹਾ ਉੱਤੇ ਲੈਂਡ ਕਰਨ ਵਾਲੇ ਵਾਹਨਾਂ ਤੇ ਰੋਵਰਜ਼ ਲਈ ਹੋਵੇ ਤੇ ਇਸ ਲਈ ਵਾਤਾਵਰਣ ਵਿੱਚ ਬਹੁਤਾਤ ਚ ਉਪਲਬਧ CO2 (95.3%) ਦੀ ਵਰਤੋਂ ਕੀਤੀ ਜਾਣੀ ਹੈ। ਖੋਜ ਖੇਤਰ: ਇੰਜੀਨੀਅਰਿੰਗ ਸਾਇੰਸ।

 

12.      ਡਾ. ਬਿਮਾਨ ਬੀ. ਮੰਡਲ, ਜੋ ਗੁਵਾਹਾਟੀ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ ਦੇ ਪ੍ਰੋਫ਼ੈਸਰ ਹਨ। ਉਨ੍ਹਾਂ ਦਾ ਖੋਜ ਖੇਤਰ ਹੈ ਟਿਸ਼ੂ ਇੰਜੀਨੀਅਰਿੰਗ, ਬਾਇਓਮਟੀਰੀਅਲਜ਼ ਤੇ ਰੀਜੈਨਰੇਟਿਵ ਔਸ਼ਧੀ ਹੈ। ਉਨ੍ਹਾਂ ਦੇ ਪ੍ਰਸਤਾਵਿਤ ਖੋਜਕਾਰਜ ਦਾ ਉਦੇਸ਼ ਲਿਵਰ ਟਿਸ਼ੂ ਇੰਜੀਨੀਅਰਿੰਗ ਐਕਲੀਕੇਸ਼ਨਜ਼ ਵਿੱਚ ਇਸ ਦੀ ਸੰਭਾਵੀ ਐਪਲੀਕੇਸ਼ਨ ਲਈ ਦੇਸ਼ ਦੇ ਮਨੁੱਖੀ ਜਿਗਰ ਦੀ ਪੈਥੋਲੋਜੀ ਤੇ ਫ਼ਿਜ਼ੀਓਲੌਜੀ ਨੂੰ ਸਮਝਣ ਲਈ ਇਨ ਵਿਟ੍ਰੋ 3ਡੀ ਬਾਇਓਪ੍ਰਿੰਟੇਡ ਜਿਗਰ ਦਾ ਲਾਭ ਲੈਣਾ ਹੈ। ਖੋਜ ਖੇਤਰ: ਲਾਈਫ਼ ਸਾਇੰਸ।

 

13.      ਡਾ. ਹਰੀਹਰਨ ਨਾਰਾਇਣਨ, ਜੋ ਮੁੰਬਈ ਸਥਿਤ ਟਾਟਾ ਇੰਸਟੀਟਿਊਟ ਆਵ੍ ਫ਼ੰਡਾਮੈਂਟਲ ਰਿਸਰਚ ਵਿੱਚ ਅਸਿਸਟੈਂਟ ਪ੍ਰੋਫ਼ੈਸਰ ਹਨ। ਡਾ. ਹਰੀਹਰਨ ਦੀਆਂ ਖੋਜ ਦਿਲਚਸਪੀਆਂ ਵਿੱਚ ਸ਼ਾਮਲ ਹਨ ਮੈਨੀਫ਼ੋਲਡ ਲਰਨਿੰਗ, ਰੈਂਡਮਾਇਜ਼ਡ ਐਲਗੋਰਿਦਮਜ਼। ਉਨ੍ਹਾਂ ਦੇ ਪ੍ਰਸਤਾਵਿਤ ਖੋਜਕਾਰਜ ਦਾ ਉਦੇਸ਼ ਮੈਨੀਫ਼ੋਲਡਜ਼ ਅਤੇ ਲਾਈ ਥਿਓਰੈਟਿਕ ਸਿਮਿਟ੍ਰੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਮਸ਼ੀਨ ਲਰਨਿੰਗ ਲਈ ਪ੍ਰਮਾਣਯੋਗ ਗਰੰਟੀਆਂ ਮੁਹੱਈਆ ਕਰਵਾਉਣਾ ਹੈ। ਖੋਜ ਖੇਤਰ: ਮੈਥੇਮੈਟਿਕਲ ਸਾਇੰਸ

 

14.      ਡਾ. ਵਾਂਚੀਅੱਪਨ ਅਰਵਿੰਦਨ, ਜੋ ਤਿਰੂਪਤੀ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਵਿੱਚ ਅਸਿਸਟੈਂਟ ਪ੍ਰੋਫ਼ੈਸਰ ਹਨ; ਉਨ੍ਹਾਂ ਦੀ ਦਿਲਚਸਪੀ Li-ion ਬੈਟਰੀਆਂ (LIB) ਅਤੇ ਉਸ ਤੋਂ ਅਗਾਂਹ ਲਈ ਉੱਚ ਕਾਰਗੁਜ਼ਾਰੀ ਵਾਲੇ ਇਲੈਕਟ੍ਰੋਡਜ਼ ਤੇ ਇਲੈਕਟ੍ਰੋਲਾਈਟਸ ਨੂੰ ਵਿਕਸਿਤ ਕਰਨਾ ਅਤੇ ਬੈਟਰੀਆਂ ਤੇ ਸੁਪਰਕੈਪੇਸਿਟਰਜ਼ ਦੀ ਹਾਈਬ੍ਰਿਡਾਈਜ਼ੇਸ਼ਨ ਕਰਨਾ ਹੈ। ਉਹ ਇੱਕ ਨਵੀਂ ਕਿਸਮ ਦਾ ਕਿਫ਼ਾਇਤੀ ਚਾਰਜ ਸਟੋਰੇਜ ਸਿਸਟਮ ਵਿਕਸਿਤ ਕਰ ਰਹੇ ਹਨ, ਜਿਸ ਦਾ ਵਨਇਲੈਕਟ੍ਰੌਨ ਰੀਐਕਸ਼ਨ ਤੋਂ ਅਗਾਂਹ ਹੋਵੇ, ਉੱਚਸ਼ਕਤੀ ਸਮਰੱਥਾ ਹੋਵੇ ਤੇ ਖ਼ਾਸ ਸੁਰੱਖਿਆ ਵਿਸ਼ੇਸ਼ਤਾਵਾਂ ਹੋਣ ਅਤੇ ਜੋ ਅਤਿਆਧੁਨਿਕ ਲਿਥੀਅਮਆਇਓਨ ਬੈਟਰੀ ਤੋਂ ਅਗਾਂਹ ਹੋਵੇ। ਖੋਜ ਖੇਤਰ: ਫ਼ਿਜ਼ੀਕਲ ਸਾਇੰਸ।

 

15.      ਡਾ. ਪੀ. ਅਨਬਰਸਨ, ਜੋ ਮਦਰਾਸਤ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ ਦੇ ਐਸੋਸੀਏਟ ਪ੍ਰੋਫ਼ੈਸਰ ਹਨ ਤੇ ਉਨ੍ਹਾਂ ਦੀ ਦਿਲਚਸਪੀ ਨਵੇਂ ਸਿੰਥੈਟਿਕ ਵਿਧੀਵਿਗਿਆਨ ਵਿਕਸਿਤ ਕਰਨਾ ਤੇ ਉਨ੍ਹਾਂ ਨੂੰ ਕਾਰਜਸ਼ੀਲ ਬਣਾਉਣਾ ਅਤੇ ਉਨ੍ਹਾਂ ਨੂੰ ਬਾਇਓਲੌਜੀਕਲ ਤਰਕਸੰਗਤਤਾ ਤੇ ਰੋਜ਼ਮੱਰਾ ਦੀਆਂ ਸਮੱਸਿਆਵਾਂ ਦੇ ਵਿਭਿੰਨ ਕੰਪਲੈਕਸ ਮੌਲੀਕਿਊਲਜ਼ ਦੇ ਸਿੰਥੈਸਿਸ (ਸੰਸਲੇਸ਼ਣ) ਵਿੱਚ ਲਾਗੂ ਕਰਨਾ ਹੈ। ਉਨ੍ਹਾਂ ਦਾ ਉਦੇਸ਼ C2–ਸਿਮਿਟ੍ਰਿਕ ਚਿਰਲ ਸਾਈਕਲੋਪੈਂਟਾਡੀਨ/ ਸਾਈਕਲੋਪੈਂਟਾਡੀਨਵਰਨ ਦੇ ਨਵੇਂ ਵਰਗ ਵਿਕਸਿਤ ਕਰਨਾ ਅਤੇ ਉਨ੍ਹਾਂ ਵਿਭਿੰਨ ਤਬਦੀਲੀ ਮੈਟਲਕੈਟਾਲਾਈਜ਼ਡ ਅਸਿਮਿਟ੍ਰਿਕ ਪਰਿਵਰਤਨਾਂ ਵਿੱਚ ਲਾਗੂ ਕਰਨਾ ਹੈ। ਖੋਜ ਖੇਤਰ: ਕੈਮੀਕਲ ਸਾਇੰਸ।

 

16.      ਡਾ. ਸੰਦੀਪ ਐਸਵਾਰੱਪਾ, ਜੋ ਬੈਂਗਲੁਰੂ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ ਦੇ ਅਸਿਸਟੈਂਟ ਪ੍ਰੋਫ਼ੈਸਰ ਹਨ; ਉਨ੍ਹਾਂ ਦੀ ਦਿਲਚਸਪੀ ਐਂਡੋਥੀਲੀਅਲ ਸੈੱਲਾਂ ਵਿੱਚ ਜੀਨ ਪ੍ਰਗਟਾਵੇ ਦੇ ਫ਼ਿਜ਼ੀਓਲੌਜੀਕਲ ਤੇ ਪੈਥੋਲੌਜੀਕਲ ਐਂਜੀਓਜੈਨੇਸਿਸ ਅਤੇ ਟ੍ਰਾਂਸਲੇਸ਼ਨਲ ਰੈਗੂਲੇਸ਼ਨ ਦੇ ਮਕੈਨਿਜ਼ਮ ਦਾ ਅਧਿਐਨ ਕਰਨ ਵਿੱਚ ਹੈ। ਉਨ੍ਹਾਂ ਦੇ ਪ੍ਰਸਤਾਵਿਤ ਪ੍ਰੋਜੈਕਟ ਦਾ ਉਦੇਸ਼ ਨੌਨਸੈਂਸ ਮਿਊਟੇਸ਼ਨਜ਼ ਦੁਆਰਾ ਹੋਣ ਵਾਲੀ ਡਿਯੂਚੇਨ ਮਸਕਿਊਲਰ ਡਿਸਟ੍ਰੌਫ਼ੀ ਦੇ ਇਲਾਜ ਲਈ ਇੱਕ ਨਵੀਂ ਰਣਨੀਤੀ ਉਲੀਕਣਾ ਹੈ। ਇਸ ਰਣਨੀਤੀ ਦਾ ਪਾਸਾਰ ਨੌਨਸੈਂਸ ਮਿਊਟੇਸ਼ਨਜ਼ ਕਾਰਣ ਵਾਲੀਆਂ ਹੋਰ ਜੀਨੈਟਿਕ ਬਿਮਾਰੀਆਂ ਦਾ ਇਲਾਜ ਕਰਨ ਲਈ ਕੀਤਾ ਜਾ ਸਕਦਾ ਹੈ। ਖੋਜ ਖੇਤਰ: ਲਾਈਫ਼ ਸਾਇੰਸ।

 

17.      ਡਾ. ਸੰਬੁਧ ਮਿਸ਼ਰਾ, ਜੋ ਬੈਂਗਲੁਰੂ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ ਦੇ ਅਸਿਸਟੈਂਟ ਪ੍ਰੋਫ਼ੈਸਰ ਹਨ। ਉਨ੍ਹਾਂ ਦੀ ਦਿਲਚਸਪੀ ਦੇ ਖੇਤਰਾਂ ਵਿੱਚ ਜਲਵਾਯੂ ਤਬਦੀਲੀ (ਅਤੀਤ ਤੇ ਵਰਤਮਾਨ), ਕੈਮੀਕਲ ਓਸ਼ਨੋਗ੍ਰਾਫ਼ੀ, ਕੈਮੀਕਲ ਵੈਦਰਿੰਗ ਘੱਟਤਾਪਮਾਨ ਜਿਓਕੈਮਿਸਟ੍ਰੀ, ਵਾਤਾਵਰਣਕ ਟ੍ਰੇਸਰਜ਼ ਸ਼ਾਮਲ ਹਨ। ਉਨ੍ਹਾਂ ਦੇ ਪ੍ਰਸਤਾਵਿਤ ਕੰਮ ਦਾ ਸਿਰਲੇਖ ਐਂਪਲੀਫ਼ਾਈਂਗ ਗਲੇਸ਼ੀਅਲਇੰਟਰਗਲੇਸ਼ੀਅਲ ਜਲਵਾਯੂ ਚੱਕਰਾਂ ਵਿੱਚ CO2 ਦੀ ਭੂਮਿਕਾਹੈ ਅਤੇ ਇਸ ਦਾ ਉਦੇਸ਼ ਗਲੇਸ਼ੀਅਲ ਤੋਂ ਇੰਟਰਗਲੇਸ਼ੀਅਨ ਅਤੇ ਇੰਟਰਗਲੇਸ਼ੀਅਲ ਤੋਂ ਗਲੇਸ਼ੀਅਲ ਵਿਚਕਾਰ ਤਬਦੀਲੀ ਦੇ ਸਮਿਆਂ ਉੱਤੇ ਵਾਤਾਵਰਣਕ CO2 ਕੰਸਟ੍ਰੈਸ਼ਨ ਦਾ ਇੱਕ ਵਿਸ਼ਵਪੱਧਰੀ ਵੰਡਿਆ ਹੋਇਆ ਰਿਕਾਰਡ ਸਿਰਜ ਕੇ ਇੰਟਰਲੇਸ਼ੀਅਲ ਵਾਤਾਵਰਣ ਤਬਦੀਲੀ ਵਿੱਚ CO2 ਦੀ ਭੂਮਿਕਾ ਦੀ ਮਾਤਰਾ ਬਾਰੇ ਪਤਾ ਲਾੳਣਾ ਹੈ। ਖੋਜ ਖੇਤਰ: ਫ਼ਿਜ਼ੀਕਲ ਸਾਇੰਸ।

 

18.      ਡਾ. ਸੰਜੀਬ ਕੁਮਾਰ ਅਗਰਵਾਲ, ਜੋ ਭੁਬਨੇਸ਼ਵਰ ਸਥਿਤ ਇੰਸਟੀਟਿਊਟ ਆੱਵ ਫ਼ਿਜ਼ਿਕਸ ਦੇ ਐਸੋਸੀਏਟ ਪ੍ਰੋਫ਼ੈਸਰ ਹਨ। ਉਨ੍ਹਾਂ ਦੀਆਂ ਖੋਜ ਦਿਲਚਸਪੀਆਂ ਵਿੱਚ ਨਿਊਟ੍ਰੀਨੋ ਓਸੀਲੇਸ਼ਨ ਫ਼ੈਨੋਮੀਨੌਲੋਜੀ (ਨਿਊਟ੍ਰੀਨੋ ਬੀਮਜ਼, ਕਾਲੇ ਮਾਦੇ ਦੀਆਂ ਸੋਲਰ ਤੇ ਵਾਤਾਵਰਣਕ ਨਿਊਟ੍ਰੀਨੋਸ ਸਿੱਧੀਆਂ ਤੇ ਅਸਿੱਧੀਆਂ ਖੋਜਾਂ, ਨਿਊਟ੍ਰੀਨੋ ਖਗੋਲ ਸ਼ਾਸਤਰ, ਨਿਊਟ੍ਰੀਨੋ ਜਿਓਫ਼ਿਜ਼ਿਕਸ ਅਤੇ ਅਰਥ ਮੈਟਰ ਪ੍ਰੋਫ਼ਾਈਲ ਸ਼ਾਮਲ ਹਨ। ਉਨ੍ਹਾਂ ਦੇ ਪ੍ਰਸਤਾਵਿਤ ਪ੍ਰੋਜੈਕਟ ਦਾ ਉਦੇਸ਼ ਡਾਟਾ ਵਿਸ਼ਲੇਸ਼ਣ ਵਿੱਚ ਮਸ਼ੀਨ ਲਰਨਿੰਗ ਤਕਨੀਕਾਂ ਦੀ ਵਰਤੋਂ ਕਰਦਿਆਂ ਅਗਲੀ ਪੀੜ੍ਹੀ ਦੇ ਨਿਊਟ੍ਰੀਨੋ ਤਜਰਬਿਆਂ ਦੇ ਵਿਸਥਾਰ ਵਿੱਚ ਦਿਲਚਸਪ ਕੌਂਪਲੀਮੈਂਟੈਰਿਟੀਜ਼ ਦਾ ਅਧਿਐਨ ਕਰਨਾ ਹੈ। ਖੋਜ ਖੇਤਰ: ਫ਼ਿਜ਼ੀਕਲ ਸਾਇੰਸ।

 

19.      ਡਾ. ਮਹੇਸ਼ ਕਾਕੜੇ, ਜੋ ਬੈਂਗਲੁਰੂ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ ਵਿੱਚ ਗਣਿਤ ਵਿਭਾਗ ਦੇ ਪ੍ਰੋਫ਼ੈਸਰ ਹਨ ਅਤੇ ਉਨ੍ਹਾਂ ਦੀ ਦਿਲਚਸਪੀ ਨੰਬਰ ਥਿਓਰੀ ਵਿੱਚ ਹੈ। ਉਨ੍ਹਾਂ ਦੀ ਖੋਜ ਐੱਲਫ਼ੰਕਸ਼ਨਜ਼ (ਗਣਿਤਾਤਮਕ ਵਸਤਾਂ ਦੇ ਕਈ ਵਰਗਾਂ ਵਿੱਚੋਂ ਇੱਕ ਨਾਲ ਜੁੜੇ ਕੰਪਲੈਕਸ ਪਲੇਨ ਉੱਤੇ ਕਾਰਜ) ਦੀਆਂ ਸਪੈਸ਼ਲ ਵੈਲਿਯੂਜ਼ ਦੀਆਂ ਕੰਜੈਕਚਰਜ਼, ਹੋਰ ਸਪਸ਼ਟਤਾ ਨਾਲ ਆਖੀਏ, ਤਾਂ ਬਲੌਕਕਾਟੋ ਕੰਜੈਕਚਰਜ਼ ਤੋਂ ਪ੍ਰੇਰਿਤ ਹੈ। ਪ੍ਰਸਤਾਵਿਤ ਪ੍ਰੋਜੈਕਟ ਦਾ ਸਿਰਲੇਖ ਸਪੈਸ਼ਲ ਵੈਲਿਯੂਜ਼ ਆਵ੍ ਐੱਲਫ਼ੰਕਸ਼ਨਜ਼ਹੈ, ਇਹ ਪ੍ਰੋਜੈਕਟ ਐੱਲਫ਼ੰਕਸ਼ਨਜ਼ ਦੀਆਂ ਵਿਸ਼ੇਸ਼ ਵੈਲਿਯੂਜ਼ ਉੱਤੇ ਚਿਰਸਥਾਈ ਕੰਜੈਕਚਰਜ਼ ਉੱਤੇ ਕਾਬੂ ਪਾਉਣ ਲਈ ਇਸ ਮੁਹਾਰਤ ਨੂੰ ਕਾਇਮ ਕਰਨ ਲਈ ਇੱਕ ਵਿਆਪਕ ਰਣਨੀਤੀ ਪੇਸ਼ ਕਰਦਾ ਹੈ। ਖੋਜ ਖੇਤਰ: ਮੈਥੇਮੈਟਿਕਲ ਸਾਇੰਸ।

 

20.      ਡਾ. ਪ੍ਰਭੂ ਰਾਜਾਗੋਪਾਲ, ਜੋ ਮਦਰਾਸ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ ਵਿੱਚ ਐਸੋਸੀਏਟ ਪ੍ਰੋਫ਼ੈਸਰ ਹਨ। ਉਨ੍ਹਾਂ ਦੀ ਦਿਲਚਸਪੀ ਦੇ ਖੇਤਰਾਂ ਵਿੱਚ ਸੇਧਤ ਅਲਟ੍ਰਾਸੋਨਿਕ ਨਿਰੀਖਣ, ਲਚਕਦਾਰ ਵੇਵ ਵਰਤਾਰੇ ਦੀ ਮੌਡਲਿੰਗ ਤੇ ਵੇਵ ਸਕੈਟਰਿੰਗ ਦਾ ਵਿਸ਼ਲੇਸ਼ਣ, ਕੰਪਲੈਕਸ ਮੀਡੀਆ ਵਿੱਚ ਵੇਵ ਫ਼ੋਨੋਨਿਕਸ ਨੂੰ ਸਮਝਣਾ ਅਤੇ ਕਈ ਨਵੇਂ ਵੇਵਗਾਈਡ ਫ਼ੋਨੋਨਿਕ ਵਿਧੀਆਂ ਅਤੇ ਸੈਂਸਿੰਗ ਟੂਲਜ਼ ਦੀ ਖੋਜ ਸ਼ਾਮਲ ਹਨ। ਉਨ੍ਹਾਂ ਦੀ ਯੋਜਨਾ ਪ੍ਰਸਤਾਵਿਤ ਪ੍ਰੋਜੈਕਟ ਅਧੀਨ ਵਿਵਹਾਰਕ ਵਰਤੋਂ ਲਈ ਮੌਜੂਦਾ ਟੈਕਨੋਲੋਜੀਆਂ ਤੇ ਵੱਡੇ ਪੱਧਰ ਉੱਤੇ ਫ਼ੈਬ੍ਰੀਕੇਸ਼ਨ ਤੇ ਅਪਰੇਸ਼ਨ ਦਾ ਨਿਸ਼ਾਨਾ ਤਿਆਰ ਕਰਨ ਨਾਲ ਸਿੰਗਲ ਫ਼ੋਨੋਨ ਸਰੋਤ ਹਾਸਲ ਕਰਨ ਲਈ ਇੱਕ ਨਿਵੇਕਲੀ ਧਾਰਨਾ ਦਾ ਅਧਿਐਨ ਕਰਨਾ ਹੈ। ਖੋਜ ਖੇਤਰ: ਇੰਜੀਨੀਅਰਿੰਗ ਸਾਇੰਸ।

 

21.      ਡਾ. ਏਕਾਂਬਰਮ ਬਾਲਾਰਮਨ, ਜੋ ਤਿਰੂਪਤੀ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਦੇ ਕੈਮਿਸਟ੍ਰੀ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਹਨ। ਉਨ੍ਹਾਂ ਦੀਆਂ ਖੋਜ ਦਿਲਚਸਪੀਆਂ ਚਿਰਸਥਾਈ ਕੈਟਾਲਾਇਸਿਸ ਅਤੇ C-1 ਕੈਮਿਸਟ੍ਰੀ ਲਈ ਉਤਪ੍ਰੇਰਕ ਵਿਕਾਸ ਉੱਤੇ ਕੇਂਦ੍ਰਿਤ ਹਨ। ਉਨ੍ਹਾਂ ਦੇ ਪ੍ਰਸਤਾਵਿਤ ਕਾਰਜ ਦਾ ਸਿਰਲੇਖ ਨੌਨਇਨੋਸੈਂਟ ਲਿਗੈਂਡਜ਼ ਫ਼ਾਰ ਕੈਟਾਲਾਇਸਿਸ ਵਿਦ ਅਰਥਅਬੰਡੈਂਟ ਮੈਟਲਜ਼ਹੈ ਤੇ ਉਸ ਦਾ ਉਦੇਸ਼ ਨੌਨਲਿਗੈਂਡਜ਼ ਅਧਾਰਤ 3ਡੀਟ੍ਰਾਂਜ਼ਿਸ਼ਨ ਮੈਟਲ (Mn ਅਤੇ Fe) ਕਿਰਲ ਕੰਪਲੈਕਸਜ਼ ਡਿਜ਼ਾਇਨ ਤੇ ਵਿਕਸਿਤ ਕਰਨਾ ਅਤੇ ਚਿਰਸਥਾਈ ਕੈਮੀਕਲ ਸਿੰਥੈਸਿਸ ਤੇ ਫ਼ਾਰਮਾਸਿਊਟੀਕਲਸ ਵਿੱਚ ਉਨ੍ਹਾਂ ਦੀ ਐਪਲੀਕਸ਼ਨਜ਼ ਹੈ। ਖੋਜ ਖੇਤਰ: ਕੈਮੀਕਲ ਸਾਇੰਸ।

 

*****

 

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)



(Release ID: 1672411) Visitor Counter : 133